ਕੋਰੋਨਾਵਾਇਰਸ ਚੀਨ ਨੂੰ ਕਿੰਨਾ ਮਹਿੰਗਾ ਪੈ ਰਿਹਾ ਹੈ
Sunday, Feb 09, 2020 - 08:25 PM (IST)


ਕੋਰੋਨਾਵਾਇਰਸ ਨਾਲ ਜਿੱਥੇ ਜਾਨੀ ਨੁਕਸਾਨ ਲਗਾਤਾਰ ਵਧ ਰਿਹਾ ਹੈ ਉੱਥੇ ਇਸ ਕਾਰਨ ਹੋ ਰਿਹਾ ਆਰਥਿਕ ਨੁਕਸਾਨ ਵੀ ਦੁਨੀਆਂ ਭਰ ਵਿੱਚ ਵਧ ਰਿਹਾ ਹੈ।
ਸਮਾਰਟਫੋਨ, ਕੌਸਮੈਟਿਕਸ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਉਤਪਾਦਨ ਬੰਦ ਹੈ। ਇਸ ਕੰਮ ਬੰਦੀ ਦੀ ਵਜ੍ਹਾ ਹੈ ਕਿ ਕਾਮਿਆਂ ਨੂੰ ਲਾਗ ਫੈਲਣ ਤੋਂ ਰੋਕਣ ਲਈ ਘਰਾਂ ਵਿੱਚ ਰਹਿਣ ਲਈ ਕਿਹਾ ਗਿਆ ਹੈ।
ਇੱਥੇ ਅਸੀਂ ਕੁਝ ਖੇਤਰਾਂ ਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ’ਤੇ ਇਸ ਵਾਇਰਸ ਕਾਰਨ ਅਸਰ ਪਿਆ ਹੈ।
ਇਹ ਵੀ ਪੜ੍ਹੋ:
- ਕੋਰੋਨਾਵਾਇਰਸ: ''ਖੁਦਕੁਸ਼ੀ ਮਿਸ਼ਨ'' ਦਾ ਹਿੱਸਾ ਬਣ ਕੇ ਪੰਜਾਬੀ ਡਾਕਟਰ ਬਣਿਆ ਚੀਨੀਆਂ ਲਈ ''ਹੀਰੋ''
- ਕੋਰੋਨਾਵਾਇਰਸ ਇਨ੍ਹਾਂ ਲਈ ਬਣਿਆ ਵਰਦਾਨ
- ਮੁੰਬਈ ਦੀ ਇੱਕ ਸੈਕਸ ਵਰਕਰ ਦੀ ਜ਼ਿੰਦਗੀ ਤੇ ਉਸ ਲਈ ਪਰਿਵਾਰ ਦੀ ਪਰਿਭਾਸ਼ਾ
ਸਮਾਰਟ ਫੋਨਾਂ ਦਾ ਉਤਪਾਦਨ
ਕਈ ਕੰਪਨੀਆਂ ਦੇ ਮੋਬਾਈਲ ਫੋਨ ਤੇ ਕੰਪਿਊਟਰ ਚੀਨ ਵਿੱਚ ਬਣਦੇ ਹਨ ਜਾਂ ਫਿਰ ਇਨ੍ਹਾਂ ਵਿੱਚ ਵਰਤੇ ਜਾਣ ਵਾਲੇ ਕਲ-ਪੁਰਜ਼ਿਆਂ ਚੀਨ ਵਿੱਚ ਤਿਆਰ ਹੁੰਦੇ ਹਨ।
ਆਈਫੋਨ ਬਣਾਉਣ ਵਾਲੀ ਫੌਕਸਕੌਨ ਨੇ ਫਿਲਹਾਲ ਮੋਬਾਈਲ ਫੋਨਾਂ ਦੇ ਉਤਪਾਦਨ ਨੂੰ ਕੁਝ ਹੱਦ ਤੱਕ ਰੋਕ ਕੇ ਵਧਦੀ ਮੰਗ ਨੂੰ ਧਿਆਨ ਵਿੱਚ ਰੱਖਦਿਆਂ ਸਰਜੀਕਲ ਮਾਸਕ ਬਣਾਉਣੇ ਸ਼ੁਰੂ ਕੀਤੇ ਹਨ।
