ਪੰਜਾਬ ''''ਚ ਨਕਲੀ ਸ਼ਰਾਬ: ਚਾਰ ਅਨਾਥ ਬੱਚਿਆਂ ਦੀ ਬਾਂਹ, ਸੋਨੂੰ ਸੂਦ ਨੇ ਫੜੀ - ਪ੍ਰੈੱਸ ਰਿਵੀਊ

08/06/2020 8:36:37 AM

ਤਰਨ ਤਾਰਨ ਜ਼ਿਲ੍ਹੇ ਵਿੱਚ ਇੱਕ ਸ਼ਖ਼ਸ ਦੀ ਨਕਲੀ ਸ਼ਰਾਬ ਪੀਣ ਕਾਰਨ ਮੌਤ ਹੋ ਗਈ ਸੀ ਅਤੇ ਆਪਣੇ ਪਤੀ ਦੀ ਮੌਤ ਦਾ ਦੁੱਖ ਨਾ ਸਹਾਰਦੀ ਹੋਈ ਉਸ ਦੀ ਪਤਨੀ ਵੀ ਮਗਰੇ ਤੁਰ ਗਈ ਸੀ। ਇਨ੍ਹਾਂ ਦੇ ਚਾਰ ਅਨਾਥ ਬੱਚਿਆਂ ਦੀ ਬਾਂਹ ਫੜਨ ਲਈ ਅਦਾਕਾਰ ਅਤੇ ਸਮਾਜ ਸੇਵੀ ਸੋਨੂੰ ਸੂਦ ਅੱਗੇ ਆਏ ਹਨ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ, ਫਿਲਹਾਲ ਇਹ ਬੱਚੇ ਕਰਨਬੀਰ (13), ਗੁਰਪ੍ਰੀਤ (11), ਅਰਸ਼ਪ੍ਰੀਤ (9) ਅਤੇ ਸਨਦੀਪ (5) ਆਪਣੇ ਇੱਕ ਰਿਸ਼ਤੇਦਾਰ ਦੇ ਨਾਲ ਆਰਜੀ ਤੌਰ ''ਤੇ ਰਹਿ ਰਹੇ ਹਨ।

ਉਹ ਇੱਕ ਆਟੋ ਰਿਕਸ਼ਾ ਚਾਲਕ ਵਜੋਂ ਆਪਣੀ ਸੀਮਤ ਆਮਦਨੀ ਅਤੇ ਪਹਿਲਾਂ ਤੋਂ ਹੀ ਤਿੰਨ ਧੀਆਂ ਹੋਣ ਕਾਰਨ ਇਨ੍ਹਾਂ ਦਾ ਪਾਲਣ-ਪੋਸ਼ਣ ਕਰਨ ਵਿੱਚ ਬੇਬੱਸ ਮਹਿਸੂਸ ਕਰ ਰਹੇ ਹਨ।

ਸੋਨੂੰ ਸੂਦ ਨੂੰ ਇਨ੍ਹਾਂ ਬੱਚਿਆਂ ਬਾਰੇ ਇੱਕ ਜਾਣਕਾਰ ਤੋਂ ਪਤਾ ਚੱਲਿਆ। ਜਿਸ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, "ਮੈਂ ਪੰਜਾਬ ਦੇ ਇਨ੍ਹਾਂ ਬੱਚਿਆਂ ਨੂੰ ਯਕੀਨ ਦੁਆਉਣਾ ਚਾਹੁੰਦਾ ਹਾਂ ਕਿ ਉਨ੍ਹਾਂ ਕੋਲ ਵਧੀਆ ਘਰ, ਇੱਕ ਵਧੀਆ ਸਕੂਲ ਅਤੇ ਇੱਕ ਰੌਸ਼ਨ ਭਵਿੱਖ ਹੋਵੇਗਾ।"

https://twitter.com/SonuSood/status/1290649031778226178

ਸੁਸ਼ਾਂਤ ਸਿੰਘ ਰਾਜਪੂਤ ਕੇਸ ਹੁਣ ਸੀਬੀਆਈ ਕੋਲ

ਕੇਂਦਰ ਸਰਕਾਰ ਨੇ ਬੁੱਧਵਾਰ ਨੂੰ ਇੱਕ ਨੋਟੀਫੀਕੇਸ਼ਨ ਜਾਰੀ ਕਰ ਕੇ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਕੇਸ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ।

