ਗ੍ਰਿਫ਼ਤਾਰੀ ਤੋਂ ਪਹਿਲਾਂ ਬੁੱਧੀਜੀਵੀ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਦੇ ਓਪਨ ਲੈੱਟਰ

04/15/2020 1:14:51 PM

ਭਾਰਤ ਦੇ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮਨੁੱਖੀ ਅਧਿਕਾਰ ਕਾਰਕੁਨ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਨੇ ਮੰਗਲਵਾਰ ਨੂੰ NIA ਅੱਗੇ ਸਰੰਡਰ ਕਰ ਦਿੱਤਾ।

ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ''ਤੇ ਐਮਨੇਸਟੀ ਇੰਡੀਆ ਨੇ ਕਿਹਾ ਹੈ ਕਿ ਕੋਵਿਡ-19 ਮਹਾਂਮਾਰੀ ਦੇ ਚਲੱਦਿਆਂ ਵੀ ਅਸਹਿਮਤੀ ਦੀ ਆਵਾਜ਼ ਨੂੰ ਦਬਿਆ ਜਾ ਰਿਹਾ ਹੈ।

ਐਮਨੇਸਟੀ ਇੰਡੀਆ ਨੇ ਆਪਣੇ ਬਿਆਨ ਵਿੱਚ ਕਿਹਾ ਹੈ, "ਮਹਾਂਮਾਰੀ ਦੇ ਸਮੇਂ ਵਿੱਚ ਵੀ ਭਾਰਤ ਸਰਕਾਰ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜੋ ਸਰਕਾਰ ਦੇ ਆਲੋਚਕ ਹਨ।"

ਗੌਤਮ ਨਵਲੱਖਾ ਦੀ ਸੁਪਰੀਮ ਕੋਰਟ ਵਲੋਂ ਅਗਾਊਂ ਜਮਾਨਤ ਰੱਦ ਹੋਣ ''ਤੇ ਭਾਜਪਾ ਦੇ ਬੁਲਾਰੇ ਸਮਬਿਤ ਪਾਤਰਾ ਨੇ ਕਿਹਾ ਸੀ ਕਿ ਇਹ ਫੈਸਲਾ ਭਾਰਤ ਲਈ ਇੱਕ ਜਿੱਤ ਹੈ।

ਇਸ ਦੇ ਨਾਲ ਹੀ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਗੌਤਮ ਨਵਲੱਖਾ ਦਾ ਸਾਥ ਦੇਣ ਵਾਲੀ ਕਾਂਗਰਸ ''ਤੇ ਸਵਾਲ ਖੜੇ ਹੋ ਗਏ ਹਨ।

ਤੇਲਤੁੰਬੜੇ ਦਾ ਓਪਨ ਲੈੱਟਰ

ਮੈਂ ਜਾਣਦਾ ਹਾਂ ਕਿ ਇਹ ਪੂਰੀ ਤਰ੍ਹਾਂ ਨਾਲ ਭਾਰਤੀ ਜਨਤਾ ਪਾਰਟੀ-ਰਾਸ਼ਟਰੀ ਸਵੈਮ ਸੇਵਕ ਸੰਘ ਦੇ ਗੱਠਜੋੜ ਅਤੇ ਇਨ੍ਹਾਂ ਦੇ ਅਧੀਨ ਮੀਡੀਆ ਦੀ ਮਨੋਰਥਹਿੱਤ ਪਾਈ ਜਾ ਰਹੀ ਕਾਵਾਂਰੌਲੀ ਵਿੱਚ ਇਹ ਖੁਰਦ ਬੁਰਦ ਹੋ ਸਕਦਾ ਹੈ, ਪਰ ਮੈਂ ਅਜੇ ਵੀ ਸੋਚਦਾ ਹਾਂ ਕਿ ਤੁਹਾਡੇ ਨਾਲ ਇਹ ਗੱਲ ਕਰਨੀ ਮਹੱਤਵਪੂਰਨ ਹੋਵੇਗੀ ਕਿਉਂਕਿ ਮੈ ਨਹੀਂ ਜਾਣਦਾ ਕਿ ਮੈਨੂੰ ਕੋਈ ਹੋਰ ਮੌਕਾ ਮਿਲੇਗਾ ਜਾਂ ਨਹੀਂ।

ਅਗਸਤ, 2018 ਤੋਂ ਜਦੋਂ ਪੁਲਿਸ ਨੇ ਗੋਆ ਇਸੰਟੀਚਿਊਟ ਆਫ ਮੈਨੇਜਮੈਂਟ ਦੇ ਫੈਕਲਟੀ ਹਾਊਸਿੰਗ ਕੰਪਲੈਕਸ ਵਿੱਚ ਮੇਰੇ ਘਰ ਛਾਪਾ ਮਾਰਿਆ, ਤਾਂ ਮੇਰੀ ਦੁਨੀਆਂ ਪੂਰੀ ਤਰ੍ਹਾਂ ਉਥਲ ਪੁਥਲ ਹੋ ਗਈ।

bbc
BBC

ਮੈਂ ਕਦੇ ਆਪਣੇ ਬੁਰੇ ਸੁਪਨੇ ਵਿੱਚ ਵੀ ਇਹ ਕਲਪਨਾ ਨਹੀਂ ਕਰ ਸਕਦਾ ਜੋ ਮੇਰੇ ਨਾਲ ਹੋਣ ਲੱਗੀਆਂ। ਹਾਲਾਂਕਿ ਮੈਨੂੰ ਪਤਾ ਸੀ ਕਿ ਪੁਲਿਸ ਮੇਰੇ ਲੈਕਚਰ ਕਰਾਉਣ ਵਾਲਿਆਂ, ਜ਼ਿਆਦਾਤਰ ਯੂਨੀਵਰਸਿਟੀਆਂ ਵਿੱਚ ਜਾਂਦੀ ਸੀ ਅਤੇ ਉਨ੍ਹਾਂ ਨਾਲ ਮੇਰੇ ਬਾਰੇ ਪੁੱਛਗਿੱਛ ਕਰਕੇ ਉਨ੍ਹਾਂ ਨੂੰ ਡਰਾਉਂਦੀ ਸੀ, ਮੈਨੂੰ ਲੱਗਿਆ ਕਿ ਉਹ ਸ਼ਾਇਦ ਮੇਰੇ ਭਰਾ ਕਾਰਨ ਜੋ ਕਈ ਸਾਲ ਪਹਿਲਾਂ ਪਰਿਵਾਰ ਨੂੰ ਛੱਡ ਗਏ ਸਨ, ਮੇਰੇ ਨਾਲ ਗਲਤ ਵਿਵਹਾਰ ਕਰ ਸਕਦੇ ਹਨ।

ਜਦੋਂ ਮੈਂ ਆਈਆਈਟੀ ਖੜਗਪੁਰ ਵਿੱਚ ਪੜ੍ਹਾ ਰਿਹਾ ਸੀ ਤਾਂ ਬੀਐੱਸਐੱਨਐੱਲ ਦੇ ਇੱਕ ਅਧਿਕਾਰੀ ਨੇ ਮੈਨੂੰ ਫੋਨ ਕੀਤਾ, ਉਨ੍ਹਾਂ ਨੇ ਖੁਦ ਨੂੰ ਮੇਰੇ ਪ੍ਰਸੰਸਕ ਅਤੇ ਸ਼ੁਭਚਿੰਤਕ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਮੈਨੂੰ ਸੂਚਿਤ ਕੀਤਾ ਕਿ ਮੇਰਾ ਫੋਨ ਟੈਪ ਕੀਤਾ ਜਾ ਰਿਹਾ ਹੈ।

