Valentine''''s Day- ਵੈਲੇਨਟਾਈਨਜ਼ ਡੇਅ ਕੀ ਹੈ ਤੇ ਇਹ ਕਿਵੇਂ ਸ਼ੁਰੂ ਹੋਇਆ

Friday, Feb 14, 2020 - 07:55 AM (IST)

Valentine''''s Day- ਵੈਲੇਨਟਾਈਨਜ਼ ਡੇਅ ਕੀ ਹੈ ਤੇ ਇਹ ਕਿਵੇਂ ਸ਼ੁਰੂ ਹੋਇਆ

https://www.youtube.com/watch?v=1Jhfnvjc41k

ਹਰ ਸਾਲ 14 ਫਰਵਰੀ ਨੂੰ ਵੈਲੇਨਟਾਈਨਜ਼ ਡੇਅ ਮਨਾਇਆ ਜਾਂਦਾ ਹੈ। ਇਸ ਦਿਨ ਲੋਕ ਆਪਣੇ ਚਾਹੁਣ ਵਾਲਿਆਂ ਲਈ ਆਪਣਾ ਪਿਆਰ ਜ਼ਾਹਿਰ ਕਰਦੇ ਹਨ, ਕੋਈ ਤੋਹਫੇ ਦੇਕੇ ਤਾਂ ਕੋਈ ਪਿਆਰ ਦੇ ਸੁਨੇਹੇ ਭੇਜ ਕੇ।

ਪਰ ਜਿਸ ਦੇ ਨਾਂ ''ਤੇ ਇਹ ਦਿਨ ਮਨਾਇਆ ਜਾਂਦਾ ਹੈ, ਉਹ ਸੀ ਕੌਣ?

ਵੈਲੇਨਟਾਈਨ ਡੇਅ ਇੱਕ ਮਸ਼ਹੂਰ ਸੰਤ ਸੇਂਟ ਵੈਲਨਟਾਈਨ ਦੇ ਨਾਂ ''ਤੇ ਰੱਖਿਆ ਗਿਆ ਹੈ।

ਉਹ ਕੌਣ ਸੀ, ਇਸ ਬਾਰੇ ਕਈ ਕਹਾਣੀਆਂ ਪ੍ਰਚਲਿਤ ਹਨ ਪਰ ਸਭ ਤੋਂ ਮਸ਼ਹੂਰ ਮਾਨਤਾ ਇਹੀ ਹੈ ਕਿ ਉਹ ਤੀਜੀ ਸਦੀ ਵਿੱਚ ਰੋਮ ਦੇ ਇੱਕ ਸੰਤ ਸਨ।

ਉਸ ਸਮੇਂ ਦੇ ਰਾਜਾ ਕਲੌਡੀਅਸ-2 ਨੇ ਵਿਆਹ ''ਤੇ ਪਾਬੰਦੀ ਲਗਾ ਦਿੱਤੀ ਸੀ ਕਿਉਂਕਿ ਉਸ ਮੁਤਾਬਕ ਵਿਆਹੇ ਹੋਏ ਮਰਦ ਮਾੜੇ ਫੌਜੀ ਹੁੰਦੇ ਸਨ।

ਵੈਲੇਨਟਾਈਨ ਇਸ ਦੇ ਖਿਲਾਫ ਸੀ ਅਤੇ ਲੁੱਕ ਕੇ ਲੋਕਾਂ ਦੇ ਵਿਆਹ ਕਰਵਾਉਂਦਾ ਸੀ।

ਇਹ ਵੀ ਪੜ੍ਹੋ:

ਵੈਲੇਨਟਾਈਨ ਡੇਅ
Getty Images

ਕਲੌਡੀਅਸ ਨੂੰ ਜਿਵੇਂ ਹੀ ਇਹ ਪਤਾ ਲੱਗਿਆ ਉਸਨੇ ਵੈਲੇਨਟਾਈਨ ਨੂੰ ਜੇਲ੍ਹ ਵਿੱਚ ਪਾ ਦਿੱਤਾ ਅਤੇ ਮੌਤ ਦੀ ਸਜ਼ਾ ਸੁਣਾਈ।

