ਖ਼ਾਲਿਸਤਾਨ ਬਾਰੇ ਯੂਕੇ ਦੇ ਸੰਸਦ ਮੈਂਬਰਾਂ ਵਿਚਾਲੇ ਛਿੜੀ ਸੋਸ਼ਲ ਮੀਡੀਆ ''''ਤੇ ਤਿੱਖੀ ਬਹਿਸ

08/10/2020 10:21:51 PM

ਖਾਲਿਸਤਾਨ
Getty Images

ਬ੍ਰਿਟੇਨ ਦੀਆਂ ਸੱਤਾਧਾਰੀ ਅਤੇ ਵਿਰੋਧੀ ਪਾਰਟੀਆਂ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਸੋਸ਼ਲ ਮੀਡੀਆ ਉੱਤੇ ਖਾਲਿਸਤਾਨ ਦੇ ਮੁੱਦੇ ਉੱਤੇ ਇੱਕ ਦੂਜੇ ਨਾਲ ਉਲਝੇ ਹੋਏ ਹਨ।

ਭਾਰਤੀ ਪੰਜਾਬ ਵਿਚ ਖਾਲਿਸਤਾਨ ਬਣਾਉਣ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਵੈਸੇ ਤਾਂ ਸੋਸ਼ਲ ਮੀਡੀਆ ਉੱਤੇ ਬਹਿਸ ਚੱਲਦੀ ਰਹਿੰਦੀ ਹੈ, ਪਰ ਇਸ ਵਾਰ ਇਸ ਬਹਿਸ ਵਿਚ ਕੰਜ਼ਰਵੇਟਿਵ ਤੇ ਲੇਬਰ ਪਾਰਟੀਆਂ ਦੇ ਸੰਸਦ ਮੈਂਬਰ ਸ਼ਾਮਲ ਹਨ।

ਇਹੀ ਨਹੀਂ ਵਾਰ ਦਾਅਵਾ ਪ੍ਰਤੀ ਦਾਅਵਿਆਂ ਵਿਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਤੇ ਫੈਂਡਰਲ ਸਰਕਾਰ ਦੇ ਸਮਰਥਨ ਮਿਲਣ ਦੀ ਗੱਲ ਕੀਤੀ ਜਾ ਰਹੀ ਹੈ।

ਰਾਮੀ ਰੇਂਜਰ ਦਾ ਦਾਅਵਾ

ਅਸਲ ਵਿਚ ਖਾਲਿਸਤਾਨ ਦੇ ਮੁੱਦੇ ਉੱਤੇ ਬਹਿਸ ਰਾਮੀ ਰੇਂਜਰ ਦੇ ਇੱਕ ਬਿਆਨ ਨਾਲ ਹੋਈ, ਜਿਸ ਵਿਚ ਉਨ੍ਹਾਂ ਦਾਅਵਾ ਕੀਤਾ ਕਿ ਯੂਕੇ ਦੀ ਮੌਜੂਦਾ ਸਰਕਾਰ ਖਾਲਿਸਤਾਨ ਪੱਖੀ ਮੁਹਿੰਮ ਦਾ ਸਮਰਥਨ ਨਹੀਂ ਕਰਦੀ।

ਕੰਜ਼ਵੇਟਿਵ ਪਾਰਟੀ ਦੇ ਸੰਸਦ ਮੈਂਬਰ ਨੇ ਆਪਣੇ ਟਵੀਟ ਵਿੱਚ ਦਾਅਵਾ ਕੀਤਾ ਸੀ ਕਿ ਬਰਤਾਨਵੀ ਪ੍ਰਧਾਨ ਮੰਤਰੀ ਬੌਰਿਸ ਜੌਨਸਨ ਨੇ ਖ਼ਾਲਿਸਤਾਨ ਦਾ ਸਮਰਥਨ ਨਹੀਂ ਕੀਤਾ।

https://twitter.com/RamiRanger/status/1291445977677729792

ਆਪਣੇ ਇਸ ਟਵੀਟ ਵਿੱਚ ਰਾਮੀ ਨੇ ਲਿਖਿਆ, ''''ਮੈਂ ਬ੍ਰਿਟਿਸ਼ PM ਬੌਰਿਸ ਜੌਨਸਨ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਮੈਨੂੰ ਇਹ ਭਰੋਸਾ ਜਤਾਇਆ ਹੈ ਕਿ ਬਰਤਾਨਵੀ ਸਰਕਾਰ ਖ਼ਾਲਿਸਤਾਨ ਮੁੰਹਿਮ ਦਾ ਸਾਥ ਨਹੀਂ ਦਿੰਦੀ। ਧੰਨਵਾਦ PM''''

