ਕੋਰੋਨਾਵਾਇਰਸ: ਚੀਨ ਦਾ ਉਹ ਵੱਡਾ ਕਦਮ ਜਿਸ ਨਾਲ ਇੱਕ ਵਾਰ ਮੁੜ ਤੋਂ ਦੁਨੀਆਂ ਹੈਰਾਨ ਹੋ ਜਾਵੇਗੀ

Friday, May 15, 2020 - 10:32 AM (IST)

ਕੋਰੋਨਾਵਾਇਰਸ: ਚੀਨ ਦਾ ਉਹ ਵੱਡਾ ਕਦਮ ਜਿਸ ਨਾਲ ਇੱਕ ਵਾਰ ਮੁੜ ਤੋਂ ਦੁਨੀਆਂ ਹੈਰਾਨ ਹੋ ਜਾਵੇਗੀ
ਚੀਨ
Getty Images

ਵਿਸ਼ਵ ਸਿਹਤ ਸੰਗਠਨ ਨੇ ਚੀਨ ਦੀ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਰਣਨੀਤੀ ਦੀ ਸ਼ਲਾਘਾ ਕਰਦਿਆਂ ਇਸ ਨੂੰ "ਸ਼ਾਇਦ ਇਤਿਹਾਸ ''ਚ ਦੁਨੀਆ ਦੀ ਸਭ ਤੋਂ ਮਹੱਤਵਪੂਰਣ ਅਤੇ ਹਮਲਾਵਰ ਬਿਮਾਰੀ ਰੋਕੂ ਕੋਸ਼ਿਸ਼" ਦੱਸਿਆ ਹੈ।

ਹੁਣ ਬੀਜਿੰਗ ਵੱਲੋਂ ਇੱਕ ਨਵੇਂ ਟੀਚੇ ਦਾ ਐਲਾਨ ਕੀਤਾ ਗਿਆ ਹੈ ਕਿ 10 ਦਿਨਾਂ ''ਚ ਉਹ ਵੁਹਾਨ ਸ਼ਹਿਰ ਦੀ ਕੁੱਲ ਆਬਾਦੀ ਦਾ ਕੋਰੋਨਾ ਟੈਸਟ ਕਰੇਗਾ।

ਜ਼ਿਕਰਯੋਗ ਹੈ ਕਿ ਵੁਹਾਨ ਉਹੀ ਸ਼ੀਹਰ ਹੈ ਜਿੱਥੇ ਜਨਵਰੀ ਮਹੀਨੇ ਇਸ ਮਹਾਂਮਾਰੀ ਨੇ ਆਪਣੀਆਂ ਜੜ੍ਹਾਂ ਮਜ਼ਬੂਤ ਕੀਤੀਆਂ ਸਨ। ਚੀਨ ਵੱਲੋਂ ਮਿੱਥੇ ਇਸ ਨਵੇਂ ਟੀਚੇ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਸਥਾਨਕ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਸ਼ਹਿਰ ਦੇ ਰਜਿਸਟਰਡ 11 ਮਿਲੀਅਨ ਲੋਕਾਂ ਦਾ ਟੈਸਟ ਕਰਨ ਲਈ ਪ੍ਰਭਾਵੀ ਯੋਜਨਾਵਾਂ ਤਿਆਰ ਕਰਨ ਅਤੇ ਜੋ ਲੋਕ ਉੱਚ ਜੋਖਮ ਦੀ ਸੀਮਾ ਅਧੀਨ ਆਉਂਦੇ ਹਨ ਉਨ੍ਹਾਂ ਦਾ ਪਹਿਲ ਦੇ ਅਧਾਰ ''ਤੇ ਕੋਰੋਨਾ ਟੈਸਟ ਕੀਤਾ ਜਾਵੇ।

ਖਾਸ ਕਰਕੇ ਸਿਹਤ ਸੈਕਟਰ ਦੇ ਕਰਮਚਾਰੀਆਂ ਅਤੇ ਕੋਰੋਨਾ ਨਾਲ ਨਜਿੱਠ ਰਹੇ ਹੋਰ ਫਰੰਟਲਾਈਨ ਯੋਧਿਆਂ ਦੀ ਸਿਹਤ ਦਾ ਪੂਰਾ ਖਿਆਲ ਰੱਖਦਿਆਂ ਉਨ੍ਹਾਂ ਦੇ ਟੈਸਟ ਕੀਤੇ ਜਾਣ।

