ਕੋਰੋਨਾਵਾਇਰਸ: ਹੁਣ ਪੰਜਾਬ ਵਿੱਚ ਜੇ ਤੁਸੀਂ ਮਾਸਕ ਨਾ ਪਾਇਆ ਤਾਂ 1 ਘੰਟਾ ਖੜ੍ਹੇ ਰਹਿਣਾ ਪੈ ਸਕਦਾ ਹੈ- ਪ੍ਰੈੱਸ ਰਿਵੀਊ

08/08/2020 8:36:44 AM

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹਫ਼ਤਾਵਾਰੀ ਆਸਕ ਕੈਪਟਨ ਵਿੱਚ ਲੋਕਾਂ ਨੂੰ ਇਸ ਔਖੇ ਹਾਲਾਤਾਂ ਵਿੱਚ ਹਿੰਮਤ ਰੱਖਣ ਅਤੇ ਦ੍ਰਿੜਤਾ ਨਾਲ ਬਿਮਾਰੀ ਨਾਲ ਲੜਨ ਦੀ ਅਪੀਲ ਕੀਤੀ। ਉਨ੍ਹਾਂ ਨੇ ਹੇਠ ਲਿਖੇ ਮੁੱਖ ਐਲਾਨ ਵੀ ਕੀਤੇ:

ਸ਼ਨੀਵਾਰ ਤੋਂ ਤਿੰਨ ਸ਼ਹਿਰਾਂ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫਿਊ ਰਹੇਗਾ।

ਇੱਕ ਹਫ਼ਤੇ ਲਈ ਟਰਾਇਲ ਵਜੋਂ ਕਿਸੇ ਵਿਅਕਤੀ ਵਲੋਂ ਮਾਸਕ ਨਾ ਪਾਉਣ ''ਤੇ ਇੱਕ ਘੰਟੇ ਲਈ ਖੜ੍ਹਾ ਰੱਖਿਆ ਜਾਵੇਗਾ।

ਇਹ ਵੀ ਪੜ੍ਹੋ:

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਲੱਛਣ ਦਿਖਣ ''ਤੇ ਜਲਦੀ ਤੋਂ ਜਲਦੀ ਹਸਪਤਾਲ ਵਿੱਚ ਇਲਾਜ ਕਰਵਾਉਣ ਅਤੇ ਕਿਸੇ ਨਿੱਜੀ ਹਸਪਤਾਲ ਦੀ ਥਾਂ ਸਰਕਾਰੀ ਹਸਪਤਾਲ ਵਿੱਚ ਜਾਣ।

ਉਨ੍ਹਾਂ ਨੇ ਸੂਬੇ ਦੀਆਂ ਟੈਸਟਿੰਗ ਸਹੂਲਤਾਂ ਬਾਰੇ ਸੰਤੁਸ਼ਟੀ ਜਾਹਰ ਕੀਤੀ ਪਰ ਵਧ ਰਹੀਆਂ ਮੌਤਾਂ ਦੀ ਵਜ੍ਹਾ ਇਲਾਜ ਵਿੱਚ ਦੇਰੀ ਨੂੰ ਦੱਸਿਆ।

ਸੂਬੇ ਵਿੱਚ ਅਗਸਤ ਦੇ ਅਖ਼ੀਰ ਜਾਂ ਸਤੰਬਰ ਦੀ ਸ਼ੁਰੂਆਤ ਵਿੱਚ ਮਾਮਲੇ ਸਿਖਰ ''ਤੇ ਹੋ ਸਕਦੇ ਹਨ। ਉਨ੍ਹਾਂ ਨੇ ਬਠਿੰਡਾ, ਬਰਨਾਲਾ, ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਮਾਮਲਿਆਂ ਵਿੱਚ ਹੋਏ ਤਾਜ਼ਾ ਵਾਧੇ ''ਤੇ ਚਿੰਤਾ ਪ੍ਰਗਟਾਈ

ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਦੱਸਿਆ ਕਿ ਫਰੀਦਕੋਟ ਦੇ ਜੀਜੀਐਸ ਮੈਡੀਕਲ ਕਾਲਜ ਵਿਖੇ ਇੱਕ ਗੈਰ-ਕੋਵਿਡ ਮਰੀਜ਼ ਡਾ. ਪਰਵਿੰਦਰ ਦੀ ਮੌਤ ਦੇ ਮਾਮਲੇ ਵਿੱਚ ਵਾਈਸ ਚਾਂਸਲਰ ਨੂੰ ਜਾਂਚ ਦੇ ਨਿਰਦੇਸ਼ ਦਿੱਤੇ ਹਨ।

