ਬੈਡਮਿੰਟਨ ਖਿਡਾਰੀਆਂ ਨੂੰ ਵੀ IPL ਦੀ ਤਰਜ਼ ''''ਤੇ ਸ਼ੋਹਰਤ ਤੇ ਕਮਾਈ ਦਾ ਮੌਕਾ ਇੰਝ ਮਿਲ ਰਿਹਾ

01/23/2020 7:40:21 AM

ਪੀ ਵੀ ਸਿੰਧੂ, ਸਾਇਨਾ ਨੇਹਵਾਲ
Getty Images
ਪੀ ਵੀ ਸਿੰਧੂ ਦੇ ਨਾਲ ਸਾਇਨਾ ਨੇਹਵਾਲ

ਸਾਲ 2013 ਵਿੱਚ ਪੀਬੀਐਲ ਭਾਵ ਪ੍ਰੀਮੀਅਰ ਬੈਡਮਿੰਟਨ ਲੀਗ ਦਾ ਇੱਕ ਮੁਕਾਬਲਾ ਦਿੱਲੀ ਦੇ ਸਿਰੀਫੋਰਟ ਸਟੇਡਿਅਮ ਵਿੱਚ ਹੋਇਆ।ਹੈਦਰਾਬਾਦ ਹਾਟਸ਼ਾਟਸ ਦੀ ਸਾਇਨਾ ਨੇਹਵਾਲ ਅਤੇ ਅਵ ਵਾਰਿਅਰਸ ਦੀ ਪੀਵੀ ਸਿੰਧੂ ਦੇ ਵਿੱਚ ਹੋਣ ਵਾਲੇ ਮੈਚ ਨੂੰ ਵੇਖਣ ਲਈ ਸਾਰੀਆਂ ਸੀਟਾਂ ਭਰੀਆਂ ਹੋਈਆਂ ਸੀ।

ਉਹ ਮੈਚ ਤਾਂ ਸਿੰਧੂ ਹਾਰ ਗਈ ਪਰ ਉਸੇ ਸਿੰਧੂ ਨੇ ਸਾਲ 2017 ਦੇ ਪੀਬੀਐਲ ਦੇ ਤੀਸਰੀ ਸੀਰੀਜ ਵਿੱਚ ਚੇਨਈ ਸਮੈਸ਼ਰਸ ਦੇ ਲਈ ਖੇਡਦੇ ਹੋਏ ਸਾਇਨਾ ਨੇਹਵਾਲ ਨੂੰ ਨਾ ਸਿਰਫ਼ ਲੀਗ ਮੈਚ ਵਿੱਚ ਸਗੋਂ ਸੈਮੀ ਫਾਇਨਲ ਵਿੱਚ ਵੀ ਹਰਾਇਆ ਤੇ ਆਪਣੀ ਟੀਮ ਨੂੰ ਜਿਤਾਇਆ।

ਇਸ ਤੋਂ ਪਹਿਲਾਂ ਸਾਲ 2016 ਵਿੱਚ ਪੀਵੀ ਸਿੰਧੂ ਰਿਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤ ਚੁੱਕੀ ਹੈ। 2017 ਵਿੱਚ ਵੀ ਉਨ੍ਹਾਂ ਨੇ ਵਿਸ਼ਵ ਚੈਂਪਿਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ। 2017 ਵਿੱਚ ਸਿੰਧੂ ਵਰਲਡ ਸੁਪਰ ਸੀਰੀਜ਼ ਦੇ ਫਾਇਨਲ ਵਿੱਚ ਰਨਰ-ਅਪ ਰਹੀ। ਇਸ ਤੋਂ ਇਲਾਵਾ ਸਾਲ 2017 ਵਿੱਚ ਉਨ੍ਹਾਂ ਨੇ ਕੋਰੀਆ ਓਪਨ ਤੇ ਇੰਡਿਆ ਓਪਨ ਜਿੱਤਿਆ।

