ਫੇਅਰ ਐਂਡ ਲਵਲੀ: ''''ਨੁਕਸਾਨ ਤਾਂ ਹੋ ਚੁੱਕਿਆ ਹੈ,‘ਗੋਰਾ’ ਸ਼ਬਦ ਹਟਾ ਦੇਵੋ ਤਾਂ ਵੀ ਲੋਕਾਂ ਨੂੰ ਪਤਾ ਹੈ ਕਰੀਮ ਕਾਹਦੇ ਲਈ ਹੈ''''
Friday, Jun 26, 2020 - 01:49 PM (IST)

“ਅਸੀਂ ਚਮੜੀ ਦੀ ਦੇਖਭਾਲ ਪ੍ਰਤੀ ਵਚਨਬੱਧ ਹਾਂ ਜੋ ਕਿ ਸਾਰੇ ਹੀ ਰੰਗਾਂ ਦੀ ਚਮੜੀ ਲਈ ਹੈ, ਸੁੰਦਰਤਾ ਦੀ ਵਿਭਿੰਨਤਾ ਨੂੰ ਮੰਨਦੇ ਹਾਂ। ਇਹੀ ਕਾਰਨ ਹੈ ਕਿ ਅਸੀਂ ਉਤਪਾਦਾਂ ਤੋਂ ‘ਗੋਰਾਪਨ’, ‘ਚਿੱਟੇ ਕਰਨ’ ਅਤੇ ‘ਫਿੱਕਾ ਕਰਨ’ ਵਰਗੇ ਸ਼ਬਦਾਂ ਨੂੰ ਹਟਾ ਰਹੇ ਹਾਂ ਅਤੇ ਫੇਅਰ ਐਂਡ ਲਵਲੀ ਬ੍ਰਾਂਡ ਦਾ ਨਾਮ ਬਦਲ ਰਹੇ ਹਾਂ।”
ਇਹ ਟਵੀਟ ਫੇਅਰ ਐਂਡ ਲਵਲੀ ਬਣਾਉਣ ਵਾਲੀ ਕੰਪਨੀ ਯੂਨੀਲੀਵਰ ਨੇ ਕੀਤਾ ਹੈ।
ਸਿਆਹ ਲੋਕਾਂ ਖਿਲਾਫ਼ ਨਕਾਰਾਤਮਕ ਰੂੜੀਵਾਦੀ ਵਿਚਾਰ ਨੂੰ ਉਤਸ਼ਾਹਤ ਕਰਨ ਲਈ ਕੰਪਨੀ ਦੀ ਆਲੋਚਨਾ ਹੋਈ ਸੀ।
ਯੂਨੀਲੀਵਰ ਦੇ ਬਿਊਟੀ ਐਂਡ ਪਰਸਨਲ ਕੇਅਰ ਦੇ ਮੁਖੀ ਸਨੀ ਜੈਨ ਨੇ ਕਿਹਾ, "ਬ੍ਰਾਂਡ ਕਦੇ ਵੀ ਬਲੀਚਿੰਗ ਉਤਪਾਦ ਨਹੀਂ ਰਿਹਾ ਤੇ ਨਾ ਹੀ ਹੈ।"
ਕੰਪਨੀ ਨੇ ਇਹ ਵੀ ਕਿਹਾ ਕਿ ਇਸਨੇ ਸਾਲ 2019 ਵਿਚ ਫੇਅਰ ਐਂਡ ਲਵਲੀ ਪੈਕੇਜਿੰਗ ''ਤੇ ਕਰੀਮ ਲਾਉਣ ਤੋਂ ਪਹਿਲਾਂ ਅਤੇ ਬਾਅਦ ਦੇ ਪ੍ਰਭਾਵ ਅਤੇ "ਸ਼ੇਡ ਗਾਈਡਜ਼" ਨੂੰ ਹਟਾ ਦਿੱਤਾ ਸੀ।
ਇਹ ਕਰੀਮ ਭਾਰਤ, ਇੰਡੋਨੇਸ਼ੀਆ, ਥਾਈਲੈਂਡ ਅਤੇ ਪਾਕਿਸਤਾਨ ਵਰਗੇ ਦੇਸਾਂ ਵਿਚ ਵੇਚੀ ਜਾਂਦੀ ਹੈ।
ਭਾਰਤ ਵਿਚ ਫੇਅਰ ਏਂਡ ਲਵਲੀ ਸਾਲ 1975 ਤੋਂ ਵੇਚੀ ਜਾ ਰਹੀ ਹੈ।
ਬਾਲੀਵੁੱਡ ਕੀ ਕਹਿ ਰਿਹਾ