ਕੰਪਨੀ ਨੇ ਪਹਿਲਾ ਨਵੇਂ ਸਾਨ ਦੇ ਜਸ਼ਨਾਂ ਕਾਰਨ ਕੁਝ ਸਮੇਂ ਲਈ ਕੰਮ ਬੰਦ ਕੀਤਾ ਸੀ ਪਰ ਵਾਇਰਸ ਫੈਲਣ ਤੋਂ ਬਾਅਦ ਕੰਮਬੰਦੀ ਦਾ ਸਮਾਂ ਵਧ ਗਿਆ ਤੇ ਹੁਣ ਕੰਪਨੀ ਦੇ ਇੱਕ ਹਿੱਸੇ ਵਿੱਚ ਸਰਜੀਕਲ ਮਾਸਕ ਬਣਾਏ ਜਾ ਰਹੇ ਹਨ।
ਫਰਮ ਦਾ ਕਹਿਣਾ ਹੈ ਕਿ ਮਾਸਕ ਕੰਪਨੀ ਦੇ ਆਪਣੇ ਵਰਕਰਾਂ ਨੂੰ ਵੀ ਲਾਗ ਤੋਂ ਬਚਾਉਣ ਵਿੱਚ ਵੀ ਮਦਦਗਾਰ ਹਨ। ਆਪਣੇ ਵਰਕਰਾਂ ਦੀ ਮਾਸਕਾਂ ਦੀ ਮੰਗ ਪੂਰੀ ਕਰਨ ਤੋਂ ਬਾਅਦ ਕੰਪਨੀ ਦਾ ਕਹਿਣਾ ਹੈ ਕਿ ਬਾਹਰੀ ਲੋਕਾਂ ਨੂੰ ਵੀ ਉਹ ਮਾਸਕ ਮੁਹਈਆ ਕਰਵਾਏਗੀ।
ਯਾਤਰਾ ਤੇ ਪਾਾਬੰਦੀਆਂ
ਚੀਨੀ ਨਾਗਰਿਕਾਂ ਉੱਪਰ ਬਹੁਤ ਸਾਰੇ ਦੇਸ਼ਾਂ ਨੇ ਦਾਖ਼ਲੇ ਦੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਉਨ੍ਹਾਂ ਨੂੰ ਕੁਆਰੰਟੀਨ ਕਰਕੇ ਰੱਖਿਆ ਜਾਂਦਾ ਹੈ। ਲੋਕ ਆਪਣੇ ਸੈਰ-ਸਪਾਟੇ ਦੇ ਪ੍ਰੋਗਰਮ ਅੱਗੇ ਪਾ ਰਹੇ ਹਨ। ਹੋਟਲਾਂ ਨੇ ਆਪਣੀਆਂ ਕੈਂਸਲੇਸ਼ਨ ਨੀਤੀਆਂ ਵਿੱਚ ਬਦਲਾਅ ਕੀਤੇ ਹਨ।
ਇਸ ਸਭ ਦਾ ਅਸਰ ਵਿਸ਼ਵ ਦੀ ਸੈਰ-ਸਪਾਟਾ ਸਨਅਤ ਉੱਪਰ ਪੈ ਰਿਹਾ ਹੈ।
ਵੁਹਾਨ ਜਿੱਥੋਂ ਵਾਇਰਸ ਸਾਹਮਣੇ ਆਇਆ ਸੀ। ਉੱਥੋਂ ਦੇ ਲੋਕਾਂ ਤੇ ਘਰੋਂ ਬਾਹਰ ਨਿਕਲਣ ਤੇ ਪਾਬੰਦੀ ਹੈ। ਸ਼ਹਿਰ ਦੀ ਇੱਕ ਕਰੋੜ 10 ਲੱਖ ਅਬਾਦੀ ਹੈ, ਜੋ ਘਰਾਂ ਵਿੱਚ ਤੜੀ ਬੈਠੀ ਹੈ।
ਇਸ ਪਬੰਦੀ ਨੂੰ ਹੁਣ ਹੁਬੇਈ ਸੂਬੇ ਤੋਂ ਇਲਾਵਾ ਹੋਰ ਵੀ ਸੂਬਿਆਂ ਵਿੱਚ ਵਧਾ ਦਿੱਤਾ ਗਿਆ ਹੈ। ਜਿਸ ਕਾਰਨ ਚੀਨ ਵਿੱਚ ਆਂਤਰਿਕ ਕਾਰੋਬਾਰ ਨੂੰ ਵੀ ਧੱਕਾ ਲੱਗਿਆ ਹੈ।