ਮੈਂ ਉਨ੍ਹਾਂ ਦਾ ਧੰਨਵਾਦ ਕੀਤਾ, ਪਰ ਮੇਰਾ ਸਿਮ ਬਦਲਣ ਲਈ ਕੁਝ ਵੀ ਨਹੀਂ ਕੀਤਾ। ਮੈਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਤੋਂ ਪਰੇਸ਼ਾਨ ਸੀ, ਪਰ ਖੁਦ ਨੂੰ ਦਿਲਾਸਾ ਦਿੱਤਾ ਕਿ ਇਹ ਪੁਲਿਸ ਨੂੰ ਸਮਝਾ ਸਕਦਾ ਹੈ ਕਿ ਮੈਂ ਇੱਕ ਆਮ ਵਿਅਕਤੀ ਹਾਂ ਅਤੇ ਮੇਰੇ ਆਚਰਣ ਵਿੱਚ ਗੈਰਕਾਨੂੰਨੀਅਤ ਦਾ ਕੋਈ ਕਣ ਨਹੀਂ ਹੈ।

ਪੁਲਿਸ ਆਮਤੌਰ ''ਤੇ ਨਾਗਰਿਕ ਅਧਿਕਾਰ ਕਾਰਕੁੰਨਾਂ ਨੂੰ ਨਾਪਸੰਦ ਕਰਦੀ ਹੈ ਕਿਉਂਕਿ ਉਹ ਪੁਲਿਸ ''ਤੇ ਸਵਾਲ ਉਠਾਉਂਦੇ ਹਨ।

https://youtu.be/6njnuRWFGLE

ਮੈਂ ਸੋਚਿਆ ਕਿ ਇਹ ਸਭ ਇਸ ਕਾਰਨ ਹੋ ਸਕਦਾ ਹੈ ਕਿ ਮੈਂ ਉਸ ਜਮਾਤ ਤੋਂ ਹਾਂ, ਪਰ ਫਿਰ ਵੀ ਮੈਂ ਖੁਦ ਨੂੰ ਤਸੱਲੀ ਦਿੱਤੀ ਕਿ ਉਨ੍ਹਾਂ ਨੂੰ ਲੱਗੇਗਾ ਕਿ ਮੈਂ ਆਪਣੀ ਨੌਕਰੀ ਦੇ ਰੁਝੇਵਿਆਂ ਕਾਰਨ ਉਸ ਭੂਮਿਕਾ ਨੂੰ ਨਿਭਾ ਨਹੀਂ ਸਕਦਾ।

ਪਰ ਜਦੋਂ ਮੈਨੂੰ ਆਪਣੇ ਸੰਸਥਾਨ ਦੇ ਨਿਰਦੇਸ਼ਕ ਦਾ ਸਵੇਰੇ-ਸਵੇਰੇ ਫੋਨ ਆਇਆ ਤਾਂ ਉਨ੍ਹਾਂ ਨੇ ਮੈਨੂੰ ਸੂਚਿਤ ਕੀਤਾ ਕਿ ਪੁਲਿਸ ਨੇ ਕੈਂਪਸ ਵਿੱਚ ਛਾਪਾ ਮਾਰਿਆ ਸੀ ਅਤੇ ਮੈਨੂੰ ਲੱਭ ਰਹੀ ਸੀ, ਤਾਂ ਮੈਂ ਕੁਝ ਸੈਕਿੰਡ ਲਈ ਸ਼ਬਦਹੀਣ ਹੋ ਗਿਆ।

ਮੈਂ ਕੁਝ ਘੰਟੇ ਪਹਿਲਾਂ ਹੀ ਦਫ਼ਤਰੀ ਕੰਮ ਲਈ ਮੁੰਬਈ ਆਇਆ ਸੀ ਅਤੇ ਮੇਰੀ ਪਤਨੀ ਪਹਿਲਾਂ ਹੀ ਇੱਥੇ ਆਈ ਹੋਈ ਸੀ। ਜਦੋਂ ਮੈਨੂੰ ਉਨ੍ਹਾਂ ਲੋਕਾਂ ਦੀ ਗ੍ਰਿਫ਼ਤਾਰੀ ਬਾਰੇ ਪਤਾ ਲੱਗਿਆ ਜਿਨ੍ਹਾਂ ਦੇ ਘਰਾਂ ''ਤੇ ਉਸ ਦਿਨ ਛਾਪਾ ਮਾਰਿਆ ਗਿਆ ਸੀ, ਤਾਂ ਮੈਂ ਇਹ ਸਭ ਜਾਣ ਕੇ ਹਿੱਲ ਗਿਆ ਸੀ ਕਿ ਮੈਂ ਆਪਣੀ ਕਿਸਮਤ ਨਾਲ ਇਸਤੋਂ ਬਚ ਗਿਆ।

ਪੁਲਿਸ ਨੂੰ ਮੇਰੇ ਠਿਕਾਣਿਆਂ ਬਾਰੇ ਪਤਾ ਸੀ ਅਤੇ ਉਹ ਮੈਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਸੀ, ਪਰ ਇਹ ਉਹ ਹੀ ਜਾਣਦੇ ਹਨ ਕਿ ਕਿਹੜੇ ਕਾਰਨਾਂ ਕਰਕੇ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ।

ਉਨ੍ਹਾਂ ਨੇ ਸਾਡੇ ਘਰ ਨੂੰ ਖੋਲ੍ਹ ਲਿਆ, ਸੁਰੱਖਿਆ ਗਾਰਡ ਤੋਂ ਜ਼ਬਰਦਸਤੀ ਡੁਪਲੀਕੇਟ ਚਾਬੀ ਪ੍ਰਾਪਤ ਕੀਤੀ, ਪਰ ਸਿਰਫ਼ ਘਰ ਦੀ ਵੀਡੀਓਗ੍ਰਾਫੀ ਕੀਤੀ ਅਤੇ ਉਸਨੂੰ ਵਾਪਸ ਬੰਦ ਕਰ ਦਿੱਤਾ।

bbc
BBC

ਸਾਡੀ ਪਰੇਸ਼ਾਨੀ ਉੱਥੋਂ ਹੀ ਸ਼ੁਰੂ ਹੋਈ। ਸਾਡੇ ਵਕੀਲਾਂ ਦੀ ਸਲਾਹ ''ਤੇ ਮੇਰੀ ਪਤਨੀ ਨੇ ਗੋਆ ਲਈ ਅਗਲੀ ਉਪਲੱਬਧ ਫਲਾਇਟ ਲਈ ਅਤੇ ਬਿਚਹੋਲਿਮ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਕਿ ਪੁਲਿਸ ਨੇ ਸਾਡੀ ਗੈਰਮੌਜੂਦਗੀ ਵਿੱਚ ਸਾਡਾ ਘਰ ਖੋਲ੍ਹਿਆ।

