ਬਾਦਲ ਸਰਕਾਰ ਵੇਲੇ ''''ਜ਼ਹਿਰੀਲੀ ਸ਼ਰਾਬ'''' ਕਾਰਨ ਹੋਈਆਂ ਮੌਤਾਂ ਨੂੰ ਸੁਖਬੀਰ ਨੇ ਕਿਹਾ ''''ਛੋਟੀਆਂ-ਮੋਟੀਆਂ ਘਟਨਾਵਾਂ ਦੇਸ਼ ''''ਚ ਕਿਤੇ ਵੀ ਹੋ ਜਾਂਦੀਆਂ''''

08/03/2020 4:51:30 PM

ਸ਼ਰਾਬ
BBC
ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹਾ ਤਰਨ ਤਾਰਨ ਹੈ

ਪੰਜਾਬ ਦੇ ਮਾਝਾ ਖਿੱਤੇ ਨਾਲ ਸਬੰਧਤ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ ਤੇ ਤਾਰਨ ਤਾਰਨ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਘੱਟੋ-ਘੱਟ 104 ਮੌਤਾਂ ਹੋਈਆਂ ਹਨ। ਸਭ ਤੋਂ ਪ੍ਰਭਾਵਿਤ ਜ਼ਿਲ੍ਹਾਂ ਤਰਨ ਤਾਰਨ ਹੈ।

ਇਸ ਮਾਮਲੇ ਨਾਲ ਸੂਬੇ ਦੀ ਸਿਆਸਤ ਵੀ ਪੂਰੀ ਤਰ੍ਹਾਂ ਗਰਮਾਈ ਹੋਈ ਹੈ। ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਉੱਤੇ ਗੰਭੀਰ ਇਲਜ਼ਾਮ ਲਗਾਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਦਲ ਦੇ ਰਾਜ ਦੌਰਾਨ ਵੀ ਅਜਿਹੀਆਂ ਘਟਨਾਵਾਂ ਹੋਣ ਦੀ ਗੱਲ ਕਹੀ ਹੈ।

ਬੀਬੀਸੀ ਪੰਜਾਬੀ ਨੇ ਸੁਖਬੀਰ ਬਾਦਲ ਨਾਲ ਗੱਲਬਾਤ ਕਰਕੇ ਉਨ੍ਹਾਂ ਤੋਂ ਜ਼ਹਿਰੀਲੀ ਸ਼ਰਾਬ ਦੇ ਕਾਰੋਬਾਰ ਅਤੇ ਉਨ੍ਹਾਂ ਦੇ ਰਾਜ ਵੇਲੇ ਦੀਆਂ ਘਟਨਾਵਾਂ ਉੱਤੇ ਉੱਠਦੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕੀਤੀ।

ਪੇਸ਼ ਹਨ ਇਸ ਗੱਲ ਬਾਤ ਦੇ ਕੁੱਝ ਅੰਸ਼

ਸਵਾਲ- ਪੰਜਾਬ ਸਰਕਾਰ ਨੂੰ ਇਸ ਘਟਨਾ ਮਗਰੋਂ ਕੀ ਕਰਨਾ ਚਾਹੀਦਾ ਹੈ?

ਸ਼ਰਾਬ
BBC
ਕਰਨ ਤਾਰਨ ਦੇ ਰਹਿਣ ਵਾਲੇ ਜੁਗਰਾਜ ਸਿੰਘ ਨੇ ਵੀ ਸ਼ਰਾਬ ਪੀਤੀ ਸੀ ਪਰ ਉਨ੍ਹਾਂ ਦੀ ਜਾਨ ਬੱਚ ਗਈ