ਕੋਰੋਨਾਵਾਇਰਸ
BBC

ਅਧਿਕਾਰੀਆਂ ਨੇ ਕਿਹਾ ਹੈ ਕਿ ਟੈਸਟ ਦੀ ਇਸ ਪੂਰੀ ਪ੍ਰਕ੍ਰਿਆ ਨੂੰ ਵੱਖ-ਵੱਖ ਗੇੜਾਂ ਤਹਿਤ ਮੁਕੰਮਲ ਕੀਤਾ ਜਾਵੇਗਾ ਅਤੇ ਵੱਡੇ ਪੈਮਾਨੇ ''ਤੇ ਨਮੂਨੇ ਇੱਕਠੇ ਕਰਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਸ਼ਹਿਰ ''ਚ ਕੋਰੋਨਾ ਸੰਕ੍ਰਮਿਤ ਕਿੰਨੇ ਲੋਕ ਹਨ।

ਚੀਨ ਵੱਲੋਂ ਮਿੱਥੇ ਗਏ ਇਸ ਮਹੱਤਵਪੂਰਣ ਟੀਚੇ ਦਾ ਅਰਥ ਇਹ ਹੋਵੇਗਾ ਕਿ ਰੋਜ਼ਾਨਾ ਵੁਹਾਨ ''ਚ 10 ਲੱਖ ਲੋਕਾਂ ਦੇ ਟੈਸਟ ਕੀਤੇ ਜਾਣਗੇ।ਵੇਖਿਆ ਜਾਵੇ ਤਾਂ ਅਜੇ 40 ਤੋਂ 60 ਹਜ਼ਾਰ ਲੋਕਾਂ ਦਾ ਰੋਜ਼ਾਨਾਂ ਕੋਰੋਨਾ ਟੈਸਟ ਹੋ ਰਿਹਾ ਹੈ ਅਤੇ ਨਵਾਂ ਟੀਚਾ ਬਹੁਤ ਜ਼ਿਆਦਾ ਹੈ।

ਅਮਰੀਕਾ ''ਚ ਨਿਊਯਾਰਕ ਵਿਖੇ ਵਿਦੇਸ਼ੀ ਮਾਮਲਿਆਂ ਦੀ ਕੌਂਸਲ ''ਚ ਗਲੋਬਲ ਸਿਹਤ ਦੇ ਸੀਨੀਅਰ ਫੈਲੋ ਹੁਆਂਗ ਦਾ ਕਹਿਣਾ ਹੈ, "ਅਸੀਂ ਕਿਸੇ ਚਮਤਕਾਰ ਦੀ ਹੀ ਉਮੀਦ ਕਰ ਸਕਦੇ ਹਾਂ।"

ਇੰਨ੍ਹੀ ਵੱਡੀ ਗਿਣਤੀ ''ਚ ਲੋਕਾਂ ਦੇ ਟੈਸਟ ਕੀਤੇ ਜਾਣ ਦਾ ਟੀਚਾ ਕਿਉਂ?

ਪਿਛਲੇ ਹਫ਼ਤੇ ਦੇ ਅਖੀਰ ''ਚ ਵੁਹਾਨ ਦੇ ਇਕ ਹੀ ਰਿਹਾਇਸ਼ੀ ਖੇਤਰ ''ਚ ਕੋਰੋਨਾ ਦੇ 6 ਨਵੇਂ ਸੰਕ੍ਰਮਿਤ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਸ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

ਇੰਨ੍ਹਾਂ ਨਵੇਂ ਸੰਕ੍ਰਮਿਤ ਮਾਮਲਿਆਂ ''ਚ ਕੋਰੋਨਾ ਦੇ ਲੱਛਣ ਤਾਂ ਵਿਖਾਈ ਨਹੀਂ ਦਿੱਤੇ ਸਨ ਪਰ ਜਦੋਂ ਇੰਨ੍ਹਾਂ ਦੇ ਟੈਸਟ ਕੀਤੇ ਗਏ ਤਾਂ ਇਹ ਸੰਕ੍ਰਮਿਤ ਪਾਏ ਗਏ।