ਜੇਕਰ ਉਨ੍ਹਾਂ ਨੇ ਉੱਥੇ ਕੁਝ ਵੀ ਕੀਤਾ ਤਾਂ ਇਸ ਲਈ ਅਸੀਂ ਜ਼ਿੰਮੇਵਾਰ ਨਹੀਂ ਹੋਵਾਂਗੇ। ਪੁਲਿਸ ਨੂੰ ਸਾਡੇ ਟੈਲੀਫੋਨ ਨੰਬਰ ਦੇਣੇ ਚਾਹੀਦੇ ਸਨ ਅਤੇ ਉਨ੍ਹਾਂ ਨੂੰ ਸਾਡੇ ਨਾਲ ਗੱਲਬਾਤ ਕਰਨੀ ਚਾਹੀਦੀ ਸੀ।

ਇਹ ਹੈਰਾਨੀਜਨਕ ਹੈ ਕਿ ਮਾਓਵਾਦੀ ਕਹਾਣੀ ਘੜਨ ਤੋਂ ਤੁਰੰਤ ਬਾਅਦ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਨੀ ਸ਼ੁਰੂ ਕਰ ਦਿੱਤੀ ਸੀ। ਇਸ ਸਪੱਸ਼ਟ ਰੂਪ ਨਾਲ ਮੀਡੀਆ ਦੀ ਮਦਦ ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਅਤੇ ਮੇਰੇ ਖਿਲਾਫ਼ ਲੋਕਾਂ ਨੂੰ ਵਿਰੁੱਧ ਕਰਨਾ ਸੀ।

31 ਅਗਸਤ, 2018 ਨੂੰ ਇਸ ਤਰ੍ਹਾਂ ਦੀ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਪੁਲਿਸ ਅਧਿਕਾਰੀ ਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੇ ਕੰਪਿਊਟਰਾਂ ਤੋਂ ਕਥਿਤ ਤੌਰ ''ਤੇ ਮੇਰੇ ਖਿਲਾਫ਼ ਬਰਾਮਦ ਕੀਤੇ ਗਏ ਪੱਤਰ ਨੂੰ ਪੜਿਆ। ਇਸ ਪੱਤਰ ਨੂੰ ਉਸ ਅਕਾਦਮਿਕ ਕਾਨਫਰੰਸ ਦੀ ਜਾਣਕਾਰੀ ਦੇ ਆਧਾਰ ''ਤੇ ਤਿਆਰ ਕੀਤਾ ਗਿਆ ਸੀ ਜਿਸ ਵਿੱਚ ਮੈਂ ਭਾਗ ਲਿਆ ਸੀ। ਇਸ ਕਾਨਫਰੰਸ ਸਬੰਧੀ ਜਾਣਕਾਰੀ ''ਅਮੈਰੀਕਨ ਯੂਨੀਵਰਸਿਟੀ ਆਫ ਪੈਰਿਸ'' ਦੀ ਵੈੱਬਸਾਈਟ ''ਤੇ ਆਸਾਨੀ ਨਾਲ ਉਪਲੱਬਧ ਸੀ।

ਸ਼ੁਰੂ ਵਿੱਚ ਮੈਂ ਇਸਨੂੰ ਹਾਸੇ ਵਿੱਚ ਟਾਲ ਦਿੱਤਾ, ਪਰ ਇਸਦੇ ਬਾਅਦ ਇਸ ਅਧਿਕਾਰੀ ਖਿਲਾਫ਼ ਇੱਕ ਦੀਵਾਨੀ ਅਤੇ ਅਪਰਾਧਕ ਮਾਨਹਾਨੀ ਦਾ ਕੇਸ ਦਾਇਰ ਕਰਨ ਦਾ ਫੈਸਲਾ ਕੀਤਾ।

5 ਸਤੰਬਰ, 2018 ਨੂੰ ਪ੍ਰਕਿਰਿਆ ਅਨੁਸਾਰ ਮਨਜ਼ੂਰੀ ਲੈਣ ਲਈ ਮਹਾਰਾਸ਼ਟਰ ਸਰਕਾਰ ਨੂੰ ਪੱਤਰ ਭੇਜਿਆ।

ਸਰਕਾਰ ਵੱਲੋਂ ਅੱਜ ਤੱਕ ਇਸਦਾ ਕੋਈ ਜਵਾਬ ਨਹੀਂ ਮਿਲਿਆ। ਪੁਲਿਸ ਨੇ ਪ੍ਰੈੱਸ ਕਾਨਫਰੰਸਾਂ ਨੂੰ ਉਦੋਂ ਰੋਕ ਦਿੱਤਾ ਜਦੋਂ ਹਾਈਕੋਰਟ ਨੇ ਉਨ੍ਹਾਂ ਨੂੰ ਫਟਕਾਰ ਲਗਾਈ।

ਇਸ ਪੂਰੇ ਮਾਮਲੇ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਹੱਥ ਕਿਧਰੇ ਛੁਪਿਆ ਹੋਇਆ ਨਹੀਂ ਹੈ। ਮੇਰੇ ਦੋਸਤਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਦੇ ਇੱਕ ਕਾਰਜਕਰਤਾ ਰਮੇਸ਼ ਪਤੰਗੇ ਨੇ ਅਪ੍ਰੈਲ, 2015 ਵਿੱਚ ਆਪਣੇ ਮੁੱਖ ਪੱਤਰ ''ਪਾਂਚਜੰਨਿਆ'' ਵਿੱਚ ਮੈਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਲੇਖ ਲਿਖਿਆ ਸੀ। ਮੇਰੀ ਪਛਾਣ ਅਰੁਧੰਤੀ ਰਾਏ ਅਤੇ ਗਿਰੀਸ਼ ਓਮਵੇਦ ਨਾਲ ''ਮਾਯਾਵੀ ਅੰਬੇਡਕਰਵਾਦੀ'' ਦੇ ਰੂਪ ਵਿੱਚ ਕੀਤੀ ਗਈ ਸੀ। ਹਿੰਦੂ ਮਿਥਿਹਾਸਕ ਕਥਾਵਾਂ ਵਿੱਚ ਮਾਯਾਵੀ ਇੱਕ ਦੁਸ਼ਟ ਨੂੰ ਦਰਸਾਉਂਦਾ ਹੈ ਜਿਸਦਾ ਅਰਥ ਹੈ ਵਿਨਾਸ਼ਕਾਰੀ।

https://youtu.be/MrixFJmZEJU

ਜਦੋਂ ਮੈਨੂੰ ਸੁਪਰੀਮ ਕੋਰਟ ਦੀ ਸੁਰੱਖਿਆ ਵਿੱਚ ਹੋਣ ਦੇ ਬਾਵਜੂਦ ਪੁਣੇ ਪੁਲਿਸ ਵੱਲੋਂ ਗੈਰਕਾਨੂੰਨੀ ਢੰਗ ਨਾਲ ਗ੍ਰਿਫ਼ਤਾਰ ਕੀਤਾ ਗਿਆ ਉਦੋਂ ਹਿੰਦੂਤਵ ਦੇ ਇੱਕ ਸਾਈਬਰ ਗਰੋਹ ਨੇ ਮੇਰੇ ਵੀਕੀਮੀਡੀਆ ਪੇਜ ਦੀ ਭੰਨਤੋੜ ਕੀਤੀ।

