ਕੋਰੋਨਾਵਾਇਰਸ ਦੇ ਭਾਰਤ ਵਿੱਚ ਮਾਮਲੇ ਪਹੁੰਚੇ 20 ਲੱਖ ਤੋਂ ਪਾਰ - 5 ਅਹਿਮ ਖ਼ਬਰਾਂ

08/07/2020 7:36:48 AM

ਭਾਰਤ ਵਿੱਚ ਕੋਰੋਨਾਵਾਇਰਸ ਦੀ ਲਾਗ ਦੇ ਮਾਮਲੇ ਵੱਧ ਕੇ 20 ਲੱਖ ਤੋਂ ਪਾਰ ਪਹੁੰਚ ਗਏ ਹਨ।

ਵੀਰਵਾਰ ਨੂੰ ਦੇਸ਼ ਵਿੱਚ 58 ਹਜ਼ਾਰ ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਲਾਗ ਦੇ ਕੁੱਲ ਮਾਮਲੇ ਵਧ ਕੇ 20,21,407 ਹੋ ਗਏ ਹਨ।

ਪਿਛਲੇ 20 ਦਿਨਾਂ ਵਿੱਚ ਲਾਗ ਦੁੱਗਣੀ ਹੋਈ ਹੈ। ਇਹ ਦਰ ਅਮਰੀਕਾ ਅਤੇ ਬ੍ਰਾਜ਼ੀਲ ਦੀ ਤੁਲਨਾ ਵਿੱਚ ਵੀ ਜ਼ਿਆਦਾ ਹੈ। ਲਾਗ ਦੇ ਹਿਸਾਬ ਨਾਲ ਇਹੀ ਦੋ ਦੇਸ਼ ਭਾਰਤ ਤੋਂ ਅੱਗੇ ਹਨ।

ਅਮਰੀਕਾ ਪਹਿਲੇ ਅਤੇ ਬ੍ਰਾਜ਼ੀਲ ਦੂਜੇ ਨੰਬਰ ''ਤੇ ਹੈ।

ਭਾਰਤ ਵਿੱਚ ਹੁਣ ਤੱਕ ਕੋਰੋਨਾਵਾਇਰਸ ਕਾਰਨ 40 ਹਜ਼ਾਰ ਤੋਂ ਵਧੇਰੇ ਜਾਨਾਂ ਜਾ ਚੁੱਕੀਆਂ ਹਨ। ਮਰਨ ਵਾਲਿਆਂ ਦੇ ਅੰਕੜਿਆਂ ਦੇ ਅਧਾਰ ''ਤੇ ਭਾਰਤ ਦੁਨੀਆਂ ਦਾ ਪੰਜਵਾਂ ਸਭ ਤੋਂ ਵਧੇਰੇ ਪ੍ਰਭਾਵਿਤ ਦੇਸ਼ ਹੈ।

ਅਫ਼ਗਾਨਿਸਤਾਨ ''ਚ ਬਰਤਾਨਵੀ ਫੌਜ

ਫੌਜੀ
Reuters

2012 ਵਿੱਚ ਅਫ਼ਗਾਨਿਸਤਾਨ ''ਚ ਜੰਗ ਸਿਖਰਾਂ ਉੱਤੇ ਸੀ। ਉਸੇ ਦਿਨ ਬ੍ਰਿਟਿਸ਼ ਫ਼ੌਜ ਦੀ ਸਪੈਸ਼ਲ ਫੋਰਸਿਜ਼ ਦੇ ਦੋ ਸੀਨੀਅਰ ਅਫ਼ਸਰ ਬ੍ਰਿਟੇਨ ਦੇ ਡੋਰਸੇਟ ਵਿੱਚ ਖ਼ੁਫ਼ੀਆ ਤੌਰ ''ਤੇ ਮਿਲੇ।

ਇਨ੍ਹਾਂ ਨੂੰ ਖ਼ਦਸ਼ਾ ਸੀ ਕਿ ਯੂਕੇ ਦੇ ਸਭ ਤੋਂ ਟਰੇਂਡ ਫ਼ੌਜੀਆਂ ਵਿੱਚੋਂ ਕੁਝ ਜਾਣ ਬੁੱਝ ਕੇ ਨਿਹੱਥੇ ਲੋਕਾਂ ਦਾ ਕਤਲ ਕਰ ਰਹੇ ਹਨ। ਹੁਣ ਜੋ ਚੀਜ਼ਾਂ ਸਾਹਮਣੇ ਆ ਰਹੀਆਂ ਹਨ ਤਾਂ ਉਨ੍ਹਾਂ ਤੋਂ ਇਹ ਜ਼ਾਹਿਰ ਹੋ ਰਿਹਾ ਹੈ ਕਿ ਇਨ੍ਹਾਂ ਅਫ਼ਸਰਾਂ ਦਾ ਖ਼ਦਸ਼ਾ ਗ਼ਲਤ ਨਹੀਂ ਸੀ।