ਅਜਿਹੇ ਮਾਮਲਿਆਂ ਨੂੰ ਏਸਿਮਪਟੋਮੈਟਿਕ ਮਾਮਲੇ ਕਿਹਾ ਜਾਂਦਾ ਹੈ। ਜਿੰਨ੍ਹਾਂ ''ਚ ਬੁਖਾਰ, ਖਾਂਸੀ ਜਾਂ ਹੋਰ ਲੱਛਣ ਵਿਖਾਈ ਨਹੀਂ ਪੈਂਦੇ ਹਨ।

ਇਸ ਤੋਂ ਬਾਅਦ ਕੰਪਲੈਕਸ ਦੇ ਸਾਰੇ 5 ਹਜ਼ਾਰ ਲੋਕਾਂ ਦੇ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ।

ਚੀਨ
Getty Images

ਕੁੱਝ ਲੋਕਾਂ ਦਾ ਕਹਿਣਾ ਹੈ ਕਿ 11 ਮਿਲੀਅਨ ਰਜਿਸਟਰਡ ਵਸਨੀਕਾਂ ''ਚੋਂ ਕਈ ਲੋਕ ਕੁਆਰੰਟੀਨ ਤੋਂ ਪਹਿਲਾਂ ਹੀ ਸ਼ਹਿਰ ਛੱਡ ਕੇ ਜਾ ਚੁੱਕੇ ਹਨ ਜਾਂ ਫਿਰ ਹਾਲ ''ਚ ਹੀ ਉਨ੍ਹਾਂ ਦਾ ਟੈਸਟ ਹੋਇਆ ਹੈ।ਇਸ ਲਈ ਅਧਿਕਾਰੀਆਂ ਲਈ 10 ਦਿਨਾਂ ਅੰਦਰ ਇਸ ਟੀਚੇ ਨੂੰ ਹਾਸਲ ਕਰਨਾ ਮੁਸ਼ਕਲ ਵਾਲਾ ਕੰਮ ਨਹੀਂ ਹੋਵੇਗਾ।

ਵੁਹਾਨ ਯੂਨੀਵਰਸਿਟੀ ''ਚ ਵਾਇਰੌਲੋਜੀ ਵਿਭਾਗ ਦੇ ਉਪ ਡਾਇਰੈਕਟਰ ਯਾਂਗ ਯਾਨਕੀ ਨੇ ਗਲੋਬਲ ਟਾਈਮਜ਼ ਅਖ਼ਬਾਰ ਨੂੰ ਦੱਸਿਆ ਕਿ ਵੁਹਾਨ ''ਚ 3-5 ਮਿਲੀਅਨ ਲੋਕਾਂ ਦੀ ਪਹਿਲਾਂ ਹੀ ਜਾਂਚ ਹੋ ਚੁੱਕੀ ਹੈ।

"10 ਦਿਨਾਂ ਦੇ ਅੰਦਰ ਵੁਹਾਨ ਬਾਕੀ ਰਹਿੰਦੇ 5-8 ਮਿਲੀਅਨ ਲੋਕਾਂ ਦੀ ਟੈਸਟਿੰਗ ਕਰਨ ਦੇ ਸਮਰੱਥ ਹੈ।"

ਜੇਕਰ ਟੈਸਟ ਕੀਤੀ ਜਾਣ ਵਾਲੀ ਗਿਣਤੀ ਨੂੰ ਘਟਾ ਕੇ 6-8 ਮਿਲੀਅਨ ਵੀ ਕਰ ਦਿੱਤਾ ਜਾਵੇ ਤਾਂ ਵੀ ਅਧਿਕਾਰੀਆਂ ਨੂੰ ਦਸ ਦਿਨਾਂ ''ਚ ਇਸ ਟੀਚੇ ਨੂੰ ਹਾਸਲ ਕਰਨ ਲਈ ਇੱਕ ਦਿਨ ''ਚ 6-8 ਲੱਖ ਟੈਸਟ ਕਰਨੇ ਹੋਣਗੇ। ਜੋ ਕਿ ਆਪਣੇ ਆਪ ''ਚ ਹੀ ਇੱਕ ਵੱਡੀ ਚੁਣੌਤੀ ਹੈ।

22 ਅਪ੍ਰੈਲ ਨੂੰ ਹੁਬੇ ਦੀ ਸੂਬਾਈ ਸਰਕਾਰ ਨੇ ਦੱਸਿਆ ਕਿ ਉੱਥੇ ਰੋਜ਼ਾਨਾ ਤਕਰੀਬਨ 89,000 ਲੋਕਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਜਾਂਚ ਪ੍ਰਕ੍ਰਿਆ ''ਚ ਹੁਬੇ ਦੀ ਰਾਜਧਾਨੀ ਵੂਹਾਨ ''ਚ ਰੋਜ਼ਾਨਾ 63,000 ਲੋਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਸੀ।

