ਕੀ ਟੀਵੀ ’ਤੇ ਹੁੰਦੀ ਬਹਿਸ ‘ਮੁਰਗਿਆਂ ਦੀ ਲੜਾਈ’ ਬਣ ਗਈ ਤੇ ਜ਼ਿੰਮੇਵਾਰ ਕੌਣ, ਮੀਡੀਆ ਜਾਂ ਦਰਸ਼ਕ

08/14/2020 5:52:01 PM

ਕਾਂਗਰਸ ਦੇ ਬੁਲਾਰੇ ਰਾਜੀਵ ਤਿਆਗੀ ਦੀ ਇੱਕ ਟੀਵੀ ਚੈਨਲ ਉੱਤੇ ਡਿਬੇਟ ਵਿੱਚ ਸ਼ਾਮਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਮੌਤ ਹੋਈ ਸੀ।

ਰਾਜੀਵ ਦੀ ਮੌਤ ਨੇ ਸੋਸ਼ਲ ਮੀਡੀਆ ''ਤੇ ਇੱਕ ਵਾਰ ਫਿਰ ਟੀਵੀ ਚੈਨਲਾਂ ਉੱਤੇ ਹੋਣ ਵਾਲੀ ਬਹਿਸ ਵਿੱਚ ਹੁੰਦੀ ਗਰਮਾ-ਗਰਮੀ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ।

ਦਰਅਸਲ 90ਵਿਆਂ ਦੌਰਾਨ ਭਾਰਤ ਵਿੱਚ ਜਦੋਂ ਨਿੱਜੀ ਟੀਵੀ ਸਮਾਚਾਰ ਚੈਨਲਾਂ ਲਈ ਦਰਵਾਜੇ ਖੋਲ੍ਹੇ ਗਏ ਤਾਂ ਵੱਡੀ ਪੱਧਰ ਉੱਤੇ ਇਨ੍ਹਾਂ ਦੀ ਗਿਣਤੀ ਵਿੱਚ ਇਜਾਫਾ ਹੋਇਆ ਸੀ।

ਪਰ ਇਨ੍ਹਾਂ ਚੈਨਲਾਂ ਨੂੰ ਕੰਟਰੋਲ ਕਰਨ ਵਾਸਤੇ ਸਰਕਾਰ ਨੇ ਜੋ ਵਿਵਸਥਾ ਬਣਾਈ ਉਹ 2011 ਵਿੱਚ ਹੀ ਲਾਗੂ ਹੋ ਸਕੀ। ਉਸ ਵੇਲੇ ਇੰਡੀਅਨ ਬ੍ਰਾਡਕਾਸਟਿੰਗ ਫੇਡਰੇਸ਼ਨ ਨੇ ਬ੍ਰਾਡਕਾਸਟਿੰਗ ਕੰਟੈਂਟ ਕੰਪਲੈਂਟਸ ਕਾਊਂਸਲ ਦਾ ਗਠਨ ਕੀਤਾ ਸੀ।

ਇਹ ਵੀ ਪੜ੍ਹੋ

ਇਸ ਨੂੰ ਭਾਰਤੀ ਪ੍ਰੈੱਸ ਕਾਊਂਸਲ ਦੀ ਤਰਜ ਉੱਤੇ ਬਣਾਇਆ ਗਿਆ ਸੀ ਜਿਸ ਦੀ ਪ੍ਰਧਾਨਗੀ ਸਾਬਕਾ ਚੀਫ ਜਸਟਿਸ ਕਰਦੇ ਹਨ। ਇਸ ਵਿੱਚ ਟੀਵੀ ਚੈਨਲਾਂ ਦੇ ਨੁਮਾਇੰਦਿਆਂ ਨੂੰ ਬਤੌਰ ਮੈਂਬਰ ਚੁਣਿਆ ਜਾਂਦਾ ਹੈ।

ਫਿਰ ਵੀ ਚੈਨਲਾਂ ਉੱਤੇ ਹੋਣ ਵਾਲੀ ਚਰਚਾ ਦੇ ਪੱਧਰ ਨੂੰ ਲੈ ਕੇ ਬਹਿਸ ਜਾਰੀ ਹੈ।

ਕਾਂਗਰਸ ਦੇ ਬੁਲਾਰੇ ਤੇ ਸੁਪਰੀਮ ਕੋਰਟ ਦੇ ਵਕੀਲ ਜੈਵੀਰ ਸ਼ੇਰਗਿੱਲ ਨੇ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਇੱਕ ਚਿੱਠੀ ਲਿਖੀ ਹੈ।

