ਬੈਰੂਤ ਧਮਾਕਾ : ਲਿਬਨਾਨ ਦਾ ਹਰੀਰੀ ਮਾਮਲਾ ਕੀ ਹੈ ਜਿਸ ਬਾਰੇ ਫ਼ੈਸਲੇ ਤੋਂ 4 ਦਿਨ ਪਹਿਲਾਂ ਹੋਇਆ ਇੰਨਾ ਵੱਡਾ ਧਮਾਕਾ - 5 ਅਹਿਮ ਖ਼ਬਰਾਂ

08/05/2020 7:36:33 AM

ਬੈਰੂਤ
Getty Images
ਘੱਟੋ ਘੱਟ 70 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਤਕਰੀਬਨ 4000 ਜ਼ਖਮੀ ਹੋਏ ਹਨ

ਪੱਛਮੀ ਏਸ਼ੀਆ ਦੇ ਮੁਲਕ ਲਿਬਨਾਨ ਦੀ ਰਾਜਧਾਨੀ ਬੈਰੂਤ ਵਿੱਚ ਇੱਕ ਜ਼ੋਰਦਾਰ ਧਮਾਕਾ ਹੋਇਆ ਹੈ। ਇਸ ਧਮਾਕੇ ਵਿੱਚ ਘੱਟੋ ਘੱਟੋ 70 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 4 ਹਜ਼ਾਰ ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।

ਇਹ ਧਮਾਕਾ ਸਾਬਕਾ ਪ੍ਰਧਾਨ ਮੰਤਰੀ ਰਾਫੀਕ ਹਰੀਰੀ ਦੇ ਕਤਲ ਕੇਸ ਵਿੱਚ ਫੈਸਲਾ ਆਉਣ ਤੋਂ ਠੀਕ ਪਹਿਲਾਂ ਹੋਇਆ ਹੈ।

ਲਿਬਨਾਨ ਦੇ ਸਿਹਤ ਮੰਤਰੀ ਨੇ ਘੱਟੋ ਘੱਟ 70 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਤਕਰੀਬਨ 4000 ਜ਼ਖਮੀ ਹੋਏ ਹਨ। ਵਾਰਦਾਤ ਤੋਂ ਬਾਅਦ ਲਿਬਨਾਨ ਦੇ ਪ੍ਰਧਾਨ ਮੰਤਰੀ ਹਸਨ ਦਿਆਬ ਨੇ ਬੁੱਧਵਾਰ ਨੂੰ ਰਾਸ਼ਟਰੀ ਸੋਗ ਦਿਵਸ ਦਾ ਐਲਾਨ ਕੀਤਾ ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀ ਪੜ੍ਹੋ:

ਪਾਕਿਸਤਾਨ ਨੇ ਨਵੇਂ ਨਕਸ਼ੇ ਵਿੱਚ ਜੰਮੂ-ਕਸ਼ਮੀਰ ਨੂੰ ਆਪਣਾ ਹਿੱਸਾ ਦਿਖਾਇਆ, ਭਾਰਤ ਨੇ ਕਿਹਾ, ਹਾਸੋਹੀਣਾ ਦਾਅਵਾ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਪਾਕਿਸਤਾਨ ਦਾ ਇੱਕ ਨਵਾਂ ਪੌਲੀਟਿਕਲ ਨਕਸ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਜੰਮੂ-ਕਸ਼ਮੀਰ, ਲੱਦਾਖ ਤੇ ਜੂਨਾਗੜ੍ਹ ਨੂੰ ਪਾਕਿਸਤਾਨ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ।

ਇਮਰਾਨ ਖ਼ਾਨ ਨੇ ਕਿਹਾ ਹੈ ਕਿ ਹੁਣ ਪਾਕਿਸਤਾਨ ਵਿੱਚ ਇਹੀ ਨਕਸ਼ਾ ਮੰਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਨਕਸ਼ਾ ਪਾਕਿਸਤਾਨੀ ਕੌਮ ਤੇ ਕਸ਼ਮੀਰੀਆਂ ਦੀਆਂ ਇੱਛਾਵਾਂ ਦੀ ਤਰਜਮਾਨੀ ਕਰਦਾ ਹੈ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਭਾਰਤ ਵੱਲੋਂ ਪਿਛਲੇ ਸਾਲ 5 ਅਗਸਤ ਨੂੰ ਕਸ਼ਮੀਰ ਵਿੱਚ ਧਾਰਾ 370 ਖ਼ਤਮ ਕੀਤੇ ਜਾਣ ਨੂੰ ਰੱਦ ਕਰਦਾ ਹੈ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਧਾਰਾ 370 ਤਾਂ ਹਟ ਤੋਂ ਬਾਅਦ ਸ਼ਮੀਰੀ ਪੰਡਿਤਾਂ ਠੱਗੇ ਕਿਉਂ ਮਹਿਸੂਸ ਕਰ ਰਹੇ