ਚੀਨ ਵਿੱਚ ਜਿਸ ਸਮੇਂ ਇਹ ਵਾਇਰਸ ਫੁੱਟਿਆ ਉਸ ਸਮੇਂ ਚੀਨ ਵਿੱਛ ਲੂਨਰ ਨਵਾਂ ਸਾਲ ਚੜ੍ਹਨ ਵਾਲਾ ਸੀ ਤੇ ਜਸ਼ਨਾਂ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਸ ਮੌਕੇ ਚੀਨ ਦੇ ਲੋਕ ਆਪੋ-ਆਪਣੀਆਂ ਕੰਮ ਵਾਲੀਆਂ ਥਾਵਾਂ ਤੋਂ ਨਵਾਂ ਸਾਲ ਮਨਾਉਣ ਆਪਣੇ ਪਰਿਵਾਰਾਂ ਕੋਲ ਜਾਂਦੇ ਹਨ। ਬਹੁਤ ਸਾਰੇ ਚੀਨੀ ਨਾਗਰਿਕ ਵਿਦੇਸ਼ਾਂ ਤੋਂ ਵੀ ਇਸ ਮੌਕੇ ਚੀਨ ਪਹੁੰਚਦੇ ਹਨ।
ਸਫ਼ਰ ਦੀਆਂ ਪਾਬੰਦੀਆਂ ਕਾਰਨ ਇਹ ਲੋਕ ਹੁਣ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਕਾਮਿਆਂ ਤੇ ਵਸਤਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ।
ਜੂਏ ’ਤੇ ਆਰਜੀ ਰੋਕ
ਚੀਨ ਦਾ ਸ਼ਹਿਰ ਮਕਾਓ ਦੁਨੀਆਂ ਵਿੱਚ ਜੂਏ ਦਾ ਸਭ ਤੋਂ ਵੱਡਾ ਕੇਂਦਰ ਹੈ। ਇੱਥੇ ਪ੍ਰਸ਼ਾਸਨ ਨੇ ਜੂਏ ਉੱਪਰ 5 ਫਰਵਰੀ ਤੋਂ 15 ਦਿਨਾਂ ਲਈ ਪਾਬੰਦੀ ਲਾ ਦਿੱਤੀ ਹੈ।
ਇਸ ਤੋਂ ਵੀ ਪਹਿਲਾਂ, ਚੀਨ ਵਿੱਚ ਨਵੇਂ ਸਾਲ ਲਈ ਆਉਣ ਵਾਲੇ ਵਿਦੇਸ਼ੀਆਂ ਦੀ ਗਿਣਤੀ ਵਿੱਚ ਵੀ ਕਮੀ ਦਰਜ ਕੀਤੀ ਗਈ। ਚੀਨ ਵਿੱਚ ਨਵੇਂ ਸਾਲ ਦੇ ਇਸ ਹਫ਼ਤੇ ਨੂੰ ਸੁਨਹਿਰੀ ਹਫ਼ਤਾ ਸਮਝਿਆ ਜਾਂਦਾ ਹੈ। ਜਦਕਿ ਇਸ ਵਾਰ ਵਾਇਰਸ ਦੇ ਡਰ ਕਾਰਨ ਵਿਦੇਸ਼ੀ ਇਹ ਰੌਣਕਾਂ ਦੇਖਣ ਚੀਨ ਨਹੀਂ ਪਹੁੰਚੇ।
ਮਕਾਓ ਵਿੱਚ ਹੋਟਲ ਅਤੇ ਜੂਆਘਰ ਦੀ ਮਾਲਕ ਕੰਪਨੀ ਵਾਇਨ ਰਿਜ਼ੋਰਟਸ ਮੁਤਾਬਕ ਕੰਪਨੀ ਨੂੰ ਬੰਦ ਰਹਿਣ ਕਾਰਨ ਹਰ ਰੋਜ਼ ਪੱਚੀ ਲੱਖ ਡਾਲਰ ਦਾ ਨੁਕਸਾਨ ਹੋ ਰਿਹਾ ਹੈ।