ਇਹ ਦੋਵੇਂ ਸੀਨੀਅਰ ਅਫ਼ਸਰ ਅਫ਼ਗਾਨਿਸਤਾਨ ਦੇ ਹੇਲਮੰਦ ਸੂਬੇ ਦੀ ਧੂੜ ਅਤੇ ਖ਼ਤਰੇ ਦੇ ਮਾਹੌਲ ਤੋਂ ਹਜ਼ਾਰਾਂ ਮੀਲ ਦੂਰ ਬੈਠੇ ਸਨ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਯੁੱਧਿਆ : ਰਾਮ ਮੰਦਰ ਦਾ ਨੀਂਹ ਪੱਥਰ ਰੱਖਣ ਨਾਲ ਕੀ ਮੋਦੀ ਦਾ ਦੰਗਿਆਂ ਵਾਲਾ ਦਾਗ ਧੋਤਾ ਗਿਆ

ਧੋਤੀ ਕੁੜਤਾ ਅਤੇ ਗਲੇ ਵਿੱਚ ਗਮਛਾ, ਨਾਲ ਹੀ ਕੋਰੋਨਾ ਤੋਂ ਬਚਣ ਵਾਲਾ ਮਾਸਕ ਵੀ, ਅਯੁੱਧਿਆ ਵਿੱਚ ਰਾਮ ਜਨਮ ਭੂਮੀ ਮੰਦਰ ਦਾ ਨੀਂਹ ਪੱਥਰ ਰੱਖਣ ਲਈ ਨਿਕਲੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਤਸਵੀਰ ਜਿਵੇਂ ਹੀ ਟੀਵੀ ਚੈਨਲਾਂ ''ਤੇ ਦਿਖਾਈ ਦਿੱਤੀ, ਸਾਰਿਆਂ ਨੇ ਇੱਕ ਹੀ ਗੱਲ ਨੋਟਿਸ ਕੀਤੀ-ਉਨ੍ਹਾਂ ਦੀ ਧੋਤੀ ਅਤੇ ਕੁੜਤੇ ਦਾ ਰੰਗ।

ਧਾਰਨਾ ਤੋਂ ਉਲਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭੰਗਵੇਂ ਰੰਗ ਦਾ ਕੁੜਤਾ ਨਹੀਂ ਪਹਿਨਿਆ।

ਸੋਸ਼ਲ ਮੀਡੀਆ ''ਤੇ ਮੋਦੀ ਦੀ 30 ਸਾਲ ਪਹਿਲਾਂ ਦੀ ਤਸਵੀਰ ਅਤੇ ਅੱਜ ਦੀ ਤਸਵੀਰ ਵੀ ਕਾਫ਼ੀ ਸ਼ੇਅਰ ਕੀਤੀ ਜਾ ਰਹੀ ਹੈ ਪਰ 30 ਸਾਲ ਪਹਿਲਾਂ ਦੇ ਕਾਰਕੁੰਨ ਮੋਦੀ ਅਤੇ ਅੱਜ ਦੇ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵਿੱਚ ਕਿੰਨਾ ਫਰਕ ਹੈ-ਇਸਦੀ ਚਰਚਾ ਅੱਜ ਦੇ ਦਿਨ ਜ਼ਰੂਰ ਹੋਈ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

RBI: ਜੀਡੀਪੀ ਨੈਗੇਟਿਵ ਰਹੇਗੀ: ਜਾਣੋ ਤੁਹਾਡੇ ''ਤੇ ਕੀ ਪਵੇਗਾ ਅਸਰ

ਭਾਰਤੀ ਰਿਜ਼ਰਵ ਬੈਂਕ ਨੇ ਰੈਪੋ ਰੇਟ ਵਿੱਚ ਕੋਈ ਬਦਲਾਅ ਨਾ ਕਰਨ ਦਾ ਐਲਾਨ ਕੀਤਾ ਹੈ। ਰੈਪੋ ਰੇਟ ਨੂੰ ਚਾਰ ਫੀਸਦ ''ਤੇ ਹੀ ਬਰਕਰਾਰ ਰੱਖਿਆ ਗਿਆ ਹੈ।

ਰੈਪੋ ਰੇਟ ਉਸ ਦਰ ਨੂੰ ਕਹਿੰਦੇ ਹਨ ਜਿਸ ''ਤੇ ਆਰਬੀਆਈ ਕਮਰਸ਼ੀਅਲ ਬੈਂਕਾਂ ਨੂੰ ਘੱਟ ਸਮੇਂ ਲਈ ਫੰਡ ਮੁਹੱਈਆ ਕਰਾਉਂਦੀ ਹੈ।

ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ, "ਆਰਬੀਆਈ ਦੀ ਮੁਦਰਾ ਨੀਤੀ ਕਮੇਟੀ (ਐੱਮਪੀਸੀ) ਨੇ ਉਦੋਂ ਤੱਕ ਢੁੱਕਵੇਂ ਰੁਖ ਨਾਲ ਜਾਰੀ ਰਹਿਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਵਿਕਾਸ ਨੂੰ ਵਧਾਇਆ ਨਹੀਂ ਜਾਂਦਾ ਅਤੇ ਆਰਥਚਾਰੇ ਉੱਤੇ ਕੋਵਿਡ -19 ਦੇ ਪ੍ਰਭਾਵ ਨੂੰ ਘਟਾਇਆ ਨਹੀਂ ਜਾਂਦਾ। ਇਹ ਯਕੀਨੀ ਵੀ ਬਣਾਇਆ ਜਾ ਰਿਹਾ ਹੈ ਕਿ ਮਹਿੰਗਾਈ ਟੀਚੇ ਦੇ ਦਾਇਰੇ ਵਿੱਚ ਹੀ ਰਹੇ।"

ਉਨ੍ਹਾਂ ਅੱਗੇ ਕਿਹਾ, "ਦੂਜੀ ਤੋਂ ਚੌਥੀ ਤਿਮਾਹੀ ਵਿੱਚ ਅਸਲ ਜੀਡੀਪੀ ਮਈ ਮੁਤਾਬਕ ਹੋਣ ਦੀ ਹੀ ਉਮੀਦ ਕੀਤੀ ਜਾ ਰਹੀ ਹੈ। ਸਾਲ 2020-21 ਦੌਰਾਨ ਸਮੁੱਚੇ ਤੌਰ ''ਤੇ ਜੀਡੀਪੀ ਦੀ ਅਸਲ ਵਿਕਾਸ ਦਰ ਨੈਗੇਟਿਵ ਰਹਿਣ ਦੀ ਉਮੀਦ ਹੈ।"

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਯੁੱਧਿਆ ਰਾਮ ਮੰਦਰ: ਸੰਘ ਦਾ ਕੀ ਹੈ ਹੁਣ ਅਗਲਾ ਏਜੰਡਾ

ਇਹ ਇੱਕ ਅਜਿਹਾ ਸਵਾਲ ਹੈ, ਜਿਸ ਦਾ ਜਵਾਬ ਉਸ ਤਸਵੀਰ ਵਿੱਚ ਲੁਕਿਆ ਹੋਇਆ ਹੈ ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਮੁਖੀ ਮੋਹਨ ਭਾਗਵਤ ਭੂਮੀ ਪੂਜਾ ਕਰ ਰਹੇ ਹਨ।

ਇਸ ਤਸਵੀਰ ਵਿੱਚ ਜਿੱਥੇ ਇੱਕ ਪਾਸੇ ਮੰਤਰ ਉਚਾਰਨ ਕਰਦੇ ਪੰਡਿਤ ਹਨ, ਵਿਚਕਾਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਉਨ੍ਹਾਂ ਦੇ ਖੱਬੇ ਹੱਥ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਬੈਠੇ ਦਿਖਾਈ ਦੇ ਰਹੇ ਹਨ।

ਭਾਰਤੀ ਇਤਿਹਾਸ ਦਾ ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਸਰਕਾਰ, ਧਰਮ ਅਤੇ ਸੰਘ ਦੀ ਨੇੜਤਾ ਇਸ ਤਰ੍ਹਾਂ ਉਜਾਗਰ ਹੋਈ ਹੋਵੇ। ਸੰਘ ਦੇ ਦਹਾਕਿਆਂ ਦੇ ਇਤਿਹਾਸ ਵਿੱਚ ਇਹ ਮੌਕਾ ਕਿਸੇ ਸੁਨਹਿਰੇ ਪਲ ਤੋਂ ਘੱਟ ਨਹੀਂ ਹੋਣਾ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਦੇਖੋ:

https://www.youtube.com/watch?v=e1MQgIO2EQE

https://www.youtube.com/watch?v=nfp59lanMAI

https://www.youtube.com/watch?v=v-yENUAoVxc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''84afd05e-7bb4-4f81-ba35-e2b64efff97c'',''assetType'': ''STY'',''pageCounter'': ''punjabi.india.story.53689275.page'',''title'': ''ਕੋਰੋਨਾਵਾਇਰਸ ਦੇ ਭਾਰਤ ਵਿੱਚ ਮਾਮਲੇ ਪਹੁੰਚੇ 20 ਲੱਖ ਤੋਂ ਪਾਰ - 5 ਅਹਿਮ ਖ਼ਬਰਾਂ'',''published'': ''2020-08-07T01:55:01Z'',''updated'': ''2020-08-07T01:55:01Z''});s_bbcws(''track'',''pageView'');

Related News