ਅਮਰੀਕਾ-ਤਾਲਿਬਾਨ ''''ਚ 18 ਸਾਲ ਦੀ ਜੰਗ ਖ਼ਤਮ ਕਰਨ ਲਈ ਸਮਝੌਤਾ

02/29/2020 7:55:58 PM

ਅਮਰੀਕਾ
AFP
ਅਮਰੀਕੀ ਸਫੀਰ ਜ਼ਾਲਮੇ ਖ਼ਾਲੀਜ਼ਾਦ ਅਤੇ ਤਾਲਿਬਾਨ ਨੇਤਾ ਮੁੱਲਾ ਅਬਦੁਲ ਗਨੀ ਬਾਰਾਦਰ ਡੀਲ ਵੇਲੇ ਹੱਥ ਮਿਲਾਉਂਦੇ ਹੋਏ

ਅਮਰੀਕਾ ਅਤੇ ਉਸ ਦੇ ਮਿੱਤਰ ਦੇਸ਼ ਆਉਂਦੇ 14 ਮਹੀਨਿਆਂ ਵਿੱਚ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਫ਼ੌਜਾਂ ਕੱਢ ਲੈਣਗੇ। ਬਸ਼ਰਤੇ ਤਾਲਿਬਾਨ ਹੋਣ ਜਾ ਰਹੇ ਸਮਝੌਤ ਦੇ ਵਾਅਦਿਆਂ ਨੂੰ ਪੂਰਾ ਕਰੇ।

ਇਹ ਐਲਾਨ ਅਮਰੀਕਾ-ਅਫ਼ਗਾਨਿਸਤਾਨ ਵੱਲੋਂ ਸਾਂਝੇ ਐਲਾਨਨਾਮੇ ਵਿੱਚ ਕੀਤਾ ਗਿਆ।

ਇਸ ਸਮਝੌਤੇ ''ਤੇ ਦੋਹਾਂ ਧਿਰਾਂ ਵੱਲੋਂ ਐਤਵਾਰ ਨੂੰ ਸਹੀ ਪਾਈ ਜਾਣੀ ਹੈ। ਇਸ ਸਮਝੌਤੇ ਨੂੰ 18 ਸਾਲ ਦੇ ਲਗਾਤਾਰ ਹਿੰਸਕ ਤਣਾਅ ਤੋਂ ਮਗਰੋਂ ਅਫ਼ਗਾਨਿਸਤਾਨ ਵਿੱਚ ਅਮਨ ਬਹਾਲ ਕਰਨ ਦੀ ਚਾਰਾਜੋਈ ਵਜੋਂ ਦੇਖਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਅਮਰੀਕਾ ਤੇ ਅਫ਼ਗਾਨਿਸਤਾਨ ਸਰਕਾਰਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਕਿਹਾ ਗਿਆ, "ਮਿੱਤਰ ਦੇਸ਼ ਇਸ ਐਲਾਨ ਅਤੇ ਅਮਰੀਕਾ-ਅਫ਼ਗਾਨ ਸਮਝੌਤੇ ਦੇ 14 ਮਹੀਨਿਆਂ ਦੇ ਅੰਦਰ ਅਫ਼ਗਾਨਿਸਤਾਨ ਵਿੱਚੋਂ ਆਪਣੀਆਂ ਰਹਿੰਦੀਆਂ ਫ਼ੌਜਾਂ ਪੂਰੀ ਤਰ੍ਹਾਂ ਕੱਢ ਲੈਣਗੇ।...ਬਸ਼ਰਤੇ ਤਾਲਿਬਾਨ ਆਪਣੇ ਵਾਅਦਿਆਂ ਨੂੰ ਪੂਰਾ ਕਰੇ।"