ਦਿ ਟ੍ਰਿਬਿਊਨ ਦੀ ਖ਼ਬਰ ਮੁਤਾਬਕ ਇਹ ਫ਼ੈਸਲਾ ਬਿਹਾਰ ਦੇ ਮੁੱਖ ਮੰਤਰੀ ਨੀਤੀਸ਼ ਕੁਮਾਰ ਦੀ ਮੰਗ ਤੋਂ ਬਾਅਦ ਲਿਆ ਗਿਆ ਹੈ।

ਦੂਜੇ ਪਾਸੇ ਇਨਫੋਰਸਮੈਂਟ ਡਾਇਰੈਕਟੋਰੇਟ ਜੋ ਕਿ ਇਸ ਮੌਤ ਪਿੱਛੇ ਮਨੀ ਲੌਂਡਰਿੰਗ ਦੇ ਪਹਿਲੂ ਦੀ ਜਾਂਚ ਕਰ ਰਿਹਾ ਹੈ। ਉਸ ਨੇ ਮਰਹੂਮ ਦੀ ਮਿੱਤਰ ਰਿਆ ਚੱਕਰਵਰਤੀ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਹਨ।

ਅਖ਼ਬਾਰ ਦੀ ਇੱਕ ਹੋਰ ਖ਼ਬਰ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਦੀ ਲਾਸ਼ ਨੂੰ ਘਰ ਤੋਂ ਹਸਪਤਾਲ ਲਿਜਾਣ ਵਾਲੀ ਐਂਬੂਲੈਂਸ ਦੇ ਡਰਾਈਵਰ ਵਿਸ਼ਾਲ ਬਾਂਦਗਰ ਨੇ ਕਿਹਾ ਹੈ ਕਿ ਉਸ ਨੂੰ ਧਮਕੀਆਂ ਮਿਲ ਰਹੀਆਂ ਹਨ ਕਿ ਸੁਸ਼ਾਂਤ ਸਿੰਘ ਰਾਜਪੂਤ ਜ਼ਿੰਦਾ ਸਨ ਅਤੇ ਅਸੀਂ ਉਨ੍ਹਾਂ ਦਾ ਗਲਾ ਘੁੱਟਿਆ ਹੈ।

ਕੋਰੋਨਾਵਾਇਰਸ ਦੁਨੀਆਂ ਦੇਸ਼ ਅਤੇ ਪੰਜਾਬ ਦੇ ਹਾਲਾਤ

ਕੋਰੋਨਾਵਾਇਰਸ
BBC

ਜੌਹਨ ਹੌਪਕਿਸਨ ਯੂਨੀਵਰਸਿਟੀ ਦੇ ਕੋਰੋਨਾਵਾਇਰਸ ਡੈਸ਼ਬੋਰਡ ਮੁਤਾਬਕ ਦੁਨੀਆਂ ਭਰ ਵਿੱਚ ਮਹਾਂਮਾਰੀ ਦੇ 18,710,668 ਮਰੀਜ਼ ਹਨ ਜਦਕਿ 704,869 ਮੌਤਾਂ ਹੋ ਚੁੱਕੀਆਂ ਹਨ।

ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ਵਿੱਚ 4,821,287 ਕੇਸਾਂ ਨਾਲ ਅਮਰੀਕਾ ਪਹਿਲੇ, ਬ੍ਰਜ਼ੀਲ (2,859,073) ਦੂਜੇ ਅਤੇ ਭਾਰਤ (1,908,254) ਤੀਜੇ ਨੰਬਰ ''ਤੇ ਹੈ।