ਕਸੀਨੋ ਦੋ ਖੇਤਰ ਵਿੱਚ ਲਗਭਗ 12 ਹਜ਼ਾਰ ਮੁਲਾਜ਼ਮ ਹਨ।
ਬਹੁਕੌਮੀ ਕੰਪਨੀਆਂ ਦਾ ਹਰਜਾ
ਵਾਇਰਸ ਦਾ ਅਸਰ ਚੀਨ ਤੋਂ ਬਾਹਰ ਵਾ ਫੈਲ ਗਿਆ ਹੈ।
ਦੱਖਣੀ ਕੋਰੀਆ ਦੀ ਕੰਪਨੀ ਹੁੰਡਾਈ ਨੇ ਕਾਰਾਂ ਦਾ ਉਤਪਾਦਨ ਰੋਕ ਦਿੱਤਾ ਹੈ। ਕਿਉਂਕਿ ਚੀਨ ਤੋਂ ਮਿਲਣ ਵਾਲੇ ਕਲ-ਪੁਰਜ਼ੇ ਨਹੀਂ ਆ ਰਹੇ। ਇਸ ਨੂੰ ਆਉਣ ਵਾਲੀ ਮੰਦੀ ਦਾ ਇੱਕ ਸੰਕੇਤ ਹੀ ਸਮਝਿਆ ਜਾ ਸਕਦਾ ਹੈ।
ਕੌਮਾਂਤਰੀ ਕੰਪਨੀਆਂ ਨੇ ਆਪਣੇ ਸ਼ੋਰੂਮ ਬੰਦ ਕਰ ਦਿੱਤੇ ਹਨ। ਜਿਨ੍ਹਾਂ ਵਿੱਚ ਫਰਨੀਚਰ ਵਿਕਰੇਤਾ ਇਕਾ ਤੇ ਸਟਾਰਬੱਕਸ ਵਰਗੀਆਂ ਕੰਪਨੀਆਂ ਸ਼ਾਮਲ ਹਨ।
ਸ਼ੇਅਰ ਬਜ਼ਾਰਾਂ ਤੇ ਵੀ ਇਸ ਸਿਹਤ ਐਮਰਜੈਂਸੀ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਹੈ।

ਤੇਲ ਕੀਤਮਾਂ ਵਿੱਚ ਨਿਘਾਰ
ਕੱਚੇ ਤੇਲ ਦੀਆਂ ਕੀਮਤਾਂ ਇਸ ਸਾਲ ਦੇ ਸਭ ਤੋਂ ਹੇਠਲੇ ਪੱਧਰ ’ਤੇ ਹਨ।
ਕੱਚੇ ਤੇਲ ਦੀਆਂ ਕੀਮਤਾਂ ਵਿੱਚ ਪਿਛਲੇ ਦੋ ਹਫ਼ਤਿਆਂ ਦੌਰਾਨ 15 ਫੀਸਦੀ ਦੀ ਗਿਰਾਵਟ ਆਈ ਹੈ। ਜਿਸ ਦਾ ਕਾਰਨ ਚੀਨ ਤੋਂ ਦਰਾਮਦ ਹੋਣ ਵਾਲੇ ਤੇਲ ਦੀ ਮੰਗ ਵਿੱਚ ਕਮੀ ਆਉਣਾ ਹੈ। ਚੀਨ ਦੀ ਉੱਘੀ ਤੇਲ ਕੰਪਨੀ ਸਿਨੋਪੈਕ ਨੇ ਉਤਪਾਦਨ ਵਿੱਚ ਕਮੀ ਕੀਤੀ ਹੈ।
ਤੇਲ ਉਤਪਾਦਕ ਦੇਸ਼ਾਂ ਦਾ ਇੱਕ ਸਮੂਹ ਤੇਲ ਦੀਆਂ ਕੀਮਤਾਂ ਵਧਾਉਣ ਦੇ ਯਤਨਾਂ ਵਜੋਂ ਉਤਪਾਦਨ ਵਿੱਚ ਕਮੀ ਕਰਨ ਬਾਰੇ ਵਿਚਾਰ ਕਰ ਰਿਹਾ ਹੈ।

ਦੂਰ ਰਸੀ ਪ੍ਰਭਾਵ