ਅਧਿਕਾਰੀਆਂ ਮੁਤਾਬਿਕ 10 ਮਈ ਨੂੰ ਵਹੁਾਨ ''ਚ ਸਿਰਫ 40,000 ਟੈਸਟ ਹੀ ਕੀਤੇ ਗਏ ਸਨ।

https://www.youtube.com/watch?v=bSFCiVpkLhQ

ਅਜਿਹੇ ''ਚ ਲੱਖਾਂ ਲੋਕਾਂ ਦੇ ਇੱਕ ਹੀ ਦਿਨ ''ਚ ਟੈਸਟ ਕਿਵੇਂ ਸੰਭਵ ਹੋ ਸਕਦੇ ਹਨ?

ਕੁੱਝ ਆਸ਼ਾਵਾਦੀ ਲੋਕਾਂ ਦਾ ਮੰਨਣਾ ਹੈ ਕਿ ਜੇਕਰ ਚੀਨੀ ਸਰਕਾਰ ਆਪਣੀ ਆਈ ''ਤੇ ਆ ਜਾਵੇ ਤਾਂ ਉਸ ਲਈ ਸਭ ਕੁੱਝ ਸੰਭਵ ਹੈ।

13 ਮਈ, ਬੁੱਧਵਾਰ ਨੂੰ ਚੀਨੀ ਮੀਡੀਆ ਕੈਕਸਨ ਨੇ ਵੁਹਾਨ ਦੇ ਸੀਡੀਸੀ ਦੇ ਹਵਾਲੇ ਨਾਲ ਕਿਹਾ ਹੈ ਕਿ ਜਨਤਕ ਪੱਧਰ ''ਤੇ ਕੀਤੀ ਜਾਣ ਵਾਲੀ ਟੈਸਟਿੰਗ ਦਾ ਕੰਮ ਆਮ ਤੌਰ ''ਤੇ ਤੀਜੀ ਧਿਰ ਦੀਆਂ ਕੰਪਨੀਆਂ ਦੀ ਮਦਦ ਨਾਲ ਕੀਤਾ ਜਾਂਦਾ ਹੈ। ਸ਼ਹਿਰ ਭਰ ਦੇ ਸਥਾਨਕ ਸੀਡੀਸੀ ਅਤੇ ਹਸਪਤਾਲਾਂ ਵੱਲੋਂ ਆਪਣੇ ਮੁਲਜ਼ਮਾਂ ਨੂੰ ਨਮੂਨੇ ਇੱਕਠੇ ਕਰਨ ਲਈ ਕੰਮ ''ਤੇ ਲਗਾਇਆ ਜਾਂਦਾ ਹੈ।

ਅਧਿਕਾਰੀਆਂ ਦਾ ਅੰਦਾਜ਼ਾ ਹੈ ਕਿ ਤੀਜੀ ਧਿਰ ਵੱਲੋਂ ਕੀਤੇ ਜਾਣ ਵਾਲੇ ਟੈਸਟਾਂ ਦੀ ਸਮਰੱਥਾ ਪ੍ਰਤੀ ਦਿਨ 100,000 ਹੈ।ਇਸ ਲਈ ਇਹ ਸੰਭਵ ਹੈ ਕਿ ਦਸ ਦਿਨਾਂ ਦੇ ਇੰਨ੍ਹੇ ਘੱਟ ਸਮੇਂ ''ਚ ਵੱਡੇ ਪੱਧਰ ''ਤੇ ਟੈਸਟਿੰਗ ਦੀ ਪ੍ਰਕ੍ਰਿਆ ਮੁਕੰਮਲ ਕੀਤੀ ਜਾ ਸਕੇ।