ਇਹ ਪੇਜ ਇੱਕ ਜਨਤਕ ਪੇਜ ਹੈ ਜਿਸਦੀ ਕਈ ਸਾਲਾਂ ਤੋਂ ਮੈਨੂੰ ਕੋਈ ਜਾਣਕਾਰੀ ਵੀ ਨਹੀਂ ਸੀ। ਉਨ੍ਹਾਂ ਨੇ ਪਹਿਲਾਂ ਸਾਰੀ ਜਾਣਕਾਰੀ ਨੂੰ ਹਟਾ ਦਿੱਤਾ ਅਤੇ ਸਿਰਫ਼ ਲਿਖਿਆ, ''''ਉਸਦਾ ਭਰਾ ਮਾਓਵਾਦੀ ਹੈ…ਉਸਦੇ ਘਰ ''ਤੇ ਛਾਪਾ ਮਾਰਿਆ ਗਿਆ…ਉਸਦੇ ਮਾਓਵਾਦੀਆਂ ਨਾਲ ਸਬੰਧ ਹੋਣ ਕਾਰਨ ਉਸਨੂੰ ਗ੍ਰਿਫ਼ਤਾਰ ਕੀਤਾ ਗਿਆ'''' ਆਦਿ।

ਕੁਝ ਵਿਦਿਆਰਥੀਆਂ ਨੇ ਬਾਅਦ ਵਿੱਚ ਮੈਨੂੰ ਦੱਸਿਆ ਕਿ ਜਦੋਂ ਵੀ ਉਨ੍ਹਾਂ ਨੇ ਪੇਜ ਨੂੰ ਮੁੜ ਠੀਕ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪੇਜ ਨੂੰ ਸੰਪਾਦਿਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਗਰੋਹ ਸਭ ਕੁਝ ਨਸ਼ਟ ਕਰ ਦਿੰਦਾ ਸੀ ਅਤੇ ਅਪਮਾਨਜਨਕ ਸਮੱਗਰੀ ਪਾ ਦਿੰਦਾ ਸੀ। ਅੰਤ ਵੀਕੀਮੀਡੀਆ ਨੇ ਦਖਲ ਦਿੱਤਾ ਅਤੇ ਪੇਜ ਨੂੰ ਉਨ੍ਹਾਂ ਦੀ ਕੁਝ ਨਾਕਰਾਤਮਕ ਸਮੱਗਰੀ ਨਾਲ ਸਥਿਰ ਕਰ ਦਿੱਤਾ।

ਆਰਐੱਸਐੱਸ ਦੇ ਅਖੌਤੀ ਨਕਸਲੀ ਮਾਹਿਰਾਂ ਰਾਹੀਂ ਉਨ੍ਹਾਂ ਦੇ ਪੱਖੀ ਮੀਡੀਆ ਵਿੱਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ। ਚੈਨਲਾਂ ਖਿਲਾਫ਼ ਮੇਰੀਆਂ ਸ਼ਿਕਾਇਤਾਂ ਅਤੇ ਇੱਥੋਂ ਤੱਕ ਕਿ ਇੰਡੀਆ ਬਰਾਡਕਾਸਟਿੰਗ ਫਾਊਂਡੇਸ਼ਨ ਨੇ ਵੀ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।

ਫਿਰ ਅਕਤੂਬਰ, 2019 ਵਿੱਚ ਪੇਗਾਸਸ ਮਾਮਲਾ ਸਾਹਮਣੇ ਆਇਆ ਕਿ ਸਰਕਾਰ ਨੇ ਕਈ ਹੋਰ ਲੋਕਾਂ ਦੇ ਨਾਲ ਹੀ ਮੇਰੇ ਫੋਨ ਵਿੱਚ ਇੱਕ ਬਹੁਤ ਹੀ ਖਤਰਨਾਕ ਇਜ਼ਰਾਈਲੀ ਸਪਾਈਵੇਅਰ ਪਾਇਆ ਹੋਇਆ ਸੀ।

ਮੀਡੀਆ ਵਿੱਚ ਪਲ ਭਰ ਲਈ ਉਥਲ ਪੁਥਲ ਹੋਈ, ਪਰ ਇਹ ਗੰਭੀਰ ਮਾਮਲਾ ਵੀ ਮਰ ਗਿਆ। ਮੈਂ ਇੱਕ ਸਾਧਾਰਨ ਵਿਅਕਤੀ ਹਾਂ ਜੋ ਇਮਾਨਦਾਰੀ ਨਾਲ ਆਪਣੀ ਰੋਟੀ ਕਮਾ ਰਿਹਾ ਹਾਂ ਅਤੇ ਆਪਣੇ ਗਿਆਨ ਰਾਹੀਂ ਤੇ ਲੇਖਣੀ ਨਾਲ ਲੋਕਾਂ ਦੀ ਸੰਭਵ ਮਦਦ ਕਰਦਾ ਹਾਂ।

ਕਾਰਪੋਰੇਟ ਜਗਤ ਵਿੱਚ ਵੱਖ ਵੱਖ ਭੂਮਿਕਾਵਾਂ ਵਿੱਚ ਮੇਰਾ ਬੇਮਿਸਾਲ ਰਿਕਾਰਡ ਹੈ ਜਿਸ ਵਿੱਚ ਮੈਂ ਇੱਕ ਅਧਿਆਪਕ ਵਜੋਂ, ਇੱਕ ਨਾਗਰਿਕ ਅਧਿਕਾਰਾਂ ਦੇ ਕਾਰਕੁੰਨ ਅਤੇ ਇੱਕ ਜਨਤਕ ਬੁੱਧੀਜੀਵ ਵਜੋਂ ਪੰਜ ਦਹਾਕਿਆਂ ਤੋਂ ਇਸ ਦੇਸ਼ ਦੀ ਸੇਵਾ ਕਰ ਰਿਹਾ ਹਾਂ। ਮੇਰੀਆਂ 30 ਤੋਂ ਜ਼ਿਆਦਾ ਪੁਸਤਕਾਂ ਅਤੇ ਕਈ ਪ੍ਰਸਿੱਧ ਅਖ਼ਬਾਰਾਂ/ਲੇਖਾਂ/ਟਿੱਪਣੀਆਂ/ਕਾਲਮਾਂ/ਇੰਟਰਵਿਊਜ਼ ਜਿਹੜੇ ਅੰਤਰਰਾਸ਼ਟਰੀ ਪੱਧਰ ''ਤੇ ਪ੍ਰਕਾਸ਼ਿਤ ਕੀਤੇ ਗਏ ਹਨ, ਉਨ੍ਹਾਂ ਵਿੱਚ ਹਿੰਸਾ ਜਾਂ ਕਿਸੇ ਵੀ ਵਿਨਾਸ਼ਕਾਰੀ ਅੰਦੋਲਨ ਨੂੰ ਸਮਰਥਨ ਦਿੱਤਾ ਨਹੀਂ ਲੱਭਿਆ ਜਾ ਸਕਦਾ।