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨੇ ਵੀ ਯੂਨੀਲੀਵਰ ਦੇ ਇਸ ਫੈਸਲੇ ਦਾ ਸਮਰਥਨ ਕੀਤਾ ਅਤੇ ਇੰਸਟਾਗਰਾਮ ਸਟੋਰੀ ’ਤੇ ਇਸ ਬਾਰੇ ਜਾਣਕਾਰੀ ਸਾਂਝਾ ਕੀਤੀ।
ਇਸ ਤੋਂ ਇਲਾਵਾ ਉਸ ਨੇ ਆਪਣੀ ਇੱਕ ਤਸਵੀਰ ਸਾਂਝਾ ਕੀਤੀ ਹੈ ਜਿਸ ਵਿੱਚ ਚਿਹਰੇ ਦੇ ਅੱਧੇ ਹਿੱਸੇ ’ਤੇ ਪਰਛਾਵਾਂ ਪੈ ਰਿਹਾ ਤੇ ਅੱਧੇ ’ਤੇ ਧੁੱਪ। ਇਸ ਕਾਰਨ ਉਸ ਦੇ ਚਿਹਰੇ ਦੇ ਰੰਗ ਵਿੱਚ ਫਰਕ ਦੇਖਿਆ ਜਾ ਰਿਹਾ ਹੈ।
ਇਸ ਤਰ੍ਹਾਂ ਦੀ ਹੀ ਤਸਵੀਰ ਅਕਸਰ ਗੋਰਾ ਕਰਨ ਵਾਲੀਆਂ ਮਸ਼ਹੂਰੀਆਂ ਵਿੱਚ ਦਿਖਾਈ ਜਾਂਦੀ ਹੈ।
https://www.instagram.com/p/B-XCUqTHC6r/
ਅਭੇ ਦਿਓਲ ਨੇ ਵੀ ਇੰਸਟਾਗਰਾਮ ’ਤੇ ਖ਼ਬਰ ਸਾਂਝੀ ਕਰਦਿਆਂ ਲਿਖਿਆ, “ਇਸ ਦਿਸ਼ਾ ਵਿਚ ਸਾਨੂੰ ਇੱਕ ਵਿਸ਼ਵ ਪੱਧਰੀ ਮੁਹਿੰਮ ਅਤੇ #blacklivesmatter ਮੁਹਿੰਮ ਦੀ ਲੋੜ ਪਈ। ਪਰ ਕੋਈ ਗਲਤੀ ਨਾ ਕਰੋ। ਤੁਸੀਂ ਸਾਰੇ ਜੋ ਸਾਡੇ ਦੇਸ਼ ਵਿਚ ਗੋਰਾ ਕਰਨ ਵਾਲੀਆਂ ਕਰੀਮਾਂ ਦੀ ਵਿਕਰੀ ਅਤੇ ਐਂਡੋਰਸਮੈਂਟ ਦੇ ਖਿਲਾਫ਼ ਸਭਿਆਚਾਰਕ ਤਬਦੀਲੀ ਦੀ ਜ਼ਰੂਰਤ ਬਾਰੇ ਆਵਾਜ਼ ਬੁਲੰਦ ਕੀਤੀ ਹੈ, ਇਸ ਜਿੱਤ ਵਿਚ ਯੋਗਦਾਨ ਪਾਇਆ। ਸੁੰਦਰਤਾ ਕੀ ਹੁੰਦੀ ਹੈ, ਇਸ ਸਬੰਧੀ ਸਾਡੀ ਪਰਵਰਿਸ਼, ਸੋਚ ਨੂੰ ਤੋੜਨ ਲਈ ਹਾਲੇ ਪੈਂਡਾ ਬਹੁਤ ਲੰਮਾ। ਪਰ ਇਹ ਸਹੀ ਦਿਸ਼ਾ ਵੱਲ ਇੱਕ ਛੋਟਾ ਜਿਹਾ ਕਦਮ ਹੈ। ਇਹ ਇੱਕ ਲੰਮੀ ਸੜਕ ਦਾ ਸ਼ੁਰੂਆਤੀ ਬਿੰਦੂ ਹੈ। ਕਿੰਨੀ ਸੁੰਦਰ ਸ਼ੁਰੂਆਤ!