ਜੰਮੂ ਕਸ਼ਮੀਰ
BBC
ਇਕ ਸਾਲ ਦੇ ਲੰਬੇ ਸਮੇਂ ਬਾਅਦ ਕਸ਼ਮੀਰੀ ਪੰਡਿਤ ਆਪਣੇ ਆਪ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ

ਪਿਛਲੇ ਸਾਲ 5 ਅਗਸਤ ਨੂੰਜੰਮੂ-ਕਸ਼ਮੀਰ ਸੂਬੇ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਅਤੇ 35-ਏ ਨੂੰ ਰੱਦ ਕਰ ਗਿਆ ਦਿੱਤਾ ਸੀ। ਜਿਸ ਤੋਂ ਬਾਅਦ ਇੱਥੋਂ ਉੱਜੜੇ ਕਸ਼ਮੀਰੀ ਪੰਡਿਤ ਪਰਿਵਾਰਾਂ ਨੇ ਉਨ੍ਹਾਂ ਦੇ ''ਘਰ ਵਾਪਸੀ'' ਦਾ ਸੁਪਨਾ ਲੈਣਾ ਸ਼ੁਰੂ ਕਰ ਦਿੱਤਾ ਸੀ।

ਉਨ੍ਹਾਂ ਨੂੰ ਲੱਗਿਆ ਜਿਵੇਂ ਉਹ ਕਸ਼ਮੀਰ ਘਾਟੀ ਦੇ ਦਰਵਾਜ਼ੇ ''ਤੇ ਤਾਂ ਪਹੁੰਚ ਹੀ ਗਏ ਹਨ ਅਤੇ ਖਿੜਕੀ ਤੋਂ ਹੁਣ ਉਹ ਆਪਣੇ ਸੁਪਨਿਆਂ ਦਾ ਕਸ਼ਮੀਰ ਨਜ਼ਰ ਵੀ ਆਉਣ ਲਗਿਆ ਸੀ।

ਪਰ ਹੁਣ ਇਕ ਸਾਲ ਦੇ ਲੰਬੇ ਸਮੇਂ ਬਾਅਦ ਉਹ ਆਪਣੇ ਆਪ ਨਾਲ ਧੋਖਾ ਹੋਇਆ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣਾ ਇੱਕ ਭਰਮ ਲੱਗ ਰਿਹਾ ਹੈ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਯੁੱਧਿਆ: ਰਾਮ ਮੰਦਰ ਅੰਦੋਲਨ ਨਾਲ ਜੁੜੇ 9 ਵੱਡੇ ਚਿਹਰਿਆਂ ਨੂੰ ਜਾਣੋ

ਕੋਰੋਨਾਵਾਇਰਸ ਮਹਾਂਮਾਰੀ ਦੇ ਦੌਰ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 5 ਅਗਸਤ ਨੂੰ ਅਯੁੱਧਿਆ ''ਚ ਰਾਮ ਮੰਦਰ ਦਾ ਨੀਂਹ ਪੱਥਰ ਰੱਖਣਗੇ।

ਅਯੁੱਧਿਆ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਇਸ ਸਮਾਗਮ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ।

ਪ੍ਰਧਾਨ ਮੰਤਰੀ ਮੋਦੀ ਜਦੋਂ ਅਯੁੱਧਿਆ ਵਿੱਚ ਹੋਣਗੇ ਤਾਂ ਭਾਰਤ ਅਤੇ ਦੁਨੀਆਂ ਭਰ ਦੇ ਮੀਡੀਆਂ ਦੀ ਨਜ਼ਰਾਂ ਉਨ੍ਹਾਂ ਉੱਤੇ ਹੀ ਹੋਣਗੀਆਂ।

ਪਰ ਰਾਮ ਮੰਦਰ ਅੰਦੋਲਨ ਦੇ ਕਈ ਕਿਰਦਾਰ ਅਜਿਹੇ ਵੀ ਹਨ ਜੋ ਇਸ ਸਮਾਗਮ ਵਿੱਚ ਮੌਜੂਦ ਨਹੀਂ ਰਹਿਣਗੇ।

ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਅਯੁੱਧਿਆ: ਭਾਰਤ ਇਜ਼ਰਾਇਲ, ਤੁਰਕੀ, ਪਾਕਿਸਤਾਨ ਦੇ ਨਕਸ਼ੇ ਕਦਮ ''ਤੇ ਹੈ?

