Chinese Apps: ਜ਼ਰਾ ਨਜ਼ਰ ਮਾਰੋ, ਕੀ ਤੁਹਾਡੇ ਫ਼ੋਨ ’ਚ ਵੀ ਇਨ੍ਹਾਂ ਵਿੱਚੋਂ ਕੋਈ ਐਪ ਹੈ

Sunday, Jun 21, 2020 - 11:04 AM (IST)

Chinese Apps: ਜ਼ਰਾ ਨਜ਼ਰ ਮਾਰੋ, ਕੀ ਤੁਹਾਡੇ ਫ਼ੋਨ ’ਚ ਵੀ ਇਨ੍ਹਾਂ ਵਿੱਚੋਂ ਕੋਈ ਐਪ ਹੈ
ਮੋਬਾਈਲ
Getty Images

ਹਾਲ ਵਿੱਚ ਜਦੋਂ ਭਾਰਤ-ਚੀਨ ਸਰਹੱਦ ਉੱਤੇ ਦੋਵੇਂ ਦੇਸਾਂ ਦੀਆਂ ਫੌਜਾਂ ਵਿਚਾਲੇ ਝੜਪ ਹੋਈ ਜਿਸ ਵਿੱਚ 20 ਭਾਰਤੀ ਫੌਜੀ ਮਾਰੇ ਗਏ ਤਾਂ ਸੋਸ਼ਲ ਮੀਡੀਆ ਉੱਤੇ ਚੀਨੀ ਕੰਪਨੀਆਂ, ਐਪਸ ਤੇ ਸਮਾਨ ਦੇ ਬਾਈਕਾਟ ਦੀ ਗੱਲ ਚੱਲਣੀ ਸ਼ੁਰੂ ਹੋ ਗਈ।

ਭਾਰਤ ਦੇ ਕਈ ਹਿੱਸਿਆਂ ਵਿਚ ਚੀਨੀ ਸਮਾਨ ਦੇ ਬਾਈਕਾਟ ਕਰਨ ਲਈ ਰੋਸ ਪ੍ਰਦਰਸ਼ਨ ਵੀ ਹੋਏ। ਗੱਲ ਚੀਨੀ ਐਪਸ ਤੇ ਮੋਬਾਈਲਾਂ ਬਾਰੇ ਵੀ ਹੋਈ।

ਪਿਛਲੇ ਦਿਨੀਂ ਤੁਸੀਂ ਵੀ ਇਸ ਸਭ ਦੇ ਚਲਦਿਆਂ ਚੀਨੀ ਐਪ ਨੂੰ ਲੈ ਕੇ ਹੋ ਰਹੇ ਵਿਵਾਦ ਬਾਰੇ ਤਾਂ ਸੁਣਿਆ ਹੀ ਹੋਵੇਗਾ। ਕੋਈ ਕਹਿੰਦਾ ਹੈ ਇਹ ਐਪ ਫ਼ੋਨ ਵਿੱਚੋਂ ਹਟਾ ਦਵੋ, ਇਹ ਐਪ ਸਾਡੀ ਨਿੱਜਤਾ ਲਈ ਠੀਕ ਨਹੀਂ...ਵਗੈਰਾ ਵਗੈਰਾ।

Click here to see the BBC interactive

ਇੰਟਰਨੈਟ ''ਤੇ ਜਦੋਂ ਤੁਸੀਂ ਇਨ੍ਹਾਂ ਐਪਸ ਬਾਰੇ ਦੇਖਿਆ ਹੋਵੇਗਾ, ਤਾਂ ਕਈ ਜਾਣੇ-ਪਛਾਣੇ ਨਾਂ ਵੀ ਸਾਹਮਣੇ ਆਏ ਹੋਣਗੇ। ਕਈ ਅਜਿਹੇ ਨਾਂ ਜਿਹੜੇ ਭਾਰਤੀ ਕੰਪਨੀਆਂ ਦੇ ਹਨ। ਪ੍ਰੇਸ਼ਾਨ ਨਾ ਹੋਵੋ, ਇਹ ਉਹ ਕੰਪਨੀਆਂ ਹਨ ਜਿਨ੍ਹਾਂ ਵਿੱਚ ਚੀਨੀ ਨਿਵੇਸ਼ ਕੀਤਾ ਹੋਇਆ ਹੈ।