ਪੀਬੀਐਲ ਦੀ ਮਹਤੱਤਾ

ਸਿੰਧੂ ਮੰਨਦੇ ਹਨ ਕਿ ਇਸ ਵਿੱਚ ਪੀਬੀਐਲ ਵਿੱਚ ਮਿਲੀ ਕਾਮਯਾਬੀ, ਤਜਰਬਾ, ਟ੍ਰੇਨਿੰਗ, ਵੱਡੇ ਖਿਡਾਰੀਆਂ ਨਾਲ ਮੁਕਾਬਲਾ ਤੇ ਸ਼ਾਨਦਾਰ ਕੋਚਿੰਗ ਅਤੇ ਫਿਟਨੈਸ ਦੀ ਅਹਿਮ ਭੂਮਿਕਾ ਹੈ।

ਹੁਣ ਇੱਕ ਵਾਰ ਫਿਰ ਦੇਸੀ ਤੇ ਵਿਦੇਸ਼ੀ ਖਿਡਾਰੀਆਂ ਨਾਲ ਸਜੀ ਪੀਬੀਐਲ ਭਾਵ ਪ੍ਰੀਮਿਅਰ ਬੈਡਮਿੰਟਨ ਲੀਗ ਦਾ ਛੇਵਾਂ ਐਡੀਸ਼ਨ 20 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦਾ ਫਾਇਨਲ 9 ਫਰਵਰੀ ਨੂੰ ਖੇਡਿਆ ਜਾਵੇਗਾ।

ਬੀਬੀਸੀ ਨਾਲ ਖਾਸ ਗੱਲ-ਬਾਤ ਵਿੱਚ ਪੀਵੀ ਸਿੰਧੂ ਨੇ ਕਿਹਾ, "ਇਹ ਬਹੁਤ ਚੰਗੀ ਗੱਲ ਹੈ ਕਿ ਇਸ ਤਰ੍ਹਾਂ ਦੀ ਲੀਗ ਹੁੰਦੀ ਹੈ.. ਇਹ ਸਾਡੇ ਲਈ ਹੀ ਨਹੀਂ ਸਗੋਂ ਨੌਜਵਾਨ ਖਿਡਾਰੀਆਂ ਲਈ ਵੀ ਬਹੁਤ ਫਾਇਦੇ ਮੰਦ ਹੈ। ਉਨ੍ਹਾਂ ਨੂੰ ਲੋਕਾਂ ਨੂੰ ਜਾਣਨ ਦਾ ਵੀ ਮੌਕਾ ਮਿਲਦਾ ਹੈ ਜੋ ਖਿਡਾਰੀ ਸਿੰਧੂ ਜਾਂ ਸਾਇਨਾ ਬਣਨਾ ਚਾਹੁੰਦੇ ਹਨ ਤੇ ਬੈਡਮਿੰਟਨ ਵਿੱਚ ਕਰਿਅਰ ਬਣਾਉਣਾ ਚਾਹੁੰਦੇ ਹਨ। ਉਹ ਸਾਡੇ ਮੈਚ ਵੇਖ ਸਕਦੇ ਹਨ ਤੇ ਵੇਖ ਸਕਦੇ ਹਨ ਕਿ ਕਿੰਨੀ ਮਿਹਨਤ ਕਰਨੀ ਪੈਂਦੀ ਹੈ। ਸਿਰਫ਼ ਖਿਡਾਰੀਆਂ ਨੂੰ ਹੀ ਨਹੀਂ ਸਗੋਂ ਉਨ੍ਹਾਂ ਦੇ ਮਾਪਿਆਂ ਨੂੰ ਵੀ ਇਸ ਲੀਗ ਦਾ ਫਾਇਦਾ ਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਗੇ।"

ਭਾਰਤੀ ਖਿਡਾਰੀ ਬੀ.ਸਾਈ.ਪ੍ਰਣੀਤ ਨੇ ਬੀਬੀਸੀ ਨਾਲ ਗੱਲ-ਬਾਤ ਕਰਦਿਆਂ ਕਿਹਾ ਕਿ ਇੱਕ ਜੂਨੀਅਰ ਖਿਡਾਰੀ ਦੇ ਰੂਪ ਵਿੱਚ ਉਹ ਪੀਬੀਐਲ ਨਾਲ ਜੁੜੇ ਅਤੇ ਬੇਹਦ ਅਨੁਭਵੀ ਖਿਡਾਰੀਆਂ ਦੇ ਖ਼ਿਲਾਫ਼ ਖੇਡਣ ਦਾ ਆਤਮ-ਵਿਸ਼ਵਾਸ ਉਨ੍ਹਾਂ ਵਿੱਚ ਆਇਆ।