ਪੰਜਾਬ ਸਰਕਾਰ ਵੱਲੋਂ ਬੁੱਧਵਾਰ ਸ਼ਾਮ ਨੂੰ ਜਾਰੀ ਕੋਰੋਨਾਵਾਇਰਸ ਬੁਲੇਟਿਨ ਮੁਤਾਬਕ ਸੂਬੇ ਵਿੱਚ ਕੋਰੋਨਾਵਾਇਰਸ ਦੇ ਪੁਸ਼ਟ ਮਾਮਲਿਆਂ ਦੀ ਗਿਣਤੀ 19856 ਹੋ ਗਈ ਹੈ ਅਤੇ 491 ਜਣੇ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਵਿੱਚ 6422 ਸਰਗਮ ਮਾਮਲੇ ਹਨ ਅਤੇ 12943 ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ।

ਸੂਬੇ ਵਿੱਚ ਲੁਧਿਆਣਾ (303), ਜਲੰਧਰ (101) ਅਤੇ ਅੰਮ੍ਰਿਤਸਰ (53) ਕੋਰੋਨਾਵਾਇਰਸ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਜ਼ਿਲ੍ਹੇ ਹਨ।

ਸੁਰੱਖਿਆ ਕਾਊਂਸਲ ਵਿੱਚ ਪਾਕਿਸਤਾਨ ਨੂੰ ਧੱਕਾ

ਬੁੱਧਵਾਰ ਨੂੰ ਸੁਰੱਖਿਆ ਕਾਊਂਸਲ ਵਿੱਚ ਕਸ਼ਮੀਰ ਦਾ ਮੁੱਦਾ ਚੁੱਕਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਉਸ ਸਮੇਂ ਅਸਫ਼ਲ ਹੋ ਗਈਆਂ ਜਦੋਂ ਕਾਊਂਸਲ ਨੇ ਕਿਹਾ ਕਿ ਇਹ ਮਸਲਾ ਭਾਰਤ ਤੇ ਪਾਕਿਸਤਾਨ ਨੂੰ ਦੁਵੱਲੀ ਗੱਲਬਾਤ ਰਾਹੀਂ ਹੀ ਸੁਲਝਾਉਣਾ ਪਵੇਗਾ।

ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ ਸੁਰੱਖਿਆ ਕਾਊਂਸਲ ਦੇ ਪੰਜ ਵਿੱਚੋਂ ਚਾਰ ਮੈਂਬਰਾਂ- ਅਮਰੀਕਾ, ਬ੍ਰਿਟੇਨ, ਫਰਾਂਸ ਅਤੇ ਰੂਸ ਨੇ ਬੈਠਕ ਵਿੱਚ ਮਜ਼ਬੂਤੀ ਨਾਲ ਭਾਰਤ ਦਾ ਪੱਖ ਲਿਆ।

ਪਿਛਲੇ ਸਾਲ ਪੰਜ ਅਗਸਤ ਨੂੰ ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਬੀਤੇ ਇੱਕ ਸਾਲ ਦੇ ਅਰਸੇ ਦੌਰਾਨ ਸੁਰੱਖਿਆ ਕਾਊਂਸਲ ਵਿੱਚ ਕਸ਼ਮੀਰ ਮਸਲੇ ਬਾਰੇ ਚਰਚਾ ਕਰਵਾਉਣ ਦੀ ਇਹ ਪਾਕਿਸਤਾਨ ਦੀ ਤੀਜੀ ਕੋਸ਼ਿਸ਼ ਸੀ।

ਫੇਸਬੁੱਕ ਨੇ ਟਰੰਪ ਦੀ ਕੋਰੋਨਾਵਾਇਰਸ ਬਾਰੇ ਪੋਸਟ ਹਟਾਈ

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ
Getty Images

ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਅਧਿਕਾਰਿਤ ਪੇਜ ਤੋਂ ਉਹ ਪੋਸਟ ਹਟਾ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਬੱਚੇ ਕੋਰੋਨਾਵਾਇਰਸ ਤੋਂ ਲਗਭਗ ਸੁਰੱਖਿਅਤ (ਇਮਿਊਨ) ਹਨ।