ਅਮਰੀਕਾ ਨੇ ਸੰਤਬਰ 2001 ਵਿੱਚ ਟਵਿਨ ਟਾਵਰ ਤੇ ਹੋਏ ਹਮਲੇ ਤੋਂ ਕੁਝ ਹਫ਼ਤਿਆਂ ਦੇ ਅੰਦਰ ਹੀ ਅਫ਼ਗਾਨਿਸਤਾਨ ''ਤੇ ਹਮਲਾ ਕਰ ਦਿੱਤਾ ਸੀ। ਟਵਿਨ ਟਾਵਰ ਤੇ ਹਮਲਾ ਅਲ-ਕਾਇਦਾ ਦੇ ਅਫ਼ਗਾਨਿਸਤਾਨੀ ਟਿਕਾਣੇ ਤੋਂ ਕੀਤਾ ਗਿਆ ਸੀ।

ਉਸ ਤੋਂ ਬਾਅਦ ਉੱਥੇ ਅਮਰੀਕਾ ਦੇ 2,400 ਫ਼ੌਜੀ ਮਾਰੇ ਜਾ ਚੁੱਕੇ ਹਨ। 1,200 ਜਵਾਨ ਹਾਲੇ ਵੀ ਅਫ਼ਗਾਨਿਸਤਾਨ ਵਿੱਚ ਤਾਇਆਨਤ ਹਨ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਸ ਤਣਾਅ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਹੋਇਆ ਹੈ।

ਤਾਲਿਬਾਨ ਲੜਾਈ ਦਾ ਪਿਛੋਕੜ

ਅਮਰੀਕਾ ਦੇ ਟਵਿਨ ਟਾਵਰ ''ਤੇ ਸਤੰਬਰ 2001 ਵਿੱਚ ਖ਼ੁਦਕੁਸ਼ ਹਵਾਈ ਜਹਾਜ਼ਾਂ ਨਾਲ ਹਮਲਾ ਕੀਤਾ ਗਿਆ।

ਇਨ੍ਹਾਂ ਹਮਲਿਆਂ ਦੇ ਮੁੱਖ ਸਾਜਿਸ਼ਕਾਰ ਅਲ-ਕਾਇਦਾ ਮੁਖੀ ਓਸਾਮਾ-ਬਿਨ-ਲਾਦੇਨ ਨੂੰ ਕਿਹਾ ਗਿਆਨ। ਅਫ਼ਗਾਨਿਸਤਾਨ ਵਿੱਚ ਉਸ ਸਮੇਂ ਕੱਟੜਪੰਥੀ ਤਾਲਿਬਾਨ ਸ਼ਾਸ਼ਨ ਸੀ।

ਤਾਲਿਬਾਨ ਨੇ ਓਸਾਮਾ ਨੂੰ ਸੌਂਪਣੀ ਦੀ ਅਮਰੀਕਾ ਦੀ ਮੰਗ ਠੁਕਰਾ ਦਿੱਤੀ। ਕੁਝ ਹਫ਼ਤਿਆਂ ਦੇ ਅੰਦਰ ਹੀ ਅਮਰੀਕਾ ਨੇ ਅਫ਼ਗਾਨਿਸਤਾਨ ''ਤੇ ਹਮਲਾ ਕਰ ਦਿੱਤਾ ਸੀ।

ਟਵਿਨ ਟਾਵਰ ਤੇ ਹਮਲਾ ਅਲ-ਕਾਇਦਾ ਦੇ ਅਫ਼ਗਾਨਿਸਤਾਨੀ ਟਿਕਾਣੇ ਤੋਂ ਕੀਤਾ ਗਿਆ ਸੀ। ਇਸ ਹਮਲੇ ਵਿੱਚ ਅਮਰੀਕਾ ਦੇ ਮਿੱਤਰ ਦੇਸ਼ਾਂ ਨੇ ਉਸਦਾ ਸਾਥ ਦਿੱਤਾ।

ਤਾਲਿਬਾਨ ਦਾ ਤਖ਼ਤਾ ਬਹੁਤ ਜਲਦੀ ਪਲਟ ਦਿੱਤਾ ਗਿਆ। ਅਫ਼ਗਾਨਿਸਤਾਨ ਵਿੱਚ ਅਮਰੀਕੀ ਹਮਾਇਤ ਵਾਲੀ ਸਰਕਾਰ ਬਣਾਈ ਗਈ

