MS Dhoni: ਮਹਿੰਦਰ ਸਿੰਘ ਧੋਨੀ ਦੇ ਸਨਿਆਸ ਦੇ ਐਲਾਨ ਤੋਂ ਬਾਅਦ ਸੌਰਭ ਗਾਂਗੂਲੀ, ਸਚਿਨ ਤੇਂਦੂਲਕਰ ਅਤੇ ਵਿਰਾਟ ਕੋਹਲੀ ਨੇ ਕੀ ਕਿਹਾ

08/15/2020 11:37:06 PM

ਧੋਨੀ
AFP

ਭਾਰਤ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਕਪਤਾਨ ਰਹੇ ਮਹਿੰਦਰ ਸਿੰਘ ਧੋਨੀ ਵੱਲੋਂ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈਣ ਦੇ ਐਲਾਨ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਕਈ ਖਿਡਾਰੀਆਂ ਨੇ ਉਨ੍ਹਾਂ ਦੇ ਕ੍ਰਿਕਟ ਕਰੀਅਰ ਸਣੇ ਸ਼ਖਸੀਅਤ ਦੀ ਸ਼ਲਾਘਾ ਕੀਤੀ।

ਬੀਸੀਸੀਆਈ ਦੇ ਮੁਖੀ ਸੌਰਵ ਗਾਂਗੁਲੀ ਨੇ ਮਹਿੰਦਰ ਸਿੰਘ ਧੋਨੀ ਦੇ ਐਲਾਨ ਬਾਰੇ ਬਿਆਨ ਜਾਰੀ ਕਰਕੇ ਕਿਹਾ, "ਇਹ ਇੱਕ ਯੁੱਗ ਦਾ ਅੰਤ ਹੈ। ਉਹ ਦੇਸ ਅਤੇ ਵਿਸ਼ਵ ਕ੍ਰਿਕਟ ਲਈ ਕਿੰਨੇ ਚੰਗੇ ਖਿਡਾਰੀ ਰਹੇ ਹਨ। ਉਨ੍ਹਾਂ ਦੇ ਲੀਡਰਸ਼ਿਪ ਗੁਣ ਕੁਝ ਅਜਿਹੇ ਰਹੇ ਜਿਸ ਨਾਲ ਮੇਲ ਹੋਣਾ ਮੁਸ਼ਕਿਲ ਹੋਵੇਗਾ, ਖ਼ਾਸਕਰ ਖੇਡ ਦੇ ਛੋਟੇ ਫਾਰਮੈਟ ਵਿੱਚ।"

"ਸ਼ੁਰੂਆਤੀ ਪੜਾਅ ''ਚ ਇੱਕ ਰੋਜ਼ਾ ਕ੍ਰਿਕਟ ''ਚ ਉਸ ਦੀ ਬੱਲੇਬਾਜ਼ੀ ਨੇ ਦੁਨੀਆਂ ਦਾ ਧਿਆਨ ਖਿੱਚਿਆ ਅਤੇ ਆਪਣੀ ਪ੍ਰਫੁੱਲਤ ਅਤੇ ਸੁਭਾਵਕ ਕੁਦਰਤੀ ਪ੍ਰਤਿਭਾ ਦਿਖਾਈ। ਹਰ ਚੰਗੀ ਚੀਜ਼ ਦਾ ਅੰਤ ਹੁੰਦਾ ਹੈ ਅਤੇ ਇਹ ਇੱਕ ਬਹੁਤ ਹੀ ਸ਼ਾਨਦਾਰ ਚੀਜ਼ ਹੈ। ਉਨ੍ਹਾਂ ਨੇ ਵਿਕਟਕੀਪਰਾਂ ਲਈ ਇੱਕ ਮਾਪਦੰਡ ਤੈਅ ਕਰ ਦਿੱਤਾ ਹੈ ਤਾਂ ਕਿ ਉਹ ਦੇਸ ਲਈ ਕੁਝ ਵੱਖਰਾ ਕਰਨ। ਇੱਕ ਸ਼ਾਨਦਾਰ ਕਰੀਅਰ; ਮੈਂ ਉਨ੍ਹਾਂ ਨੂੰ ਜ਼ਿੰਦਗੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।"

ਇਹ ਵੀ ਪੜ੍ਹੋ:

ਇਸ ਤੋਂ ਇਲਾਵਾ ਉਨ੍ਹਾਂ ਨੇ ਟਵੀਟ ਕਰਕੇ ਕਿਹਾ, "ਸਾਡਾ ਸਫ਼ਰ ਕਈ ਸਵਾਲਾਂ, ਕੋਮਿਆਂ, ਖਾਲੀ ਥਾਵਾਂ ਤੇ ਹੈਰਾਨੀਆਂ ਨਾਲ ਭਰਿਆ ਰਿਹਾ ਹੈ। ਹੁਣ ਜਦੋਂ ਤੁਸੀਂ ਆਪਣੇ ਪਾਠ ਤੇ ਪੂਰਨ ਵਿਰਾਮ ਲਾ ਰਹੇ ਹੋ, ਮੈਂ ਤੁਹਾਨੂੰ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਨਵਾਂ ਫੇਜ਼ ਬਹੁਤ ਹੀ ਮਜ਼ੇਦਾਰ ਹੋਣ ਵਾਲਾ ਹੈ ਤੇ ਉਸ ਦੀ ਕੋਈ ਹੱਦ ਨਹੀਂ ਹੈ। ਬਹੁਤ ਚੰਗਾ ਖੇਡੇ ਧੋਨੀ।"

https://twitter.com/GautamGambhir/status/1294650723058106368

https://www.youtube.com/watch?v=ztBJZdWGrBU

ਧੋਨੀ ਦੇ ਐਲਾਨ ਬਾਰੇ ਸਚਿਨ ਤੇਂਦੂਲਕਰ ਨੇ ਕੀ ਕਿਹਾ

ਉੱਥੇ ਹੀ ਮਾਸਟਰ ਬਲਾਸਟਰ ਸਚਿਨ ਤੇਂਦੂਲਕਰ ਨੇ ਕਿਹਾ ਕਿ ਕ੍ਰਿਕਟ ਵਿੱਚ ਯੋਗਦਾਨ ਬਹੁਤ ਅਹਿਮ ਸੀ।

ਉਨ੍ਹਾਂ ਟਵੀਟ ਕੀਤਾ, "ਭਾਰਤੀ ਕ੍ਰਿਕਟ ਵਿੱਚ ਤੁਹਾਡਾ ਯੋਗਦਾਨ ਬਹੁਤ ਵੱਡਾ ਰਿਹਾ ਹੈ ਮਹਿੰਦਰ ਸਿੰਘ ਧੋਨੀ। 2011 ਵਿੱਚ ਵਿਸ਼ਵ ਕੱਪ ਇਕੱਠੇ ਜਿੱਤਣਾ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਰਿਹਾ। ਤੁਹਾਨੂੰ ਤੇ ਪਰਿਵਾਰ ਨੂੰ ਦੂਜੀ ਇੰਨਿੰਗਜ਼ ਲਈ ਸ਼ੁਭਕਾਮਨਾਵਾਂ।"

https://twitter.com/sachin_rt/status/1294649330092003329

ਧੋਨੀ ਬਾਰੇ ਕੋਹਲੀ ਨੇ ਕਿਹਾ- ''ਮੈਂ ਸ਼ਖਸੀਅਤ ਦੇਖੀ''

ਵਿਰਾਟ ਕੋਹਲੀ ਨੇ ਕਿਹਾ ਕਿ ਦੁਨੀਆਂ ਨੇ ਤੁਹਾਡੀਆਂ ਪ੍ਰਾਪਤੀਆਂ ਦੇਖੀਆਂ ਹੋਣਗੀਆਂ ਪਰ ਉਨ੍ਹਾਂ ਨੇ ਸ਼ਖਸੀਅਤ ਦੇਖੀ ਹੈ।

ਉਨ੍ਹਾਂ ਧੋਨੀ ਲਈ ਦੋ ਟਵੀਟ ਕੀਤੇ, "ਹਰੇਕ ਕ੍ਰਿਕਟਰ ਨੂੰ ਇੱਕ ਦਿਨ ਆਪਣੀ ਯਾਤਰਾ ਖ਼ਤਮ ਕਰਨੀ ਪੈਂਦੀ ਹੈ ਫਿਰ ਵੀ ਜਦੋਂ ਕੋਈ ਤੁਹਾਡਾ ਕਰੀਬੀ ਅਜਿਹਾ ਫੈਸਲਾ ਲੈਂਦਾ ਹੈ ਤਾਂ ਤੁਸੀਂ ਵਧੇਰੇ ਭਾਵੁਕ ਮਹਿਸੂਸ ਕਰਦੇ ਹੋ। ਤੁਸੀਂ ਦੇਸ ਲਈ ਜੋ ਕੀਤਾ ਹੈ ਉਹ ਹਮੇਸ਼ਾ ਹਰ ਕਿਸੇ ਦੇ ਦਿਲ ਵਿੱਚ ਰਹੇਗਾ।"