ਇਸ ਚਿੱਠੀ ਵਿੱਚ ਮੀਡੀਆ ਚੈਨਲਾਂ ਲਈ ਇੱਕ ਐਡਵਾਇਜ਼ਰੀ ਜਾਰੀ ਕਰਨ ਲਈ ਕਿਹਾ ਹੈ ਤਾਂ ਜੋ ਕੁਝ ਨਿਯਮ ਬਣਾਏ ਜਾਣ ''ਜਿਸ ਨਾਲ ਸਨਸਨੀਖੇਜ਼, ਨਿੰਦਾ ਕਰਨ ਵਾਲੇ ਤੇ ਜ਼ਹਿਰੀਲੇ'' ਟੀਵੀ ਡਿਬੇਟ ਨੂੰ ਕੰਟਰੋਲ ਕੀਤਾ ਜਾ ਸਕੇ।

https://twitter.com/JaiveerShergill/status/1293835113050959873

ਉਨ੍ਹਾਂ ਨੇ ਕਿਹਾ ਕਿ ਨਿਯਮਾਂ ਵਿੱਚ ਤੈਅ ਕੀਤਾ ਜਾਣਾ ਚਾਹੀਦਾ ਹੈ ਕਿ ਕੋਈ ਵੀ ਐਂਕਰ ''ਲੱਛਮਣ ਰੇਖਾ'' ਨੂੰ ਪਾਰ ਨਾ ਕਰੇ।

ਸਮਾਜ ਦਾ ਬਹੁਤ ਵੱਡਾ ਤਬਕਾ ਅਜਿਹਾ ਵੀ ਹੈ ਜਿਸ ਨੂੰ ਲਗਦਾ ਹੈ ਕਿ ਚੈਨਲਾਂ ਉੱਤੇ ਹੋਣ ਵਾਲੀ ਚਰਚਾ ਦੇ ਪੱਧਰ ਵਿੱਚ ਲਗਾਤਾਰ ਗਿਰਾਵਟ ਦਰ ਕੀਤੀ ਜਾ ਰਹੀ ਹੈ।

ਕੁਝ ਸੀਨੀਅਰ ਪੱਤਰਕਾਰਾਂ ਨੇ ਤਾਂ ਚੈਨਲਾਂ ਉੱਤੇ ਹੋਣ ਵਾਲੀ ਬਹਿਸ ਨੂੰ ''ਮੁਰਗਿਆਂ ਦੀ ਲੜਾਈ'' ਤੱਕ ਕਰਾਰ ਦਿੱਤਾ ਹੈ। ਸੀਨੀਅਰ ਪੱਤਰਕਾਰ ਉਰਮਲੇਸ਼ ਖੁਦ ਇੱਕ ਸਰਕਾਰੀ ਟੀਵੀ ਚੈਨਲ ਉੱਤੇ ਬਹਿਸ ਦੇ ਪ੍ਰੋਗਰਾਮ ਦੇ ਐਂਕਰ ਵੀ ਰਹੇ ਹਨ।

ਉਹ ਬਤੌਰ ਪੈਨਲਸਿਟ ਵੀ ਟੀਵੀ ਚੈਨਲਾਂ ਉੱਤੇ ਸਿਆਸੀ ਵਿਸ਼ਲੇਸ਼ਣ ਲਈ ਸੱਦੇ ਜਾਂਦੇ ਰਹੇ ਹਨ।

''ਖ਼ਬਰਾਂ ਪਲਾਂਟ ਹੋ ਰਹੀਆਂ''

ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੇ ਟੀਵੀ ਡਿਬੇਟ ਉੱਤੇ ਜਾਣਾ ਬੰਦ ਕਰ ਦਿੱਤਾ ਹੈ ਕਿਉਂਕਿ ਡਿਬੇਟ ਦਾ ਪੱਧਰ ''ਕਾਫੀ ਹੇਠਾਂ ਡਿੱਗ'' ਗਿਆ ਹੈ।