https://youtu.be/14-dVv3-XVA

ਜਦੋਂ 1951 ਵਿੱਚ ਗੁਜਰਾਤ ਵਿੱਚ ਮੁੜ ਬਣਾਏ ਗਏ ਸੋਮਨਾਥ ਮੰਦਿਰ ਦਾ ਉਦਘਾਟਨ ਕਰਨਾ ਸੀ ਅਤੇ ਇਸ ਲਈ ਭਾਰਤ ਦੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ, ਤਾਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇਸ ਦੇ ਮਾਮਲਿਆਂ ਤੋਂ ਧਰਮ ਨੂੰ ਵੱਖ ਰੱਖਣਾ ਚਾਹੁੰਦੇ ਸਨ।

ਪ੍ਰਸਤਾਵਿਤ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦਾ ਸਮਾਗਮ ਸੋਮਨਾਥ ਵਰਗਾ ਨਹੀਂ ਹੈ। ਪ੍ਰਸਤਾਵਿਤ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਣ ਦਾ ਸਮਾਗਮ ਸੋਮਨਾਥ ਵਰਗਾ ਨਹੀਂ ਹੈ।

ਬਾਬਰੀ ਮਸਜਿਦ ਇੱਥੇ 400 ਤੋਂ ਵੱਧ ਸਾਲਾਂ ਤੋਂ ਖੜ੍ਹੀ ਸੀ ਅਤੇ ਭਗਵਾਨ ਰਾਮ ਸਬੰਧੀ ਦਾਅਵੇ ਇਸਨੂੰ ਭਾਰਤ ਦੀ ਅਮੀਰ ਵਿਰਾਸਤ ਦਾ ਇੱਕ ਕੇਂਦਰ ਬਣਾ ਸਕਦੇ ਸਨ।

ਪਰ ਇਸਨੂੰ ਇੱਕ ਅਲੱਗ ਤਰ੍ਹਾਂ ਦੀ ਰਾਜਨੀਤੀ ਨੂੰ ਹਵਾ ਦੇਣ ਲਈ ਧੁਰੀ ਦੇ ਰੂਪ ਵਿੱਚ ਵਰਤਿਆ ਗਿਆ।

ਜੰਮੂ- ਕਸ਼ਮੀਰ ਦੀ ਖ਼ੁਦਮੁਖ਼ਤਿਆਰੀ ਖ਼ਤਮ ਕੀਤੇ ਜਾਣ ਦੀ ਬਰਸੀ ਮੌਕੇ ਬਾਬਰੀ ਮਸਜਿਦ ਨੂੰ ਰਾਮ ਮੰਦਿਰ ਵਿੱਚ ਤਬਦੀਲ ਕਰਨ ਦਾ ਇੱਕ ਹੀ ਉਦੇਸ਼ ਹੈ- ਭਾਰਤ ਦੇ ਸੰਵਿਧਾਨਕ ਬਹੁ ਸੱਭਿਆਚਾਰਕ ਚਰਿੱਤਰ ਦੀ ਕੀਮਤ ''ਤੇ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨਾ।

ਤਾਂ ਕੀ ਭਾਰਤ ਇਜ਼ਰਾਇਲ, ਤੁਰਕੀ, ਪਾਕਿਸਤਾਨ ਅਤੇ ਕਈ ਅਜਿਹੇ ਹੋਰ ਦੇਸਾਂ ਦੇ ਨਕਸ਼ੇ ਕਦਮ ''ਤੇ ਤੁਰ ਪਿਆ ਹੈ? ਪੂਰਾ ਪੜ੍ਹਨ ਲਈ ਇੱਥੇ ਕਲਿਕ ਕਰੋ।

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=9s

https://www.youtube.com/watch?v=5AM-P01wf6Q&t=10s

https://www.youtube.com/watch?v=5Ud4tiiUjJc&t=140s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''8a6ba712-51c6-4e18-b96f-a1002b0927df'',''assetType'': ''STY'',''pageCounter'': ''punjabi.india.story.53659508.page'',''title'': ''ਬੈਰੂਤ ਧਮਾਕਾ : ਲਿਬਨਾਨ ਦਾ ਹਰੀਰੀ ਮਾਮਲਾ ਕੀ ਹੈ ਜਿਸ ਬਾਰੇ ਫ਼ੈਸਲੇ ਤੋਂ 4 ਦਿਨ ਪਹਿਲਾਂ ਹੋਇਆ ਇੰਨਾ ਵੱਡਾ ਧਮਾਕਾ - 5 ਅਹਿਮ ਖ਼ਬਰਾਂ'',''published'': ''2020-08-05T01:56:00Z'',''updated'': ''2020-08-05T01:56:00Z''});s_bbcws(''track'',''pageView'');

Related News