ਰਾਮ ਮੰਦਿਰ ਭੂਮੀ ਪੂਜਾ ਬਾਰੇ ‘ਟੀਵੀ ਦੇ ਰਾਮ’, ‘ਟੀਵੀ ਦੇ ਹਨੂੰਮਾਨ’ ਤੇ ਸਿਆਸਤਦਾਨ ਕੀ ਕਹਿੰਦੇ

08/05/2020 5:06:35 PM

ਕਈ ਸਾਲਾਂ ਤੋਂ ਭਾਰਤ ਵਿੱਚ ਸਿਆਸਤ ਦਾ ਬਿੰਦੂ ਰਹੇ ਅਤੇ ਲੰਬੀ ਅਦਾਲਤੀ ਕਾਰਵਾਈ ਤੋਂ ਬਾਅਦ ਹੋਂਦ ਵਿੱਚ ਆਏ ਅਯੁੱਧਿਆ ਦੇ ਰਾਮ ਮੰਦਿਰ ਦੇ ਨਿਰਮਾਣ ਲਈ ਭੂਮੀ ਪੂਜਾ ਸਮਾਗਮ ਹੋਇਆ ਹੈ।

ਰਾਮ ਮੰਦਿਰ ਲਈ ਹੋ ਰਹੇ ਭੂਮੀ ਪੂਜਾ ਨੂੰ ਲੈ ਕੇ ਸੋਸ਼ਲ ਮੀਡੀਆ ''ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ।

ਲੋਕ ਸਭਾ ਮੈਂਬਰ ਅਤੇ ਆਲ ਇੰਡੀਆ ਮਜਲਿਸ ਏ ਇਤੇਹਾਦੁਲ ਮੁਸਲੀਮੀਨ ਦੇ ਮੁਖੀ ਅਸੱਦੁਦੀਨ ਓਵੈਸੀ ਨੇ ਕਿਹਾ ਹੈ ਕਿ ਬਾਬਰੀ ਮਸਜਿਦ ਸੀ ਅਤੇ ਰਹੇਗੀ।

https://twitter.com/asadowaisi/status/1290802113899970560?s=20

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭੂਮੀ ਪੁਜਨ ਦੇ ਮੌਕੇ ''ਤੇ ਟਵੀਟ ਕੀਤਾ,'' ''ਰਾਮ ਪ੍ਰੇਮ ਹੈ। ਉਹ ਕਦੇ ਵੀ ਨਫ਼ਰਤ ਵਿੱਚ ਪ੍ਰਗਟ ਨਹੀਂ ਹੋ ਸਕਦੇ।"

https://twitter.com/RahulGandhi/status/1290910949755498498?s=20

ਇਹ ਵੀ ਪੜ੍ਹੋ

ਭਾਰਤੀ ਟੈਲੀਵਿਜ਼ਨ ਦੀ ਮਸ਼ਹੂਰ ''ਰਮਾਇਣ'' ਵਿੱਚ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਅਰੁਣ ਗੋਵਿਲ ਨੇ ਵੀ ਰਾਮ ਮੰਦਿਰ ਦੇ ਨੀਂਹ ਪੱਥਰ ਰੱਖੇ ਜਾਣ ''ਤੇ ਖੁਸ਼ੀ ਜਾਹਿਰ ਕੀਤੀ। ਉਹਨਾਂ ਨੇ ਕੀਤੇ ਟਵੀਟਜ਼ ਵਿੱਚੋਂ ਇੱਕ ਵਿੱਚ ਲਿਖਿਆ,

"ਇਤਿਹਾਸ ਵਿੱਚ ਅੱਜ ਦਾ ਦਿਨ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਏਗਾ। ਸ਼੍ਰੀ ਰਾਮ ਮੰਦਿਰ ਦੇ ਨੀਂਹ ਪੱਥਰ ਨਾਲ ਪੂਰੀ ਦੁਨੀਆਂ ਦੇ ਰਾਮ ਭਗਤਾਂ ਦਾ ਸੁਫ਼ਨਾ ਸਾਕਾਰ ਹੋ ਰਿਹਾ ਹੈ। ਤੁਹਾਨੂੰ ਸਾਰਿਆਂ ਨੂੰ ਹਾਰਦਿਕ ਵਧਾਈ ਅਤੇ ਸ਼ੁੱਭਕਾਮਨਾਵਾਂ। ਜੈ ਸ੍ਰੀ ਰਾਮ।"

https://twitter.com/arungovil12/status/1290839193061531648

ਇਸੇ ''ਰਮਾਇਣ'' ਵਿੱਚ ਸੀਤਾ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰ ਦੀਪਿਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਵੀਡੀਓ ਪੋਸਟ ਕਰਕੇ ਰਾਮ ਮੰਦਿਰ ਦੇ ਨੀਂਹ ਪੱਥਰ ਰੱਖੇ ਜਾਣ ਦਾ ਸੁਆਗਤ ਕੀਤਾ।