ਵੀਡੀਓ: ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੇ ਹਮਲੇ ਵਿੱਚ ਮਾਰੇ ਗਏ ਸਿੱਖ ਆਗੂ ਦਾ ਬੀਬੀਸੀ ਨੂੰ ਦਿੱਤਾ ਆਖ਼ਰੀ ਇੰਟਰਵਿਊ

https://www.youtube.com/watch?v=fs5kSXtMYT8

ਗੱਲ ਇੱਥੇ ਖ਼ਤਮ ਨਹੀਂ ਹੋਈ ਅਤੇ ਤਾਲਿਬਾਨ ਗੁਰਿੱਲਾ ਹਮਲੇ ਕਰਦਾ ਰਿਹਾ। ਇਸ ਸੰਘਰਸ਼ ਕਾਰਨ ਅਫ਼ਗਾਨਿਸਤਾਨ ਕੋਈ ਵੀ ਸਰਕਾਰ ਸ਼ਾਂਤੀ ਨਾਲ ਕੰਮ ਨਹੀਂ ਕਰ ਸਕੀ।

ਸਾਲ 2014 ਵਿੱਚ ਕੌਮਾਂਤਰੀ ਫੌਜਾਂ ਨੇ ਆਪਣੇ ਵੱਲੋਂ ਯੁੱਧਬੰਦੀ ਦਾ ਐਲਾਨ ਕਰ ਦਿੱਤਾ। ਉਹ ਫੌਜਾਂ ਸਿਰਫ਼ ਉੱਥੇ ਅਫ਼ਗਾਨਿਸਤਾਨ ਦੀਆਂ ਫੌਜਾਂ ਨੂੰ ਸਿਖਲਾਈ ਦੇਣ ਲਈ ਹੀ ਰੁਕੀਆਂ। ਹਾਲਾਂਕਿ ਅਮਰੀਕਾ ਨੇ ਜ਼ਰਾ ਛੋਟੇ ਪੱਧਰ ''ਤੇ ਆਪਣੀ ਸੁਤੰਤਰ ਮੁਹਿੰਮ ਜਾਰੀ ਰੱਖੀ। ਜਿਸ ਵਿੱਚ ਹਵਾਈ ਹਮਲੇ ਵੀ ਸ਼ਾਮਲ ਸਨ।

ਤਾਲਿਬਾਨ ਦੀ ਸਰਗਰਮੀ ਕਿਸੇ ਤਰ੍ਹਾਂ ਵੀ ਘਟੀ ਨਹੀਂ। ਪਿਛਲੇ ਸਾਲ ਬੀਬੀਸੀ ਨੇ ਰਿਪੋਰਟ ਕੀਤਾ ਸੀ ਕਿ ਉਹ ਦੇਸ਼ ਦੇ 70 ਫ਼ੀਸਦੀ ਹਿੱਸੇ ਵਿੱਚ ਸਰਗਰਮ ਸਨ।

2001 ਦੇ ਕੌਮਾਂਤਰੀ ਹਮਲੇ ਤੋਂ ਬਾਅਦ ਲਗਭਗ 3,500 ਫ਼ੌਜੀ ਇਸ ਜੰਗ ਦੀ ਭੇਟ ਚੜ੍ਹ ਚੁੱਕੇ ਹਨ।

ਫ਼ਰਵਰੀ 2019 ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਮੁਤਾਬਕ ਇਸ ਸੰਘਰਸ਼ ਦੌਰਾਨ 32,000 ਤੋਂ ਵਧੇਰੇ ਨਾਗਰਿਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ। ਬਰਾਊਨ ਯੂਨੀਵਰਸਿਟੀ ਦੇ ਦਿ ਵਾਟਸਨ ਇੰਸਟੀਚੀਊਟ ਮੁਤਾਬਕ ਇਸ ਸੰਘਰਸ਼ ਵਿੱਚ 58,000 ਫੌਜੀ ਤੇ 42,000 ਲੜਾਕਿਆਂ ਦੀ ਜਾਨ ਜਾ ਚੁੱਕੀ ਹੈ।

ਵੀਡੀਓ: ਅਫ਼ਗਾਨਿਸਤਾਨ ਵਿੱਚ ਸੋਵੀਅਤ ਦੀਆਂ ਛੱਡੀਆਂ ਮਿਜ਼ਾਈਲਾਂ

https://www.youtube.com/watch?v=7igCeR67trs

ਤਾਲਿਬਾਨ ਕੌਣ ਹਨ?