ਇਸ ਵਾਰ ਦੀ ਲੀਗ ਵਿੱਚ ਸੱਤ ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਵਿੱਚ ਅਵਧ ਵਾਰਿਅਰਸ, ਬੈਂਗਲੁਰੂ ਰੈਪਟਰਸ, ਚੇਨਈ ਸੁਪਰ ਸਟਾਰਜ, ਹੈਦਰਾਬਾਦ ਹੰਟਰਜ਼, ਮੁੰਬਈ ਰੋਕੇਟਸ, ਨੋਰਥ ਇਸਟਰਨ ਵਾਇਰਸ ਅਤੇ ਪੁਨੇ 7 ਏਸੇਸ ਸ਼ਾਮਲ ਹਨ।

ਪੀਬੀਐਲ ਪਹਿਲੀ ਵਾਰ ਸਾਲ 2013 ਵਿੱਚ ਹੋਇਆ ਸੀ। ਇਸ ਤੋਂ ਬਾਅਦ ਸਾਲ 2016 ਵਿੱਚ ਇੱਕ ਵਾਰ ਫਿਰ ਤੋਂ ਦੁਨੀਆਂ ਭਰ ਦੇ ਖਿਡਾਰੀਆਂ ਦੀ ਨਿਲਾਮੀ ਹੋਈ ਤੇ ਉਸ ਤੋਂ ਬਾਅਦ ਛੇ ਟੀਮਾਂ ਦੇ ਨਾਲ ਲੀਗ ਦਾ ਦੂਜਾ ਜਨਮ ਹੋਇਆ।

ਇਹ ਵੀ ਪੜ੍ਹੋ:

ਪੀ ਕਸ਼ਯਪ
Getty Images
ਪੀ ਕਸ਼ਯਪ

ਉਸ ਵੇਲੇ ਪੀ ਕਸ਼ਯਪ ਨੇ ਬੀਬੀਸੀ ਨੂੰ ਕਿਹਾ ਸੀ ਕਿ ਇਸ ਲੀਗ ਵਿੱਚ ਇਹ ਫਾਇਦਾ ਹੋਇਆ ਹੈ ਕਿ ਚੀਨ, ਜਾਪਾਨ, ਥਾਇਲੈਂਡ ਅਤੇ ਇੰਡੋਨੇਸ਼ਿਆ ਦੇ ਖਿਡਾਰੀਆਂ ਨਾਲ ਆਪਣੇ ਘਰ ਹੀ ਖੇਡਣ ਦਾ ਮੌਕਾ ਮਿਸ ਰਿਹਾ ਹੈ। ਚਾਹੇ ਚੀਨ ਦੇ ਵੱਡੇ ਖਿਡਾਰੀ ਨਹੀਂ ਆਏ ਪਰ ਭੱਵਿਖ ਵਿੱਚ ਉਹ ਵੀ ਆ ਸਕਦੇ ਹਨ।

ਇਸ ਵਾਰ ਦੀ ਲੀਗ ਵਿੱਚ ਹਿੱਸਾ ਲੈ ਰਹੇ ਚਿਰਾਗ ਸ਼ੈੱਟੀ ਕਹਿੰਦੇ ਹਨ, "ਮੈਂ ਕਈ ਸਾਲਾਂ ਤੋਂ ਲੀਗ ਵਿੱਚ ਖੇਡ ਰਿਹਾ ਹਾਂ। ਪਹਿਲੇ ਸਾਲ ਵਿੱਚ ਹੀ ਮੈਨੂੰ ਵਧੀਆ ਖਿਡਾਰੀਆਂ ਨਾਲ ਖੇਡਣ ਦਾ ਮੌਕਾ ਮਿਲਿਆ ਅਤੇ ਮੈਂ ਬਹੁਤ ਕੁਝ ਸਿਖਿਆ। ਹੁਣ ਮੈਨੂੰ ਅਜਿਹਾ ਲੱਗਦਾ ਹੈ ਕਿ ਮੈਂ ਕਿਸੇ ਨਾਲ ਵੀ ਖੇਡ ਸਕਦਾ ਹਾਂ।"