ਕੁਝ ਪੇਸ਼ੇਨਗੋਆਂ ਨੇ ਵਾਇਰਸ ਕਾਰਨ ਹੋਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਦੀ ਇੱਕ ਮਿਸਾਲ ਔਕਸਫੋਰਡ ਇਕਨੌਮਿਕਸ ਜਿਸ ਨੇ ਅਨੁਮਾਨ ਲਾਇਆ ਹੈ ਕਿ ਚੀਨੀ ਅਰਥਚਾਰਾ ਇਸ ਸਾਲ 5.6 ਫੀਸਦੀ ਦੀ ਦਰ ਨਾਲ ਵਧੇਗਾ। ਜਦਕਿ ਪਹਿਲਾਂ ਇਹ ਅਨੁਮਾਨ 6 ਫੀਸਦੀ ’ਤੇ ਰੱਖਿਆ ਗਿਆ ਸੀ।
ਵਿਸ਼ਵੀ ਆਰਥਿਕਤਾ ਵਿੱਚ ਵੀ 0.2 ਪ੍ਰਤੀਸ਼ਤ ਦੀ ਕਮੀ ਆਉਣ ਦੀ ਵੀ ਸੰਭਾਵਨਾ ਹੈ।
ਹਾਲਾਂਕਿ ਸੰਸਥਾਨ ਦਾ ਕਹਿਣਾ ਹੈ ਕਿ ਇਹ ਅਨੁਮਾਨ ਸਭ ਤੋਂ ਬਦਤਰ ਹਾਲਤ ਨੂੰ ਧਿਆਨ ਵਿੱਚ ਰੱਖੇ ਕੇ ਲਾਏ ਗਏ ਹਨ। ਇਸ ਕਾਰਨ ਕਿਹਾ ਜਾ ਸਕਦਾ ਹੈ ਕਿ ਇਸ ਵਾਇਰਸ ਦੇ ਆਰਥਿਕ ਅਸਰ ਹੋਰ ਵੀ ਗੰਭੀਰ ਹੋ ਸਕਦੇ ਹਨ।
ਇਹ ਵੀ ਪੜ੍ਹੋ:
- ਵਿਦੇਸ਼ ਜਾਣ ਦੇ 4 ਤਰੀਕੇ ਜਿੰਨ੍ਹਾਂ ਦੀ ਵਰਤੋਂ ਪੰਜਾਬੀਆਂ ਨੇ ਰੱਜ ਕੇ ਕੀਤੀ
- ਉਹ ਮੁਲਕ ਜੋ ਚੀਨ ਨਾਲੋਂ 14 ਗੁਣਾ ਤੇਜ਼ੀ ਨਾਲ ਵਿਕਾਸ ਕਰ ਸਕਦਾ ਹੈ
- ਜਦੋਂ ''ਕੋਠੇਵਾਲੀ ਗੰਗੂਬਾਈ'' ਨੇ ਨਹਿਰੂ ਸਾਹਮਣੇ ਵਿਆਹ ਦਾ ਪ੍ਰਸਤਾਵ ਰੱਖਿਆ
ਵੀਡੀਓ: ਵੀਡੀਓ:ਬੀਬੀਸੀ ਪੰਜਾਬੀ ਨੂੰ ਲਿਆਓ ਆਪਣੇ ਮੋਬਾਈਲ ''ਤੇ
ਵੀਡਿਓ: ਬਠਿੰਡੇ ਦੇ ਇਨ੍ਹਾਂ ਦੋ ਕਿਸਾਨਾਂ ਦੇ ਖੇਤੀ ਤਜਰਬੇ ਤੁਹਾਨੂੰ ਹੈਰਾਨ ਕਰ ਦੇਣਗੇ
https://www.youtube.com/watch?v=O4jRRnEAA0k
ਵੀਡੀਓ: ਕੋਰੋਨਾਵਾਇਰਸ ਬਾਰੇ ਲੋਕਾਂ ਲਈ ਕੀ ਹਨ ਹਦਾਇਤਾਂ
https://www.youtube.com/watch?v=xJFnyrBH6Aw
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)