ਉੱਥੇ ਉਸਨੂੰ ਜੇਲ੍ਹਰ ਦੀ ਧੀ ਨਾਲ ਪਿਆਰ ਹੋ ਗਿਆ ਅਤੇ 14 ਫਰਵਰੀ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਉਸਨੇ ਆਪਣੀ ਪ੍ਰੇਮੀਕਾ ਲਈ ਲਵ ਲੈਟਰ ਲਿਖਿਆ। ਲਵ ਲੈਟਰ ਦੇ ਅੰਤ ਵਿੱਚ ਲਿਖਿਆ ਸੀ, ਤੁਹਾਡੇ ਵੈਲਨਟਾਈਨ ਵੱਲੋਂ।

ਵੈਲੇਨਟਾਈਨਜ਼ ਡੇਅ ਦੀ ਸ਼ੁਰੂਆਤ ਕਦੋਂ ਹੋਈ?

ਵੈਲੇਨਟਾਈਨਜ਼ ਡੇਅ ਮਨਾਉਣ ਦੀ ਪਰੰਪਰਾ ਕਾਫੀ ਪੁਰਾਣੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦੀ ਸ਼ੁਰੂਆਤ ਇੱਕ ਰੋਮਨ ਫੈਸਟੀਵਲ ਤੋਂ ਹੋਈ ਸੀ।

ਫਰਵਰੀ ਦੇ ਮੱਧ ਵਿੱਚ ਰੋਮਨ ਲੋਕਾਂ ਦਾ ਇੱਕ ਫੈਸਟੀਵਲ ਹੁੰਦਾ ਸੀ- ਲੂਪਰਕਾਲੀਆ।

ਇਸ ਮੌਕੇ ਮੁੰਡੇ ਇੱਕ ਡੱਬੇ ਵਿੱਚੋਂ ਕੁੜੀਆਂ ਦੇ ਨਾਂ ਕੱਢਦੇ ਸੀ, ਫੈਸਟੀਵਲ ਦੌਰਾਨ ਦੋਵੇਂ ਬੁਆਏਫਰੈਂਡ-ਗਰਲਫਰੈਂਡ ਰਹਿੰਦੇ ਸਨ ਅਤੇ ਕਦੇ-ਕਦੇ ਉਨ੍ਹਾਂ ਦਾ ਵਿਆਹ ਵੀ ਕਰਾ ਦਿੱਤਾ ਜਾਂਦਾ ਸੀ।

ਵੈਲੇਨਟਾਈਨ ਡੇਅ
Getty Images

ਬਾਅਦ ਵਿੱਚ ਚਰਚ ਨੇ ਇਸ ਨੂੰ ਧਰਮ ਨਾਲ ਜੁੜਿਆ ਉਤਸਵ ਬਣਾ ਦਿੱਤਾ ਅਤੇ ਇਸੇ ਬਹਾਨੇ ਸੇਂਟ ਵੈਲੇਨਟਾਈਨ ਨੂੰ ਵੀ ਯਾਦ ਕਰਨ ਲੱਗੇ।

ਹੌਲੀ-ਹੌਲੀ ਉਨ੍ਹਾਂ ਦਾ ਨਾਂ ਲੋਕਾਂ ਵੱਲੋਂ ਇਸਤੇਮਾਲ ਕੀਤਾ ਜਾਣ ਲੱਗਾ ਜੋ ਇੱਕ ਦੂਜੇ ਨੂੰ ਆਪਣਾ ਪਿਆਰ ਜ਼ਾਹਿਰ ਕਰਨਾ ਚਾਹੁੰਦੇ ਸਨ।

ਇਹ ਵੀ ਪੜ੍ਹੋ:

ਵੀਡੀਓ: ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ

https://youtu.be/xWw19z7Edrs

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=2X-cjl1GilE

https://www.youtube.com/watch?v=LoqhILmDF3k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News