ਜਵਾਬ- ਸਭ ਤੋਂ ਪਹਿਲਾਂ ਹਲਕੇ ਦੇ ਵਿਧਾਇਕ ''ਤੇ ਪਰਚਾ ਦਰਜ ਕਰੋ, ਉਸਨੂੰ ਗ੍ਰਿਫ਼ਤਾਰ ਕਰੋ, ਜਿਨ੍ਹਾਂ ਬਾਰੇ ਮ੍ਰਿਤਕਾਂ ਦੇ ਪਰਿਵਾਰਾਂ ਨੇ ਬਿਆਨ ਦਿੱਤਾ ਹੈ, ਉੱਥੋਂ ਸੂਹ ਲੈ ਕੇ ਇਸ ਸਬੰਧੀ ਬਣਾਏ ਗੱਠਜੋੜ ਦਾ ਪਤਾ ਕਰਨਾ ਚਾਹੀਦਾ ਹੈ, ਕਿਹੜੇ ਪੁਲਿਸ ਵਾਲੇ ਅਤੇ ਹੋਰ ਲੋਕ ਸ਼ਾਮਲ ਹਨ। ਇਕੱਲੇ ਸਿਪਾਹੀ ਨੂੰ ਅੰਦਰ ਕਰਨ ਨਾਲ ਕੁਝ ਨਹੀਂ ਹੋਣਾ।

ਇਸ ਨੂੰ ਕਵਰ ਅਪ ਕਰਨ ਦਾ ਫਾਇਦਾ ਨਹੀਂ, ਇਹ ਜਾਨਾਂ ਦੀ ਗੱਲ ਹੈ, ਇਸ ਲਈ ਗੰਭੀਰ ਹੋ ਤਾਂ ਜਿਹੜੀ ਲੀਡਰਸ਼ਿਪ ਹੈ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰੋ।

ਕੈਪਟਨ ਨੂੰ ਲੋਕਾਂ ਨੇ ਵਿਸ਼ਵਾਸ ਕਰਕੇ ਮੁੱਖ ਮੰਤਰੀ ਬਣਾਇਆ ਹੈ। ਇਸ ਲਈ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।

ਸੁਖਬੀਰ ਬਾਦਲ ਦਾ ਬੀਬੀਸੀ ਪੰਜਾਬੀ ਨਾਲ ਇੰਟਰਵਿਊ ਦੇਖੋ

https://www.youtube.com/watch?v=7E9xft-wHcg


ਹੁਣ ਤੱਕ ਜੋ ਪਤਾ ਹੈ, ਮੁੱਖ ਬਿੰਦੂ

  • ਮਾਝੇ ਦੇ ਤਿੰਨ ਜਿਲ੍ਹਿਆਂ ਤਰਨ ਤਾਰਨ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ''ਜ਼ਹਿਰੀਲੀ ਸ਼ਰਾਬ'' ਦਾ ਕਹਿਰ, ਹੁਣ ਤੱਕ ਘੱਟੋ-ਘੱਟ 104 ਮੌਤਾਂ।
  • ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਹਨ।
  • ਮਾਝੇ ਦੇ ਲੋਕ ਨਕਲੀ ਸ਼ਰਾਬ ਦੇ ਇਸ ਕਾਰੋਬਾਰ ਨੂੰ ਸਿਆਸੀ ਤੇ ਪੁਲਿਸ ਸਰਪ੍ਰਸਤੀ ਦੇ ਇਲਜ਼ਾਮ ਲਾ ਰਹੇ ਹਨ।
  • ਮੁੱਖ ਮੰਤਰੀ ਨੇ ਪੀੜਤ ਪਰਿਵਾਰਾਂ ਲਈ 2 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਹੈ।
  • ਸਰਕਾਰ ਨੇ ਸੱਤ ਆਬਕਾਰੀ ਅਤੇ ਛੇ ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਬਣਦੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।
  • ਮੁਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਛਾਪੇਮਾਰੀ ਕਰ ਕੇ ਦੋ ਦਰਜਣ ਤੋਂ ਵੱਧ ਗ੍ਰਿਫ਼ਤਾਰੀਆਂ ਕੀਤੀਆਂ ਹਨ ਜਿਨ੍ਹਾਂ ਵਿੱਚ ਕੁਝ ਔਰਤਾਂ ਵੀ ਸ਼ਾਮਲ ਹਨ।
  • ਪਰਿਵਾਰ ਵਾਲਿਆਂ ਮੁਤਾਬਕ ਜ਼ਿਆਦਾਤਰ ਮ੍ਰਿਤਕਾਂ ਨੇ ਅੱਖਾਂ ਦੀ ਰੌਸ਼ਨੀ ਚਲੇ ਜਾਣ ਦੀ ਸ਼ਿਕਾਇਤ ਕੀਤੀ ਸੀ।
  • ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਨੇ ਘਟਨਾ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਹਾਈ ਕੋਰਟ ਦੇ ਜੱਜ ਤੋਂ ਜ਼ਾਂਚ ਦੀ ਮੰਗ ਕੀਤੀ।
  • ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।
  • ਇਲਾਕੇ ਦੇ ਸਿਆਸੀ ਆਗੂਆਂ ਅਤੇ ਪੁਲਿਸ ਦੀ ਮਿਲੀਭੁਗਤ ਦੇ ਇਲਜ਼ਾਮ ਲੱਗ ਰਹੇ ਹਨ।