ਅਜਿਹੀਆਂ ਹੀ ਕੁਝ ਐਪਸ ਬਾਰੇ ਅਸੀਂ ਜਾਣਕਾਰੀ ਦੇ ਰਹੇ ਹਾਂ ਜਿਹੜੀਆਂ ਹੋ ਸਕਦਾ ਹੈ ਤੁਸੀਂ ਲਗਭਗ ਰੋਜ਼ ਵਰਤਦੇ ਹੋਵੋ ਪਰ ਤੁਹਾਨੂੰ ਨਹੀਂ ਪਤਾ ਕਿ ਇਹ ਪੂਰੀ ਤਰ੍ਹਾਂ ਚੀਨੀ ਹਨ ਜਾਂ ਇਨ੍ਹਾਂ ਵਿੱਚ ਕੋਈ ਚੀਨੀ ਨਿਵੇਸ਼ ਕੀਤਾ ਹੋਇਆ ਹੈ।

ਪੇਟੀਐੱਮ

ਹਾਂ, ਉਹ ਹੀ ਪੇਟੀਐਮ ਜਿਹੜਾ ਤੁਸੀਂ ਕਰਿਆਨੇ ਦੀ ਦੁਕਾਨ ''ਤੇ QR ਕੋਡ ਸਕੈਨ ਕਰਕੇ ਆਨਲਾਇਨ ਪੈਸੇ ਭਰਨ ਲਈ ਜਾਂ ਫਿਰ ਮੋਬਾਈਲ ਰਿਚਾਰਜ ਕਰਨ ਲਈ ਵਰਤਦੇ ਹੋ। ਪੇਟੀਐਮ ਵੈਸੇ ਤਾਂ ਇੱਕ ਭਾਰਤੀ ਈ- ਕੋਮਰਸ ਕੰਪਨੀ ਹੈ ਜਿਸ ਦਾ ਮੁੱਖ ਦਫ਼ਤਰ ਨੋਇਡਾ ਵਿੱਚ ਹੈ।

ਇਹ ਭਾਰਤ ਦਾ ਪਹਿਲਾ ਮੋਬਾਈਲ ਵਾਲੇਟ ਐਪ ਹੈ ਜਿਸ ਦੀ ਸ਼ੁਰੂਆਤ ਦੋ ਭਾਰਤੀਆਂ ਵਿਜੈ ਸ਼ੇਖਰ ਗੁਪਤਾ ਤੇ ਅਕਸ਼ੈ ਖੰਨਾ ਨੇ ਕੀਤੀ ਸੀ।

ਪੇਟੀਐਮ ਸਾਨੂੰ 11 ਭਾਰਤੀ ਭਾਸ਼ਾਵਾਂ ਵਿੱਚ ਮੋਬਾਈਲ ਰਿਚਾਰਜ ਕਰਨ ਤੋਂ ਲੈ ਕੇ ਆਨਲਾਈਨ ਸ਼ੋਪਿੰਗ, ਫਿਲਮ ਦੀਆਂ ਟਿਕਟਾਂ, ਬਿਜਲੀ-ਪਾਣੀ ਦੇ ਬਿੱਲ ਆਦਿ ਘਰ ਬੈਠਿਆਂ ਹੋਇਆਂ ਹੀ ਭਰਨ ਦੀਆਂ ਸਹੂਲਤਾਂ ਦਿੰਦਾ ਹੈ।

2015 ਵਿੱਚ ਚੀਨੀ ਗਰੁੱਪ ਅਲੀਬਾਬਾ ਸਮੇਤ ਐਂਟ ਫਾਇਨੈਨਸ਼ੀਅਲ ਨਾਂ ਦੀ ਕੰਪਨੀ ਨੇ ਪੇਟੀਐਮ ਦੀ ਕੰਪਨੀ ਵਨ97 ਕੰਮੁਊਨੀਕੈਸ਼ਨਸ ਵਿੱਚ ਭਾਰੀ ਨਿਵੇਸ਼ ਕੀਤਾ ਸੀ।