ਪਰ ਮੇਰੀ ਜ਼ਿੰਦਗੀ ਦੇ ਅੰਤਲੇ ਦੌਰ ਵਿੱਚ ਮੇਰੇ ''ਤੇ ਗੈਰਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ ਤਹਿਤ ਗੰਭੀਰ ਅਪਰਾਧ ਲਈ ਦੋਸ਼ ਲਾਇਆ ਜਾ ਰਿਹਾ ਹੈ। ਮੇਰੇ ਵਰਗਾ ਵਿਅਕਤੀ ਸਪੱਸ਼ਟ ਤੌਰ ''ਤੇ ਸਰਕਾਰ ਅਤੇ ਉਸਦੇ ਅਧੀਨ ਮੀਡੀਆ ਦੇ ਉਤਸ਼ਾਹੀ ਪ੍ਰਚਾਰ ਦਾ ਮੁਕਾਬਲਾ ਨਹੀਂ ਕਰ ਸਕਦਾ। ਕੇਸ ਦਾ ਪੂਰਾ ਵਿਵਰਣ ਇੰਟਰਨੈੱਟ ''ਤੇ ਫੈਲਿਆ ਹੋਇਆ ਹੈ ਅਤੇ ਕਿਸੇ ਵੀ ਵਿਅਕਤੀ ਲਈ ਇਹ ਦੇਖਣ ਲਈ ਉਚਿੱਤ ਹੈ ਕਿ ਇਹ ਇੱਕ ਬੇਈਮਾਨੀ ਅਤੇ ਮਨਘਡ਼ਤ ਅਪਰਾਧ ਹੈ।

ਸਿੱਖਿਆ ਦਾ ਅਧਿਕਾਰ ਵੈੱਬਸਾਈਟ ਲਈ ਆਲ ਇੰਡੀਆ ਫੋਰਮ ''ਤੇ ਇੱਕ ਸੰਖੇਪ ਨੋਟ ਪੜਿਆ ਜਾ ਸਕਦਾ ਹੈ।

https://youtu.be/nS9tSIXrOF8

ਤੁਹਾਡੇ ਲਾਭ ਲਈ ਮੈਂ ਇਸਨੂੰ ਇੱਥੇ ਇਸਦਾ ਸਾਰ ਦੇ ਰਿਹਾ ਹਾਂ : ਮੈਨੂੰ 13 ਵਿੱਚੋਂ ਪੰਜ ਪੱਤਰਾਂ ਦੇ ਆਧਾਰ ''ਤੇ ਫਸਾਇਆ ਗਿਆ ਹੈ ਜੋ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਗ੍ਰਿਫ਼ਤਾਰੀਆਂ ਦੇ ਕੰਪਿਊਟਰਾਂ ਤੋਂ ਬਰਾਮਦ ਕੀਤਾ ਹੈ। ਮੇਰੇ ਕੋਲੋਂ ਕੁਝ ਵੀ ਬਰਾਮਦ ਨਹੀਂ ਹੋਇਆ।

ਇਹ ਪੱਤਰ ਭਾਰਤ ਵਿੱਚ ਇੱਕ ਆਮ ਪਾਏ ਜਾਣ ਵਾਲੇ ਨਾਂ ''ਆਨੰਦ'' ਦਾ ਸੰਦਰਭ ਦਿੰਦਾ ਹੈ, ਪਰ ਪੁਲਿਸ ਨੇ ਬਿਨਾਂ ਕਿਸੇ ਸ਼ੱਕ ਦੇ ਇਸ ਦੀ ਪਛਾਣ ਮੇਰੇ ਵਜੋਂ ਕੀਤੀ। ਇਹ ਸਮੱਗਰੀ ਕਿਸੇ ਵੀ ਚੀਜ਼ ਨੂੰ ਸੰਦਰਭਿਤ ਨਹੀਂ ਕਰਦੀ ਜਿਸਨੂੰ ਦੂਰ ਤੋਂ ਵੀ ਕੋਈ ਸਾਧਾਰਨ ਜਿਹਾ ਅਪਰਾਧ ਮੰਨਿਆ ਜਾ ਸਕੇ, ਪਰ ਯੂਏਪੀਏ ਕਾਨੂੰਨ ਦੇ ਕਠੋਰ ਪ੍ਰਾਵਧਾਨਾਂ ਤਹਿਤ ਕਿਸੇ ਵਿਅਕਤੀ ਨੂੰ ਬੇਵਜ੍ਹਾ ਫਸਾਇਆ ਜਾ ਸਕਦਾ ਹੈ, ਮੈਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ।

ਇਹ ਮਾਮਲਾ ਤੁਹਾਡੀ ਸਮਝ ਲਈ ਨਿਮਨ ਅਨੁਸਾਰ ਦਰਸਾਇਆ ਜਾ ਸਕਦਾ ਹੈ : ਅਚਾਨਕ, ਇੱਕ ਪੁਲਿਸ ਪਾਰਟੀ ਤੁਹਾਡੇ ਘਰ ਆਉਂਦੀ ਹੈ ਅਤੇ ਬਿਨਾਂ ਕੋਈ ਵਾਰੰਟ ਦਿਖਾਏ ਤੁਹਾਡੇ ਘਰ ਦੀ ਭੰਨ ਤੋੜ ਕਰਦੀ ਹੈ। ਅੰਤ ਵਿੱਚ ਉਹ ਤੁਹਾਨੂੰ ਗ੍ਰਿਫ਼ਤਾਰ ਕਰਦੇ ਹਨ ਅਤੇ ਪੁਲਿਸ ਲੌਕਅਪ ਵਿੱਚ ਤੁਹਾਨੂੰ ਬੰਦ ਕਰ ਦਿੰਦੇ ਹਨ।

ਅਦਾਲਤ ਵਿੱਚ ਉਹ ਕਹਿਣਗੇ ਫਲਾਣੀ ਜਗ੍ਹਾ ਚੋਰੀ (ਜਾਂ ਕਿਸੇ ਹੋਰ ਸ਼ਿਕਾਇਤ) ਦੇ ਮਾਮਲੇ ਦੀ ਜਾਂਚ ਕਰਦੇ ਸਮੇਂ (ਭਾਰਤ ਦੇ ਕਿਸੇ ਵੀ ਸਥਾਨ ''ਤੇ) ਪੁਲਿਸ ਨੇ ਫਲਾਣੇ ਤੋਂ ਇੱਕ ਪੈੱਨ ਡਰਾਈਵ ਜਾਂ ਇੱਕ ਕੰਪਿਊਟਰ (ਕੋਈ ਵੀ ਨਾਂ ਦਾ ਵਿਕਲਪ) ਬਰਾਮਦ ਕੀਤਾ ਜਿਸ ਵਿੱਚ ਕੁਝ ਅਜਿਹੇ ਪੱਤਰ ਬਰਾਮਦ ਕੀਤੇ ਹਨ ਜੋ ਕਿਸੇ ਪਾਬੰਦੀਸ਼ੁਦਾ ਸੰਗਠਨ ਦੇ ਇੱਕ ਕਥਿਤ ਮੈਂਬਰ ਵੱਲੋਂ ਲਿਖੇ ਗਏ ਸਨ, ਪੁਲਿਸ ਅਨੁਸਾਰ ਉਸ ਵਿੱਚ ਕਿਸੇ ੳਅੲ ਦਾ ਜ਼ਿਕਰ ਸੀ ਅਤੇ ਤੁਹਾਡੇ ਇਲਾਵਾ ਇਹ ਕੋਈ ਹੋਰ ਨਹੀਂ ਹੈ। ਉਹ ਤੁਹਾਨੂੰ ਇੱਕ ਗਹਿਰੀ ਸਾਜ਼ਿਸ਼ ਦੇ ਹਿੱਸੇ ਦੇ ਰੂਪ ਵਿੱਚ ਪੇਸ਼ ਕਰਦੇ ਹਨ।