ਬੀਬੀਸੀ ਨਾਲ ਗੱਲਬਾਤ ਕਰਦੇ ਹੋਏ ਉਹ ਕਹਿੰਦੇ ਹਨ, "ਇਹ ਹੋਰ ਕਿੰਨਾ ਹੇਠਾਂ ਜਾਵੇਗਾ ਪਤਾ ਨਹੀਂ। ਟੀਵੀ ਦੀ ਚਰਚਾ ਨੂੰ ਹੁਣ ਸਿਆਸੀ ਔਜਾਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਕਾਰਪੋਰੇਟ ਅਤੇ ਸਿਆਸੀ ਪਾਰਟੀਆਂ ਦੇ ਗਠਜੋੜ ਨੇ ਇਸ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ।"

"ਇਹ ਮੰਦਭਾਗਾ ਹੈ ਕਿ ਹੁਣ ਇਨ੍ਹਾਂ ਚਰਚਾਵਾਂ ਜ਼ਰੀਏ ਖ਼ਬਰਾਂ ਨੂੰ ਪਲਾਂਟ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦੀ ਰਾਇ ਨੂੰ ਪ੍ਰਭਾਵਿਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ।"

ਕਈ ਲੋਕ ਚਰਚਾ ਦੇ ਡਿੱਗਦੇ ਪੱਧਰ ਲਈ ਦਰਸ਼ਕਾਂ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ
Getty Images
ਕਈ ਲੋਕ ਚਰਚਾ ਦੇ ਡਿੱਗਦੇ ਪੱਧਰ ਲਈ ਦਰਸ਼ਕਾਂ ਨੂੰ ਵੀ ਜ਼ਿੰਮੇਵਾਰ ਮੰਨਦੇ ਹਨ

ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਵਿੱਚ ਖ਼ਬਰਾਂ ਦਿਖਾਉਣ ਵਾਲੇ ਨਿੱਜੀ ਟੀਵੀ ਚੈਨਲਾਂ ਦਾ ਵੱਡਾ ਹਿੱਸਾ ਸੂਚਨਾ ਤੇ ਸੰਵਾਦ ਦੇ ਇਲਾਵਾ ਹਰ ਕੰਮ ਕਰ ਰਿਹਾ ਹੈ।

ਕਈ ਲੋਕਾਂ ਨੂੰ ਲਗਦਾ ਹੈ ਕਿ ਖ਼ਬਰਾਂ ਨੂੰ ਪੇਸ਼ ਕਰਨ ਅਤੇ ਚਰਚਾ ਆਯੋਜਿਤ ਕਰਨ ਵਿੱਚ ਅਰਾਜਕਤਾ ਤੇ ਹੇਠਲੇ ਪੱਧਰ ਉੱਤੇ ਡਿੱਗਣਾ ਸਪਸ਼ਟ ਨਜ਼ਰ ਆ ਰਿਹਾ ਹੈ।

ਪਰ ਦੂਜੇ ਪਾਸੇ ਮੀਡੀਆ ਘਰਾਣਿਆਂ ਦਾ ਕਹਿਣਾ ਹੈ ਕਿ ਉਹ ਉਹ ਕੰਟੈਂਟ ਦਿਖਾਉਂਦਾ ਹੈ ਜਿਸ ਨੂੰ ਲੋਕ ਪਸੰਦ ਕਰਦੇ ਹਨ। ਇਸ ਵਿੱਚ ਟੀਆਰਪੀ ਰੇਟਿੰਗਸ ਦੀ ਵੀ ਵੱਡੀ ਭੂਮਿਕਾ ਨਜ਼ਰ ਆਉਂਦੀ ਹੈ।

ਇਹ ਰੇਟਿੰਗਸ ਦੀ ਵੀ ਵੱਡੀ ਭੂਮਿਕਾ ਹੈ ਜੋ ਪ੍ਰੋਗਰਾਮ ਦੀ ਪ੍ਰਸਿੱਧੀ ਨੂੰ ਵੀ ਦੱਸਦਾ ਹੈ। ਮੀਡੀਆ ਸੰਸਥਾਨ ਵੀ ਇਨ੍ਹਾਂ ਰੇਟਿੰਗਸ ''ਤੇ ਹੀ ਕਮਾਈ ਲਈ ਨਿਰਭਰ ਰਹਿਣਾ ਪੈਂਦਾ ਹੈ।

ਇਹ ਵੀ ਪੜ੍ਹੋ:

ਆਰਐੱਸਐੱਸ ਦੇ ਵਿਚਾਰਕ ਸੰਦੀਪ ਮਾਹਪਾਤਰਾ ਕਹਿੰਦੇ ਹਨ ਕਿ ਚਰਚਾ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਆਪਣੀ ਗੱਲ ਨੂੰ ਕਹਿ ਕੇ ਦੂਜੇ ਨੂੰ ਆਪਣੀ ਗੱਲ ਰੱਖਣ ਦੇ ਮੌਕਾ ਦਿਓ ਪਰ ਉਨ੍ਹਾਂ ਦਾ ਕਹਿਣਾ ਹੈ ਕਿ 12 ਲੋਕਾਂ ਦੇ ਚਰਚਾ ਵਿੱਚ ਸ਼ਾਮਿਲ ਹੋਣ ਨਾਲ ਮਾਹੌਲ ਚਰਚਾ ਦਾ ਬਿਲਕੁਲ ਨਹੀਂ ਰਹਿੰਦਾ ਹੈ।

ਉਹ ਕਹਿੰਦੇ ਹਨ ਕਿ ਹੁਣ ਉਨ੍ਹਾਂ ਨੇ ਵੀ ਟੀਵੀ ਦੀਆਂ ਚਰਚਾਵਾਂ ਵਿੱਚ ਜਾਣਾ ਬੰਦ ਕਰ ਦਿੱਤਾ ਹੈ।

ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਚੈਨਲਾਂ ''ਤੇ ਕੰਟੈਂਟ ਨੂੰ ਕਾਬੂ ਵਿੱਚ ਨਹੀਂ ਕੀਤਾ ਜਾ ਸਕਦਾ ਹੈ ਕਿਉਂਕਿ ਜਿਵੇਂ ਹੀ ਇਸ ਦਿਸ਼ਾ ਵੱਲ ਕੋਈ ਕਦਮ ਚੁੱਕਿਆ ਜਾਵੇਗਾ, ਉਸ ਨੂੰ ਬੋਲਣ ਦੀ ਅਜ਼ਾਦੀ ਉੱਤੇ ਹਮਲੇ ਵਜੋਂ ਦੇਖਿਆ ਜਾਣ ਲਗੇਗਾ।

ਸੰਦੀਪ ਮਹਾਪਾਤਰਾ ਕਹਿੰਦੇ ਹਨ, "ਹੁਣ ਤੁਸੀਂ ਪ੍ਰੈੱਸ ਕੌਂਸਲ ਦੀ ਅਜ਼ਾਦੀ ਦਾ ਹੀ ਉਦਾਹਰਨ ਲੈ ਲਓ। ਉਹ ਇੱਕ ਅਜ਼ਾਦ ਸੰਸਥਾ ਹੈ ਪਰ ਉਸ ਦੇ ਅਧਿਕਾਰ ਸੀਮਤ ਹਨ। ਉਸ ਤਰੀਕੇ ਨਾਲ ਟੀਵੀ ਦੇ ਲਈ ਵੀ ਜੋ ਵਿਵਸਥਾ ਕੀਤੀ ਗਈ ਹੈ ਉਹ ਵੀ ਭਾਰਤੀ ਪ੍ਰੈੱਸ ਪਰਿਸ਼ਦ ਵਾਂਗ ਅਧਿਕਾਰਾਂ ਤੋਂ ਵਾਂਝੀ ਹੈ।"

''ਨਫ਼ਰਤ ਦੀ ਨੁਮਾਇਸ਼''

ਸੀਨੀਅਰ ਪੱਤਰਕਾਰ ਆਲੋਕ ਮਹਿਤਾ ਨਵਭਾਰਤ ਟਾਈਮਜ਼, ਦੈਨਿਕ ਹਿੰਦੁਸਤਾਨ ਤੇ ਆਊਟਲੁਕ ਦੇ ਸੰਪਾਦਕ ਰਹਿ ਚੁੱਕੇ ਹਨ ਅਤੇ ਉਹ ਟੀਵੀ ਦੀਆਂ ਚਰਚਾਵਾਂ ਵਿੱਚ ਵੀ ਸ਼ਾਮਿਲ ਹੁੰਦੇ ਹਨ।

ਉਹ ਟੀਵੀ ਚਰਚਾ ਦਾ ਪੱਧਰ ਥੱਲੇ ਡਿੱਗਣ ਲਈ ਦਰਸ਼ਕਾਂ ਨੂੰ ਹੀ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਟੀਵੀ ਚਰਚਾ ਦਾ ਪੱਧਰ ਗੰਭੀਰ ਪੱਤਰਕਾਰਿਤਾ ਤੋਂ ਬਿਲਕੁਲ ਉਲਟ ਹੋ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਟੀਆਰਪੀ ਦੇ ਕਾਰਨ ਚੈਨਲ ਹੁਣ ਚਰਚਾ ਉੱਤੇ ਹੀ ਜ਼ੋਰ ਦਿੰਦੇ ਹਨ।