" ਇਸ ਲਈ ਟੈਸਟ ਕੀਤੇ ਜਾਣ ਦੀ ਪੂਰੀ ਪ੍ਰਕ੍ਰਿਆ ਵੱਖ-ਵੱਖ ਗੇੜਾਂ ਤਹਿਤ ਮੁਕੰਮਲ ਹੋਵੇਗੀ। ਮਤਲਬ ਸ਼ਹਿਰ ਦੇ ਕੁੱਝ ਜ਼ਿਲ੍ਹਿਆਂ ''ਚ 12 ਮਈ ਅਤੇ ਕੁੱਝ ''ਚ 17 ਮਈ ਨੂੰ ਟੈਸਟ ਸ਼ੁਰੂ ਕੀਤੇ ਜਾਣਗੇ।ਹਰੇਕ ਜ਼ਿਲ੍ਹੇ ''ਚ ਟੈਸਟ ਪ੍ਰਕ੍ਰਿਆ ਸ਼ੁਰੂ ਹੋਣ ਦੇ 10 ਦਿਨਾਂ ਦੇ ਅੰਦਰ-ਅੰਦਰ ਜਾਂਚ ਮੁਕੰਮਲ ਕਰਨੀ ਹੋਵੇਗੀ।"

ਚੀਨ
Getty Images

ਚੀਨ ਦੇ ਉਦਯੋਗ ਮੰਤਰਾਲੇ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਦੇਸ਼ ਪ੍ਰਤੀ ਦਿਨ 50 ਲੱਖ ਟੈਸਟ ਕਿੱਟਾਂ ਤਿਆਰ ਕਰਨ ਦੀ ਸਮਰੱਥਾ ਰੱਖਦਾ ਹੈ।

ਇਸ ਤੋਂ ਇਲਾਵਾ ਇੱਕਠੇ ਕੀਤੇ ਨਮੂਨਿਆਂ ਦੀ ਜਾਂਚ ਲਈ ਵਧੇਰੇ ਜਾਂਚ ਕੇਂਦਰਾਂ ਅਤੇ ਲੈਬਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।

ਪ੍ਰੋ.ਯਾਂਗ ਸਮੇਤ ਹੋਰਨਾਂ ਕਈਆਂ ਦਾ ਕਹਿਣਾ ਹੈ ਕਿ ਵੂਹਾਨ ''ਚ ਜੇਕਰ ਕਿਸੇ ਦੇ ਗੂਆਂਢ ''ਚ ਕੋਈ ਵੀ ਸੰਕ੍ਰਮਿਤ ਮਾਮਲਾ ਮੌਜੂਦ ਨਹੀਂ ਹੈ ਤਾਂ ਹਰੇਕ ਨਿਵਾਸੀ ਦਾ ਟੈਸਟ ਕਰਨ ਦੀ ਜ਼ਰੂਰਤ ਨਹੀਂ ਹੈ।

ਗਲੋਬਲ ਟਾਈਮਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ , "ਇਕ ਵਾਰ ਟੈਸਟ ਨੈਗਟਿਵ ਆਉਣ ਤੋਂ ਬਾਅਦ ਵੀ ਕਿਸੇ ਵਿਅਕਤੀ ਦੇ ਸੰਕ੍ਰਮਿਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਲਈ ਸਭ ਤੋਂ ਵੱਧ ਜ਼ਰੂਰੀ ਹੈ ਕਿ ਮੌਜੂਦਾ ਸਥਿਤੀ ਦੀ ਘੋਖ ਕਰਕੇ ਮਹਾਂਮਾਰੀ ਦੇ ਵਿਗਿਆਨ ਦੀ ਜਾਂਚ ਕੀਤੀ ਜਾਵੇ।

ਕੋਰੋਨਾਵਾਇਰਸ ਨਾਲ ਜੁੜੇ ਮਾਮਲਿਆਂ ਨੂੰ ਪੂਰੀ ਦੁਨੀਆਂ ਦੇ ਨਕਸ਼ੇ ’ਤੇ ਵੇਖੋ

Click here to see the BBC interactive

ਦੂਜੇ ਗੇੜ ਦੇ ਸੰਕ੍ਰਮਣ ਦਾ ਖ਼ਤਰਾ

ਇਕ ਪਾਸੇ ਕਈ ਦੇਸ਼ਾਂ ਨੇ ਆਪਣੀ ਹਦੂਦ ਅੰਦਰ ਲੌਕਡਾਊਨ ''ਚ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਦੂਜੇ ਗੇੜ੍ਹ ਦੇ ਸੰਕ੍ਰਮਣ ਦਾ ਖ਼ਤਰਾ ਵੀ ਮੂੰਹ ਅੱਡੀ ਖੜ੍ਹਾ ਹੈ।