ਭੀਮਾ-ਕੋਰੇਗਾਓਂ ਕੇਸ
Getty Images

ਅਚਾਨਕ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਹਾਡੀ ਦੁਨੀਆ ਉਥਲ ਪੁਥਲ ਗਈ ਹੈ। ਤੁਹਾਡੀ ਨੌਕਰੀ ਚਲੇ ਗਈ, ਪਰਿਵਾਰ ਦੇ ਸਿਰ ਤੋਂ ਘਰ ਦੀ ਛੱਤ ਖੋਹ ਲਈ ਗਈ, ਮੀਡੀਆ ਤੁਹਾਨੂੰ ਬਦਨਾਮ ਕਰ ਰਿਹਾ ਹੈ ਜਿਹਡ਼ਾ ਬੁਰਾ ਕੰਮ ਤੁਸੀਂ ਕਰ ਸਕਦੇ ਹੀ ਨਹੀਂ। ਪੁਲਿਸ ਜੱਜਾਂ ਨੂੰ ਵਿਸ਼ਵਾਸ ਦਿਵਾਉਣ ਲਈ ''ਸੀਲਬੰਦ ਲਿਫ਼ਾਫ਼ੇ'' ਤਿਆਰ ਕਰੇਗੀ ਕਿ ਤੁਹਾਡੇ ਖਿਲਾਫ਼ ਇੱਕ ਸੰਗੀਨ ਕੇਸ ਹੈ, ਜਿਸ ਲਈ ਤੁਹਾਡੇ ਤੋਂ ਹਿਰਾਸਤ ਵਿੱਚ ਪੁੱਛਗਿੱਛ ਕਰਨ ਦੀ ਜ਼ਰੂਰਤ ਹੈ। ਕੋਈ ਵੀ ਸਬੂਤ ਨਾ ਹੋਣ ਬਾਰੇ ਕੋਈ ਤਰਕ ਨਹੀਂ ਦਿੱਤਾ ਜਾਵੇਗਾ ਕਿਉਂਕਿ ਜੱਜ ਜਵਾਬ ਦੇਣਗੇ ਕਿ ਇਹ ਟਰਾਇਲ ਵਿੱਚ ਦੇਖਿਆ ਜਾਵੇਗਾ।

ਹਿਰਾਸਤ ਵਿੱਚ ਪੁੱਛਗਿੱਛ ਤੋਂ ਬਾਅਦ ਤੁਹਾਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਤੁਸੀਂ ਜ਼ਮਾਨਤ ਲਈ ਭੀਖ ਮੰਗਦੇ ਹੋ ਅਤੇ ਅਦਾਲਤਾਂ ਉਨ੍ਹਾਂ ਨੂੰ ਖਾਰਜ ਕਰ ਦੇਣਗੀਆਂ ਕਿਉਂਕਿ ਇਤਿਹਾਸਕ ਅੰਕਡ਼ੇ ਦੱਸਦੇ ਹਨ ਕਿ ਜ਼ਮਾਨਤ ਮਿਲਣ ਜਾਂ ਬਰੀ ਹੋਣ ਤੋਂ ਪਹਿਲਾਂ ਦੀ ਪ੍ਰਕਿਰਿਆ ਔਸਤ 4 ਤੋਂ 10 ਸਾਲ ਤੱਕ ਦੀ ਹੈ। ਅਤੇ ਇਹ ਕਿਸੇ ਨਾਲ ਵੀ ਹੋ ਸਕਦਾ ਹੈ। ''ਰਾਸ਼ਟਰ'' ਦੇ ਨਾ ''ਤੇ ਅਜਿਹੇ ਕਠੋਰ ਕਾਨੂੰਨ ਜੋ ਨਿਰਦੋਸ਼ ਲੋਕਾਂ ਨੂੰ ਉਨ੍ਹਾਂ ਦੀ ਆਜ਼ਾਦੀ ਅਤੇ ਸਾਰੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਤੋਂ ਵੰਚਿਤ ਕਰਦੇ ਹਨ, ਉਹ ਸੰਵਿਧਾਨਕ ਰੂਪ ਵਿੱਚ ਮਾਨਤਾ ਪ੍ਰਾਪਤ ਹਨ।

ਰਾਜਨੀਤਕ ਵਰਗ ਵਲੋਂ ਲੋਕਾਂ ਵਿੱਚ ਫੁੱਟ ਪਾਉਣ ਲਈ ਰਾਸ਼ਟਰਵਾਦ ਨੂੰ ਕੱਟਡ਼ ਰਾਸ਼ਟਰਵਾਦ ਦੇ ਰੂਪ ਵਿੱਚ ਇੱਕ ਹਥਿਆਰ ਬਣਾਇਆ ਗਿਆ ਹੈ। ਜਨਤਕ ਜਨੂੰਨ ਨੇ ਰਾਸ਼ਟਰਵਾਦ ਦੀ ਭਾਵਨਾ ਨੂੰ ਪੂਰੀ ਤਰ੍ਹਾਂ ਉਲਟਾ ਦਿੱਤਾ ਹੈ ਜਿੱਥੇ ਦੇਸ਼ ਦੇ ਵਿਨਾਸ਼ਕਾਰੀ ਦੇਸ਼ ਭਗਤ ਬਣ ਜਾਂਦੇ ਹਨ ਅਤੇ ਲੋਕਾਂ ਦੀ ਨਿਰਸਵਾਰਥ ਸੇਵਾ ਕਰਨ ਵਾਲੇ ਦੇਸ਼ਧ੍ਰੋਹੀ ਬਣ ਜਾਂਦੇ ਹਨ।

ਜਿਵੇਂ ਕਿ ਮੈਂ ਦੇਖ ਰਿਹਾ ਹਾਂ ਕਿ ਮੇਰਾ ਭਾਰਤ ਬਰਬਾਦ ਹੋ ਰਿਹਾ ਹੈ, ਇੱਕ ਨਾ ਉਮੀਦੀ ਨਾਲ ਮੈਂ ਤੁਹਾਨੂੰ ਅਜਿਹੇ ਮੁਸ਼ਕਲ ਪਲਾਂ ਵਿੱਚ ਲਿਖ ਰਿਹਾ ਹਾਂ, ਖੈਰ, ਮੈਂ ਰਾਸ਼ਟਰੀ ਜਾਂਚ ਏਜੰਸੀ ਦੀ ਹਿਰਾਸਤ ਵਿੱਚ ਹਾਂ ਅਤੇ ਪਤਾ ਨਹੀਂ ਕਦੋਂ ਮੈਂ ਤੁਹਾਡੇ ਨਾਲ ਗੱਲ ਕਰ ਸਕਾਂਗਾ। ਹਾਲਾਂਕਿ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਆਪਣੀ ਬਾਰੀ ਆਉਣ ਤੋਂ ਪਹਿਲਾਂ ਬੋਲੋਗੇ।