ਉਨ੍ਹਾਂ ਅੱਗੇ ਕਿਹਾ, "ਪਰ ਤੁਹਾਡੇ ਪ੍ਰਤੀ ਜੋ ਆਪਸੀ ਸਤਿਕਾਰ ਅਤੇ ਨਿੱਘ ਮੈਨੂੰ ਤੁਹਾਡੇ ਤੋਂ ਮਿਲਿਆ ਹੈ ਉਹ ਹਮੇਸ਼ਾ ਮੇਰੇ ਨਾਲ ਰਹੇਗਾ। ਦੁਨੀਆਂ ਨੇ ਪ੍ਰਾਪਤੀਆਂ ਦੇਖੀਆਂ ਹਨ, ਮੈਂ ਸ਼ਖਸੀਅਤ ਨੂੰ ਦੇਖਿਆ ਹੈ। ਮੈਂ ਆਪਣੀ ਟੋਪੀ ਤੁਹਾਨੂੰ ਨਿਵਾਉਂਦਾ ਹਾਂ।

https://twitter.com/imVkohli/status/1294662879703048192

https://twitter.com/imVkohli/status/1294662979095470090

ਵੀਰੇਂਦਰ ਸਹਿਵਾਗ ਨੇ ਵੀ ਟਵੀਟ ਕਰਕੇ ਕਿਹਾ ਕਿ ਧੋਨੀ ਵਰਗਾ ਕੋਈ ਹੋਰ ਖਿਡਾਰੀ ਹੋਣਾ ਅਸੰਭਵ ਹੈ।

ਉਨ੍ਹਾਂ ਕਿਹਾ, "ਉਨ੍ਹਾਂ ਵਰਗਾ ਖਿਡਾਰੀ ਹੋਣਾ ਮਿਸ਼ਨ ਇੰਪਾਸੀਬਲ ਹੈ। ਨਾ ਕੋਈ ਹੈ, ਨਾ ਕੋਈ ਸੀ ਅਤੇ ਨਾ ਕੋਈ ਹੋਵੇਗਾ ਮਹਿੰਦਰ ਸਿੰਘ ਧੋਨੀ ਵਰਗਾ। ਖਿਡਾਰੀ ਆਉਂਦੇ-ਜਾਂਦੇ ਰਹਿਣਗੇ ਪਰ ਕੋਈ ਵੀ ਉਨ੍ਹਾਂ ਵਰਗਾ ਸ਼ਾਂਤ ਵਿਅਕਤੀ ਨਹੀਂ ਹੋਵੇਗਾ। ਧੋਨੀ ਬਹੁਤ ਸਾਰੇ ਕ੍ਰਿਕਟ ਪ੍ਰੇਮੀਆਂ ਲਈ ਆਪਣੇ ਪਰਿਵਾਰ ਦੇ ਮੈਂਬਰ ਵਰਗਾ ਸੀ।"

https://twitter.com/virendersehwag/status/1294650981699866627

ਧੋਨੀ ਬਾਰੇ ਪਾਕਿਸਤਾਨੀ ਕ੍ਰਿਕਟ ਖਿਡਾਰੀ ਕੀ ਬੋਲੇ

ਉੱਥੇ ਹੀ ਪਾਕਿਸਤਾਨੀ ਕ੍ਰਿਕਟ ਖਿਡਾਰੀ ਸ਼ੋਇਬ ਅਖ਼ਤਰ ਨੇ ਵੀ ਟਵੀਟ ਕੀਤਾ।

ਸ਼ੋਇਬ ਅਖ਼ਤਰ ਨੇ ਕਿਹਾ, "ਮਹਿੰਦਰ ਸਿੰਘ ਧੋਨੀ ਨੇ ਕੌਮਾਂਤਰੀ ਕ੍ਰਿਕਟ ਤੋਂ ਸਨਿਆਸ ਲੈ ਲਿਆ ਹੈ। ਕ੍ਰਿਕਟ ਦੀ ਕਹਾਣੀ ਉਨ੍ਹਾਂ ਤੋਂ ਬਿਨਾਂ ਕਦੇ ਵੀ ਸੰਪੂਰਨ ਨਹੀਂ ਹੋਵੇਗੀ। ਉਨ੍ਹਾਂ ਲਈ ਵੀਡੀਓ ਸ਼ਰਧਾਂਜਲੀ ਜਲਦੀ ਹੀ ਆ ਰਹੀ ਹੈ।"

https://twitter.com/shoaib100mph/status/1294654480286392320

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=-WMLOrYl4kc

https://www.youtube.com/watch?v=d91ljiijFcM&t=13s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''4a3b0d7d-2f6d-4d34-a125-d474f70dd0e9'',''assetType'': ''STY'',''pageCounter'': ''punjabi.india.story.53793855.page'',''title'': ''MS Dhoni: ਮਹਿੰਦਰ ਸਿੰਘ ਧੋਨੀ ਦੇ ਸਨਿਆਸ ਦੇ ਐਲਾਨ ਤੋਂ ਬਾਅਦ ਸੌਰਭ ਗਾਂਗੂਲੀ, ਸਚਿਨ ਤੇਂਦੂਲਕਰ ਅਤੇ ਵਿਰਾਟ ਕੋਹਲੀ ਨੇ ਕੀ ਕਿਹਾ'',''published'': ''2020-08-15T17:59:30Z'',''updated'': ''2020-08-15T17:59:30Z''});s_bbcws(''track'',''pageView'');

Related News