ਪੰਜਾਬ ਪੁਲਿਸ ਕੋਰੋਨਾਵਾਇਰਸ ਦੇ ਖ਼ਦਸ਼ਿਆਂ ਵਿਚਾਲੇ ਇੰਝ ਨਿਭਾ ਰਹੀ ਹੈ ਆਪਣੀ ਡਿਊਟੀ
Friday, Jun 26, 2020 - 12:04 PM (IST)


23 ਜੂਨ ਦਾ ਮੀਡੀਆ ਬੁਲੇਟਿਨ ਜਾਰੀ ਕਰਦੇ ਹੋਏ ਪੰਜਾਬ ਪੁਲਿਸ ਦੇ ਡਾਈਰੈਕਟਰ ਜਰਨਲ ਦਿਨਕਰ ਗੁਪਤਾ ਨੇ ਦੱਸਿਆ ਕਿ ਤਕਰੀਬਨ 23 ਹਜ਼ਾਰ ਪੁਲਿਸ ਮੁਲਾਜ਼ਮਾਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਹੈ।
ਇਨ੍ਹਾਂ ਵਿੱਚ 111 ਮੁਲਾਜ਼ਮਾਂ ਨੂੰ ਕੋਰੋਨਾਵਾਇਰਸ ਦੀ ਲਾਗ ਹੋਣ ਦੀ ਤਸਦੀਕ ਹੋਈ ਹੈ। ਡੀਜੀਪੀ ਦਿਨਕਰ ਗੁਪਤਾ ਵੱਲੋਂ ਜਾਰੀ ਕੀਤੇ ਮੀਡੀਆ ਬੁਲੇਟਿਨ ਵਿੱਚ ਸੂਬੇ ਵਿੱਚ ਦਰਜ ਹੋਏ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 4397 ਸੀ।
ਇਨ੍ਹਾਂ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਦੀ ਲਾਗ ਦੇ ਘੇਰੇ ਵਿੱਚ ਆਉਣ ਵਾਲਾ ਹਰ 40ਵਾਂ ਪੰਜਾਬੀ ਜੀਅ ਪੁਲਿਸ ਮੁਲਾਜ਼ਮ ਸੀ।
ਉਸੇ ਬੁਲੇਟਿਨ ਵਿੱਚ ਦਰਜ ਸੀ ਕਿ ਸੂਬੇ ਵਿੱਚ ਕੁੱਲ 2,55,380 ਨਮੂਨਿਆਂ ਦੀ ਪਰਖ਼ ਕੀਤੀ ਗਈ। ਜੇ ਪੁਲਿਸ ਮੁਲਾਜ਼ਮਾਂ ਦੇ ਕੀਤੇ ਗਏ ਟੈਸਟਾਂ ਦਾ ਅੰਕੜਾ ਤੇਈ ਹਜ਼ਾਰ ਹੀ ਮੰਨ ਲਿਆ ਜਾਵੇ ਤਾਂ ਪੰਜਾਬ ਵਿੱਚ ਹੋਏ ਸਾਰੇ ਟੈਸਟਾਂ ਵਿੱਚੋਂ ਤਕਰੀਬਨ ਹਰ ਬਾਰਵਾਂ ਟੈਸਟ ਪੁਲਿਸ ਮੁਲਾਜ਼ਮ ਦਾ ਹੋਇਆ ਹੈ।
23 ਜੂਨ ਤੱਕ ਸੂਬੇ ਦੀ ਆਬਾਦੀ ਦੇ ਹਰ 100 ਵਿੱਚ ਇੱਕ ਤੋਂ ਵੱਧ ਜੀਅ ਦਾ ਟੈਸਟ ਹੋਇਆ ਸੀ ਅਤੇ ਪੁਲਿਸ ਮੁਲਾਜ਼ਮਾਂ (ਤਕਰੀਬਨ ਨੱਬੇ ਹਜ਼ਾਰ ਦੀ ਨਫ਼ਰੀ) ਵਿੱਚੋਂ ਹਰ ਚੌਥੇ ਮੁਲਾਜ਼ਮ ਦਾ ਟੈਸਟ ਹੋ ਚੁੱਕਿਆ ਸੀ।