ਗੌਤਮ ਨਵਲਖਾ
Getty Images

ਗੌਤਮ ਨਵਲੱਖਾ ਦਾ ਓਪਨ ਲੈੱਟਰ

ਜਦੋਂ ਮੈਂ ਦਿੱਲੀ ਸਥਿਤ ਐਨਆਈਏ ਦੇ ਮੁੱਖ ਦਫ਼ਤਰ ''ਚ ਆਤਮ ਸਮਰਪਣ ਬਾਰੇ ਸੋਚਿਆ ਤਾਂ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਜਸਟਿਸ ਅਰੁਣ ਮਿਸ਼ਰਾ ਅਤੇ ਜਸਟਿਸ ਇੰਦਰਾ ਬੈਨਰਜੀ ਨੇ 8 ਅਪ੍ਰੈਲ, 2020 ਨੂੰ ਇੱਕ ਹੁਕਮ ਜਾਰੀ ਕਰਦਿਆਂ ਮੈਨੂੰ ਆਤਮ ਸਮਰਪਣ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਮੁਹੱਈਆ ਕਰਵਾਇਆ।

ਮੇਰੀ ਮੌਜੂਦਾ ਸਥਿਤੀ ''ਚ ਇਸ ਹਫ਼ਤੇ ਦੇ ਬਹੁਤ ਮਾਅਨੇ ਹਨ। ਭਾਵੇਂ ਕਿ ਦੇਸ ਭਰ ''ਚ ਲੌਕਡਾਊਨ ਲਾਗੂ ਹੈ ਪਰ ਫਿਰ ਵੀ ਮੇਰੇ ਲਈ ਇਹ ਗਿਣਿਆ ਚੁਣਿਆ ਸਮਾਂ ਬਹੁਤ ਮਹੱਤਵ ਰੱਖਦਾ ਹੈ।

ਇਸ ਨਵੇਂ ਹੁਕਮ ਨੇ ਇਸ ਤੋਂ ਪਹਿਲਾਂ ਅਦਾਲਤ ਵੱਲੋਂ 16 ਮਾਰਚ, 2020 ਨੂੰ ਜਾਰੀ ਕੀਤੇ ਆਦੇਸ਼ ਨੂੰ ਅਮਲ ''ਚ ਲਿਆਉਣ ਲਈ ਮੇਰੇ ਵੱਲੋਂ ਕੀਤੇ ਗਏ ਵਿਰੋਧ ਨੂੰ ਸੁਲਝਾ ਦਿੱਤਾ ਹੈ।

ਇਸ ਤੋਂ ਪਹਿਲੇ ਹੁਕਮਾਂ ਅਨੁਸਾਰ ਮੈਂ 6 ਅਪ੍ਰੈਲ ਤੱਕ ਐਨਆਈਏ, ਮੁੰਬਈ ਅੱਗੇ ਆਤਮ ਸਮਰਪਣ ਕਰਨਾ ਸੀ। ਇਸ ਤੋਂ ਬਾਅਦ ਦੇਸਭਰ ''ਚ ਲੱਗੇ ਲੌਕਡਾਉਨ ਨੇ ਮੈਨੂੰ ਯਾਤਰਾ ਕਰਨ ਤੋਂ ਰੋਕ ਦਿੱਤਾ।

ਇਸ ਤੋਂ ਇਲਾਵਾ ਐਨਆਈਏ, ਮੁੰਬਈ ਵੱਲੋਂ ਮੈਨੂੰ ਇੰਨ੍ਹਾਂ ਹਾਲਾਤਾਂ ''ਚ ਕੀ ਕਰਨਾ ਚਾਹੀਦਾ, ਇਸ ਸਬੰਧੀ ਕੋਈ ਨਿਰਦੇਸ਼ ਨਹੀਂ ਮਿਲੇ। ਮੈਨੂੰ ਹੁਣ ਪਤਾ ਹੈ ਕਿ ਦਿੱਲੀ ਸਥਿਤ ਐਨਆਈਏ ਮੁੱਖ ਦਫ਼ਤਰ ''ਚ ਹੀ ਮੈਨੂੰ ਆਤਮ ਸਮਰਪਣ ਕਰਨਾ ਹੈ।

bbc
BBC

ਭਾਰਤੀ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਂਮਾਰੀ ਤੋਂ ਪੈਦਾ ਹੋਈ ਸਥਿਤੀ ਨੂੰ "ਰਾਸ਼ਟਰੀ ਐਮਰਜੈਂਸੀ" ਨਾਲ ਜੋੜਿਆ ਹੈ।

ਇਸ ਦੌਰਾਨ ਸੁਪਰੀਮ ਕੋਰਟ ਨੇ ਵੀ ਮੌਜੂਦਾ ਸਥਿਤੀ ਦੀ ਨਜ਼ਾਕਤ ਨੂੰ ਸਮਝਦਿਆਂ ਜੇਲ੍ਹ ਦੇ ਹਾਲਾਤਾਂ ਦੇ ਮਾਮਲੇ ''ਚ ਦਖਲ ਦਿੱਤਾ ਅਤੇ ਜੇਲ੍ਹਾਂ ''ਚ ਕੈਦੀਆਂ ਦੀ ਵੱਧ ਗਿਣਤੀ ਅਤੇ ਕੈਦੀਆਂ, ਜੇਲ੍ਹ ਅਮਲੇ ਅਤੇ ਹੋਰ ਅਧਿਕਾਰੀਆਂ ਦੀ ਜਾਨ ਨੂੰ ਖ਼ਤਰੇ ਸਬੰਧੀ ਸੰਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਦੇਸ਼ ਜਾਰੀ ਕੀਤੇ ਹਨ।

ਭਾਵੇਂ ਕਿ ਕਿਸੇ ਵੀ ਜੇਲ੍ਹ ''ਚੋਂ ਕੋਵਿਡ-19 ਨਾਲ ਸੰਕ੍ਰਮਿਤ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਫਿਰ ਵੀ ਇੱਕ ਚਿੰਤਾ ਦੀ ਦੀਵਾਰ ਅਜੇ ਵੀ ਖੜ੍ਹੀ ਹੈ।

ਹਾਲਾਂਕਿ ਮੇਰੇ ਮਨ ਅੰਦਰ ਇਹ ਡਰ ਹੈ ਕਿ ਕੋਵਿਡ-19 ਦੇ ਮੱਦੇਨਜ਼ਰ ਮੇਰੇ ਨਜ਼ਦੀਕੀ ਅਤੇ ਹੋਰ ਰਿਸ਼ਤੇਦਾਰ ਮੇਰੇ ਲਈ ਪ੍ਰੇਸ਼ਾਨ ਰਹਿਣਗੇ।

ਮੈਂ ਮਦਦ ਤਾਂ ਨਹੀਂ ਕਰ ਸਕਦਾ ਪਰ ਮੈਂ ਮਾਯੂਸ ਜ਼ਰੂਰ ਹਾਂ। ਮਾਣਯੋਗ ਸੁਪਰੀਮ ਕੋਰਟ ਵੱਲੋਂ 8 ਅਪ੍ਰੈਲ ਨੂੰ ਸੰਖੇਪ ''ਚ ਜਾਰੀ ਕੀਤੇ ਗਏ ਆਦੇਸ਼ ''ਚ ਕੋਵਿਡ-19 ਮਹਾਂਮਾਰੀ ਦਾ ਕੋਈ ਹਵਾਲਾ ਨਹੀਂ ਦਿੱਤਾ ਗਿਆ ਸੀ।