ਸਿੱਖਿਆ ਨੀਤੀ ਨਵੇਂ ਭਾਰਤ ਦੀ ਬੁਨਿਆਦ ਰੱਖੇਗੀ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਨਵੀਂ ਸਿੱਖਿਆ ਨੀਤੀ -2020 ਬਾਰੇ ਬੋਲਦਿਆਂ ਕਿਹਾ ਕਿ ਇਹ ਨੌਜਵਾਨਾਂ ਨੂੰ 21ਵੀਂ ਸਦੀ ਲਈ ਤਿਆਰ ਕਰੇਗੀ ਅਤੇ ਨਵੇਂ ਭਾਰਤ ਦੀ ਬੁਨਿਆਦ ਰੱਖੇਗੀ।

ਦਿ ਟ੍ਰਿਬੀਊਨ ਦੀ ਖ਼ਬਰ ਮੁਤਾਬਕ ਨਵੀਂ ਸਿੱਖਿਆ ਨੀਤੀ ਦੇ ਉੱਚੇਰੀ ਸਿੱਖਿਆ ਵਿੱਚ ਉਦੇਸ਼ਾਂ ਉੱਪਰ ਸਿੱਖਿਆ ਮੰਤਰਾਲਾ ਦੀ ਕਨਕਲੇਵ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਇਸ ਦਾ ਮਕਸਦ, ਭਾਰਤ ਨੂੰ ਤਾਕਤਵਰ ਬਣਾਉਣਾ ਨੌਜਵਾਨਾਂ ਨੂੰ ਸਸ਼ਕਤ ਕਰਨਾ ਅਤੇ ਵਿਕਾਸ ਦੇ ਮੌਕੇ ਮੁਹਈਆ ਕਰਵਾਉਣਾ ਹੈ।

ਉਨ੍ਹਾਂ ਨੇ ਨੀਤੀ ਬਾਰੇ ਚੱਲ ਰਹੀ "ਸਿਹਤਮੰਦ" ਬਹਿਸ ਦਾ ਸੁਆਗਤ ਕੀਤਾ ਤੇ ਕਿਹਾ ਕਿ ਇਸ ਵਿੱਚੋਂ ਕੁਝ ਚੰਗਾ ਉਪਜੇਗਾ ਅਤੇ ਕਿਸੇ ਨੇ ਵੀ ਨੀਤੀ ਨੂੰ ਪੱਖਪਾਤੀ ਨਹੀਂ ਕਿਹਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਬਾਰੇ ਤਾਂ ਕੋਈ ਬਹਿਸ ਹੋ ਹੀ ਨਹੀਂ ਸਕਦੀ ਕਿ ਬੱਚੇ ਆਪਣੀ ਮਾਂ ਬੋਲੀ ਵਿੱਚ ਬਿਹਤਰ ਸਿੱਖਦੇ ਹਨ। ਨਵੀਂ ਸਿੱਖਿਆ ਨੀਤੀ ਵਿੱਚ ਪੰਜਵੀਂ ਅਤੇ ਹੋ ਸਕੇ ਤਾਂ ਅੱਠਵੀਂ ਜਾਂ ਉਸ ਤੋਂ ਬਾਅਦ ਵੀ ਮਾਂ ਬੋਲੀ ਵਿੱਚ ਪੜ੍ਹਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ।

ਮਸਜਿਦ ਦੀ ਨੀਂਹ ਰੱਖਣ ਦਾ ਸਮਾਗਮ ਨਹੀਂ ਹੋਵੇਗਾ: ਟਰੱਸਟ

https://youtu.be/-rN573oScF0

ਅਯੁੱਧਿਆ ਵਿੱਚ ਰਾਮ ਮੰਦਿਰ ਦੀ ਜ਼ਮੀਨ ਦੇ ਬਦਲੇ ਜੋ ਜ਼ਮੀਨ ਦਿੱਤੀ ਗਈ ਹੈ ਹਾਲਾਂਕਿ ਉੱਥੇ ਮਸਜਿਦ ਦੀ ਨੀਂਹ ਰੱਖਣ ਲਈ ਕੋਈ ਸਮਾਗਮ ਨਹੀਂ ਕੀਤਾ ਜਾਵੇਗਾ ਪਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਉੱਥੇ ਬਣਨ ਵਾਲੀਆਂ ਜਨਤਕ ਭਲਾਈ ਵਾਲੀਆਂ ਇਮਾਰਤਾਂ ਦੇ ਉਦਘਾਟਨ ਲਈ ਸੂਬੇ ਦੇ ਮੁਖੀ ਵਜੋਂ ਸੱਦਿਆ ਜਾਵੇਗਾ।