ਪਿਛਲੇ 10 ਸਾਲਾਂ ਵਿੱਚ ਭਾਰਤ ਦੇ ਕਈ ਬੈਡਮਿੰਟਨ ਖਿਡਾਰੀਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ। ਚਾਹੇ ਉਹ ਬੀ.ਸਾਈ.ਪ੍ਰਣੀਤ, ਚਿਰਾਗ ਸ਼ੈਟੀ, ਸਿੰਧੂ ਜਾਂ ਸਾਇਨਾ ਹੋਣ। ਚਿਰਾਗ ਵਰਗੇ ਖਿਡਾਰੀ ਮੰਨਦੇ ਹਨ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਬੈਡਮਿੰਟਨ ਨੂੰ ਭਾਰਤ ਵਿੱਚ ਚੰਗੀ ਤਰੀਕੇ ਨਾਲ ਮੈਨੇਜ਼ ਕੀਤਾ ਗਿਆ ਹੈ ਅਤੇ ਖੇਡ ਨੂੰ ਕਾਫੀ ਅਹਮਿਅਤ ਵੀ ਮਿਲੀ ਹੈ।

ਪੀਬੀਐਲ ਦੀ ਗੱਲ ਕਰੀਏ ਤਾਂ ਸਾਲ 2017-18 ਵਿੱਚ ਛੇ ਟੀਮਾਂ ਸੀ। ਪਰ ਸਾਲ 2017-18 ਵਿੱਚ ਦੋ ਟੀਮਾਂ ਵਧਣ ਕਰਕੇ ਇਨ੍ਹਾਂ ਦੀ ਗਿਣਤੀ ਅੱਠ ਹੋ ਗਈ।

ਸਾਲ 2018-19 ਵਿੱਚ ਪੁਨੇ 7 ਏਸੇਸ ਦੇ ਜੁੜਨ ਨਾਲ ਪੀਬੀਐਲ ਵਿੱਚ ਟੀਮਾਂ ਦੀ ਗਿਣਤੀ ਨੌ ਹੋ ਗਈ।

ਪੀਬੀਐਲ ਦੀਆਂ ਟੀਮਾਂ ਤੇ ਖਿਡਾਰੀ

ਪਰ ਇਸ ਵਾਰ ਇਸ ਦੇ ਛੇਵੇਂ ਐਡੀਸ਼ਨ ਵਿੱਚ ਸੱਤ ਟੀਮਾਂ ਹਿੱਸਾ ਲੈ ਰਹੀਆਂ ਹਨ। ਪੀਬੀਐਲ ਨੂੰ ਕੌਮਾਂਤਰੀ ਬੈਡਮਿੰਟਨ ਸੰਘ ਨੇ ਮਾਨਤਾ ਦਿੰਦੇ ਹੋਏ, ਇਸ ਵਿੱਚ ਦੁਨੀਆਂ ਭਰ ਦੇ ਖਿਡਾਰੀਆਂ ਨੂੰ ਖੇਡਣ ਦੀ ਇਜਾਜ਼ਤ ਦਿੱਤੀ ਹੈ।

ਅਵਧ ਵਾਰਿਅਰਸ ਵਿੱਚ ਅਜੇ ਜੈਰਾਮ, ਸ਼ੁਭਾਂਕਰ ਡੇ ਅਤੇ ਤਨਵੀ ਲਾਡ ਦੇ ਇਲਾਵਾ ਅਮਰੀਕਾ ਦੀ ਝਾਂਗ ਵੇਇਵੇਨ ਅਤੇ ਹਾਂਗਕਾਂਗ ਦੀ ਵਾਗ ਵਿੰਗ ਦੀ ਹੈ।

ਬੈਂਗਲੁਰੂ ਰੈਪਟਰਸ ਵਿੱਚ ਬੀ.ਸਾਈ.ਪ੍ਰਣੀਤ ਅਤੇ ਚੀਨ ਤਾਇਪੇ ਦੀ ਤਾਈ ਜ਼ੂ ਯਿੰਗ ਹੈ। ਚੇਨਈ ਸੁਪਰ ਸਟਾਰਜ ਵਿੱਚ ਬੀਸੁਮਿਤ ਰੈੱਡੀ, ਲਕਸ਼ਿਆ ਸੇਨ, ਗਾਇਤਰੀ ਗੋਪੀਚੰਦ, ਮਨੂ ਅਤਰੀ ਦੇ ਇਲਾਵਾ ਇੰਡੋਨੇਸ਼ਿਆ ਦੇ ਟਾਮੀ ਸੁਗਿਆਰਤੋ ਹਨ।