ਇਸ ਵਿਸ਼ਵਵਿਆਪੀ ਮਹਾਂਮਾਰੀ ਨੇ ਭਾਰਤ ਸਮੇਤ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ।

ਹਾਲਾਂਕਿ, ਮੈਂ ਹੁਣ ਅਸਲ ਕਾਨੂੰਨੀ ਪ੍ਰਕ੍ਰਿਆ ਦਾ ਸਾਹਮਣਾ ਕਰ ਸਕਦਾ ਹਾਂ, ਜੋ ਕਿ ਉਨ੍ਹਾਂ ਮਾਮਲਿਆਂ ਦੇ ਨਾਲ ਮੇਲ ਖਾਂਦੀ ਹੈ , ਜਿਸ ''ਚ ਕਿ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਵਿਵਸਥਾਵਾਂ ਸ਼ਾਮਲ ਹਨ।

ਅਜਿਹੇ ਐਕਟ ਆਮ ਨਿਆਂ ਸ਼ਾਸਤਰ ਨੂੰ ਵੀ ਪਲਟ ਦਿੰਦੇ ਹਨ। ਹੁਣ ਇਹ ਕਹਾਵਤ ਆਪਣੇ ਅਰਥ ਗਵਾ ਚੁੱਕੀ ਹੈ ਕਿ "ਵਿਅਕਤੀ ਉਦੋਂ ਤੱਕ ਨਿਰਦੋਸ਼ ਹੈ ਜਦੋਂ ਤੱਕ ਉਸ ''ਤੇ ਦੋਸ਼ ਸਾਬਤ ਨਹੀਂ ਹੋ ਜਾਂਦਾ।"

ਦਰਅਸਲ ਅਜਿਹੇ ਐਕਟਾਂ ਤਹਿਤ , "ਇੱਕ ਦੋਸ਼ੀ ਉਦੋਂ ਤੱਕ ਅਪਰਾਧੀ ਹੈ ਜਦੋਂ ਤੱਕ ਉਹ ਬੇਗੁਨਾਹ ਸਾਬਤ ਨਹੀਂ ਹੋ ਜਾਂਦਾ।"

ਯੂਏਪੀਏ ਦੇ ਡਰੇਕੋਨੀਅਨ (ਸਖ਼ਤ) ਪ੍ਰਬੰਧ ਸਬੂਤ ਸਬੰਧੀ ਸਖ਼ਤ ਪ੍ਰਕਿਰਿਆਵਾਂ ਦੇ ਨਾਲ ਨਹੀਂ ਹਨ, ਖ਼ਾਸ ਕਰਕੇ ਇਲੈਕਟ੍ਰੋਨਿਕ ਸਬੂਤਾਂ ਦੇ ਮਾਮਲੇ ''ਚ।

ਇਸ ਐਕਟ ਅਧੀਨ ਸਬੂਤ ਦੇ ਸਬੰਧ ''ਚ ਜੋ ਸਖ਼ਤ ਨਿਯਮ ਮੌਜੂਦ ਹਨ ਉਹ ਇਲੈਕਟ੍ਰੋਨਿਕ ਸਬੂਤ ਦੇ ਮਾਮਲੇ ''ਚ ਕੁੱਝ ਢਿੱਲ ਪ੍ਰਦਾਨ ਕਰਦੇ ਹਨ।

ਇਸ ਦੋਹਰੇ ਮਾਪਦੰਡ ਤਹਿਤ ਜੇਲ੍ਹ ਇੱਕ ਆਮ ਗੱਲ ਹੋ ਜਾਵੇਗੀ ਅਤੇ ਜ਼ਮਾਨਤ ਇੱਕ ਅਪਵਾਦ ਦੀ ਤਰ੍ਹਾਂ ਹੋਵੇਗਾ। ਇਸ ਕਾਫਕਾਸਕਿਊ ਡੋਮੇਨ ''ਚ ਪ੍ਰਕ੍ਰਿਆ ਆਪਣੇ ਆਪ ਹੀ ਸਜ਼ਾ ''ਚ ਤਬਦੀਲ ਹੋ ਜਾਂਦੀ ਹੈ।

ਮੈਨੂੰ ਉਮੀਦ ਹੈ ਕਿ ਮੁਕੱਦਮੇ ਦੀ ਬਾਕੀ ਰਹਿੰਦੀ ਕਾਰਵਾਈ ਮੇਰੇ ਅਤੇ ਮੇਰੇ ਸਾਥੀ ਦੋਸ਼ੀ ਲਈ ਇੱਕ ਤੇਜ਼ ਅਤੇ ਨਿਰਪੱਖ ਕਾਰਵਾਈ ਹੋ ਨਿਭੜੇਗੀ। ਇਹ ਇੱਕਲੇ ਹੀ ਮੇਰੇ ਨਾਂਅ ''ਤੇ ਲੱਗੇ ਧੱਬੇ ਨੂੰ ਸਾਫ਼ ਕਰਨ ''ਚ ਮਦਦਗਾਰ ਹੋਵੇਗੀ।

ਉਦੋਂ ਤੱਕ,

"Won''t you help to sing

These songs of freedom ''

Cause all I ever have

Redemption songs

Redemption songs.

These songs of Freedom……" (Bob Marley)

ਗੌਤਮ ਨਵਲੱਖਾ

ਕੋਰੋਨਾਵਾਇਰਸ ਹੈਲਪਲਾਈਨ
MoHFW_INDIA
ਕੋਰੋਨਾਵਾਇਰਸ
BBC

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=xWw19z7Edrs&t=1s

https://youtu.be/6tdlpbi-Sio

https://youtu.be/skyhRyKIOr4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

!function(s,e,n,c,r){if(r=s._ns_bbcws=s._ns_bbcws||r,s[]r]||(s[]r+"_d"]=s[]r+"_d"]||[]],s[]r]=function(){s[]r+"_d"].push(arguments)},s[]r].sources=[]]),c&&s[]r].sources.indexOf(c)<0){var t=e.createElement(n);t.async=1,t.src=c;var a=e.getElementsByTagName(n)[]0];a.parentNode.insertBefore(t,a),s[]r].sources.push(c)}}(window,document,"script","https://news.files.bbci.co.uk/ws/partner-analytics/js/fullTracker.min","s_bbcws");s_bbcws(''syndSource'',''ISAPI'');s_bbcws(''orgUnit'',''ws'');s_bbcws(''platform'',''partner'');s_bbcws(''partner'',''jagbani'');s_bbcws(''producer'',''punjabi'');s_bbcws(''language'',''pa'');s_bbcws(''setStory'', {''origin'': ''cps'',''guid'': ''0fc7be2d-64e4-c646-9ba6-2f7a9b81a879'',''assetType'': ''STY'',''pageCounter'': ''punjabi.india.story.52287365.page'',''title'': ''ਗ੍ਰਿਫ਼ਤਾਰੀ ਤੋਂ ਪਹਿਲਾਂ ਬੁੱਧੀਜੀਵੀ ਗੌਤਮ ਨਵਲੱਖਾ ਤੇ ਆਨੰਦ ਤੇਲਤੁੰਬੜੇ ਦੇ ਓਪਨ ਲੈੱਟਰ'',''published'': ''2020-04-15T07:37:11Z'',''updated'': ''2020-04-15T07:37:11Z''});s_bbcws(''track'',''pageView'');

Related News