ਸਵਾਲ- ਅਕਾਲੀ ਸਰਕਾਰ ਦੌਰਾਨ ਵੀ ਸਾਲ 2010 ਅਤੇ 2012 ਵਿੱਚ ਵੀ ਇਸ ਤਰ੍ਹਾਂ ਦੀਆਂ ਦੋ ਘਟਨਾਵਾਂ ਹੋਈਆਂ ਸਨ, ਲੋਕ ਕਹਿੰਦੇ ਸਿਰਫ਼ ਸਰਕਾਰਾਂ ਹੀ ਬਦਲੀਆਂ ਹਨ,ਹਾਲਾਤ ਨਹੀਂ।

ਜਵਾਬ- ਛੋਟੀਆਂ-ਮੋਟੀਆਂ ਘਟਨਾਵਾਂ ਦੇਸ਼ ਵਿੱਚ ਕਿਧਰੇ ਵੀ ਹੋ ਜਾਂਦੀਆਂ ਹਨ, ਪਰ ਅਜਿਹਾ ਕਿਧਰੇ ਵੀ ਨਹੀਂ ਹੋਇਆ ਕਿ ਇੰਨੀਆਂ ਮੌਤਾਂ ਹੋਈਆਂ ਹੋਣ।

ਉੱਥੇ ਨਾ ਮੁੱਖ ਮੰਤਰੀ ਪਹੁੰਚਿਆ, ਨਾ ਡੀਜੀਪੀ ਤੇ ਨਾ ਹੀ ਮੁੱਖ ਸਕੱਤਰ। ਇਸ ਨੂੰ ਰਫ਼ਾ-ਦਫ਼ਾ ਕਰਨ ਦੀ ਕੋਸ਼ਿਸ ਕੀਤੀ ਗਈ ਹੈ।

ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਪੁਲਿਸ ਉਨ੍ਹਾਂ ਦਾ ਪੋਸਟ ਮਾਰਟਮ ਨਹੀਂ ਹੋਣ ਦੇ ਰਹੀ ਸੀ ਕਿਉਂਕਿ ਜੇਕਰ ਪੋਸਟਮਾਰਟਮ ਹੁੰਦਾ ਤਾਂ ਪੁਲਿਸ ਨੂੰ ਲਿਖਣਾ ਪੈਣਾ ਸੀ ਕਿ ਉਨ੍ਹਾਂ ਦੀ ਮੌਤ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈ।

ਪੁਲਿਸ ਵਾਲੇ ਪਰਿਵਾਰਾਂ ''ਤੇ ਦਬਾਅ ਪਾ ਰਹੇ ਸਨ ਕਿ ਉਹ ਕਹਿਣ ਕਿ ਉਨ੍ਹਾਂ ਦੇ ਸਕੇ ਸਬੰਧੀਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਈ ਹੈ।