ਅਲੀਬਾਬਾ ਗਰੁੱਪ ਦਾ ਇਸ ਵੇਲੇ ਵੀ ਪੇਟੀਐਮ ਵਿੱਚ 30% ਨਾਲੋਂ ਵੱਡਾ ਹਿੱਸਾ ਹੈ।

ਕੋਰੋਨਾਵਾਇਰਸ
BBC

ਬਿਗ ਬਾਸਕੇਟ

ਬਿਗ ਬਾਸਕੇਟ ਦੇਸ ਭਰ ਦੇ 25 ਨਾਲੋਂ ਵੱਧ ਸ਼ਹਿਰਾਂ ਵਿੱਚ ਆਨਲਾਈਨ ਆਰਡਰ ਦੇ ਜ਼ਰੀਏ ਰਾਸ਼ਨ, ਡੇਅਰੀ, ਤਾਜ਼ੇ ਫਲ-ਸਬਜ਼ੀਆਂ ਆਦਿ ਲੋਕਾਂ ਤੱਕ ਘਰ ਬੈਠਿਆ ਪਹੁੰਚਾਉਂਦੀ ਹੈ।

ਇਸ ਕੰਪਨੀ ਦੇ ਸਹਿ-ਸੰਸਥਾਪਕ ਤੇ CEO ਹਰੀ ਮੇਨਨ ਨੇ ਇਕੋਨਾਮਿਕ ਟਾਇਮਸ ਨੂੰ ਦੱਸਿਆ ਕਿ ਕੋਰੋਨਾ ਵਾਇਰਸ ਕਰਕੇ ਲੌਕਡਾਊਨ ਦੇ ਸ਼ੁਰੂਆਤੀ ਹਫ਼ਤੇ ਦੌਰਾਨ ਉਨ੍ਹਾਂ ਦਾ ਕੰਮ ਦੁੱਗਣਾ ਹੋ ਗਿਆ।

ਇਸ ਕੰਪਨੀ ਦੀ ਸ਼ੁਰੂਆਤ 2011 ਵਿੱਚ ਹੋਈ ਸੀ ਤੇ ਇਸ ਦਾ ਮੁੱਖ ਦਫ਼ਤਰ ਬੇੰਗਲੁਰੂ ਵਿੱਚ ਹੈ। 2019 ਦੇ ਕੰਪਨੀ ਦੇ ਡੇਟਾ ਅਨੁਸਾਰ ਇਨ੍ਹਾਂ ਨਾਲ 1 ਕੋਰੜ ਲੋਕ ਰਜਿਸਟਰ ਹਨ।

ਚੀਨੀ ਕੰਪਨੀ ਅਲੀਬਾਬਾ ਦਾ ਬਿਗ ਬਾਸਕੇਟ ਵਿੱਚ ਇੱਕ ਵੱਡਾ ਨਿਵੇਸ਼ ਹੈ। 2018 ਵਿੱਚ ਇਸ ਕੰਪਨੀ ਨੇ ਬਿਗ ਬਾਸਕੇਟ ਵਿੱਚ 30 ਕਰੋੜ ਦਾ ਨਿਵੇਸ਼ ਕੀਤਾ ਸੀ।

2019 ਦੇ ਪ੍ਰਪਤ ਡੇਟਾ ਅਨੁਸਾਰ ਅਲੀਬਾਬਾ ਗਰੁੱਪ ਬਿਗ ਬਾਸਕੇਟ ਦਾ ਸਭ ਤੋਂ ਵੱਡਾ, 26.26% ਦਾ ਸ਼ੇਅਰ ਹੋਲਡਰ ਹੈ।

ਹਾਲ ਹੀ ਵਿੱਚ ਲੌਕਡਾਊਨ ਦੌਰਾਨ ਕੰਪਨੀ ਦੀਆਂ ਸੇਵਾਵਾਂ ਨੂੰ ਸਹੀ ਤਰ੍ਹਾਂ ਜਾਰੀ ਰੱਖਣ ਲਈ ਅਲੀਬਾਬਾ ਵੱਲੋਂ 5 ਕਰੋੜ ਡਾਲਰ ਦਾ ਨਿਵੇਸ਼ ਕੀਤਾ ਗਿਆ।

https://www.youtube.com/watch?v=LZtsg_QxtuM

ਟਿੱਕ ਟੋਕ

ਹੁਣ ਗੱਲ ਕਰਦੇ ਹਾਂ ਉਸ ਐਪ ਦੀ ਜਿਸਨੇ ਕਈਆਂ ਦੇ ਅੰਦਰ ਛਿਪੀ ਅਦਾਕਾਰੀ ਨੂੰ ਬਾਹਰ ਕੱਢਣ ਵਿੱਚ ਯੋਗਦਾਨ ਪਾਇਆ।