ਇਨ੍ਹਾਂ ਅੰਕੜਿਆਂ ਪਿੱਛੇ ਪੰਜਾਬ ਪੁਲਿਸ ਦੀਆਂ ਕਹਾਣੀਆਂ ਲੁਕੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ ਪੁਲਿਸ ਦੁਆਲੇ ਹਾਜ਼ਰ ਖ਼ਦਸ਼ਿਆਂ ਅਤੇ ਮਹਿਕਮੇ ਦੀਆਂ ਪੇਸ਼ਬੰਦੀਆਂ ਦਾ ਅੰਦਾਜ਼ਾ ਲੱਗ ਜਾਂਦਾ ਹੈ।
ਇਹ ਖ਼ਬਰ ਤਾਂ ਕਈ ਵਾਰ ਆਈ ਹੈ ਕਿ ਪੁਲਿਸ ਹਿਰਾਸਤ ਵਿੱਚ ਮੁਲਜ਼ਮ ਨੂੰ ਕੋਰੋਨਾਵਾਇਰਸ ਦੀ ਤਸਦੀਕ ਹੋਣ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਵਿੱਚ ਭੇਜਣਾ ਪਿਆ ਅਤੇ ਇਸੇ ਦੌਰਾਨ ਉਹ ਆਪ ਵੀ ਲਾਗ ਦਾ ਸ਼ਿਕਾਰ ਹੋਏ।

ਇੱਕ ਮੁਲਜ਼ਮ ਨੂੰ ਕੋਰੋਨਾਵਾਇਰਸ ਹੋਣ ਦੀ ਤਸਦੀਕ ਤੋਂ ਬਾਅਦ ਬਟਾਲਾ ਅਤੇ ਪਟਿਆਲਾ ਤੋਂ ਤੀਹ ਮੁਲਾਜ਼ਮਾਂ ਨੂੰ ਇਕਾਂਤਵਾਸ ਕਰਨਾ ਪਿਆ।
ਲੁਧਿਆਣਾ ਵਿੱਚ ਹਿਰਾਸਤੀ ਮੁਲਜ਼ਮ ਕਾਰਨ ਮੁਲਾਜ਼ਮਾਂ ਨੂੰ ਲਾਗ ਵੀ ਲੱਗੀ ਅਤੇ ਬਾਕੀ ਸ਼ੱਕੀਆਂ ਨੂੰਇਕਾਂਤਵਾਸ ਕਰਨਾ ਪਿਆ।
ਇਸੇ ਤਰ੍ਹਾਂ ਬਰਨਾਲਾ ਜ਼ਿਲ੍ਹੇ ਵਿੱਚ ਨਸ਼ਾ ਤਸਕਰ ਦੀ ਗ੍ਰਿਫ਼ਤਾਰੀ ਅਤੇ ਤਫ਼ਤੀਸ਼ ਵਿੱਚ ਲੱਗੇ 78 ਪੁਲਿਸ ਮੁਲਾਜ਼ਮਾਂ ਨੂੰ ਇਕਾਂਤਵਾਸ ਵਿੱਚ ਰੱਖਣਾ ਪਿਆ।
ਦਿਨ-ਰਾਤ ਦੀ ਬੇਆਰਾਮੀ ਅਤੇ ਬੀਮਾਰੀ ਦੇ ਖ਼ਦਸ਼ਿਆਂ ਦਾ ਸਾਥ ਹੰਢਾਉਂਦੇ ਹੋਏ ਪੁਲਿਸ ਮਹਿਕਮੇ ਨੇ ਸਿਹਤ ਕਰਮੀਆਂ ਦੇ ਨਾਲ ਮਰੀਜ਼ਾਂ ਦੀ ਸ਼ਨਾਖ਼ਤ, ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਅਤੇ ਉਨ੍ਹਾਂ ਦੇ ਘਰਾਂ ਵਿੱਚ ਇਕਾਂਤਵਾਸ ਨੂੰ ਯਕੀਨੀ ਬਣਾਉਣਵਿੱਚ ਹਿੱਸਾ ਪਾਇਆ ਹੈ।
ਲੁਧਿਆਣਾ ਵਿੱਚ ਤਾਇਨਾਤ ਏ.ਡੀ.ਸੀ.ਪੀ. (ਪੰਜਾਬ ਬਿਊਰੋ ਆਫ਼ ਇੰਨਵੈਸਟੀਗੇਸ਼ਨ) ਸਚਿਨ ਗੁਪਤਾ ਨੇ ਬੀਬੀਸੀ ਨੂੰ ਦੱਸਿਆ ਕਿ ਪੇਸ਼ੇਵਰ ਜ਼ਿੰਮੇਵਾਰੀਆਂ ਪੁਲਿਸ ਨੂੰ ਕੋਰੋਨਾਵਾਇਰਸ ਦੀ ਜੱਦ ਵਿੱਚ ਲੈ ਜਾਂਦੀਆਂ ਹਨ।