ਇਸ ਤਰ੍ਹਾਂ ਸੂਬੇ ਦੀ ਪੁਲਿਸ ਇਸ ਕੇਸ ਨੂੰ ਰਫਾ ਦਫ਼ਾ ਕਰਨ ''ਤੇ ਲੱਗੀ ਹੋਈ ਹੈ। ਆਹ ਤਾਂ ਪੂਰੀ ਮਸ਼ੀਨਰੀ ਲੱਗੀ ਹੋਈ ਹੈ ਕਵਰਅਪ ਕਰਨ ਲਈ ।

ਇਹ ਵੀ ਪੜ੍ਹੋ:

ਸਵਾਲ- ਕੈਪਟਨ ਨੇ ਕਿਹਾ ਹੈ ਕਿ ਤਰਾਸਦੀ ''ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ, ਕੀ ਕਹੋਗੇ?

ਜਵਾਬ- ਤੁਸੀਂ ਕੈਪਟਨ ਸਾਹਿਬ ਦਾ ਕੋਈ ਬਿਆਨ ਦੇਖ ਲਓ, ਉਨ੍ਹਾਂ ਨੂੰ ਬਹੁਤ ਝੂਠ ਬੋਲਣ ਦੀ ਆਦਤ ਹੈ।

ਮੈਂ ਕੈਪਟਨ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਹ ਦੱਸ ਦਿਓ ਕਿ ਕਿਹੜੀ ਥਾਂ ਉੱਤੇ ਘਟਨਾ ਹੋਈ ਸੀ, ਕਿਹੜੇ ਜ਼ਿਲ੍ਹੇ ਵਿਚ ਹੋਈ ਸੀ, ਕਿੰਨੇ ਬੰਦੇ ਮਾਰੇ ਗਏ ਸੀ।

ਕਿੰਨੀਆਂ ਮੌਤਾਂ ਹੋਈਆਂ ਸਨ, ਉਨ੍ਹਾਂ ਨੇ ਇਸ ਸਬੰਧੀ ਕੋਈ ਨਾਂ ਦੱਸਿਆ?

ਉਹ ਬਿਨਾਂ ਸੋਚੇ ਸਮਝੇ ਬੋਲਦੇ ਹਨ। ਉਹ ਇਸ ਸਬੰਧੀ ਤੱਥ ਦੱਸਣ, ਕੀ ਕਾਰਵਾਈ ਕੀਤੀ ਗਈ ਸੀ, ਕਿੰਨੇ ਬੰਦੇ ਫੜੇ ਗਏ ਸਨ।

ਫੈੱਕਟ ਨਾਲ ਗੱਲ ਕਰਨ, ਕੀ ਕਾਰਵਾਈ ਹੋਈ ਸੀ। ਉਹ ਤਾਂ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਬਿਨਾਂ ਸੋਚੇ ਹੀ ਬੋਲੀ ਜਾਂਦੇ ਹਨ। ਜਦੋਂ ਵੀ ਕੋਈ ਘਟਨਾ ਹੁੰਦੀ ਹੈ ਨਾਲ ਹੀ ਕਹਿ ਦਿੰਦੇ ਹਨ, ਇਹ ਤਾਂ ਅਕਾਲੀਆਂ ਵੇਲੇ ਵੀ ਹੋਈ ਸੀ।

ਉਹ ਮੈਨੂੰ ਦੱਸਣ ਕਿ ਇਹ ਘਟਨਾ ਬਟਾਲਾ ਵਿਖੇ ਕਿਹੜੇ ਮਹੀਨੇ ਹੋਈ, ਕਿਹੜੇ ਥਾਣੇ ਵਿਚ ਹੋਈ ਸੀ, ਕਿੰਨੇ ਬੰਦੇ ਮਾਰੇ ਗਏ।

https://www.youtube.com/watch?v=vBLBMNlbJ6I

ਕੀ ਸੀ 2010 ਤੇ 2012 ਵਾਲੀ ਘਟਨਾ

ਸਾਲ 2010 ਵਿੱਚ ਦਸੂਹਾ ਵਿੱਚ ਵਾਪਰੀ ਘਟਨਾ ਵਿੱਚ 16 ਲੋਕਾਂ ਦੀ ਮੌਤ ਹੋਈ ਸੀ ਅਤੇ ਦੋ ਦਰਜਨ ਤੋਂ ਵੱਧ ਲੋਕ ਬਿਮਾਰ ਹੋ ਗਏ ਸਨ।