ਟਿੱਕ-ਟੋਕ ਨੇ ਅੱਜ-ਕਲ੍ਹ ਲਗਭਗ ਸਾਰੇ ਯੂਜ਼ਰਸ ਨੂੰ ਹੀ ਸਟਾਰ ਬਣਾਇਆ ਹੋਇਆ ਹੈ।

2016 ਵਿੱਚ ਸ਼ੁਰੂ ਹੋਈ ਟਿੱਕ-ਟੋਕ ਐਪ ਬੀਜਿੰਗ ਵਿੱਚ ਸਥਿਤ ਬਾਇਟ ਡਾਂਸ ਨਾਂ ਦੀ ਕੰਪਨੀ ਦੁਆਰਾ ਸ਼ੁਰੂ ਕੀਤੀ ਗਈ ਸੀ।

2019 ਦੇ ਅੰਤ ਵਿੱਚ ਕੰਪਨੀ ਦਾ ਦਾਅਵਾ ਸੀ ਕਿ ਭਾਰਤ ਵਿੱਚ ਉਨ੍ਹਾਂ ਦੇ ਹਰ ਮਹੀਨੇ 12 ਕਰੋੜ ਨਾਲੋਂ ਜ਼ਿਆਦਾ ਐਕਟਿਵ ਯੂਜ਼ਰਸ ਹੁੰਦੇ ਹਨ।

ਅਪ੍ਰੈਲ 2020 ਵਿੱਚ ਸੈਂਸਰ ਟਾਵਰ ਸਟੋਰ ਇੰਟੇਲਿਜੈਂਸ ਦੀ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ ਸਭ ਤੋਂ ਜ਼ਿਆਦਾ ਟਿੱਕ-ਟੋਕ ਐਪ ਡਾਊਨਲੋਡ ਕੀਤੀ ਜਾਂਦੀ ਹੈ ਜੋ ਕਿ ਦੁਨੀਆਂ ਭਰ ਵਿੱਚ ਹੋਏ ਡਾਊਨਲੋਡ ਦਾ 30% ਹਿੱਸਾ ਹੈ।

ਸਵੀਗੀ

ਸਵੀਗੀ ਇੱਕ ਅਜਿਹੀ ਐਪ ਹੈ ਜਿਸ ਦੀ ਵਰਤੋਂ ਅਸੀਂ ਸ਼ਾਇਦ ਸਭ ਤੋਂ ਜ਼ਿਆਦਾ ਕਰਦੇ ਹਾਂ।

ਕਦੇ ਕੁਝ ਮਿੱਠਾ ਖਾਣ ਦਾ ਮਨ ਹੋਵੇ ਜਾਂ ਫਿਰ ਆਪਣੇ ਪਸੰਦੀਦਾ ਰੈਸਟੋਰੈਂਟ ਤੋਂ ਰੋਟੀ ਮੰਗਵਾਉਣ ਦਾ, ਸਵੀਗੀ ਘਰ ਬੈਠਿਆਂ ਕੁਝ ਮਿੰਟਾਂ ਵਿੱਚ ਹੀ ਸਾਡੀ ਖੁਆਇਸ਼ ਪੂਰੀ ਕਰ ਦਿੰਦਾ ਹੈ।

2014 ਵਿੱਚ ਸ਼ੁਰੂ ਹੋਣ ਵਾਲੀ ਇਹ ਕੰਪਨੀ ਭਾਰਤ ਦੀ ਫ਼ੂਡ ਆਰਡਰਿੰਗ ਤੇ ਡਿਲਿਵਰੀ ਐਪ ਹੈ ਜੋ 500 ਨਾਲੋਂ ਵੱਧ ਥਾਵਾਂ ''ਤੇ ਆਪਣੀਆਂ ਸੇਵਾਵਾਂ 2 ਕਰੋੜ ਨਾਲੋਂ ਵੱਧ ਰਜਿਸਟਰਡ ਲੋਕਾਂ ਨੂੰ ਦਿੰਦੀ ਹੈ।