ਰਾਮੀ ਦੇ ਦਾਅਵੇ ਉੱਤੇ ਪ੍ਰਤੀਕਰਮ ਦਿੰਦਿਆਂ ਪ੍ਰੀਤ ਕੌਰ ਗਿੱਲ ਨੇ ਸਿੱਖਾਂ ਦੀ ਵੱਖਰੀ ਹੋਮ ਸਟੇਟ ਖਾਲਿਸਤਾਨ ਦੀ ਮੰਗ ਦੇ ਸੰਦਰਭ ਵਿਚ ਲਿਖਿਆ ਕਿ ''''ਸਵੈ ਪ੍ਰਗਟਾਵੇ ਦਾ ਸਿਧਾਂਤ ਨੂੰ ਯੂਐਨਓ ਦੇ ਚਾਰਟਰ-1 ਵਿਚ ਪ੍ਰਮੁਖਤਾ ਦਿੱਤੀ ਗਈ ਹੈ।''''

https://twitter.com/PreetKGillMP/status/1291456948559392769

ਇਸ ਤੋਂ ਬਾਅਦ ਰਾਮੀ ਰੇਂਜਰ ਨੂੰ ਸਵਾਲ ਪੁੱਛਦਿਆਂ ਪ੍ਰੀਤ ਕੌਰ ਗਿੱਲ ਨੇ ਟਵੀਟ ਕੀਤਾ ਕਿ ਕੀ ਤੁਸੀਂ ਜਗਤਾਰ ਸਿੰਘ ਜੌਹਲ ਨੂੰ ਭਾਰਤ ਵਿਚ ਬੰਦੀ ਬਣਾਏ ਜਾਣ ਬਾਬਤ ਕੇਸ ਬਾਰੇ ਗੱਲ ਰੱਖੀ?

https://twitter.com/PreetKGillMP/status/1291455056382918656

ਪ੍ਰੀਤ ਕੌਰ ਗਿੱਲ
BBC
ਪ੍ਰੀਤ ਕੌਰ ਗਿੱਲ

ਰਾਮੀ ਅਤੇ ਪ੍ਰੀਤ ਗਿੱਲ ਦੀ ਟਵਿੱਟਰ ਬਹਿਸ ਤੋਂ ਬਾਅਦ ਕਈ ਹੋਰ ਸਿੱਖ ਸੰਗਠਨ ਅਤੇ ਸੋਸ਼ਲ ਮੀਡੀਆ ਉੱਤੇ ਸਰਗਰਮ ਲੋਕ ਵੀ ਕੁੱਦ ਪਏ।

ਇਸ ਬਹਿਸ ਵਿਚ ਸ਼ਾਮਲ ਹੁੰਦਿਆਂ ਬ੍ਰਿਟੇਨ ਦੀ ਸਿੱਖ ਫ਼ੈਡਰੇਸ਼ਨ ਨੇ ਕੰਜ਼ਰਵੇਟਿਵ ਪਾਰਟੀ ਦੇ ਸੰਸਦ ਮੈਂਬਰ ਲੌਰਡ ਰਾਮੀ ਰੇਂਜਰ ਉੱਤੇ ਭਾਜਪਾ ਹਿਤੈਸ਼ੀ ਹੋਣ ਦੇ ਇਲਜ਼ਾਮ ਲਗਾਏ ਹਨ।

ਫ਼ੈਡਰੇਸ਼ਨ ਨੇ ਰਾਮੀ ਰੇਂਜਰ ਉੱਤੇ ਸਿੱਖਾਂ ਦੇ ਹੱਕ-ਹਕੂਕ ਅਤੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਦੀ ਕੀਮਤ ਉੱਤੇ ਹਿੰਦੁਤਵ ਅਤੇ ਭਾਜਪਾ ਦੀ ਅਗਵਾਈ ਵਾਲੀ ਭਾਰਤ ਸਰਕਾਰ ਦੇ ਹਿੱਤਾਂ ਲਈ ਕੰਮ ਕਰਨ ਦਾ ਇਲਜ਼ਾਮ ਲਗਾਇਆ ਹੈ।

ਹੋਰ ਟਵਿੱਟਰ ਯੂਜ਼ਰ ਨੇ ਕੀ ਕਿਹਾ?

ਬਹੁਤੇ ਟਵਿੱਟਰ ਯੂਜ਼ਰਜ਼ ਨੇ ਰਾਮੀਂ ਰੇਂਜਰ ਨੂੰ ਜਗਤਾਰ ਸਿੰਘ ਜੱਗੀ ਜੌਹਲ ਬਾਰੇ ਸਵਾਲ ਪੁੱਛੇ

ਮੰਜ ਕੌਰ ਨਾਂ ਦੀ ਟਵਿੱਟਰ ਯੂਜ਼ਰ ਨੇ ਵੀ ਜਗਤਾਰ ਸਿੰਘ ਜੌਹਲ ਦਾ ਸਵਾਲ ਚੁੱਕਿਆ ਤੇ ਰਾਮੀ ਰੇਂਜਰ ਨੂੰ ਸਵਾਲ ਕੀਤਾ।

ਉਨ੍ਹਾਂ ਲਿਖਿਆ, ''''ਕੀ ਤੁਸੀਂ ਜਗਤਾਰ ਸਿੰਘ ਜੌਹਲ ਦੀ ਬਿਨਾਂ ਟ੍ਰਾਇਲ ਭਾਰਤ ਸਰਕਾਰ ਵੱਲ਼ੋਂ ਨਜ਼ਰਬੰਦੀ ਬਾਰੇ ਪੁੱਛਿਆ?