https://www.instagram.com/p/CB4mOUdpRLU/
ਸੋਸ਼ਲ ਮੀਡੀਆ ''ਤੇ ਪ੍ਰਤੀਕਰਮ
ਇਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲੋਕਾਂ ਦੇ ਪ੍ਰਤੀਕਰਮ ਆਉਣੇ ਸ਼ੁਰੂ ਹੋ ਗਏ।
ਟੀਨਾ ਟਾਓ ਨਾਮ ਦੇ ਟਵਿੱਟਰ ਅਕਾਉਂਟ ਤੋਂ ਲਿਖਿਆ ਗਿਆ, “ਦਿੱਕਤ ਪ੍ਰੋਡਕਟ ਦੇ ਨਾਮ ਤੋਂ ਨਹੀਂ ਹੈ। ਮੁਸ਼ਕਿਲ ਇਹ ਹੈ ਕਿ ਰੰਗ ਗੋਰਾ ਕਰਨ ਵਾਲੇ ਉਤਪਾਦ ਹਾਲੇ ਵੀ ਮੌਜੂਦ ਹਨ। ਇਹ ਕਹਿਣਾ ਕਿ ਗੋਰਾ ਰੰਗ ਖੂਬਸੂਰਤੀ ਦਾ ਸਭ ਤੋਂ ਉੱਚਾ ਪੈਮਾਨਾ ਹੈ, ਯਾਨਿ ਕਿ ਬਾਕੀ ਸਾਰੇ ਰੰਗ ਇਸ ਨਾਲੋਂ ਮਾੜੇ ਹਨ।”
https://twitter.com/tinamaynes/status/1276128362092732417
ਪਾਇਲ ਗੁਪਤਾ ਨੇ ਟਵੀਟ ਕੀਤਾ, “ਨੁਕਸਾਨ ਤਾਂ ਹੋ ਚੁੱਕਿਆ ਹੈ। ਇਹ ਤਾਂ ਇੰਝ ਹੈ ਕਿ ਅਸੀਂ ‘ਗੋਰਾ’ ਸ਼ਬਦ ਹਟਾ ਦੇਵਾਂਗੇ ਕਿਉਂਕਿ ਅਸੀਂ ਕੋਈ ਕੂਲ ਪੁਆਇੰਟਜ਼ ਚਾਹੁੰਦੇ ਹਾਂ ਪਰ ਕਿਸ ਨੂੰ ਨਹੀਂ ਪਤਾ ਕਿ ਇਹ ਉਤਪਾਦ ਕੀ ਕਰਦਾ ਹੈ। ਇਹ ਤੁਹਾਨੂੰ ਚਿੱਟਾ ਕਰਦਾ ਹੈ ਉਹ ਵੀ ਗੈਰ-ਕੁਦਰਤੀ। ਜਦੋਂ ਤੁਹਾਨੂੰ ਪਤਾ ਹੈ, ਇਹ ਕੀ ਕਰਦਾ ਹੈ, ਇਸ ਨਾਲ ਕੀ ਫ਼ਰਕ ਪੈਂਦਾ।”
https://twitter.com/Payal3107/status/1276082871829061633
ਚੰਦਾਨਾ ਹਿਰਨ ਜਿਸ ਦਾ ਮੂਨ ਚਾਈਲਡ ਨਾਮ ਦਾ ਟਵਿੱਟਰ ਅਕਾਊਂਟ ਹੈ ਉਸ ਨੇ ਯੂਨੀਲੀਵਰ ਦਾ ਧੰਨਵਾਦ ਕੀਤਾ ਹੈ।
ਉਸ ਨੇ ਟਵੀਟ ਕਰਕੇ ਕਿਹਾ, “ਇਹ ਪੜ੍ਹਦੇ ਹੋਏ ਮੇਰੇ ਰੌਂਗਟੇ ਖੜ੍ਹੇ ਹੋ ਗਏ ਹਨ। ਮੈਂ ਬਹੁਤ ਖੁਸ਼ ਹਾਂ। ਮੈਂ ਤੁਹਾਨੂੰ ਉਨ੍ਹਾਂ 10 ਹਜਾਰ ਲੋਕਾਂ ਵਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੇਰੀ ਪਟੀਸ਼ਨ ’ਤੇ ਦਸਤਖਤ ਕੀਤੇ ਸਨ।”
https://twitter.com/chandana_hiran/status/1276062214378545153
ਸਿਧਾਰਤ ਸਿੰਘ ਨੇ ਟਵੀਟ ਕੀਤਾ, “ਮੈਨੂੰ ਦੇਸ ਭਰ ਵਿਚ ਕਈ ਸਾਲਾਂ ਤੱਕ ਚਲਾਏ ਗਏ ਏਜੰਡੇ ਲਈ ਕਿਤੇ ਵੀ ਮੁਆਫੀ ਨਜ਼ਰ ਨਹੀਂ ਆਉਂਦੀ। ਤੁਸੀਂ ਬੇਚੈਨੀ ਵਧਾਈ ਤੇ ਰੰਗ ਦੇ ਆਧਾਰ ‘ਤੇ ਪੱਖਪਾਤ ਕੀਤਾ।”