ਟੀਵੀ ਚੈਨਲਾਂ ਉੱਤੇ ਹੋਣ ਵਾਲੀ ਚਰਚਾ ਵਿੱਚ ਜ਼ਿਆਦਾਤਰ ਸਿਆਸੀ ਦਲਾਂ ਦੇ ਬੁਲਾਰੇ ਹੁੰਦੇ ਹਨ । ਉਨ੍ਹਾਂ ਸਾਰਿਆਂ ਉੱਤੇ ਇਹੀ ਦਬਾਅ ਹੁੰਦਾ ਹੈ ਕਿ ਦੂਜੇ ਪਾਰਟੀ ਦੇ ਬੁਲਾਰੇ ਦੀ ਗੱਲ ਨੂੰ ਕਿੰਨੀ ਜ਼ੋਰ ਨਾਲ ਚੀਖ ਕੇ ਦਬਾ ਸਕਦੇ ਹਨ।

ਟੀਵੀ ਚਰਚਾ ਵਿੱਚ ਚੈਨਲਾਂ ਨੂੰ ਚੰਗੀ ਰੇਟਿੰਗ ਮਿਲਦੀ ਹੈ
Getty Images
ਟੀਵੀ ਚਰਚਾ ਵਿੱਚ ਚੈਨਲਾਂ ਨੂੰ ਚੰਗੀ ਰੇਟਿੰਗ ਮਿਲਦੀ ਹੈ

ਲੋਕ ਜਨ ਸ਼ਕਤੀ ਪਾਰਟੀ ਦੇ ਕੌਮੀ ਬੁਲਾਰੇ ਅਜੇ ਕੁਮਾਰ ਕਹਿੰਦੇ ਹਨ ਕਿ ਜਦੋਂ ਵੀ ਉਹ ਕਿਸੇ ਚੈਨਲ ਦੀ ਚਰਚਾ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਫੋਨ ਉੱਤੇ ਮੈਸਜ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਨ੍ਹਾਂ ਮੈਸਜਾਂ ਵਿੱਚ ਕਿਹਾ ਜਾਂਦਾ ਹੈ ਕਿ ਜ਼ੋਰ ਨਾਲ ਬੋਲੋ ਅਤੇ ਵਿਰੋਧੀਆਂ ਉੱਤੇ ਨਿੱਜੀ ਹਮਲੇ ਕਰੋ। ਉਹ ਕਹਿੰਦੇ ਹਨ ਕਿ ਕਿਸੇ ਚਰਚਾ ਵਿੱਚ ਉਨ੍ਹਾਂ ਨੂੰ ਇੰਨੀ ਜ਼ੋਰ ਨਾਲ ਬੋਲਣਾ ਪੈਂਦਾ ਹੈ ਕਿ ਉਨ੍ਹਾਂ ਦਾ ਗਲਾ ਬੈਠ ਜਾਂਦਾ ਹੈ।

ਉਹ ਕਹਿੰਦੇ ਹਨ ਕਿ ਟੀਵੀ ਚੈਨਲਾਂ ਵਿੱਚ ਪ੍ਰਯੋਗ ਦਾ ਦੌਰ ਚੱਲ ਰਿਹਾ ਹੈ ਜਿੱਥੇ ਕੰਟੈਂਟ ਰਾਜਾ ਤਾਂ ਹੈ ਪਰ ਮਹਾਰਾਜ ਸ਼ਰੋਤਾ ਹੈ।

https://twitter.com/sardesairajdeep/status/1293623479753797632

ਰਾਸ਼ਟਰੀ ਜਨਤਾ ਦਲ ਦੇ ਬੁਲਾਰੇ ਮਨੋਜ ਝਾ ਕਹਿੰਦੇ ਹਨ ਕਿ ਹੁਣ ਚਰਚਾ ਵਿੱਚ ਸ਼ਾਮਿਲ ਹੋਣ ਦਾ ਅਸਰ ਉਨ੍ਹਾਂ ਦੀ ਮਾਨਸਿਕ ਸਿਹਤ ਉੱਤੇ ਪੈਣ ਲਗਿਆ ਹੈ।