ਹੈਦਰਾਬਾਦ ਹੰਟਰਜ ਵਿੱਚ ਵਿਸ਼ਵ ਚੈਂਪਿਅਨ ਭਾਰਤ ਦੀ ਪੀਵੀ ਸਿੰਧੂ, ਸੌਰਭ ਵਰਮਾ, ਐਨਸਿਕੀ ਰੈੱਡੀ ਅਤੇ ਰੂਸ ਦੇ ਵਲਾਦਿਮਿਰ ਇਵਾਨੋਵ ਹਨ।

ਮੁੰਬਈ ਰੋਕੇਟਸ ਵਿੱਚ ਵੀ ਪੀ ਕਸ਼ਯਪ, ਪਰਨਵ ਚੋਪੜਾ ਨੋਰਥ ਇਸਟਰਨ ਵਾਇਰਸ ਵਿੱਚ ਥਾਈਲੈਂਡ ਦੇ ਤਾਨੋਂਗਸਾਕ ਸੀਨਸੋਮਬੁਨਸੁਕ ਅਤੇ ਪੁਨੇ 7 ਏਸੇਸ ਵਿੱਚ ਚਿਰਾਗ ਸ਼ੈਟੀ ਤੇ ਰਿਤੂਪਰਣਾ ਦਾਸ ਸ਼ਾਮਲ ਹਨ।

ਸਾਲ 2013 ਵਿੱਚ ਪਹਿਲੀ ਵਾਰ ਜੇਤੂ ਬਣੀ ਹੈਦਰਾਬਾਦ ਹੰਟਰਜ ਦੀ ਟੀਮ, ਜਿਸ ਵਿੱਚ ਅਜੇ ਜੈਰਾਮ, ਸ਼ੁਭਾਂਕਰ ਡੇ ਅਤੇ ਇੰਡੋਨੇਸ਼ਿਆ ਦੋ ਤੋਫ਼ਿਫ ਹਿਦਾਇਤ ਵਰਗੇ ਵੱਡੇ ਨਾਂ ਹਨ।

ਬੀ.ਸਾਈ.ਪ੍ਰਣੀਤ
Getty Images
ਬੀ.ਸਾਈ.ਪ੍ਰਣੀਤ

ਪੀਬੀਐਲ ਤੇ ਨਿਲਾਮੀ

ਪੀਬੀਐਲ ਖਿਡਾਰੀਆਂ ਲਈ ਪੈਸੇ ਦਾ ਪਿਟਾਰਾ ਖੋਲਣ ਵਾਲੀ ਸਾਬਤ ਹੋ ਰਹੀ ਹੈ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਪੀਵੀ ਸਿੰਧੂ ਨੂੰ ਹੈਦਰਾਬਾਦ ਹੰਟਰਜ ਨੇ ਨਿਲਾਮੀ ਵਿੱਚ 77 ਲੱਖ ਰੁਪਏ ਦੀ ਬੋਲੀ ਲਾ ਕੇ ਆਪਣੇ ਨਾਲ ਰੱਖਿਆ।

ਦੁਨੀਆਂ ਦੀ ਨੰਬਰ ਇੱਕ ਖਿਡਾਰੀ ਚੀਨ ਤਾਇਪੇ ਦੀ ਤਾਈ ਜ਼ੂ ਯਿੰਗ ਨੂੰ ਬੈਂਗਲੁਰੂ ਰੈਪਟਰਸ ਨੇ 77 ਲੱਖ ਰੁਪਏ ਵਿੱਚ ਆਪਣੇ ਨਾਲ ਰੱਖਿਆ। ਬੈਂਗਲੁਰੂ ਰੈਪਟਰਸ ਨੇ ਬੀ.ਸਾਈ.ਪ੍ਰਣੀਤ ਦੇ ਲਈ 32 ਲੱਖ ਰੁਪਏ ਖਰਚ ਕੀਤੇ।