- ਕੋਰੋਨਾ ਮਹਾਮਾਰੀ ਦੇ ਬਹਾਨੇ ਤੁਹਾਡੀ ਜਸੂਸੀ ਇਸ ਹਦ ਤੱਕ ਕੀਤੀ ਜਾ ਸਕਦੀ ਹੈ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
- ਕੋਰੋਨਾਵਾਇਰਸ ਦਾ ਇਲਾਜ ਲੱਭਣ ਵਿੱਚ ਹੋਰ ਕਿੰਨੀ ਦੇਰ ਲੱਗੇਗੀ
ਜ਼ਿਆਦਾਤਰ ਲੋਕਾਂ ਨੇ ਮਾਸਕ ਨਹੀਂ ਪਾਇਆ ਹੁੰਦਾ ਜਿਸ ਕਾਰਨ ਪੁਲਿਸ ਮੁਲਾਜ਼ਮਾਂ ਨੂੰ ਲਾਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਬਿਨਾਂ ਬਹੁਤ ਸਾਰੇ ਲੋਕ ਹਾਲੇ ਵੀ ਕੋਰੋਨਾਵਾਇਰਸ ਤੋਂ ਬਚਾਅ ਲਈ ਲੋੜੀਂਦੀ ਸਮਾਜਿਕ ਵਿੱਥ ਕਾਇਮ ਨਹੀਂ ਰੱਖਦੇ।
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਨੇ ਬੀਬੀਸੀ ਨੂੰਦੱ ਸਿਆ ਕਿ ਸ਼ੁਰੂਆਤੀ ਦੌਰ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਪੂਰਾ ਅੰਦਾਜ਼ਾ ਨਹੀਂ ਸੀ, ਜਿਸ ਕਾਰਨ ਕਈ ਵਾਰ ਸਿਰਫ਼ ਮਾਸਕ ਪਾ ਕੇ ਡਾਕਟਰੀ ਅਮਲੇ ਦੀ ਇਮਦਾਦ ਲਈ ਮਰੀਜ਼ ਕੋਲ ਚਲੇ ਜਾਂਦੇ ਸਨ।
ਮੌਜੂਦਾ ਹਾਲਾਤ ਬਾਬਤ ਸੁਖਚੈਨ ਸਿੰਘ ਕਹਿੰਦੇ ਹਨ, "ਹੁਣ ਸ਼ੁਰੂਆਤੀ ਦੌਰ ਵਾਲੀ ਅਣਗਹਿਲੀ ਨਹੀਂ ਹੁੰਦੀ ਅਤੇ ਮੁਲਾਜ਼ਮ ਮਰੀਜ਼ ਕੋਲ ਪੀ.ਪੀ.ਈ. ਕਿੱਟ ਪਾ ਕੇ ਹੀ ਜਾਂਦੇ ਹਨ।"
ਉਨ੍ਹਾਂ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੂੰ ਲਾਗ ਲੱਗਣ ਦਾ ਰੁਝਾਨ ਨਾਕਿਆਂ ਉੱਤੇ ਜ਼ਿਆਦਾ ਹੈ ਕਿਉਂਕਿ ਉੱਥੇ ਜਨਤਾ ਨਾਲ ਲਗਾਤਾਰ ਰਾਬਤਾ ਹੁੰਦਾ ਹੈ।
ਇਸ ਤੋਂ ਇਲਾਵਾ ਗਸ਼ਤ ਕਰਨਵਾਲੀਆਂ ਗੱਡੀਆਂ ਅਤੇ ਡਾਕਟਰੀ ਅਮਲੇ ਨਾਲ ਜਾਣ ਵਾਲੇ ਮੁਲਾਜ਼ਮਾਂ ਨੂੰ ਲਾਗ ਦਾ ਖ਼ਦਸ਼ਾ ਲਗਾਤਾਰ ਕਾਇਮ ਰਹਿੰਦਾ ਹੈ।