ਸਾਲ 1980 ਵਿੱਚ ਸੋਵੀਅਤ ਫ਼ੌਜਾਂ ਅਫ਼ਗਾਨਿਸਤਾਨ ਵਿੱਚੋਂ ਚਲੀਆਂ ਗਈਆਂ ਸਨ। ਇਸ ਮਗਰੋਂ ਦੇਸ਼ ਵਿੱਚ ਘਰੇਲੂ ਖਾਨਾਜੰਗੀ ਲੱਗੀ ਹੋਈ ਸੀ। ਇਸੇ ਦੌਰਾਨ ਤਾਲਿਬਾਨ ਦਾ ਉਭਾਰ ਹੋਇਆ।

1996 ਵਿੱਚ ਰਾਜਧਾਨੀ ਕਾਬੁਲ ਤੇ ਕਬਜ਼ਾ ਕਰਨ ਮਗਰੋਂ ਉਨ੍ਹਾਂ ਦੇ ਦੋ ਸਾਲਾਂ ਦੇ ਅੰਦਰ ਹੀ ਦੇਸ਼ ਦੇ ਵੱਡੇ ਹਿੱਸੇ ਨੂੰ ਆਪਣੇ ਹੇਠ ਲੈ ਲਿਆ। ਤਾਲਿਬਾਨ ਸਰਕਾਰ ਨੇ ਸਖ਼ਤੀ ਨਾਲ ਸ਼ੀਆ ਕਾਨੂੰਨ ਲਾਗੂ ਕਰ ਦਿੱਤਾ।

ਉਨ੍ਹਾਂ ਨੇ ਟੈਲੀਵਿਜ਼ਨ, ਸੰਗੀਤ, ਸਿਨੇਮਾ ''ਤੇ ਪਾਬੰਦੀ ਲਾਗੂ ਕੀਤੀ। ਪਹਿਰਾਵੇ ਸੰਬੰਧੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਤੇ ਔਰਤਾਂ ਦੀ ਸਿੱਖਿਆ ਤੇ ਮੁਕੰਮਲ ਰੋਕ ਲਾ ਦਿੱਤੀ। ਹੁਕਮ ਅਦੂਲੀ ਵਾਲਿਆਂ ਨੂੰ ਜਨਤਕ ਥਾਵਾਂ ''ਤੇ ਸਖ਼ਤ ਸਜ਼ਾਵਾਂ ਇੱਕ ਆਮ ਦ੍ਰਿਸ਼ ਬਣ ਗਿਆ।

ਸੱਤਾ ਵਿੱਚੋ ਕੱਢੇ ਜਾਣ ਤੋਂ ਬਾਅਦ ਮੌਲਾਨਾ ਉਮਰ ਤਾਲਿਬਾਨ ਦੀ ਅਗਵਾਈ ਕਰਦੇ ਰਹੇ। ਜਿਨ੍ਹਾਂ ਦੀ 2013 ਵਿੱਚ ਮੌਤ ਹੋ ਗਈ। ਹਾਲਾਂਕਿ ਤਾਲਿਬਾਨ ਨੇ ਕਦੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਵੀਡੀਓ: 1984 ਕਤਲੇਆਮ ਬਾਰੇ ਮਨਮੋਹਨ ਸਿੰਘ ਨੇ ਕਿਹਾ: ''ਇਹ ਰੁਕ ਜਾਂਦਾ ਜੇਕਰ ਗੁਜਰਾਲ ਦੀ ਮੰਨ ਲੈਂਦੇ’

https://www.youtube.com/watch?v=gALL10waamE

ਵੀਡੀਓ: ਸੱਜਣ ਕੁਮਾਰ ਨੂੰ ਸਜ਼ਾ ਦੇਣ ਵਾਲਾ ਜੱਜ ਦਿੱਲੀ ਹਿੰਸਾ ਬਾਰੇ ਵੀ ਰਿਹਾ ਸਖ਼ਤ

https://www.youtube.com/watch?v=ffSF7M0vR88

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News