ਉਸ ਵੇਲੇ ਪੰਜਾਬ ਦੇ ਡੀਜੀਪੀ ਪੀਐੱਸ ਗਿੱਲ ਸਨ ਅਤੇ ਹੁਸ਼ਿਆਰਪੁਰ ਦੇ ਐਸਐਸਪੀ ਰਾਕੇਸ਼ ਅੱਗਰਵਾਲ ਸਨ।

ਜਦੋਂ ਘਟਨਾ ਵਾਪਰੀ ਤਾਂ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਵੇਲੇ ਡਿਪਟੀ ਸੀਐੱਮ ਰਹੇ ਸੁਖਬੀਰ ਬਾਦਲ ਨੇ ਮਾਮਲੇ ਦੀ ਜਾਂਚ ਮਜਿਸਟਰੇਟ ਤੋਂ ਕਰਵਾਉਣ ਦੇ ਹੁਕਮ ਦਿੱਤੇ ਸਨ।

ਸਾਲ 2012 ਵਿੱਚ ਗੁਰਦਾਸਪੁਰ ਦੇ ਨੰਗਲ ਜੌਹਲ ਅਤੇ ਬੱਲੋਵਾਲ ਪਿੰਡਾਂ ਵਿੱਚ ਜ਼ਹਿਰੀਲੀ ਸ਼ਰਾਬ ਮੁੜ ਮੌਤ ਬਣ ਕੇ ਆਈ।

ਇੱਥੇ 18 ਲੋਕਾਂ ਦੀ ਮੌਤ ਹੋ ਗਈ ਸੀ।

ਸਵਾਲ- ਜਿਹੜੇ ਸਾਲ 2010-12 ਵਿਚ ਦੋ ਹਾਦਸੇ ਹੋਏ ਸਨ , ਉਸ ਦੀ ਕੀ ਕਾਰਵਾਈ ਹੋਈ ਸੀ?

ਜਵਾਬ- ਇਹੀ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਦੱਸ ਤਾਂ ਦੇਣ ਕਿਹੜੇ ਮਹੀਨੇ ਅਤੇ ਕਿਹੜੀ ਥਾਂ ਘਟਨਾ ਹੋਈ ਸੀ। ਐਂ ਕਹਿ ਦੇਣ, ਤੁਹਾਡੇ ਰਾਜ ਵਿਚ ਇਹ ਹੋਇਆ ਸੀ।

ਪੰਜਾਬ ਸਰਕਾਰ ਨੇ ਸਰਾਬ ਮਾਫ਼ੀਆ ਨੂੰ ਸਰਪ੍ਰਸਤੀ ਕਦੇ ਨਹੀਂ ਦਿੱਤੀ। ਪਰ ਮੌਜੂਦਾ ਪੰਜਾਬ ਸਰਕਾਰ ਨੇ ਸ਼ਰਾਬ ਮਾਫ਼ੀਆ ਨੂੰ ਖੁੱਲ੍ਹ ਦਿੱਤੀ ਹੋਈ ਹੈ। ਕਾਂਗਰਸ ਸਰਕਾਰ ਨੇ ਆਪਣੇ ਵਿਧਾਇਕਾਂ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ।