ਪਿਛਲੇ ਦਿਨਾਂ ਵਿੱਚ ਪੰਜਾਬ ਪੁਲਿਸ ਦੇ ਡਾਈਟੈਕਟਰ ਜਰਨਲ ਦਿਨਕਰ ਗੁਪਤਾ ਨੇ ਆਰ.ਟੀ./ਪੀ.ਸੀ.ਆਰ. ਕੋਵਿਡ ਟੈਸਟਿੰਗਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਗਸ਼ਤ ਕਰਨ ਵਾਲੀਆਂ ਗੱਡੀਆਂ ਅਤੇ ਡਾਕਟਰੀ ਅਮਲੇ ਨਾਲ ਜਾਣ ਵਾਲੇ ਮੁਲਾਜ਼ਮਾਂ ਦੇ ਟੈਸਟਾਂ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਬਾਕੀ ਮੁਲਾਜ਼ਮਾਂ ਦੀ ਬਿਨਾਂ ਕਿਸੇ ਤਰਤੀਬ ਤੋਂ ਹੀ ਟੈਸਟ ਲਈ ਸ਼ਨਾਖ਼ਤ ਕੀਤੀ ਜਾਂਦੀਹੈ।
ਸਚਿਨ ਗੁਪਤਾ ਆਪ ਦੰਦਾਂ ਦੀ ਡਾਕਟਰੀ ਕਰਨ ਤੋਂ ਬਾਅਦ ਪੁਲਿਸ ਮਹਿਕਮੇ ਵਿੱਚ ਆਏ ਹਨ ਅਤੇ ਉਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਦੀ ਸਿਹਤ ਅਤੇ ਕੰਮ ਨੂੰ ਧਿਆਨ ਵਿੱਚ ਰੱਖ ਕੇ ਕੁਝ ਪਹਿਲਕਦਮੀਆਂ ਕੀਤੀਆਂ ਹਨ।
ਉਹ ਪੁਲਿਸ ਮਹਿਕਮੇ ਦੇ ਕੰਮ ਦੇ ਹਾਲਾਤ ਨੂੰ ਵੀ ਲਾਗ ਦੇ ਖ਼ਦਸ਼ਿਆਂ ਵਿੱਚ ਸ਼ਾਮਿਲ ਕਰਦੇ ਹੋਏਕ ਹਿੰਦੇ ਹਨ, "ਪੁਲਿਸ ਦੇ ਕੰਮ ਦਾ ਬੱਝਵਾਂ ਸਮਾਂ ਨਹੀਂ ਹੈ। ਬੇਆਰਾਮੀ ਅਤੇ ਵੇਲੇ-ਕੁਵੇਲੇ ਦਾ ਖਾਣਾ-ਪੀਣਾ ਮੁਲਾਜ਼ਮਾਂ ਨੂੰ ਲਾਗ ਦੀ ਮਾਰ ਦੇ ਨੇੜੇ ਲੈ ਜਾਂਦਾ ਹੈ। ਇਸ ਤੋਂ ਇਲਾਵਾ ਬਾਕੀ ਸਮਾਜ ਵਾਂਗ ਪੁਲਿਸ ਮੁਲਾਜ਼ਮਾਂ ਵਿੱਚ ਹਾਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਮੋਟਾਪੇ ਵਰਗੀਆਂ ਅਲਾਮਤਾਂ ਹਨ ਜਿਸ ਨਾਲ ਉਨ੍ਹਾਂ ਨੂੰ ਕੋਰੋਨਾਵਾਇਰਸ ਦੀ ਲਾਗ ਲੱਗ ਜਾਣ ਦੀ ਗੁੰਜਾਇਸ਼ ਜ਼ਿਆਦਾਹੋ ਜਾਂਦੀ ਹੈ।"
Click here to see the BBC interactiveਸਚਿਨ ਗੁਪਤਾ ਦਾ ਕਹਿਣਾ ਹੈ ਕਿ ਪੇਸ਼ੇਵਰ ਜ਼ੋਖ਼ਮਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਇਸ ਮੌਕੇ ਇਨ੍ਹਾਂ ਜ਼ੋਖ਼ਮਾਂ ਦੇ ਨਾਲ ਕੋਰੋਨਾਵਾਇਰਸ ਦਾ ਖ਼ਦਸ਼ਾ ਜੁੜ ਗਿਆ ਹੈ।