ਚੇਨਈ ਸੁਪਰ ਸਟਾਰਜ ਨੇ ਬੀਸੁਮਿਤ ਰੈੱਡੀ ਨੂੰ 11 ਲੱਖ ਰੁਪਏ ਜਦਕਿ ਪੁਨੇ 7 ਏਸੇਸ ਨੇ ਚਿਰਾਗ ਨੂੰ 15 ਲੱਖ 50 ਹਜ਼ਾਰ ਰੁਪਏ ਖਰਚ ਕਰਕੇ ਆਪਣੇ ਨਾਲ ਰੱਖਿਆ। ਪਰ ਸਾਇਨਾ ਨੇਹਵਾਲ ਤੇ ਕੇ ਸ਼੍ਰੀਕਾਂਤ ਇਸ ਵਾਰ ਨਹੀਂ ਖੇਡ ਪਾਉਣਗੇ।

ਪੀ ਵੀ ਸਿੰਧੂ, ਸਾਇਨਾ ਨੇਹਵਾਲ
Getty Images
ਪੀ ਵੀ ਸਿੰਧੂ ਦੇ ਨਾਲ ਸਾਇਨਾ ਨੇਹਵਾਲ

ਰਹੀ ਗੱਲ ਪੀਬੀਐਲ ਤੋਂ ਭਾਰਤੀ ਖਿਡਾਰੀਆਂ ਨੂੰ ਮਿਲੀ ਨਵੀਂ ਪਹਿਚਾਣ ਦੀ, ਤਾਂ ਇਸ ਨੂੰ ਲੈ ਕੇ ਸਾਬਕਾ ਏਸ਼ੀਅਨ ਚੈਂਪਿਅਨ ਦਿਨੇਸ਼ ਖੰਨਾ ਮੰਨਦੇ ਹਨ, "ਪੀਵੀ ਸਿੰਧੂ ਤੇ ਸਾਇਨਾ ਨੇਹਵਾਲ ਤਾਂ ਕੌਮਾਂਤਰੀ ਪੱਧਰ ''ਤੇ ਖੇਡਦੀਆਂ ਹਨ। ਉਨ੍ਹਾਂ ਦੇ ਨਾਲ ਦੂਜੇ ਭਾਰਤੀ ਖਿਡਾਰੀਆਂ ਨੂੰ ਵੀ ਵਿਦੇਸ਼ੀ ਖਿਡਾਰੀਆਂ ਨਾਲ ਖੇਡਣ, ਰਹਿਣ ਤੇ ਟ੍ਰੇਨਿੰਗ ਕਰਨ ਦਾ ਮੌਕਾ ਮਿਲ ਜਾਂਦਾ ਹੈ। ਉਂਝ ਤਾਂ ਭਾਰਤ ਦੇ ਕੋਚ ਬਹੁਤ ਵਧੀਆ ਹਨ ਪਰ ਫਿਰ ਵੀ ਉਨ੍ਹਾਂ ਨੂੰ ਵਿਦੇਸ਼ੀ ਕੋਚਾਂ ਤੋਂ ਨਵੀਂ ਤਕਨੀਕ ਸਿਖਣ ਦਾ ਮੌਕਾ ਮਿਲ ਜਾਂਦਾ ਹੈ।"

ਦਿਨੇਸ਼ ਖੰਨਾ ਕਹਿੰਦੇ ਹਨ ਕਿ ਪੀਬੀਐਲ ਤੋਂ ਨੌਜਵਾਨ ਭਾਰਤੀ ਖਿਡਾਰੀਆਂ ਨੂੰ ਬਹੁਤ ਲਾਭ ਮਿਲਿਆ ਹੈ ਜਿਸ ਵਿੱਚੋਂ ਲਕਸ਼ਿਆ ਸੇਨ ਸ਼ਾਮਲ ਹੈ। ਲਕਸ਼ਿਆ ਸੇਨ ਨੇ ਪਿਛਲੇ ਸਾਲ ਕਈ ਟੁਰਨਾਮੈਂਟ ਵੀ ਜੀਤੇ ਹਲਾਂਕਿ ਉਨ੍ਹਾਂ ਦਾ ਪੱਧਰ ਬਹੁਤਾ ਉੱਚਾ ਨਹੀਂ ਸੀ ਪਰ ਫਿਰ ਵੀ ਉਹ ਭਵਿੱਖ ਦੇ ਸਿਤਾਰੇ ਹਨ।

