Air India Flight: ਕੈਲੀਕਟ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋਈ - 5 ਅਹਿਮ ਖ਼ਬਰਾਂ

08/08/2020 7:06:42 AM

ਕੇਰਲ ਦੇ ਕੈਲੀਕਟ ਏਅਰਪੋਰਟ ਉੱਤੇ ਦੁਬਈ ਤੋਂ ਆ ਰਿਹਾ ਏਅਰ ਇੰਡੀਆ ਦਾ ਹਵਾਈ ਜਹਾਜ਼ ਹਵਾਈ ਪੱਟੀ ''ਤੇ ਫਿਸਲ ਗਿਆ ਹੈ। ਡੀਜੀਸੀਏ ਅਨੁਸਾਰ ਇਸ ਹਾਦਸੇ ਦੌਰਾਨ ਜਹਾਜ਼ ਦੇ ਦੋ ਟੁਕੜੇ ਹੋ ਗਏ ਹਨ।

ਇਸ ਹਾਦਸੇ ਵਿੱਚ ਘੱਟੋ ਘੱਟ 17 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚੋਂ ਦੋ ਪਾਇਲਟ ਹਨ।

ਕੇਰਲ ਦੇ ਮੁੱਖ ਮੰਤਰੀ ਪਿਨਰਾਏ ਵਿਜੇਯਾਨ ਅਨੁਸਾਰ ਹੁਣ ਹਾਦਸੇ ਵਾਲੀ ਥਾਂ ਤੋਂ ਸਾਰਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ ਅਤੇ ਜ਼ਖਮੀਆਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾ ਲਿਆ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਕੇਰਲ ''ਚ ਢਿੱਗਾਂ ਡਿੱਗਣ ਕਾਰਨ 15 ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ

ਕੇਰਲ ਸੂਬੇ ਦੇ ਮੁੰਨਾਰ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਰਕੇ 15 ਲੋਕਾਂ ਦੀ ਮੌਤ ਹੋਈ ਹੈ ਤੇ ਕਰੀਬ 50 ਤੋਂ ਵੱਧ ਲੋਕ ਲਾਪਤਾ ਦੱਸੇ ਜਾ ਰਹੇ ਹਨ।

ਹੁਣ ਤੱਕ 12 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ। ਮੁੰਨਾਰ ਕੇਰਲ ਦੇ ਇਡੁਕੀ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਸੈਰ-ਸਪਾਟੇ ਲਈ ਵੀ ਜਾਣਿਆ ਜਾਂਦਾ ਹੈ।

ਕੇਰਲ ਸਰਕਾਰ ਨੇ ਭਾਰਤੀ ਹਵਾਈ ਫੌਜ ਦੀ ਵੀ ਮਦਦ ਮੰਗੀ ਹੈ। ਤੇਜ਼ ਮੀਂਹ ਕਾਰਨ ਹਾਦਸੇ ਵਾਲੀ ਥਾਂ ਦੇ ਨੇੜੇ ਦੀ ਸੜਕ ਤੇ ਪੁੱਲ ਵਹਿ ਗਿਆ ਹੈ ਜਿਸ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਮੱਧ ਪ੍ਰਦੇਸ਼ ''ਚ ਸਿਕਲੀਗਰ ਸਿੱਖ ਨੌਜਵਾਨ ਨੂੰ ''ਕੇਸਾਂ ਤੋਂ ਘੜੀਸਨ'' ਦੇ ਵਾਇਰਲ ਵੀਡੀਓ ਮਾਮਲੇ ''ਚ ਕਾਰਵਾਈ

https://youtu.be/3AizFIfVobw

ਮੱਧ ਪ੍ਰਦੇਸ਼ੇ ਦੇ ਬੜਵਾਨੀ ਜ਼ਿਲ੍ਹੇ ਦੇ ਪਲਸੂਦ ਇਲਾਕੇ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਸਿਕਲੀਗਰ ਸਿੱਖ ਨੂੰ ਪੁਲਿਸ ਅਫ਼ਸਰ ਵੱਲੋਂ ਕੇਸਾਂ ਨਾਲ ਘਸੀਟਿਆ ਜਾ ਰਿਹਾ ਹੈ। ਉਸ ਦੇ ਸਾਥੀ ਨਾਲ ਵੀ ਪੁਲਿਸ ਕਰਮੀ ਵੱਲੋਂ ਕੁੱਟਮਾਰ ਕੀਤੀ ਜਾ ਰਹੀ ਹੈ।

ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰ ਕੇ ਜਾਣਕਾਰੀ ਦਿੱਤੀ ਹੈ ਕਿ ਏਐੱਸਆਈ ਸੀਤਾਰਾਮ ਅਤੇ ਐੱਚਸੀ ਮੋਹਨ ਜਾਮਰੇ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਰਿਆ ਨੂੰ ਬਿਨਾਂ ਜਾਂਚ ''ਸੁਸ਼ਾਂਤ ਦਾ ਵਿਲੇਨ'' ਬਣਾਉਣ ਪਿੱਛੇ ਕਿਹੜੀ ਸੋਚ - ਬਲਾਗ

14 ਜੂਨ ਨੂੰ ਸੁਸ਼ਾਂਤ ਸਿੰਘ ਰਾਜਪੂਤ ਨੂੰ ਉਨ੍ਹਾਂ ਦੇ ਫਲੈਟ ਵਿੱਚ ਮ੍ਰਿਤ ਪਾਏ ਜਾਣ ਤੋਂ ਬਾਅਦ ਇੱਕ ਲੰਬੇ ਸਮੇਂ ਤੱਕ ਇਸ ਦੀ ਵਜ੍ਹਾ ਬਾਲੀਵੁੱਡ ਦਾ ਭਾਈ-ਭਤੀਜਾਵਾਦ ਦੱਸਿਆ ਗਿਆ। ਫ਼ਿਲਮ ਸਨਅਤ ਤੋਂ ਸਵਾਲ ਪੁੱਛੇ ਗਏ, ਟੀਵੀ ਸਟੂਡੀਓਜ਼ ਵਿੱਚ ਬਹਿਸ ਕੀਤੀ ਗਈ।

ਫਿਰ ਸ਼ੱਕ ਦੀ ਸੂਈ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫਰੈਂਡ ਰਿਆ ਚੱਕਰਵਰਤੀ ਵੱਲ ਮੁੜ ਗਈ। ਉਨ੍ਹਾਂ ਨੂੰ ਪੈਸੇ ਦੀ ਲਾਲਚੀ ਦੱਸ ਕੇ ਬਲਾਤਕਾਰ ਅਤੇ ਕਤਲ ਦੀਆਂ ਧਮਕੀਆਂ ਦਿੱਤੀਆਂ ਜਾਣ ਲੱਗੀਆਂ।

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਅਤੇ ਰਿਆ ਚੱਕਰਵਰਤੀ ਦੀ ਜ਼ਿੰਦਗੀ ਅੱਜ-ਕੱਲ ਸੀਰੀਅਲ ਵਾਂਗ ਟੀਵੀ ਚੈਨਲਾਂ ਤੇ ਦਿਖਾਈ ਜਾ ਰਹੀ ਹੈ।

ਕਦੇ ਉਹ ਛਲ-ਕਪਟ ਅਤੇ ਕਾਲੇ ਜਾਦੂ ਦੇ ਨਾਲ ਮਰਦਾਂ ਨੂੰ ਆਪਣੇ ਵੱਸ ਵਿੱਚ ਕਰਨ ਵਾਲੀ ਔਰਤ ਦੀ ਕਹਾਣੀ ਬਣ ਜਾਂਦੀ ਹੈ, ਤਾਂ ਕਦੇ ਇੱਕ ਮਜ਼ਬੂਤ, ਤਾਕਤਵਰ, ਖ਼ੁਸ਼-ਮਿਜ਼ਾਜ ਮਰਦ ਨੂੰ ਤਣਾਅ ਦਾ ਸ਼ਿਕਾਰ ਤੇ ਕਮਜ਼ੋਰ ਇਨਸਾਨ ਬਣਾ ਕੇ ਦਿਖਾਉਣ ਵਾਲੀ ਔਰਤ ਦੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਬਾਜਵਾ ਨੇ ਜਾਖੜ ਨੂੰ ਸ਼ਕੁਨੀ ਤੇ CM ਨੂੰ ਕੁੰਭਕਰਨ ਕਿਉਂ ਆਖਿਆ

ਪੰਜਾਬ ਦੇ ਮਾਝਾ ਖੇਤਰ ਵਿੱਚ ਸ਼ਰਾਬ ਕਰਕੇ ਹੋਈਆਂ ਮੌਤਾਂ ਦੇ ਮਸਲੇ ''ਤੇ ਕਾਂਗਰਸ ਵਿੱਚ ਖਾਨਾਜੰਗੀ ਹੋਰ ਵਧਦੀ ਨਜ਼ਰ ਆ ਰਹੀ ਹੈ.