ਇਸ ਥਾਂ ਉੱਤੇ ਸਚਿਨ ਗੁਪਤਾ ਆਪਣੀ ਡਾਕਟਰੀ ਸਿੱਖਿਆ ਅਤੇ ਪੁਲਿਸ ਦੇ ਤਜਰਬੇ ਲੁਧਿਆਣਾ ਵਿੱਚ ਪੁਲਿਸ ਦੇ ਕੰਮ ਆਇਆ ਹੈ।
ਉਨ੍ਹਾਂ ਦਾ ਕਹਿਣਾ ਹੈ, "ਅਸੀਂ ਸਭ ਤੋਂ ਪਹਿਲਾਂ ਫਰਵਰੀ ਵਿੱਚ ਹੀ ਪੁਲਿਸ ਮੁਲਾਜ਼ਮਾਂ ਲਈ ਪੀ.ਪੀ.ਈ. ਕਿੱਟਾਂ ਦਾ ਇੰਤਜ਼ਾ ਮਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਬਾਅਦ ਵਿੱਚ ਪੁਲਿਸ ਮੁਲਾਜ਼ਮਾਂ ਦੀ ਖ਼ੁਰਾਕ ਦਾ ਧਿਆਨ ਰੱਖਣਾ ਸ਼ੁਰੂ ਕੀਤਾ।"
ਸਚਿਨ ਗੁਪਤਾ ਪੁਲਿਸ ਮੁਲਾਜ਼ਮਾਂ ਨੂੰ ਚੰਗੀ ਖ਼ੁਰਾਕ ਦੇ ਨਾਲ ਫਲ/ਅੰਡਾ, ਵੀਟਾਮਿਨ ਸੀ ਅਤੇ ਡੀ ਦੀਆਂ ਗੋਲੀਆਂ ਦੇਣ ਦੀ ਦੱਸ ਪਾਉਂਦੇ ਹਨ। ਇਸ ਤੋਂ ਇਲਾਵਾ ਉਹ ਆਯੁਰਵੈਦਿਕ ਅਤੇ ਹੋਮਿਉਪੈਥੀ ਦਵਾਈਆਂ ਦਿੱਤੇ ਜਾਣ ਦਾ ਦਾਅਵਾ ਕਰਦੇ ਹਨ।

- ਕੋਰੋਨਾਵਾਇਰਸ ਨਾਲ ਜੰਗ ''ਚ ਆਰਟੀਫੀਸ਼ੀਅਲ ਇੰਟੈਲੀਜੈਂਸ ਕਿੰਨੀ ਕਾਰਗਰ ਹੋਵੇਗੀ
- ਕੀ ਭਾਰਤ ਦੇ ਇਸ ਸੂਬੇ ''ਚ ਵੈਂਟੀਲੇਟਰ ਦੇ ਨਾਂ ''ਤੇ ਕੋਈ ਹੀ ਮਸ਼ੀਨਾਂ ਖ਼ਰੀਦੀਆਂ ਗਈਆਂ, ਪੰਜ ਸਵਾਲ ਵੀ ਉੱਠੇ
- ਕੋਰੋਨਾਵਾਇਰਸ ਨਾਲ ਪੀੜਤ ਹੋਣ ''ਤੇ ਸਰੀਰ ਵਿੱਚ ਕੀ-ਕੀ ਬਦਲਾਅ ਆਉਂਦੇ ਹਨ?
- ਕੋਰੋਨਾਵਾਇਰਸ: ਉਹ 13 ਸਵਾਲ ਜਿਨ੍ਹਾਂ ਦੇ ਜਵਾਬ ਤੁਸੀਂ ਲੱਭ ਰਹੇ ਹੋ
ਖ਼ੁਰਾਕ ਨਾਲ ਜੁੜੀਆਂ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਦੀ ਤਸਦੀਕ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਅਤੇ ਬਰਨਾਲਾ ਦੇ ਐੱਸ.ਐੱਸ.ਪੀ. ਸੰਦੀਪ ਗੋਇਲ ਵੀ ਕਰਦੇ ਹਨ।
ਸੁਖਚੈਨ ਸਿੰਘ ਦਾ ਕਹਿਣਾ ਹੈ ਕਿ ਤਜਰਬੇ ਤੋਂ ਸਿੱਖ ਕੇ ਇੱਕ ਪਾਸੇ ਦਾ ਜ਼ਿਆਦਾ ਤੋਂ ਜ਼ਿਆਦਾ ਮੁਲਾਜ਼ਮਾਂ ਦਾ ਕੋਰੋਨਾਵਾਇਰਸ ਲਈ ਟੈਸਟ ਕਰਵਾਇਆ ਜਾ ਰਿਹਾ ਹੈ ਅਤੇ ਦੂਜਾ ਉਨ੍ਹਾਂ ਦੇ ਬਚਾਅ ਲਈ ਹਰ ਬਣਦੀ ਸਹੂਲਤ ਮੁਹੱਈਆ ਕੀਤੀ ਜਾ ਰਹੀ ਹੈ।