ਕੁਝ ਮਹਿਲਾ ਖਿਡਾਰੀਆਂ ਦੇ ਨਾਮਾਂ ਬਾਰੇ, ਦਿਨੇਸ਼ ਖੰਨਾ ਦਾ ਕਹਿਣਾ ਹੈ ਕਿ ਗੁਹਾਟੀ ਦੀ 20 ਸਾਲਾ ਅਸ਼ਿਤਾ ਚਾਲਿਹਾ ਉੱਤਰ ਪੂਰਬੀ ਵਾਰੀਅਰਜ਼ ਲਈ ਖੇਡਦੀ ਹੈ। ਉਸ ਨੇ ਪਿਛਲੇ ਸਾਲ ਨੇਪਾਲ ਵਿੱਚ, 2018 ਵਿੱਚ ਟਾਟਾ ਓਪਨ ਇੰਟਰਨੈਸ਼ਨਲ ਅਤੇ ਦੁਬਈ ਇੰਟਰਨੈਸ਼ਨਲ ਜਿੱਤਿਆ ਸੀ। ਇਨ੍ਹਾਂ ਤੋਂ ਇਲਾਵਾ ਸਾਬਕਾ ਖਿਡਾਰੀ ਅਤੇ ਕੋਚ ਪੀ ਗੋਪੀਚੰਦ ਦੀ ਧੀ ਗਾਇਤਰੀ ਗੋਪੀਚੰਦ ਵੀ ਇੱਕ ਉੱਭਰ ਰਹੀ ਖਿਡਾਰਨ ਹੈ। ਉਹ ਚੇਨਈ ਸੁਪਰ ਸਟਾਰਜ਼ ਦਾ ਹਿੱਸਾ ਹੈ।

ਦਿਨੇਸ਼ ਖੰਨਾ ਦਾ ਇਹ ਵੀ ਮੰਨਣਾ ਹੈ ਕਿ ਭਾਰਤ ਦੀ ਪੁਰਸ਼ ਡਬਲਜ਼ ਦੀ ਜੋੜੀ ਸਤਵਿਕ ਸਾਈ ਰਾਜ ਰਾਂਕੀ ਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਪੀਬੀਐਲ ਦਾ ਬਹੁਤ ਲਾਭ ਮਿਲਿਆ।

ਜਦੋਂ ਇਸ ਜੋੜੀ ਨੇ ਸਾਲ 2019 ਵਿੱਚ ਥਾਈਲੈਂਡ ਓਪਨ ਜਿੱਤਿਆ, ਤਾਂ ਉਨ੍ਹਾਂ ਨੇ ਦੁਨੀਆਂ ਦੇ ਚੋਟੀ ਦੇ 10 ਜੋੜੀਆਂ ਵਿੱਚੋਂ ਬਹੁਤ ਸਾਰੇ ਖਿਡਾਰੀਆਂ ਨੂੰ ਹਰਾਇਆ।

ਇਹ ਵੀ ਪੜ੍ਹੋ:

ਕਿਸੇ ਵੀ ਲੀਗ ਦਾ ਸਭ ਤੋਂ ਵੱਡਾ ਫਾਇਦਾ ਨਵੇਂ ਸਟੇਡੀਅਮ ਦੇ ਗਠਨ ਅਤੇ ਪੁਰਾਣੇ ਸਟੇਡੀਅਮਾਂ ਦੀ ਦੇਖਭਾਲ ਦੁਆਰਾ ਹੁੰਦਾ ਹੈ। ਹੈਦਰਾਬਾਦ ਵਿੱਚ ਇੱਕ ਵਿਸ਼ੇਸ਼ ਪੀ ਗੋਪੀਚੰਦ ਅਕੈਡਮੀ ਹੈ ਅਤੇ ਨਾਲ ਹੀ ਦਿੱਲੀ ਨੂੰ ਵੀ ਹਰ ਸਾਲ ਸੁਪਰ ਸੀਰੀਜ਼ ਕਰਵਾਉਣ ਦਾ ਮੌਕਾ ਮਿਲਦਾ ਹੈ। ਲਖਨਉ ਵਿੱਚ ਸਈਦ ਮੋਦੀ ਚੈਂਪੀਅਨਸ਼ਿਪ ਹੁੰਦੀ। ਇਸ ਤੋਂ ਇਲਾਵਾ ਬੈਂਗਲੁਰੂ, ਚੇਨਈ ਅਤੇ ਗੁਹਾਟੀ ਵਿੱਚ ਵੀ ਸ਼ਾਨਦਾਰ ਸਟੇਡੀਅਮ ਹਨ। ਇਨ੍ਹਾਂ ਸਟੇਡੀਅਮਾਂ ਵਿੱਚ ਖੇਡੇ ਗਏ ਪੀਬੀਐਲ ਮੈਚ ਨੌਜਵਾਨ ਖਿਡਾਰੀਆਂ ਵਿੱਚ ਬੈਡਮਿੰਟਨ ਖੇਡਣ ਦਾ ਰੁਝਾਨ ਪੈਦਾ ਕਰਨਗੇ।