ਹਰਿਆਣਾ ਦੀ ਸਾਰੀ ਸ਼ਰਾਬ ਦੀ ਪੰਜਾਬ ਵਿੱਚ ਤਸਕਰੀ ਹੋ ਰਹੀ ਹੈ।

ਕਾਂਗਰਸੀ ਵਿਧਾਇਕਾਂ ਨੇ ਆਪਣੇ ਸਮਰਥਕਾਂ ਨਾਲ ਗੈਰ ਕਾਨੂੰਨੀ ਡਿਸਟਿਲਰੀਆਂ ਖੋਲ੍ਹ ਲਈਆਂ ਹਨ। ਇਨ੍ਹਾਂ ਵਿੱਚੋਂ ਕਈ ਫੜੀਆਂ ਵੀ ਗਈਆਂ, ਰਾਜਪੁਰਾ ਵਿੱਚ ਬਹੁਤ ਵੱਡੀ ਡਿਸਟਿਲਰੀ ਫੜੀ ਗਈ, ਖੰਨਾ ਵਿੱਚ ਵੀ ਫੜੀ ਗਈ, ਕਈ ਜ਼ਿਲ੍ਹਿਆਂ ਵਿੱਚ ਵੀ ਫੜੀਆਂ ਗਈਆਂ।

ਮੈਂ ਕਿਹਾ ਸੀ ਕਿ ਪੰਜਾਬ ਸਰਕਾਰ ਇਸ ਵਿੱਚ ਸ਼ਾਮਲ ਹੈ ਤਾਂ ਇਸ ਨਾਲ ਕਿਸੇ ਦਿਨ ਅਜਿਹਾ ਨੁਕਸਾਨ ਹੋਣਾ ਹੈ ਜਿਸਦੀ ਭਰਪਾਈ ਨਹੀਂ ਹੋਣੀ। ਉਹ ਗੱਲ ਹੁਣ ਸਾਹਮਣੇ ਆ ਗਈ ਹੈ।

2012 ਵਿੱਚ ਗੁਰਦਾਸਪੁਰ ਚ ਆਪਣਿਆਂ ਨੂੰ ਗੁਆਉਣ ਵਾਲੇ ਪਰਿਵਾਰ ਦਾ ਦਰਦ

https://www.youtube.com/watch?v=yzm1znyxXYA

ਦੱਸ ਦਿਨ ਪਹਿਲਾਂ ਜੰਡਿਆਲਾ ਗੁਰੂ ਵਿੱਚ ਹੀ ਐਕਸਾਈਜ਼ ਦੇ ਕਈ ਅਫ਼ਸਰਾਂ ਨੇ ਗੈਰ ਕਾਨੂੰਨੀ ਸ਼ਰਾਬ ਫੜਨ ਲਈ ਛਾਪਾ ਮਾਰਿਆ ਸੀ ਤਾਂ ਉੱਥੋਂ ਦੇ ਕਾਂਗਰਸੀ ਵਿਧਾਇਕ ਡੈਨੀ ਨੇ ਉਲਟਾ ਅਫ਼ਸਰਾਂ ''ਤੇ ਹੀ ਪਰਚਾ ਦਰਜ ਕਰਵਾ ਦਿੱਤਾ।

ਉਸ ਨੇ ਅਖ਼ਬਾਰਾਂ ਵਿੱਚ ਵੀ ਬਿਆਨ ਦਿੱਤਾ ਕਿ ਮੇਰੇ ਹਲਕੇ ਵਿੱਚ ਕੋਈ ਐਕਸਾਈਜ਼ ਵਾਲਾ ਨਹੀਂ ਜਾ ਸਕਦਾ। ਜੇਕਰ ਤੁਸੀਂ ਅਫ਼ਸਰਾਂ ਨੂੰ ਪੁਲਿਸ ਰਾਹੀਂ ਡਰਾ ਕੇ ਗੈਰ ਕਾਨੂੰਨੀ ਸ਼ਰਾਬ ਵੇਚੋਗੇ ਤਾਂ ਜ਼ਿੰਮੇਵਾਰੀ ਕਿਸਦੀ ਹੈ?