ਸਚਿਨ ਗੁਪਤਾ ਕਹਿੰਦੇ ਹਨ ਕਿ ਇਟਲੀ ਅਤੇ ਮੁੰਬਈ ਵਿੱਚ ਪੁਲਿਸ ਦੇ ਤਜਰਬੇ ਤੋਂ ਅਸੀਂ ਬਹੁਤ ਸਿੱਖਿਆ ਹੈ, ਜਿਸ ਕਾਰਨ ਪੰਜਾਬ ਪੁਲਿਸ ਤੰਦਰੁਸਤੀ ਦੇ ਨਾਲ-ਨਾਲ ਆਪਣਾ ਮਨੋਬਲ ਕਾਇਮ ਰੱਖਦੀ ਹੋਈ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਤਜਰਬੇ ਤੋਂ ਸਿੱਖਣ ਦੀ ਗੱਲ ਸੁਖਚੈਨ ਸਿੰਘ ਵੀ ਕਰਦੇ ਹਨ।
ਉਨ੍ਹਾਂ ਦੱਸਿਆ, "ਅਸੀਂ ਪਹਿਲਾਂ ਹਰ ਮੁਲਾਜ਼ਮ ਤੱਕ ਸੈਨੀਟਾਈਜ਼ਰ ਦੀ ਪਹੁੰਚ ਯਕੀਨੀ ਬਣਾਈ। ਬਾਅਦ ਵਿੱਚ ਪੈਰ ਨਾਲ ਚੱਲਣ ਵਾਲੇ ਸੈਨੀਟਾਈਜ਼ਰ ਥਾਣਿਆਂ ਅਤੇ ਹੋਰ ਬਣਦੀਆਂ ਥਾਵਾਂ ਉੱਤੇ ਲਗਾਏ। ਹੁਣ ਜਦੋਂ ਮੈਂ ਦਰਬਾਰ ਸਾਹਿਬ ਅੰਮ੍ਰਿਤਸਰ ਵਿੱਚ ਸੈਂਸਰ ਨਾਲ ਚੱਲਣ ਵਾਲਾ ਸੈਨੀਟਾਈਜ਼ਰ ਦੇਖਿਆ ਹੈ ਤਾਂ ਅਸੀਂ ਵੀ ਉਸੇ ਦੀ ਵਰਤੋਂ ਕਰਨ ਵਾਲੇ ਹਾਂ।"
https://www.youtube.com/watch?v=necvwL4_upU&t=15s
ਇਨ੍ਹਾਂ ਹਾਲਾਤ ਵਿੱਚ ਪੁਲਿਸ ਨੇ ਤਕਰੀਬਨ 400 ਥਾਣਿਆਂ ਅਤੇ 27 ਮਾਲ/ਪੁਲਿਸ ਜ਼ਿਲ੍ਹਿਆਂ ਵਿੱਚੋਂ ਆਪਣਾ ਕੰਮ ਜਾਰੀ ਰੱਖਿਆ ਹੈ।
ਆਪਣੇ ਮੁਲਾਜ਼ਮਾਂ ਦੀ ਸਿਹਤ ਨੂੰ ਦਰਪੇਸ਼ ਖ਼ਦਸ਼ਿਆਂ ਨੂੰ ਵੇਖਦੇ ਹੋਏ ਮਹਿਕਮੇ ਨੇ ਕਈ ਪੇਸ਼ਬੰਦੀਆਂ ਕੀਤੀਆਂ ਹਨ। ਬਰਨਾਲਾ ਜ਼ਿਲ੍ਹੇ ਵਿੱਚ ਇੱਕ ਨਸ਼ਾ ਤਸਕਰ ਦੀਆਂ ਗ੍ਰਿਫ਼ਤਾਰੀ ਅਤੇ ਤਫ਼ਤੀਸ਼ ਕਾਰਨ ਸੰਪਰਕ ਵਿੱਚ ਆਉਣ ਵਾਲੇ 78 ਮੁਲਾਜ਼ਮਾਂ ਨੂੰ ਇਕਾਂਤਵਾਸ ਕੀਤਾ ਗਿਆ।
ਇਨ੍ਹਾਂ ਵਿੱਚੋਂ ਬਰਨਾਲਾ ਦੇਸੀ.ਆਈ.ਏ. ਸਟਾਫ਼ ਦੇ ਸਾਰੇ ਮੁਲਾਜ਼ਮ ਉਸੇ ਥਾਂ ਇਕਾਂਤਵਾਸ ਕੀਤੇ ਗਏ, 48 ਮੁਲਾਜ਼ਮਾਂ ਨੂੰ ਗੁਰੁ ਗੋਬਿੰਦ ਸਿੰਘ ਇੰਸਟੀਚਿਊਟ ਸੰਘੇੜਾ ਵਿੱਚ ਰੱਖਿਆ ਗਿਆ ਅਤੇ ਦਸ ਅਫ਼ਸਰਾਂ ਨੂੰ ਉਨ੍ਹਾਂ ਦੇ ਘਰਾਂ ਅੰਦਰ ਇਕਾਂਤਵਾਸ ਕੀਤਾ ਗਿਆ।