https://twitter.com/siddharth3/status/1276109756571152389
ਸਾਗਰ ਨਾਮ ਦੇ ਇੱਕ ਵਿਅਕਤੀ ਨੇ ਟਵੀਟ ਕੀਤਾ, “ਫੇਅਰ ਐਂਡ ਲਵਲੀ ਦੀ ਮੁਹਿੰਮ ਕਾਰਨ ਤੁਸੀਂ ਜੋ ਕਾਲੇ ਅਤੇ ਭੂਰੇ ਰੰਗ ਦੇ ਮੁੰਡੇ, ਕੁੜੀਆਂ ਅਤੇ ਨੌਜਵਾਨਾਂ ਨੂੰ ਜੋ ਮਾਨਸਿਕ ਟਰੌਮਾ ਦਿੱਤਾ ਹੈ, ਉਸ ਦਾ ਹਰਜਾਨਾ ਦੇਣਾ ਚਾਹੀਦਾ ਹੈ। ਜਿਵੇਂ ਕਿ ਗੋਰੇ ਹੋ ਜਾਓ ਤਾਂ ਤੁਹਾਨੂੰ ਚੰਗਾ ਲਾਈਫ਼ ਪਾਰਟਨਰ, ਨੌਕਰੀ, ਚੰਗੀ ਸਿਹਤ ਤੇ ਬਿਹਤਰ ਸਮਾਜਿਕ ਪੱਧਰ ਮਿਲੇਗਾ।”
https://twitter.com/CA_Superman/status/1276112942510018565
ਹਾਲਾਂਕਿ ਕੰਪਨੀ ਨੇ ਲੋਕਾਂ ਦੇ ਪ੍ਰਤੀਕਰਮ ਆਉਣ ਤੋਂ ਬਾਅਦ ਟਵੀਟ ਕੀਤਾ, “ਸਾਡਾ ਨਵਾਂ ਬ੍ਰਾਂਡ ਨਾਮ ਆਉਣ ਵਾਲਾ ਹੈ ਜਿਸ ਵਿਚ ਸੁੰਦਰਤਾ ਦੀ ਅੰਦਰੂਨੀ ਝਲਕ ਹੋਵੇਗੀ ਜੋ ਸਾਰੇ ਰੰਗਾਂ ਲਈ ਹੋਵੇਗੀ। ਉਤਪਾਦ ਵਿਚ ਚਮੜੀ ਨੂੰ ਗੋਰਾ ਕਰਨ ਵਾਲਾ ਕੋਈ ਵੀ ਸਮੱਗਰੀ ਨਹੀਂ ਹੈ ਜਿਵੇਂ ਕਿ ਹਾਈਡ੍ਰੋਕਿਨੋਨ ਜਾਂ ਬਲੀਚ।”
https://twitter.com/Unilever/status/1276190559032545281
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ
https://www.youtube.com/watch?v=e4-d4PYWpm4
https://www.youtube.com/watch?v=5bVXd_eb1Ws&t=14s
https://www.youtube.com/watch?v=ydNQJww_FnU
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''03706493-669f-4826-8d25-a1e561ce8c33'',''assetType'': ''STY'',''pageCounter'': ''punjabi.india.story.53190017.page'',''title'': ''ਫੇਅਰ ਐਂਡ ਲਵਲੀ: \''ਨੁਕਸਾਨ ਤਾਂ ਹੋ ਚੁੱਕਿਆ ਹੈ,‘ਗੋਰਾ’ ਸ਼ਬਦ ਹਟਾ ਦੇਵੋ ਤਾਂ ਵੀ ਲੋਕਾਂ ਨੂੰ ਪਤਾ ਹੈ ਕਰੀਮ ਕਾਹਦੇ ਲਈ ਹੈ\'''',''published'': ''2020-06-26T08:11:37Z'',''updated'': ''2020-06-26T08:11:37Z''});s_bbcws(''track'',''pageView'');