ਸਪੱਸ਼ਟ ਹੈ ਇਹ ਕਾਂਗਰਸ ਸਰਕਾਰ ਦੀ ਹੈ। ਤੁਸੀਂ ਪੰਜਾਬ ਦਾ ਰਿਕਾਰਡ ਦੇਖ ਲਓ ਐਕਸਾਈਜ਼ ਮਾਲੀਆ ਦਾ ਹਿਸਾਬ ਦੇਖ ਲਓ। ਪਿਛਲੇ ਸਾਲਾਂ ਵਿੱਚ 5600 ਕਰੋੜ ਐਕਸਾਈਜ਼ ਮਾਲੀਆ ਘੱਟ ਗਿਆ, ਨਹੀਂ ਤਾਂ ਇਹ ਹਰ ਸਾਲ ਉੱਪਰ ਜਾਂਦਾ ਹੈ। ਨਾਲ ਦੇ ਰਾਜਾਂ ਨੂੰ ਦੇਖ ਲਓ, 20-22 ਫੀਸਦੀ ਵਾਧਾ ਹੋਇਆ ਹੈ।

ਸ਼ਰਾਬ
BBC

ਇਕੱਲਾ ਪੰਜਾਬ ਹੈ ਜਿੱਥੇ ਇਹ ਘੱਟ ਰਿਹਾ ਹੈ। ਇਸ ਦਾ ਕਾਰਨ ਹੈ ਕਿ ਲੋਕਾਂ ਨੂੰ ਕਾਨੂੰਨੀ ਸ਼ਰਾਬ ਖਰੀਦਣ ਦੀ ਲੋੜ ਹੀ ਨਹੀਂ ਕਿਉਂਕਿ ਉਨ੍ਹਾਂ ਕੋਲ ਗੈਰ ਕਾਨੂੰਨੀ ਸ਼ਰਾਬ ਹੀ ਇੰਨੀ ਉਪਲੱਬਧ ਹੈ।

ਇਸ ਕੰਮ ਲਈ ਪੁਲਿਸ ਦੀ ਪੂਰੀ ਸੁਰੱਖਿਆ ਹੈ। ਜਦੋਂ ਮੈਂ ਕੱਲ੍ਹ ਪਿੰਡਾਂ ਵਿੱਚ ਗਿਆ ਤਾਂ ਪੁਲਿਸ ਵਾਲਿਆਂ ਨੇ ਮੈਨੂੰ ਸਾਈਡ ''ਤੇ ਕਰਕੇ ਕਿਹਾ ਕਿ ਅਸੀਂ ਕੀ ਕਰੀਏ, ਸਾਡੇ ''ਤੇ ਦਬਾਅ ਹੀ ਬਹੁਤ ਹੈ।

ਇਹੀ ਉਹ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾਧੀ ਸੀ ਕਿ ਪੰਜਾਬ ਨੂੰ ਇੱਕ ਮਹੀਨੇ ਵਿੱਚ ਨਸ਼ਾ ਮੁਕਤ ਕਰ ਦਿਆਂਗਾ। ਅੱਜ ਉਨ੍ਹਾਂ ਦਾ ਮਹਿਕਮਾ, ਸਰਕਾਰ ਹੀ ਲੋਕਾਂ ਨੂੰ ਮਾਰ ਰਹੀ ਹੈ।

ਇਹ ਵੀ ਪੜ੍ਹੋ:

ਸਵਾਲ- ਜਿਸ ਤਰ੍ਹਾਂ ਦੀ ਕਾਰਵਾਈ ਹੋਈ ਸੰਤੁਸ਼ਟ ਹੋ?

ਸ਼ਰਾਬ
BBC
ਸ਼ੁਰੂਆਤੀ ਲੱਛਣ ਦੇਖਣ ਨੂੰ ਮਿਲੇ ਕਿ ਜਿਨ੍ਹਾਂ ਨੇ ਸ਼ਰਾਬ ਪੀਤੀ ਸੀ ਉਨ੍ਹਾਂ ਨੂੰ ਦਿਖਣਾ ਘਟਣ ਲੱਗਾ

ਜਵਾਬ- ਇੰਨੀਆਂ ਜਾਨਾਂ ਗਈਆਂ ਤੇ ਤੁਸੀਂ ਸਿਰਫ਼ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ। ਮੁਅੱਤਲ ਦਾ ਕੀ ਅਰਥ ਹੈ ਦੱਸ ਦਿਨ ਘਰ ਬੈਠੋ, ਛੁੱਟੀ ਕਰੋ, ਜਦੋਂ ਵਾਪਸ ਆਓਗੇ ਤਾਂ ਸਰਕਾਰ ਵੱਲੋਂ ਤੁਹਾਨੂੰ ਪੂਰੀ ਤਨਖਾਹ ਮਿਲੇਗੀ।

