ਕੇਰਲ ’ਚ ਢਿੱਗਾਂ ਡਿੱਗਣ ਕਾਰਨ 15 ਤੋਂ ਵੱਧ ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ

08/07/2020 5:51:41 PM

ਕੇਰਲ ਸਰਕਾਰ ਅਨੁਸਾਰ ਅਜੇ ਵੀ ਕਈ ਲੋਕ ਮਲਬੇ ਹੇਠਾਂ ਦਬੇ ਹੋਏ ਹਨ
BBC
ਕੇਰਲ ਸਰਕਾਰ ਅਨੁਸਾਰ ਅਜੇ ਵੀ ਕਈ ਲੋਕ ਮਲਬੇ ਹੇਠਾਂ ਦਬੇ ਹੋਏ ਹਨ

ਕੇਰਲ ਸੂਬੇ ਦੇ ਮੁੰਨਾਰ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਕਰਕੇ 15 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ ਤੇ ਕਰੀਬ 60 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਹੁਣ ਤੱਕ 12 ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ। ਮੁੰਨਾਰ ਕੇਰਲ ਦੇ ਇਡੁਕੀ ਜ਼ਿਲ੍ਹੇ ਵਿੱਚ ਪੈਂਦਾ ਹੈ ਅਤੇ ਸੈਰ-ਸਪਾਟੇ ਲਈ ਵੀ ਜਾਣਿਆ ਜਾਂਦਾ ਹੈ।

ਕੇਰਲ ਸਰਕਾਰ ਨੇ ਭਾਰਤੀ ਹਵਾਈ ਫੌਜ ਦੀ ਵੀ ਮਦਦ ਮੰਗੀ ਹੈ। ਤੇਜ਼ ਮੀਂਹ ਕਾਰਨ ਹਾਦਸੇ ਵਾਲੀ ਥਾਂ ਦੇ ਨੇੜੇ ਦੀ ਸੜਕ ਤੇ ਪੁੱਲ ਵਹਿ ਗਿਆ ਹੈ ਜਿਸ ਕਾਰਨ ਬਚਾਅ ਕਾਰਜਾਂ ਵਿੱਚ ਦਿੱਕਤ ਆ ਰਹੀ ਹੈ।

ਕੇਰਲ ਸਰਕਾਰ ਵਿੱਚ ਕੈਬਨਿਟ ਮੰਤਰੀ ਈ ਚੰਦਰਸ਼ੇਖਰਨ ਨੇ ਕਿਹਾ, "ਢਿੱਗਾਂ ਡਿੱਗਣ ਦੀ ਘਟਨਾ ਮੁੰਨਾਰ ਦੇ ਰਾਜਮਾਲਾ ਵਿੱਚ ਵਾਪਰੀ ਹੈ। ਅਜੇ ਕਈ ਲੋਕ ਪੱਥਰਾਂ ਤੇ ਮਿੱਟੀ ਹੇਠਾਂ ਫਸੇ ਹੋਏ ਹਨ।"

ਬਚਾਅ ਕਾਰਨ ਲਈ ਭਾਰਤੀ ਹਵਾਈ ਫੌਜ ਦੀ ਮਦਦ ਵੀ ਮੰਗੀ ਗਈ ਹੈ
BBC
ਬਚਾਅ ਕਾਰਨ ਲਈ ਭਾਰਤੀ ਹਵਾਈ ਫੌਜ ਦੀ ਮਦਦ ਵੀ ਮੰਗੀ ਗਈ ਹੈ

ਕੇਰਲ ਪੁਲਿਸ ਦੇ ਪਬਲਿਕ ਰੀਲੇਸ਼ਨ ਵਿਭਾਗ ਦੇ ਡਿਪਟੀ ਡਾਇਰੈਕਟਰ ਵੀਪੀ ਪ੍ਰਮੋਦ ਕੁਮਾਰ ਨੇ ਕਿਹਾ, "ਨੇੜੇ ਮੌਜੂਦ ਕੁਝ ਜੰਗਲਾਤ ਮਹਿਕਮੇ ਦੇ ਅਫਸਰਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਸੀ ਪਰ ਮੀਂਹ ਕਾਰਨ ਰਸਤਾ ਟੁੱਟ ਗਿਆ ਹੈ।"

ਹਾਦਸੇ ਵਾਲੇ ਇਲਾਕੇ, ਰਾਜਮਾਲਾ ਵਿੱਚ ਜ਼ਿਆਦਾਤਰ ਆਦੀਵਾਸੀ ਭਾਈਚਾਰੇ ਦੇ ਲੋਕ ਰਹਿੰਦੇ ਹਨ।

ਭਾਰੀ ਮੀਂਹ ਕਾਰਨ ਇੱਥੇ ਹੜ੍ਹ ਵਾਲੇ ਹਾਲਾਤ ਬਣੇ ਹੋਏ ਹਨ। ਮੀਂਹ ਕਾਰਨ ਕਰਨਾਟਕ ਤੇ ਕੇਰਲ ਦੇ ਕਈ ਹਿੱਸਿਆਂ ਵਿੱਚ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।

ਬੰਗਾਲ ਦੀ ਖਾੜ੍ਹੀ ਵਿੱਚ ਬਦਲਦੇ ਮੌਸਮੀ ਹਾਲਾਤ ਕਾਰਨ ਦੱਖਣੀ-ਪੱਛਮੀ ਮਾਨਸੂਨ ਨੇ ਜ਼ੋਰ ਫੜ੍ਹ ਲਿਆ ਹੈ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਤੁਸੀਂ ਵੇਖੋ:

https://www.youtube.com/watch?v=eAa1qzVu0wQ

https://www.youtube.com/watch?v=aAWAn-KVRFg

https://www.youtube.com/watch?v=I1oczJYGm_s

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''387c8866-2d7d-483f-a88e-49af81770f14'',''assetType'': ''STY'',''pageCounter'': ''punjabi.india.story.53694657.page'',''title'': ''ਕੇਰਲ ’ਚ ਢਿੱਗਾਂ ਡਿੱਗਣ ਕਾਰਨ 15 ਤੋਂ ਵੱਧ ਲੋਕਾਂ ਦੀ ਮੌਤ, ਕਈ ਮਲਬੇ ਹੇਠ ਦੱਬੇ'',''author'': ''ਇਮਰਾਨ ਕੁਰੈਸ਼ੀ'',''published'': ''2020-08-07T12:08:39Z'',''updated'': ''2020-08-07T12:08:39Z''});s_bbcws(''track'',''pageView'');

Related News