ਇਸ ਮਹਾਂਮਾਰੀ ਨਾਲ ਤਾਂ ਉਹ ਸਥਿਤੀ ਬਣੀ ਹੋਈ ਹੈ ਕਿ ''ਇੱਕ ਮੁੱਠੀ ਚੁੱਕ ਲੈ ਦੂਜੀ ਤਿਆਰ''। ਭਾਵ ਅਜੇ ਕੋਰੋਨਾ ਵਾਇਰਸ ਦੇ ਸ਼ਿੰਕਜੇ ''ਚੋਂ ਕੋਈ ਵੀ ਦੇਸ਼ ਪੂਰੀ ਤਰ੍ਹਾਂ ਨਾਲ ਬਾਹਰ ਨਹੀਂ ਆ ਸਕਿਆ ਹੈ ਪਰ ਦੂਜੇ ਗੇੜ੍ਹ ਦੇ ਸੰਕ੍ਰਮਣ ਦੇ ਖ਼ਤਰੇ ਨੇ ਅਧਿਕਾਰੀਆਂ ਦੀ ਨੀਂਦ ਉੱਡਾ ਦਿੱਤੀ ਹੈ।

ਵੂਹਾਨ 8 ਅਪ੍ਰੈਲ ਨੂੰ 11 ਹਫ਼ਤਿਆਂ ਦੀ ਸਖ਼ਤ ਤਾਲਾਬੰਦੀ ਤੋਂ ਬਾਅਦ ਖੁੱਲ੍ਹਿਆ ਸੀ ਪਰ ਨਵੇਂ ਸੰਕ੍ਰਮਿਤ ਮਾਮਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਸੰਕ੍ਰਮਣ ਦੇ ਦੂਜੇ ਗੇੜ੍ਹ ਦਾ ਖਦਸ਼ਾ ਪੈਦਾ ਹੋ ਗਿਆ ਹੈ।

ਵੂਹਾਨ ਤੋਂ ਇਲਾਵਾ ਚੀਨ ਦੇ ਦੂਜੇ ਸ਼ਹਿਰਾਂ ''ਚ ਵੀ ਅਹਿਤਿਆਤ ਦੇ ਤੌਰ ''ਤੇ ਕਈ ਪਾਬੰਦੀਆਂ ਜਾਰੀ ਹਨ।

ਮਿਸਾਲ ਦੇ ਤੌਰ ''ਤੇ ਉੱਤਰ-ਪੂਰਬੀ ਸ਼ਹਿਰ ਜਿਲੀਨ ਨੇ ਆਪਣੀਆਂ ਸਰਹੱਦਾਂ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੀਆਂ ਹਨ ਅਤੇ ਜਿਹੜੇ ਲੋਕਾਂ ਦੇ ਪਿਛਲੇ 48 ਘੰਟਿਆਂ ਦੌਰਾਨ ਕੋਵਿਡ-19 ਟੈਸਟ ਨੈਗਟਿਵ ਆਇਆ ਹੈ , ਉਨ੍ਹਾਂ ਨੂੰ ਹੀ ਸ਼ਹਿਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ।

ਟ੍ਰੇਨ ਅਤੇ ਬੱਸ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ ਅਤੇ ਨਾਲ ਹੀ ਸਿਨੇਮਾਘਰ, ਜ਼ਿੰਮ ਅਤੇ ਇੰਟਰਨੈਟ ਕੈਫੇ ਵੀ ਬੰਦ ਹਨ।

ਚੀਨ ਦੇ ਬਿਮਾਰੀ ਨਿਯੰਤਰਣ ਅਤੇ ਰੋਕਥਾਮ ਕੇਂਦਰ ਦੇ ਮੁੱਖ ਮਹਾਂਮਾਰੀ ਵਿਗਿਆਨੀ ਵੂ ਜ਼ੂਨਾਯੂ ਨੇ ਕਿਹਾ ਕਿ ਇਕ ਵਾਰ ਨੈਗਟਿਵ ਰਿਪੋਰਟ ਆਉਣ ਤੋਂ ਬਾਅਦ ਮੁੜ ਨਵੇਂ ਸੰਕ੍ਰਮਿਤ ਮਾਮਲਿਆਂ ਕਾਰਨ ਸਰਕਾਰ ਗੰਭੀਰ ਹੈ। ਇਹ ਵੱਡੀ ਚਿੰਤਾ ਦਾ ਵਿਸ਼ਾ ਹੈ।