https://www.instagram.com/p/CDfpyrZJUvm/?igshid=1pcsjgpg6ckpi

ਅਦਾਕਾਰ ਵਿੰਦੂ ਦਾਰਾ ਸਿੰਘ ਨੇ ਟਵੀਟ ਕੀਤਾ, "ਵਣਵਾਸ ਦੇ 500 ਸਾਲ ਬਾਅਦ ਭਗਵਾਨ ਰਾਮ, ਸੀਤਾ ਜੀ, ਲਕਸ਼ਮਣ ਅਤੇ ਭਗਵਾਨ ਰਾਮ ਦੇ ਭਗਤ ਹਨੂੰਮਾਨ ਅਯੁੱਧਿਆ ਪਰਤੇ ਹਨ। ਆਓ ਸਭ ਅੱਜ ਦੀਵੇ ਜਗਾਈਏ ਅਤੇ ਪ੍ਰਾਰਥਨਾ ਕਰੀਏ ਕਿ ਉਹਨਾਂ ਦੀ ਵਾਪਸੀ ਰਾਮ ਰਾਜ ਵੀ ਮੋੜ ਲਿਆਵੇ।"

ਇਸੇ ਟਵੀਟ ਦੇ ਨਾਲ ਦਾਰਾ ਸਿੰਘ ਨੇ ਇੱਕ ਵੈਬਸਾਈਟ ਵੱਲੋਂ ਰਾਮ ਰਾਜ ਦੀ ਪ੍ਰਕਾਸ਼ਿਤ ਵਿਆਖਿਆ ਵੀ ਸਾਂਝੀ ਕੀਤੀ।

https://twitter.com/RealVinduSingh/status/1290854099185934336

ਵਿੰਦੂ ਦਾਰਾ ਸਿੰਘ ਨੇ ਟੈਲੀਵਿਜ਼ਨ ''ਜੈ ਵੀਰ ਹਨੂੰਮਾਨ'' ਵਿੱਚ ਹਨੂੰਮਾਨ ਦਾ ਕਿਰਦਾਰ ਨਿਭਾਇਆ ਸੀ। ਇਹਨਾਂ ਦੇ ਪਿਤਾ ਦਾਰਾ ਸਿੰਘ ਭਾਰਤੀ ਟੈਲੀਵਿਜ਼ਨ ਦੀ ਮਸ਼ਹੂਰ ''ਰਮਾਇਣ'' ਵਿੱਚ ਹਨੂੰਮਾਨ ਦੇ ਕਿਰਦਾਰ ਵਿੱਚ ਨਜ਼ਰ ਆਏ ਸੀ।

ਲੇਖਕ ਚੇਤਨ ਭਗਤ ਨੇ ਰਾਮ ਮੰਦਿਰ ਦੇ ਨੀਂਹ ਪੱਥਰ ਰੱਖੇ ਜਾਣ ਦੇ ਸਮਰਥਨ ਵਿੱਚ ਟਵੀਟ ਕਰਦਿਆਂ ਕਿਹਾ, "ਅਯੋਧਿਆ ਵਿੱਚ ਰਾਮ ਮੰਦਿਰ ਦੇ ਭੂਮੀ ਪੂਜਣ ਮੌਕੇ ਸਾਰੇ ਭਾਰਤੀਆਂ ਨੂੰ ਵਧਾਈ। ਭਗਵਾਨ ਰਾਮ ਦੀ ਛਤਰ ਛਾਇਆ ਹੇਠ, ਭਾਰਤ ਸੰਭਾਵਨਵਾਂ, ਖੁਸ਼ਹਾਲੀ, ਪਿਆਰ, ਸੰਤੁਲਨ, ਅਖੰਡਤਾ, ਨਿਮਰਤਾ, ਤਾਕਤ, ਬਹਾਦਰੀ, ਸ਼ਾਂਤੀ, ਤਰੱਕੀ ਅਤੇ ਭਾਈਚਾਰੇ ਦੀ ਧਰਤੀ ਬਣੇ।"

https://twitter.com/chetan_bhagat/status/1290855170239127553

ਮਸ਼ਹੂਰ ਮਿਥਿਹਾਸਕਾਰ ਅਤੇ ਲੇਖਕ ਦੇਵਦੱਤ ਪਟਨਾਇਕ ਨੇ ਆਪਣੇ ਟਵਿਟਰ ਹੈਂਡਲ ਤੋਂ ਬੀਜੇਪੀ ਦੀਆਂ ਦੋ ਨੇਤਾਵਾਂ ਵੱਲੋਂ ਜਾਰੀ ਦੋ ਵੱਖ-ਵੱਖ ਤਸਵੀਰਾਂ ''ਤੇ ਟਿੱਪਣੀ ਕੀਤੀ।