ਇਸ ਕੰਪਨੀ ਵਿੱਚ ਚੀਨ ਦੇ ਕਈ ਵੱਡੇ ਅਦਾਰਿਆਂ, ਮਿਟੂਐਨ- ਡੀਐਨਪਿੰਗ, ਟੇਨਸੈਂਟ ਹੋਲਡਿੰਗਸ ਤੇ ਹਿੱਲਹਾਊਸ ਕੈਪੀਟਲ ਗਰੁੱਪ ਦੁਆਰਾ 50 ਕਰੋੜ ਡਾਲਰ ਨਾਲੋਂ ਵੀ ਜ਼ਿਆਦਾ ਨਿਵੇਸ਼ ਕੀਤਾ ਹੋਇਆ ਹੈ।

ਕੋਰੋਨਾਵਾਇਰਸ
Getty Images

ਓਲਾ

ਆਪਣੀ ਗੱਡੀ ਚਲਾਉਣ ਦਾ ਮਨ ਨਾ ਹੋਵੇ ਜਾਂ ਫਿਰ ਸਾਡੇ ਕੋਲ ਕੋਈ ਆਉਣ ਜਾਣ ਦਾ ਸਾਧਨ ਨਾ ਹੋਵੇ, ਇੱਕ ਕੈਬ ਦੇ ਜ਼ਰੀਏ ਸਾਡੇ ਸਾਰੇ ਮਸਲੇ ਸੁਲਝ ਜਾਂਦੇ ਹਨ।

2010 ਵਿੱਚ ਸ਼ੁਰੂ ਹੋਣ ਵਾਲੀ ਓਲਾ 250 ਨਾਲੋਂ ਵੱਧ ਭਾਰਤੀ ਸ਼ਹਿਰਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੀ ਹੈ।

ਭਵਿਸ਼ ਅਗਰਵਾਲ ਤੇ ਅੰਕਿਤ ਭੱਟੀ ਦੁਆਰਾ ਸ਼ੁਰੂ ਕੀਤੀ ਇਸ ਕੰਪਨੀ ਵਿੱਚ ਪਹਿਲਾਂ ਚੀਨੀ ਨਿਵੇਸ਼ 2014 ਵਿੱਚ ਹੋਇਆ।

ਸਟੈਡਵਿਊ ਕੈਪੀਟਲ ਤੋਂ ਇਲਾਵਾ ਇਸ ਵਿੱਚ ਟੇਨਸੈਂਟ ਹੋਲਡਿੰਗਸ, ਸੈਲਿੰਗ ਕੈਪੀਟਲ ਵਰਗੀਆਂ ਕਈ ਹੋਰ ਚੀਨੀ ਕੰਪਨੀਆਂ ਨੇ ਨਿਵੇਸ਼ ਕੀਤਾ ਹੋਇਆ ਹੈ।

ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਇਹ ਵੀਡੀਓ ਵੀ ਦੇਖੋ

https://www.youtube.com/watch?v=-bDuv5pHNQ0

https://www.youtube.com/watch?v=CBzWkgppzl8

https://www.youtube.com/watch?v=0PUpCwk3ULo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''2936c7d1-ff64-4277-982e-976bf30afd08'',''assetType'': ''STY'',''pageCounter'': ''punjabi.india.story.53119726.page'',''title'': ''Chinese Apps: ਜ਼ਰਾ ਨਜ਼ਰ ਮਾਰੋ, ਕੀ ਤੁਹਾਡੇ ਫ਼ੋਨ ’ਚ ਵੀ ਇਨ੍ਹਾਂ ਵਿੱਚੋਂ ਕੋਈ ਐਪ ਹੈ'',''published'': ''2020-06-21T05:29:24Z'',''updated'': ''2020-06-21T05:29:24Z''});s_bbcws(''track'',''pageView'');

Related News