ਬੀਬੀਸੀ ਪੰਜਾਬੀ ਨਾਲ ਵੱਟਸਅੱਪ ਰਾਹੀਂ ਸਾਂਝੀ ਤਫ਼ਸੀਲ ਰਾਹੀਂ ਐੱਸ.ਐੱਸ.ਪੀ. ਸੰਦੀਪ ਗੋਇਲ ਦੱਸਦੇ ਹਨ ਕਿ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮਾਂ ਅਤੇ ਮਹਿਕਮੇ ਨਾਲ ਜੁੜੇ ਹੋਰ ਮੁਲਾਜ਼ਮਾਂ ਦੇ 23 ਜੂਨ ਤੱਕ 1223 ਟੈਸਟ ਕੀਤੇ ਜਾ ਚੁੱਕੇ ਸਨ।
ਉਨ੍ਹਾਂ ਦੱਸਿਆ, "ਮੇਰੇ ਜ਼ਿਲ੍ਹੇ ਵਿੱਚ ਸਾਰੇ ਪੁਲਿਸ ਮੁਲਾਜ਼ਮਾਂ ਦਾ ਟੈਸਟ ਹੋ ਗਿਆ ਹੈ ਸਿਰਫ਼ ਲੰਮੀ ਛੁੱਟੀ ਉੱਤੇ ਗਏ ਹੋਏ ਜਾਂ ਵਿਦੇਸ਼ਾਂ ਵਿੱਚ ਫਸੇ ਹੋਏ ਮੁਲਾਜ਼ਮਾਂ ਦੇ ਟੈਸਟ ਨਹੀਂ ਹੋਏ।"
ਇਸੇ ਤਰ੍ਹਾਂ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ 4500 ਮੁਲਾਜ਼ਮਾਂ ਵਿੱਚੋਂ 1300 ਦਾ ਟੈਸਟ ਹੋ ਗਿਆ ਹੈ। ਸਚਿਨ ਗੁਪਤਾ ਦੱਸਦੇ ਹਨ ਕਿ ਉਨ੍ਹਾਂ ਦੇ 4200ਮੁਲਾਜ਼ਮਾਂ ਵਿੱਚੋਂ 2500-3000 ਦਾ ਟੈਸਟ ਹੋ ਚੁੱਕਿਆ ਹੈ।
ਟੈਸਟ ਕਰਨ ਦੇ ਨਾਲ-ਨਾਲ ਪੁਲਿਸ ਮਹਿਕਮੇ ਨੇ ਆਪਣੇ ਮੁਲਾਜ਼ਮਾਂ ਲਈ ਵੱਖਰੀਆਂ ਥਾਂਵਾਂ ਦੀ ਇਕਾਂਤਵਾਸ ਵਜੋਂ ਤਿਆਰੀ ਕਰ ਲਈ ਹੈ ਤਾਂ ਜੋ ਲੋੜ ਪੈਣ ਉੱਤੇ ਮਹਿਕਮੇ ਨੂੰ ਹਸਪਤਾਲਾਂ ਉੱਤੇ ਟੇਕ ਨਾ ਰੱਖਣੀ।
ਸਚਿਨ ਗੁਪਤਾ ਲੁਧਿਆਣਾ ਵਿੱਚ 100-100 ਬਿਸਤਰਿਆਂ ਦੀਆਂ ਦੋ ਥਾਂਵਾਂ ਦੀ ਦੱਸ ਪਾਉਂਦੇ ਹਨ। ਉਨ੍ਹਾਂ ਨੇ ਇਸ ਮਾਮਲੇ ਵਿੱਚ ਨਿੱਜੀ ਹਸਪਤਾਲਾਂ ਨਾਲ ਵੀ ਸੰਪਰਕ ਕੀਤਾ ਹੋਇਆ ਹੈ ਅਤੇ ਉਨ੍ਹਾਂ ਤੋਂ ਸੀ.ਐੱਸ.ਆਰ. (ਸੋਸ਼ਲ ਕਾਰਪੋਰੇਟ ਰਿਸਪੌਂਸੀਵੀਲਿਟੀ) ਤਹਿਤ ਪੁਲਿਸ ਮੁਲਾਜ਼ਮਾਂ ਦੇ ਇਲਾਜ ਦਾ ਵਾਅਦਾ ਕਰਵਾ ਲਿਆ ਹੈ।