ਵੂ ਨੇ ਰਾਜ ਮਾਲਕੀ ਵਾਲੇ ਸੀਸੀਟੀਵੀ ਪ੍ਰਸਾਰਕ ਨੂੰ ਦਿੱਤੀ ਆਪਣੀ ਇੰਟਰਵਿਊ ''ਚ ਕਿਹਾ, "ਅਸਲ ''ਚ ਵੂਹਾਨ ''ਚ ਇਕ ਤੋਂ ਵੱਧ ਅਜਿਹੇ ਮਾਮਲੇ ਹਨ , ਜਿੰਨ੍ਹਾਂ ''ਚ ਸੰਕ੍ਰਮਣ 30 ਤੋਂ 50 ਦਿਨਾਂ ਤੱਕ ਮੌਜੂਦ ਰਹਿੰਦਾ ਹੈ। ਕਮਜ਼ੋਰ ਪ੍ਰਤੀਰੋਧੀ ਸ਼ਕਤੀ ਵਾਲੇ ਮਰੀਜ਼ ਇਸ ਮਹਾਂਮਾਰੀ ਤੋਂ ਵਧੇਰੇ ਪ੍ਰਭਾਵਿਤ ਹੁੰਦੇ ਹਨ। ਹੋ ਸਕਦਾ ਹੈ ਕਿ ਉਨ੍ਹਾਂ ''ਚ ਲੱਛਣ ਵਿਖਾਈ ਪੈਣ ਜਾਂ ਫਿਰ ਨਹੀਂ।"

ਵੂ ਨੇ ਅੱਗੇ ਕਿਹਾ ਕਿ ਵੁਹਾਨ ''ਚ ਜੇਕਰ ਕਿਸੇ ਦੇ ਗੁਆਂਢ ''ਚ ਸੰਕ੍ਰਮਿਤ ਮਾਮਲਾ ਨਹੀਂ ਹੈ ਤਾਂ ਹਰੇਕ ਵਿਅਕਤੀ ਦਾ ਕੋਰੋਨਾ ਟੈਸਟ ਕਰਨਾ ਜ਼ਰੂਰੀ ਨਹੀਂ ਹੈ।

ਟੈਸਟ ਬਹੁਤ ਖਰਚੀਲਾ ਹੋਵੇਗਾ

ਪ੍ਰੋ. ਹੁਆਂਗ ਦਾ ਕਹਿਣਾ ਹੈ ਕਿ ਵੂਹਾਨ ਦੀ ਕੁੱਲ ਆਬਾਦੀ ਦਾ ਕੋਰੋਨਾ ਟੈਸਟ ਬਹੁਤ ਖਰਚੀਲਾ ਹੋ ਸਕਦਾ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਯਾਦ ਰੱਖਣ ਦੀ ਲੋੜ ਹੈ ਕਿ ਇਹ ਚੀਨ ਹੈ। ਜਿਸ ਤਰ੍ਹਾਂ ਨਾਲ ਇੱਥੇ ਲੌਕਡਾਊਨ ਅਮਲ ''ਚ ਲਿਆਂਦਾ ਗਿਆ ਅਤੇ ਹੋਰ ਪਾਬੰਦੀਆਂ ਜਾਂ ਉਪਾਅ ਲਾਗੂ ਕੀਤੇ ਗਏ, ਇਹ ਸਭ ਘੱਟ ਖਰਚੀਲੇ ਨਹੀਂ ਸੀ। ਇਸ ਸਭ ਦਾ ਮਕਸਦ ਇਕ ਹੀ ਹੈ ਕਿ ਹਰ ਕੀਮਤ ''ਤੇ ਵੱਧ ਤੋਂ ਵੱਧ ਸੁਰੱਖਿਆ ਪ੍ਰਦਾਨ ਕੀਤੀ ਜਾਵੇ।

ਚੀਨ ਦਾ ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਰਣਨੀਤੀ ਦੂਜੇ ਦੇਸ਼ਾਂ ਦੀ ਰਣਨੀਤੀ ਦੇ ਬਿਲਕੁੱਲ ਉਲਟ ਹੈ।