ਪੀਬੀਐਲ ਵਿੱਚ ਪੈਸਿਆਂ ਦੀ ਆਮਦ ਨੇ ਨਾ ਸਿਰਫ਼ ਖਿਡਾਰੀਆਂ ਦੇ ਮਨੋਬਲ ਨੂੰ ਹੁਲਾਰਾ ਦਿੱਤਾ ਹੈ ਸਗੋਂ ਨਾਲ ਹੀ ਮੈਚ ਜਿੱਤ ਕੇ ਉਨ੍ਹਾਂ ਵਿੱਚ ਇੱਕ ਚੰਗਾ ਮੁਕਾਬਲਾ ਲੜਨ ਦਾ ਵੀ ਜਜ਼ਬਾ ਪੈਦਾ ਕੀਤਾ।

ਜੇ ਅਸੀਂ ਵਿਦੇਸ਼ੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਸਪੇਨ ਦੀ ਸਾਬਕਾ ਵਿਸ਼ਵ ਚੈਂਪੀਅਨ ਕੈਰੋਲੀਨਾ ਮਾਰਿਨ ਇਸ ਵਾਰ ਪੀਬੀਐਲ ਵਿੱਚ ਨਹੀਂ ਖੇਡੇਗੀ। ਕੈਰੋਲੀਨਾ ਮਾਰਿਨ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਹਰ ਕੋਈ ਸਿੰਧੂ ਅਤੇ ਕੈਰੋਲੀਨਾ ਵਿਚਾਲੇ ਹੋਣ ਵਾਲੇ ਮੁਕਾਬਲੇ ''ਤੇ ਵੀ ਨਜ਼ਰ ਰੱਖਦਾ ਹੈ।

ਹੁਣ ਵੇਖਣਾ ਇਹ ਹੈ ਕਿ ਖਿਡਾਰੀ ਇਸ ਵਾਰ ਪੀਬੀਐਲ ਵਿੱਚ ਕਿਵੇਂ ਖੇਡਦੇ ਹਨ। ਓਲੰਪਿਕ ਖੇਡਾਂ ਕੁਝ ਮਹੀਨਿਆਂ ਬਾਅਦ ਹਨ ਅਤੇ ਵੱਡੇ ਖਿਡਾਰੀਆਂ ਨੂੰ ਵੀ ਪੀਬੀਐਲ ਵਿੱਚ ਆਪਣੀ ਤਾਕਤ ਦਿਖਾਉਣ ਦਾ ਮੌਕਾ ਮਿਲੇਗਾ।

ਵੀਡਿਓ: ਅਲਿੰਗੀ ਕੁੜੀ ਆਪਣੇ ਨਿੱਜੀ ਤਜਰਬੇ ਦੱਸ ਰਹੀ ਹੈ

https://www.facebook.com/BBCnewsPunjabi/videos/964988000569356/

ਵੀਡਿਓ: ਜਦੋਂ ਦੰਦਾਂ ਦੀ ਡਾਕਟਰ ਮਾਂ ਬਣਨ ਮਗਰੋਂ ਬਣੀ ਪਾਵਰ ਲਿਫਟਰ

https://www.facebook.com/BBCnewsPunjabi/videos/629653914438675/

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News