ਸੁਖਚੈਨ ਸਿੰਘ ਮੁਤਾਬਕ ਅੰਮ੍ਰਿਤਸਰ ਵਿੱਚ ਇੱਕ ਥਾਂ ਦੇ ਤਿਆਰ ਹੋ ਜਾਣ ਅਤੇ ਦੂਜੀ ਦੀ ਸ਼ਨਾਖ਼ਤ ਕਰ ਲਈ ਗਈ ਹੈ। ਸੰਦੀਪ ਗੋਇਲ ਨੇ ਤਾਂ ਇੱਕ ਥਾਂ ਉੱਤੇ 48 ਮੁਲਾਜ਼ਮਾਂ ਦਾ ਇਕਾਂਤਵਾਸ ਕਟਵਾ ਕੇ ਹਰ ਸਹੂਲਤ ਚਾਲੂ ਹਾਲਤ ਵਿੱਚ ਕਰ ਲਈ ਹੈ।
ਇਨ੍ਹਾਂ ਸਾਰੇ ਅਫ਼ਸਰਾਂ ਦਾ ਦਾਅਵਾ ਹੈ ਕਿ ਉਹ ਹਰ ਮੁਲਾਜ਼ਮ ਲਈ ਹਫ਼ਤਾਵਾਰੀ ਛੁੱਟੀ ਯਕੀਨੀ ਬਣਾ ਰਹੇ ਹਨ ਤਾਂ ਜੋ ਉਹ ਤਾਜ਼ਾ ਦਮ ਅਤੇ ਤੰਦਰੁਸਤਬ ਣੇ ਰਹਿਣ।
ਇਨ੍ਹਾਂ ਹਾਲਾਤ ਵਿੱਚ ਪੰਜਾਬ ਪੁਲਿਸ ਅਤੇ ਕੋਰੋਨਾਵਾਇਰਸ ਦੇ ਅੰਕੜੇ ਕਈ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੇ ਹਨ। ਇਨ੍ਹਾਂ ਕਹਾਣੀਆਂ ਨੇ ਪੁਲਿਸ ਅਫ਼ਸਰਾਂ ਦੀਆਂ ਮਿਸਲਾਂ ਅਤੇ ਪੜਚੋਲੀਆਂ ਲਿਖਤਾਂ ਵਿੱਚ ਦਰਜ ਹੋਣਾ ਹੈ। ਇਸ ਤੋਂ ਇਲਾਵਾ ਇਨ੍ਹਾਂ ਦੀਪੜਚੋਲ ਪੰਜਾਬ ਦੀ ਸਮੁੱਚੀ ਕਹਾਣੀ ਦੇ ਅੰਦਰ ਚਲਦੀ ਵੱਖਰੀ ਕਹਾਣੀ ਵਜੋਂ ਵੀ ਹੋਣੀ ਹੈ।


ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=sjnU8621zI0
https://www.youtube.com/watch?v=ldHU5glYX0c
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''f382f964-a1a2-4b26-962a-191ec5d9ecad'',''assetType'': ''STY'',''pageCounter'': ''punjabi.india.story.53183253.page'',''title'': ''ਪੰਜਾਬ ਪੁਲਿਸ ਕੋਰੋਨਾਵਾਇਰਸ ਦੇ ਖ਼ਦਸ਼ਿਆਂ ਵਿਚਾਲੇ ਇੰਝ ਨਿਭਾ ਰਹੀ ਹੈ ਆਪਣੀ ਡਿਊਟੀ'',''author'': ''ਦਲਜੀਤ ਅਮੀ'',''published'': ''2020-06-26T06:25:29Z'',''updated'': ''2020-06-26T06:25:29Z''});s_bbcws(''track'',''pageView'');