https://twitter.com/manjkaur21/status/1291477303344668672

ਰਮਨ ਨਾਂ ਦੀ ਯੂਜ਼ਰ ਨੇ ਵੀ ਰਾਮੀ ਰੇਂਜਰ ਨੂੰ ਜਗਤਾਰ ਸਿੰਘ ਜੌਹਲ ਮਸਲੇ ਬਾਰੇ ਸਵਾਲ ਕੀਤਾ।

https://twitter.com/raman_rants/status/1291462383878180864

ਰੈਫ਼ਰੈਂਡਮ ਕੀ ਹੈ?

ਜੇ ਰੈਫਰੈਂਡਮ ਦਾ ਸ਼ਾਬਦਿਕ ਮਤਲਬ ਦੇਖਿਆ ਜਾਵੇ ਤਾਂ ਆਕਸਫੋਰਡ ਡਿਕਸ਼ਨਰੀ ਵਿੱਚ ਕਿਹਾ ਗਿਆ ਹੈ ਕਿ ਇੱਕ ਸਿਆਸੀ ਸਵਾਲ ਤੇ ਵੋਟਰਾਂ ਵੱਲੋਂ ਇੱਕ ਆਮ ਵੋਟ, ਜਿਸ ''ਤੇ ਉਨ੍ਹਾਂ ਨੇ ਸਿੱਧਾ ਫੈਸਲਾ ਲੈਣਾ ਹੁੰਦਾ ਹੈ ਰੈਫਰੈਂਡਮ ਹੈ।

ਇਸ ਬਾਰੇ ਰੈਫ਼ਰੈਂਡਮ 2020 ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ''ਸਿਖਜ਼ ਫਾਰ ਜਸਟਿਸ'' ਦੇ ਕਾਨੂੰਨੀ ਐਡਵਾਈਜ਼ਰ ਗੁਰਪਤਵੰਤ ਸਿੰਘ ਪੰਨੂ ਨਾਲ ਜਦੋਂ ਅਸੀਂ 2018 ਵਿੱਚ ਗੱਲਬਾਤ ਕੀਤੀ ਸੀ।

ਗੁਰਪਤਵੰਤ ਸਿੰਘ ਪੰਨੂ ਮੁਤਾਬਕ 7 ਜੂਨ 2014 ਨੂੰ ਨਿਊਯਾਰਕ ਦੇ ਹੈੱਡਕਵਾਟਰ ਸਾਹਮਣੇ ਇਸ ਮੁਹਿੰਮ ਦੀ ਸ਼ੁਰੂਆਤ ਹੋਈ।

ਉਨ੍ਹਾਂ ਦਾ ਕਹਿਣਾ ਸੀ ਕਿ ਪੰਜਾਬ ਵਿੱਚ 2020 ਰੈਫਰੈਂਡਮ ਕਰਵਾਇਆ ਜਾਵੇ ਅਤੇ ਇਹ ਪੰਜਾਬ ਦੇ ਲੋਕਾਂ ਨੂੰ ਸਵਾਲ ਪੁੱਛਿਆ ਜਾਵੇ ਕਿ ਪੰਜਾਬ ਦੇ ਲੋਕ ਭਾਰਤ ਦਾ ਸੂਬਾ ਬਣ ਕੇ ਰਹਿਣਾ ਚਾਹੁੰਦੇ ਹਨ ਜਾਂ ਉਸ ਤੋਂ ਅਲੱਗ ਇੱਕ ਦੇਸ ਬਣ ਕੇ ਰਹਿਣਾ ਚਾਹੁੰਦੇ।

ਪੰਜਾਬ ਵਿਚ ਸਰਕਾਰ ਨੇ ਇਸ ਸੰਗਠਨ ਅਤੇ ਮੁਹਿੰਮ ਸਬੰਧਤ ਰੱਖਣ ਦੇ ਇਲ਼ਜ਼ਾਮ ਵਿਚ ਕਈ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਅਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ।

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=uhsBuj9MdhY

https://www.youtube.com/watch?v=hKFGHpcdWUk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''e68b40c4-34a4-4eb6-bdd1-dbecbb5a3aa4'',''assetType'': ''STY'',''pageCounter'': ''punjabi.india.story.53726484.page'',''title'': ''ਖ਼ਾਲਿਸਤਾਨ ਬਾਰੇ ਯੂਕੇ ਦੇ ਸੰਸਦ ਮੈਂਬਰਾਂ ਵਿਚਾਲੇ ਛਿੜੀ ਸੋਸ਼ਲ ਮੀਡੀਆ \''ਤੇ ਤਿੱਖੀ ਬਹਿਸ'',''published'': ''2020-08-10T16:40:52Z'',''updated'': ''2020-08-10T16:40:52Z''});s_bbcws(''track'',''pageView'');

Related News