ਦਿ ਗਾਰਡੀਅਨ ਦੀ ਖ਼ਬਰ ਮੁਤਾਬਕ ਫੇਸਬੁੱਕ ਦੀ ਰਾਸ਼ਟਰਪਤੀ ਵੱਲੋਂ ਵਾਰ-ਵਾਰ ਪਲੇਟਫਾਰਮ ਦੀਆਂ ਸਮੱਗਰੀ ਬਾਰੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਰਹਿਣ ਦੇ ਬਾਵਜੂਦ ਕਾਰਵਾਈ ਨਾ ਕਰਨ ਲਈ ਆਲੋਚਨਾ ਵੀ ਹੋ ਰਹੀ ਸੀ

ਇਸ ਤੋਂ ਪਹਿਲਾਂ ਟਵਿੱਟਰ ਨੇ ਵੀ ਟਰੰਪ ਦੇ ਰਾਸ਼ਟਰਪਤੀ ਚੋਣਾਂ ਵਿੱਚ ਕੈਂਪੇਨ ਦੇ ਹੈਂਡਲ ਨੂੰ ਆਪਣੀ ਉਪਰੋਕਤ ਦਾਅਵੇ ਵਾਲੀ ਵੀਡੀਓ ਵਾਲੀ ਟਵੀਟ ਡਿਲੀਟ ਕਰਨ ਨੂੰ ਕਿਹਾ।

ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਰਾਸ਼ਟਰਪਤੀ ਟਰੰਪ ਨੇ ਇੱਕ ਵਾਰ ਫਿਰ ਇਹੀ ਦਾਅਵਾ ਦੁਹਰਾਇਆ।

ਟਰੰਪ ਦਾ ਰਾਸ਼ਟਰਪਤੀ ਵਜੋਂ ਕਾਰਜਕਾਲ ਸੋਸ਼ਲ ਮੀਡੀਆ ਦੀ ਹਮਲਾਵਰ ਵਰਤੋਂ ਲਈ ਜਾਣਿਆ ਜਾਂਦਾ ਹੈ। ਪਿਛਲੇ ਸਾਲਾਂ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮ ਉਨ੍ਹਾਂ ਤੋਂ ਆਪਣੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਵਿੱਚ ਬੇਬੱਸ ਰਹੇ ਸਨ।

ਪਰ ਹੁਣ ਮਹਾਂਮਾਰੀ ਅਤੇ ਸਿਆਹਫ਼ਾਮ ਜੌਰਜ ਫਲੌਇਡ ਦੀ ਗੋਰੇ ਪੁਲਿਸ ਵਾਲੇ ਹੱਥੋਂ ਹੋਈ ਮੌਤ ਤੋਂ ਬਾਅਦ ਦੇਸ਼ ਵਿੱਚ ਪੈਦਾ ਹੋਏ ਸੰਕਟ ਤੋਂ ਬਾਅਦ ਇਹ ਸੋਸ਼ਲ ਮੀਡੀਆ ਪਲੇਟਫਾਰਮ ਰਾਸ਼ਟਰਪਤੀ ਲਈ ਸਖ਼ਤ ਰੁੱਖ ਅਪਣਾ ਰਹੇ ਹਨ।

https://www.youtube.com/watch?v=eAa1qzVu0wQ

https://www.youtube.com/watch?v=aAWAn-KVRFg

https://www.youtube.com/watch?v=I1oczJYGm_s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f182529e-c7b1-427f-b18f-820dee9eb148'',''assetType'': ''STY'',''pageCounter'': ''punjabi.india.story.53674417.page'',''title'': ''ਪੰਜਾਬ \''ਚ ਨਕਲੀ ਸ਼ਰਾਬ: ਚਾਰ ਅਨਾਥ ਬੱਚਿਆਂ ਦੀ ਬਾਂਹ, ਸੋਨੂੰ ਸੂਦ ਨੇ ਫੜੀ - ਪ੍ਰੈੱਸ ਰਿਵੀਊ'',''published'': ''2020-08-06T03:05:09Z'',''updated'': ''2020-08-06T03:05:09Z''});s_bbcws(''track'',''pageView'');

Related News