ਦਿ ਹਿੰਦੂ ਦੀ ਖ਼ਬਰ ਮੁਤਾਬਕ ਇਹ ਜਾਣਕਾਰੀ ਮਸਜਿਦ ਉਸਾਰੀ ਲਈ ਬਣਾਏ ਗਏ ਟਰੱਸਟ ਨੇ ਦਿੱਤੀ ਹੈ।

ਟਰੱਸਟ ਦੇ ਮੁਖੀ ਅਥਰ ਹੁਸੈਨ ਨੇ ਕਿਹਾ ਕਿ ਇਸਲਾਮਿਕ ਰਵਾਇਤਾਂ ਮੁਤਾਬਕ ਨੀਂਹ ਰੱਖਣ ਮੌਕੇ ਕੋਈ ਸਮਾਗਮ ਨਹੀਂ ਕੀਤਾ ਜਾਂਦਾ ਇਸ ਲਈ ਮੁੱਖ ਮੰਤਰੀ ਨੂੰ ਸੱਦਣ ਦੀ ਕੋਈ ਯੋਜਨਾ ਨਹੀਂ ਸੀ।

ਜ਼ਿਕਰਯੋਗ ਹੈ ਕਿ ਆਯੋਧਿਆ ਵਿੱਚ ਰਾਮ ਮੰਦਿਰ ਦੇ ਉਧਘਾਟਨੀ ਸਮਾਗਮ ਤੋਂ ਕੁਝ ਸਮਾਂ ਬਾਅਦ ਹੀ ਯੋਗੀ ਨੇ ਕਿਹਾ ਸੀ ਕਿ ਭਾਵੇਂ ਉਹ ਮੁੱਖ ਮੰਤਰੀ ਵਜੋਂ ਵਿਤਕਰਾ ਨਹੀਂ ਕਰਦੇ ਪਰ ਇੱਕ ਹਿੰਦੂ ਵਜੋਂ ਉਹ ਮਸਜਿਦ ਦੇ ਨੀਂਹ ਰੱਖਣ ਦੇ ਸਮਾਗਮ ਵਿੱਚ ਨਹੀਂ ਜਾਣਗੇ।

ਜਿਣਸੀ ਹਮਲੇ ਦਾ ਮੁਲਜ਼ਮ “ਚੰਗੇ ਵਿਹਾਰ” ਕਾਰਨ 2006 ਵਿੱਚ ਹੋਈਆ ਸੀ ਰਿਹਾ

ਬੱਚੀ
BBC
ਸੰਕੇਤਕ ਤਸਵੀਰ

ਦਿੱਲੀ ਵਿੱਚ 12 ਸਾਲਾ ਬੱਚੀ ਉੱਪਰ ਤਸ਼ੱਦਦ ਕਰਨ ਉੱਪਰ ਜਿਣਸੀ ਹਮਲੇ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਏ 33 ਸਾਲਾ ਮੁਲਜ਼ਮ ਨੂੰ ਇਸ ਤੋਂ ਪਹਿਲਾਂ ਦਿੱਲੀ ਦੇ ਸੁਲਤਾਨਪੁਰੀ ਇਲਾਕੇ ਵਿੱਚ ਇੱਕ ਘਰ ਦੀ ਸੰਨ੍ਹਮਾਰੀ ਦੌਰਾਨ ਇੱਕ 29 ਸਾਲਾ ਔਰਤ ਦੇ ਕਤਲ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਦਿ ਇੰਡੀਅਨ ਐੱਕਸਪ੍ਰੈੱਸ ਦੀ ਖ਼ਬਰ ਮੁਤਾਬਕ ਮੁਲਜ਼ਮ ਕ੍ਰਿਸ਼ਨ ਕੁਮਾਰ ਨੂੰ ਤਾਉਮਰ ਕੈਦ ਸੁਣਾਈ ਗਈ ਪਰ 2014 ਵਿੱਚ "ਚੰਗੇ ਵਿਹਾਰ" ਦੇ ਅਧਾਰ ''ਤੇ ਰਿਹਾ ਕਰ ਦਿੱਤਾ ਗਿਆ ਸੀ।

ਅਖ਼ਬਾਰ ਮੁਤਾਬਕ ਮੌਜੂਦਾ ਕੇਸ ਵਿੱਚ ਮੁਲਜ਼ਮ ਇੱਕ ਘਰ ਵਿੱਚ ਚੋਰੀ ਦੇ ਇਰਾਦੇ ਨਾਲ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ 12 ਸਾਲਾ ਬੱਚੀ ਨੇ ਇਸ ਨੂੰ ਚੁਣੌਤੀ ਦਿੱਤੀ। ਮੁਲਜ਼ਮ ਨੇ ਉਸ ਉੱਪਰ ਜਿਣਸੀ ਹਮਲਾ ਕੀਤਾ।