ਕੋਰੋਨਾਵਾਇਰਸ
Getty Images

ਅਮਰੀਕਾ ''ਚ ਰੋਜ਼ਾਨਾ 3 ਲੱਖ ਲੋਕਾਂ ਦਾ ਟੈਸਟ ਕੀਤਾ ਜਾਂਦਾ ਹੈ ਅਤੇ ਰਾਸ਼ਟਰਪਤੀ ਟਰੰਪ ਨੂੰ ਸਮਾਜਿਕ ਦੂਰੀ ਦੇ ਉਪਾਅ ਨੂੰ ਖ਼ਤਮ ਕਰਨ ''ਤੇ ਆਲੋਚਨਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਧਿਆਨ ਦੇਣ ਵਾਲੀ ਗੱਲ ਹੈ ਕਿ ਦੁਨੀਆ ਭਰ ''ਚ ਕੋਵਿਡ-19 ਕਰਕੇ ਅਮਰੀਕਾ ''ਚ ਸਭ ਤੋਂ ਵੱਧ ਮੌਤਾਂ ਹੋਈਆਂ ਹਨ।

ਪ੍ਰੋ.ਹੁਆਂਗ ਦਾ ਕਹਿਣਾ ਹੈ ਕਿ ਚੀਨੀ ਅਧਿਕਾਰੀਆਂ ਦੀ ਨਜ਼ਰ ''ਚ ਇਹ ਤੁਲਨਾ ਚੀਨ ਦੀ ਸਫਲ ਪਹੁੰਚ ਅਤੇ ਰਣਨੀਤੀ ਨੂੰ ਦਰਸਾਉਂਦੀ ਹੈ।

ਉਨ੍ਹਾਂ ਅੱਗੇ ਕਿਹਾ ਕਿ ਮੌਜੂਦਾ ਸਮੇਂ ''ਚ ਜੋ ਵੱਡੇ ਪੱਧਰ ''ਤੇ ਟੈਸਟ ਕੀਤੇ ਜਾਣ ਦੀ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਉਹ ਭਵਿੱਖ ''ਚ ਹੋਣ ਵਾਲੇ ਸੰਕ੍ਰਮਣ ਬਾਰੇ ਕੁੱਝ ਨਹੀਂ ਦੱਸ ਸਕਦੀ ਹੈ ਕਿਉਂਕਿ ਇਹ ਟੈਸਟ ਸਿਰਫ ਵਰਤਮਾਨ ਸਮੇਂ ''ਚ ਸਰਗਰਮ ਮਾਮਲਿਆਂ ਨੂੰ ਹੀ ਉਜਾਗਰ ਕਰ ਸਕਦੇ ਹਨ।

ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ , " ਹਾਲਾਂਕਿ ਭਵਿੱਖ ''ਚ ਇਸ ਮਹਾਂਮਾਰੀ ਦੇ ਸੰਕਰਮਣ ਦੀ ਸੰਭਾਵਨਾ ਮੌਜੂਦ ਰਹੇਗੀ, ਜਿਸ ਨੂੰ ਕਿ ਇਹ ਟੈਸਟਿੰਗ ਵੀ ਸੰਬੋਧਿਤ ਨਹੀਂ ਕਰ ਸਕਦੀ ਹੈ।"

ਜਾਣੋ ਕਿਸ ਦੇਸ ਵਿੱਚ ਹਨ ਕੋਰੋਨਾਵਾਇਰਸ ਦੇ ਕਿੰਨੇ ਕੇਸ

Click here to see the BBC interactive
ਕੋਰੋਨਾਵਾਇਰਸ
BBC

ਹੈਲਪਲਾਈਨ ਨੰਬਰ
BBC

ਕੋਰੋਨਾਵਾਇਰਸ
BBC

ਇਹ ਵੀ ਦੇਖੋ

https://www.youtube.com/watch?v=3abSYSpctvk

https://www.youtube.com/watch?v=8-WyQ6m0410

https://www.youtube.com/watch?v=NHbzuyEK-SQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''a6f1e875-0724-c64d-80c4-ea790c98b45b'',''assetType'': ''STY'',''pageCounter'': ''punjabi.international.story.52669740.page'',''title'': ''ਕੋਰੋਨਾਵਾਇਰਸ: ਚੀਨ ਦਾ ਉਹ ਵੱਡਾ ਕਦਮ ਜਿਸ ਨਾਲ ਇੱਕ ਵਾਰ ਮੁੜ ਤੋਂ ਦੁਨੀਆਂ ਹੈਰਾਨ ਹੋ ਜਾਵੇਗੀ'',''published'': ''2020-05-15T04:54:07Z'',''updated'': ''2020-05-15T04:54:07Z''});s_bbcws(''track'',''pageView'');

Related News