ਦੇਵਦੱਤ ਪਟਨਾਇਕ ਨੇ ਸਮ੍ਰਿਤੀ ਇਰਾਨੀ ਵੱਲੋਂ ਟਵੀਟ ਕੀਤੀ ਭਗਵਾਨ ਰਾਮ ਦੀ ਇੱਕ ਤਸਵੀਰ ਤੋਂ ਬਾਅਦ ਲਿਖਿਆ, "ਹਿੰਦੂਤਵਾ= ਸੀਤਾ ਬਿਨ੍ਹਾ ਰਾਮ ਦੀ ਹਮਲਾਵਰ ਰੁਖ ਵਿੱਚ ਤਸਵੀਰ = ਲਕਸ਼ਮੀ ਨੂੰ ਦੂਰ ਕਰਦੀ ਹੈ

ਹਿੰਦੂ ਧਰਮ= ਰਾਮ ਦੀ ਸੀਤਾ ਨਾਲ ਮੁਸਕਰਾਹਟ ਵਾਲੀ ਤਸਵੀਰ= ਲਕਸ਼ਮੀ ਨੂੰ ਸੱਦਾ ਦਿੰਦੀ ਹੈ।"

https://twitter.com/devduttmyth/status/1290691649295663105

ਇਸੇ ਤਰ੍ਹਾਂ ਬੀਜੇਪੀ ਨੇਤਾ ਸ਼ੋਭਾ ਕੰਡਾਲਜੀ ਵੱਲੋਂ ਇੱਕ ਤਸਵੀਰ ਨਾਲ ਕੀਤੇ ਟਵੀਟ ਤੇ ਵੀ ਦੇਵਦੱਤ ਪਟਨਾਇਕ ਨੇ ਟਿੱਪਣੀ ਕਰਦਿਆਂ ਲਿਖਿਆ, "ਤਾਂ ਫਿਰ ਹਿੰਦੂਤਵਾ ਮੁਤਾਬਕ, ਮੋਦੀ ਰਾਮ ਨੂੰ ਲੀਡ ਕਰ ਰਹੇ ਹਨ… ਰਾਮ ਮੋਦੀ ਨੂੰ ਲੀਡ ਨਹੀਂ ਕਰ ਰਹੇ.?????(ਰਾਜਾ ਹਮੇਸ਼ਾ ਅੱਗੇ ਚਲਦਾ ਹੈ), ਇਹ ਹਿੰਦੂ ਧਰਮ ਨਹੀਂ।"

https://twitter.com/devduttmyth/status/1290888901364559873

ਇਸ ਤੋਂ ਇਲਾਵਾ ਰਾਮ ਮੰਦਿਰ ਦੇ ਨੀਂਹ ਪੱਥਰ ਦੀ ਤਾਰੀਖ ਪੰਜ ਅਗਸਤ ਰੱਖੇ ਜਾਣ ਨੂੰ ਲੈ ਕੇ ਵੀ ਸੋਸ਼ਲ ਮੀਡੀਆ ''ਤੇ ਪ੍ਰਤੀਕਰਮ ਦੇਖਣ ਨੂੰ ਮਿਲ ਰਹੇ ਹਨ।

ਪਿਛਲੇ ਸਾਲ ਪੰਜ ਅਗਸਤ ਨੂੰ ਹੀ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਖਤਮ ਕੀਤਾ ਗਿਆ ਸੀ। ਕੁਝ ਲੋਕ ਪੰਜ ਅਗਸਤ ਨੂੰ ਕਾਲਾ ਦਿਨ ਕਹਿ ਰਹੇ ਹਨ ਅਤੇ ਕੁਝ ਲੋਕ ਆਰਟੀਕਲ 370 ਦਾ ਇੱਕ ਸਾਲ ਪੂਰਾ ਹੋਣ ਅਤੇ ਰਾਮ ਮੰਦਿਰ ਦੇ ਭੂਮੀ ਪੂਜਣ ਕਰਕੇ ਪੰਜ ਅਗਸਤ ਨੂੰ ਸੁਨਿਹਰਾ ਦਿਨ ਕਹਿ ਰਹੇ ਹਨ।

ਇਹ ਵੀ ਦੇਖੋ:

https://www.youtube.com/watch?v=e1MQgIO2EQE

https://www.youtube.com/watch?v=nfp59lanMAI

https://www.youtube.com/watch?v=v-yENUAoVxc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''89275d85-1fbf-48a1-bee2-56315576aa55'',''assetType'': ''STY'',''pageCounter'': ''punjabi.india.story.53662397.page'',''title'': ''ਰਾਮ ਮੰਦਿਰ ਭੂਮੀ ਪੂਜਾ ਬਾਰੇ ‘ਟੀਵੀ ਦੇ ਰਾਮ’, ‘ਟੀਵੀ ਦੇ ਹਨੂੰਮਾਨ’ ਤੇ ਸਿਆਸਤਦਾਨ ਕੀ ਕਹਿੰਦੇ'',''published'': ''2020-08-05T11:23:52Z'',''updated'': ''2020-08-05T11:23:52Z''});s_bbcws(''track'',''pageView'');

Related News