ਅਖ਼ਬਾਰ ਨੇ ਪੁਲਿਸ ਦੇ ਹਵਾਲੇ ਨਾਲ ਲਿਖਿਆ ਹੈ ਕਿ ਮੁਲਜ਼ਮ ਨੂੰ ਲੱਗਿਆ ਕਿ ਬੱਚੀ ਮਰ ਗਈ ਹੈ ਅਤੇ ਘਰ ਵਿੱਚੋਂ 200 ਰੁਪਏ ਲੈ ਕੇ ਫਰਾਰ ਹੋ ਗਿਆ।

ਪੁਲਿਸ ਦੇ ਡੋਜ਼ੀਅਰ ਮੁਤਾਬਕ ਮੁਲਜ਼ਮ ਇੱਕ ਸਕੂਲ ਡਰੌਪਆਊਟ ਹੈ ਅਤੇ ਉਸ ਦੇ ਦੋ ਵੱਡੇ ਭਰਾ ਹਨ।

ਇੱਥੇ ਔਰਤਾਂ ਦੇ ਛੋਟੀ ਸਕਰਟ ਪਾਉਣ ਤੇ ਪਾਬੰਦੀ ਦੀ ਤਿਆਰੀ

ਕੰਬੋਡੀਆ ਸਰਕਾਰ ਦੇ ਇੱਕ ਕਾਨੂੰਨੀ ਖਰੜੇ ਵਿੱਚ ਔਰਤਾਂ ਦੇ ਸ਼ੌਰਟ ਸਕਰਟ ਪਾਉਣ ਉੱਪਰ ਪਾਬੰਦੀ ਲਾਉਣ ਦੀ ਗੱਲ ਕੀਤੀ ਗਈ ਹੈ। ਇਸ ਖ਼ਿਲਾਫ ਲਿੰਗਕ ਹੱਕਾਂ ਬਾਰੇ ਸਮੂਹਾਂ ਨੇ ਇੰਟਰਨੈਟ ਉੱਪਰ ਮੋਰਚਾ ਖੋਲ੍ਹ ਦਿੱਤਾ ਹੈ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਇਸ ਖਰੜੇ ਵਿੱਚ ਲੋਕਾਂ ਦੇ ਜਨਤਕ ਥਾਵਾਂ ''ਤੇ ਵਿਹਾਰ ਬਾਰੇ ਹਦਾਇਤਾਂ ਹਨ। ਜਿਸ ਮੁਤਾਬਕ ਔਰਤਾਂ ਦੇ ਬਹੁਤ ਛੋਟੇ ਜਾਂ ਦਿਖਾਵੇ ਵਾਲੀਆਂ ਪੌਸ਼ਾਕਾਂ ਪਾਉਣ ''ਤੇ ਪਾਬੰਦੀ ਹੋਵੇਗੀ। ਜਦ ਕਿ ਬੰਦੇ ਨੰਗੇ ਧੜ ਬਾਹਰ ਨਹੀਂ ਜਾ ਸਕਣਗੇ।

ਕੰਬੋਡੀਆ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਔਰਤਾਂ ਦੇ ਦਿਖਾਵਟੀ ਪਹਿਰਾਵੇ ਬਾਰੇ ਸਖ਼ਤ ਰੁੱਖ ਅਪਣਾ ਰਹੀ ਹੈ।

ਇਹ ਵੀ ਪੜ੍ਹੋ:

https://www.youtube.com/watch?v=LgsbVpOtO5w

https://www.youtube.com/watch?v=IyHgpnZ_JSE

https://www.youtube.com/watch?v=-eUt-Kn5pZg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''5b89cba8-8484-413b-be9f-07dbfd6213f9'',''assetType'': ''STY'',''pageCounter'': ''punjabi.india.story.53703810.page'',''title'': ''ਕੋਰੋਨਾਵਾਇਰਸ: ਹੁਣ ਪੰਜਾਬ ਵਿੱਚ ਜੇ ਤੁਸੀਂ ਮਾਸਕ ਨਾ ਪਾਇਆ ਤਾਂ 1 ਘੰਟਾ ਖੜ੍ਹੇ ਰਹਿਣਾ ਪੈ ਸਕਦਾ ਹੈ- ਪ੍ਰੈੱਸ ਰਿਵੀਊ'',''published'': ''2020-08-08T03:05:43Z'',''updated'': ''2020-08-08T03:05:43Z''});s_bbcws(''track'',''pageView'');

Related News