ਉਨ੍ਹਾਂ ਦੇ ਅਨੁਸਾਰ ਚਰਚਾ ਵਿੱਚ ਕੇਵਲ ਨਫ਼ਰਤ ਦੀ ਨੁਮਾਇਸ਼ ਹੁੰਦੀ ਹੈ ਜਿਸ ਨਾਲ ਲੋਕਾਂ ਦੇ ਦਿਮਾਗ ਵਿੱਚ ਜ਼ਹਿਰ ਘੁੱਲ ਰਿਹਾ ਹੈ।

ਸੀਨੀਅਰ ਪੱਤਰਕਾਰ ਤੇ ਐਂਕਰ ਰਾਜਦੀਪ ਸਰਦੇਸਾਈ ਅਨੁਸਾਰ ਹਰ ਰੋਜ਼ ਟੀਵੀ ਉੱਤੇ ਡਿਬੇਟ ਆਖਿਰ ਵਿੱਚ ਇੱਕ-ਦੂਜੇ ਤੇ ਇਲਜ਼ਾਮ ਲਗਾਉਣ ਦਾ ਮੈਚ ਬਣ ਕੇ ਖ਼ਤਮ ਹੋ ਜਾਂਦੀ ਹੈ। ਇਸ ਨਾਲ ਚਰਚਾ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੇ ਨਾਲ-ਨਾਲ ਐਂਕਰ ਦੀ ਮਾਨਸਿਕ ਸਿਹਤ ਉੱਤੇ ਅਸਰ ਪੈਂਦਾ ਹੈ।

https://twitter.com/Nidhi/status/1293577348978102273

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਸਵੀਕਾਰ ਕੀਤਾ ਹੈ ਕਿ ਚਰਚਾ ਮੁਰਗਿਆਂ ਦੀ ਲੜਾਈ ਵਾਂਗ ਹੁੰਦੀ ਜਾ ਰਹੀ ਹੈ।

ਉੱਥੇ ਹੀ ਇੱਕ ਦੂਜੇ ਅੰਗਰੇਜ਼ੀ ਟੀਵੀ ਚੈਨਲ ਦੀ ਐਂਕਰ ਨਿਧੀ ਰਾਜਦਾਨ ਅਨੁਸਾਰ ਜੋ ਲੋਕ ਟੀਵੀ ਦੀਆਂ ਖ਼ਬਰਾਂ ਅਤੇ ਉਸ ਵਿੱਚ ਮਿਲਾਏ ਜਾ ਰਹੇ ਜ਼ਹਿਰ ਦੀ ਸ਼ਿਕਾਇਤ ਕਰ ਰਹੇ ਹਨ, ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਸ ਲਈ ਉਹ ਸਾਰੇ ਜ਼ਿੰਮੇਵਾਰ ਹਨ।

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਕਿਹਾ, "ਜੋ ਅਜਿਹੇ ਚੈਨਲ ਦੇਖਦੇ ਹਨ ਉਹ ਉਨ੍ਹਾਂ ਉੱਤੇ ਵਿਗਿਆਪਨ ਦਿੰਦੇ ਹਨ ਅਤੇ ਜੋ ਉਨ੍ਹਾਂ ਸੰਪਾਦਨ ਕਰਦੇ ਹਨ, ਸਾਰੇ ਜ਼ਿੰਮੇਵਾਰ ਹਨ।"

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=3L8vlXo5JiM

https://www.youtube.com/watch?v=ocAr2dW51gE

https://www.youtube.com/watch?v=WVlEIAFKk_g

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''579bbd59-ab54-4c6c-b24c-da13ac18af0a'',''assetType'': ''STY'',''pageCounter'': ''punjabi.india.story.53772420.page'',''title'': ''ਕੀ ਟੀਵੀ ’ਤੇ ਹੁੰਦੀ ਬਹਿਸ ‘ਮੁਰਗਿਆਂ ਦੀ ਲੜਾਈ’ ਬਣ ਗਈ ਤੇ ਜ਼ਿੰਮੇਵਾਰ ਕੌਣ, ਮੀਡੀਆ ਜਾਂ ਦਰਸ਼ਕ'',''author'': ''ਸਲਮਾਨ ਰਾਵੀ'',''published'': ''2020-08-14T12:13:38Z'',''updated'': ''2020-08-14T12:13:38Z''});s_bbcws(''track'',''pageView'');

Related News