ਜੇ ਸਰਕਾਰ ਗੰਭੀਰ ਹੋਵੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਡਿਸਮਿਸ ਕਿਉਂ ਨਹੀਂ ਕਰਦੀ। ਇਨ੍ਹਾਂ ਨੂੰ ਡਿਸਮਿਸ ਕਰਨਾ ਚਾਹੀਦਾ ਹੈ।

ਮੈਜਿਸਟਰੇਟ ਜਾਂਚ ਕੀ ਹੁੰਦੀ ਹੈ, ਡੀਸੀ ਤੇ ਐੱਸਡੀਐਮ ਜਾਂਚ ਕਰਦਾ ਹੈ, ਕੀ ਉਹ ਕਾਂਗਰਸ ਦੇ ਖਿਲਾਫ਼ ਬਿਆਨ ਦੇਣਗੇ?

ਅੰਮ੍ਰਿਤਸਰ ਵਿੱਚ ਦੋ ਸਾਲ ਪਹਿਲਾਂ ਰੇਲਵੇ ਹਾਦਸਾ ਹੋਇਆ ਸੀ ਜਿਸ ਵਿੱਚ ਦਰਜਨਾਂ ਲੋਕ ਮਾਰੇ ਗਏ ਸਨ। ਮੈਜਿਸਟਰੇਟ ਜਾਂਚ ਹੋਈ ਤੇ ਸਾਰਿਆਂ ਨੂੰ ਕਲੀਨ ਚਿੱਟ ਦੇ ਦਿੱਤੀ।

ਇਹ ਵੀ ਕਲੀਨ ਚਿੱਟ ਦੇਣ ਲਈ ਹੈ। ਜੇਕਰ ਕਾਂਗਰਸ ਸਰਕਾਰ ਨੇ ਇਸ ਦੀ ਸੀਬੀਆਈ ਜਾਂਚ ਨਾ ਕਰਾਈ ਤਾਂ ਸ਼੍ਰੋਮਣੀ ਅਕਾਲੀ ਦਲ ਹਾਈਕੋਰਟ ਜਾਵੇਗਾ ਅਤੇ ਹਾਈਕੋਰਟ ਤੋਂ ਸੀਬੀਆਈ ਜਾਂਚ ਦੀ ਮੰਗ ਕਰੇਗਾ।


ਸ਼ਰਾਬ ਤਰਾਸਦੀ ਨਾਲ ਜੁੜੀਆਂ ਹੋਰ ਵੀਡੀਓਜ਼ ਦੇਖੋ

https://www.youtube.com/watch?v=7uj9CtOMq0w

https://www.youtube.com/watch?v=6i1GF2ES4Yk

https://www.youtube.com/watch?v=xL3pj0gsJwc

https://www.youtube.com/watch?v=vBLBMNlbJ6I

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''c992a441-56da-4f5b-a7ea-e76686fa3b66'',''assetType'': ''STY'',''pageCounter'': ''punjabi.india.story.53633322.page'',''title'': ''ਬਾਦਲ ਸਰਕਾਰ ਵੇਲੇ \''ਜ਼ਹਿਰੀਲੀ ਸ਼ਰਾਬ\'' ਕਾਰਨ ਹੋਈਆਂ ਮੌਤਾਂ ਨੂੰ ਸੁਖਬੀਰ ਨੇ ਕਿਹਾ \''ਛੋਟੀਆਂ-ਮੋਟੀਆਂ ਘਟਨਾਵਾਂ ਦੇਸ਼ \''ਚ ਕਿਤੇ ਵੀ ਹੋ ਜਾਂਦੀਆਂ\'''',''author'': ''ਅਰਵਿੰਦ ਛਾਬੜਾ'',''published'': ''2020-08-03T11:11:59Z'',''updated'': ''2020-08-03T11:17:25Z''});s_bbcws(''track'',''pageView'');

Related News