ਕਾਂਗਰਸ ਐੱਮਪੀ ਪ੍ਰਤਾਪ ਸਿੰਘ ਬਾਜਵਾ ਨੇ ਬਟਾਲਾ ਵਿੱਚ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਮੌਕੇ ਆਪਣੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੁੱਖ ਮੰਤਰੀ ਉੱਤੇ ਸ਼ਬਦੀ ਹਮਲਾ ਕੀਤਾ।

ਕਾਂਗਰਸ MP ਪ੍ਰਤਾਪ ਸਿੰਘ ਬਾਜਵਾ
BBC

ਬਾਜਵਾ ਨੇ ਕਿਹਾ,“ਜਾਖੜ ਮੈਨੂੰ ਅਤੇ ਸਰਦਾਰ ਸ਼ਮਸ਼ੇਰ ਸਿੰਘ ਦੂਲੋਂ ਨੂੰ ਨਾਲ ਲੈ ਕੇ ਦਿੱਲੀ ਚੱਲਣ। ਫੇਰ ਦੇਖਦੇ ਹਾਂ ਕਿ ਬੀਬੀ ਸੋਨੀਆ ਗਾਂਧੀ ਇਨ੍ਹਾਂ ਨੂੰ ਘਰੋਂ ਬਾਹਰ ਕਢਦੀ ਹੈ ਜਾਂ ਸਾਨੂੰ। ਇਹ ਕੌਣ ਹੁੰਦੇ ਨੇ ਸਾਨੂੰ ਘਰੋਂ ਬਾਹਰ ਕੱਢਣ ਵਾਲੇ।”

ਬਾਜਵਾ ਨੇ ਹੋਰ ਕੀ ਕਿਹਾ, ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ।

ਬੈਰੂਤ ਧਮਾਕਾ: 6 ਸਾਲ ਤੋਂ ਖੜ੍ਹਾ ਇੱਕ ਜਹਾਜ਼ ਕਿਵੇਂ ਬਣਿਆ ਧਮਾਕੇ ਦਾ ਕਾਰਨ

https://youtu.be/qoDRg4NkW78

ਬੈਰੂਤ ਵਿੱਚ ਜੋ ਅਮੋਨੀਅਮ ਨਾਈਟਰੇਟ ਫਟਿਆ, ਉਹ ਇੱਥੇ ਸੱਤ ਸਾਲ ਪਹਿਲਾਂ ਪਹੁੰਚਿਆ ਸੀ ਜਦਕਿ ਇਸ ਦੀ ਮੰਜ਼ਿਲ ਮੋਜ਼ਾਂਬੀਕ (ਅਫ਼ਰੀਕਾ) ਸੀ।

ਤਾਂ ਹੋਇਆ ਇਹ ਕਿ ਇੱਕ ਰੂਸੀ ਮਲਕੀਅਤੀ ਵਾਲਾ ਮਾਲਵਾਹਕ ਜਹਾਜ਼, ਰਿਜ਼ਿਅਜ਼, ਅਮੋਨੀਅਮ ਨਾਈਟਰੇਟ ਲੈ ਕੇ ਜੌਰਜੀਆ ਤੋਂ ਮੋਜ਼ਾਂਬੀਕ ਲਈ ਨਿਕਲਿਆ।

ਜਹਾਜ਼ ਮੈਡੀਟਰੇਨੀਅਨ ਸਾਗਰ ਵਿੱਚੋਂ ਲੰਘ ਰਿਹਾ ਸੀ ਕਿ ਜਹਾਜ਼ ਨੂੰ ਬੈਰੂਤ ਤੋਂ ਸੜਕਾਂ ਬਣਾਉਣ ਵਾਲੇ ਭਾਰੇ ਉਪਕਰਣ ਜੌਰਡਨ ਦੀ ਅਬਾਕਾ ਬੰਦਰਗਾਹ ਲਿਜਾਣ ਲਈ ਚੁੱਕਣ ਨੂੰ ਕਿਹਾ ਗਿਆ।

ਜਹਾਜ਼ ਦੇ ਕਪਤਾਨ ਮੁਤਾਬਕ ਉਸ ਸਮੇਂ ਜਹਾਜ਼ ਵਿੱਚ 2,750 ਟਨ ਅਮੋਨੀਅਮ ਨਾਈਟਰੇਟ ਲੱਦਿਆ ਹੋਇਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

https://www.youtube.com/watch?v=LgsbVpOtO5w

https://www.youtube.com/watch?v=IyHgpnZ_JSE

https://www.youtube.com/watch?v=-eUt-Kn5pZg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a6a476c4-2eb1-4e9f-bccd-606fcc64d577'',''assetType'': ''STY'',''pageCounter'': ''punjabi.india.story.53703745.page'',''title'': ''Air India Flight: ਕੈਲੀਕਟ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 17 ਹੋਈ - 5 ਅਹਿਮ ਖ਼ਬਰਾਂ'',''published'': ''2020-08-08T01:27:48Z'',''updated'': ''2020-08-08T01:27:48Z''});s_bbcws(''track'',''pageView'');

Related News