Delhi polls: ਕਦੇ ਪੰਜਾਬ ''''ਚ ''''ਆਪ'''' ਦੀਆਂ ਟਿਕਟਾਂ ਦੇਣ ਵਾਲੇ ਦੁਰਗੇਸ਼ ਪਾਠਕ ਹੁਣ ਦਿੱਲੀ ਤੋਂ ਖ਼ੁਦ ਮੈਦਾਨ ''''ਚ – 5 ਅਹਿਮ ਖ਼ਬਰਾਂ
Wednesday, Jan 15, 2020 - 07:40 AM (IST)

ਆਮ ਆਦਮੀ ਪਾਰਟੀ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਲਈ ਸਾਰੇ 70 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਤਾਂ ਉਸ ਵਿੱਚ ਇੱਕ ਅਜਿਹਾ ਨਾਂ ਸੀ ਜਿਸ ਦੀ ਗੂੰਜ ਪੰਜਾਬ ਦੀਆਂ 2017 ਵਿਧਾਨ ਸਭਾ ਚੋਣਾਂ ਵੇਲੇ ਖੂਬ ਚੱਲੀ ਸੀ — ਦੁਰਗੇਸ਼ ਪਾਠਕ।
ਪਾਠਕ 2017 ਵਿੱਚ ਪੰਜਾਬ ''ਚ ''ਆਪ'' ਦੀਆਂ ਟਿਕਟਾਂ ਵੰਡਣ ਵਾਲਿਆਂ ਵਿੱਚੋਂ ਇੱਕ ਸਨ। ਜਦੋਂ ਪਾਰਟੀ ਨੇ ਆਪਣੇ ਸੂਬਾ ਇਕਾਈ ਮੁਖੀ ਸੁੱਚਾ ਸਿੰਘ ਛੋਟੇਪੁਰ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਬਾਹਰ ਕੱਢਿਆ ਸੀ ਤਾਂ ਸੀਨੀਅਰ ਆਗੂ ਸੰਜੇ ਸਿੰਘ ਦੇ ਨਾਲ ਦੁਰਗੇਸ਼ ਪਾਠਕ ਨੂੰ ਵੀ ਅੰਦਰੋਂ-ਬਾਹਰੋਂ ਨਿਖੇਧੀ ਝੱਲਣੀ ਪਈ ਸੀ।
ਜਦੋਂ ਪਾਰਟੀ ਆਪਣੀਆਂ ਉਮੀਦਾਂ ਤੋਂ ਕਿਤੇ ਘੱਟ ਸੀਟਾਂ ਜਿੱਤੀ — 117 ਵਿੱਚੋਂ 100 ਦੀ ਆਸ ਸੀ ਪਰ 20 ਹੀ ਆਈਆਂ — ਤਾਂ ਉਨ੍ਹਾਂ ਨੂੰ ਪੰਜਾਬੋਂ ਦੂਰ ਕਰ ਲਿਆ ਗਿਆ।
ਇਹ ਵੀ ਪੜ੍ਹੋ
- ਜਿਣਸੀ ਸ਼ੋਸ਼ਣ ਖ਼ਿਲਾਫ਼ ਆਵਾਜ਼ ਚੁੱਕਣ ਵਾਲੀਆਂ ਔਰਤਾਂ ਨੂੰ ਕੀ ਝੱਲਣਾ ਪੈਂਦਾ ਹੈ
- ''ਅਸੀਂ ਉਸ ਔਰਤ ਨੂੰ ਗੁਆਇਆ ਜੋ ਸ਼ਾਂਤੀ ਲਈ ਕੰਮ ਕਰ ਰਹੀ ਸੀ''
- #SatyaNadella: ਮਾਈਕਰੋਸੌਫਟ ਦੇ ਮੁਖੀ ਨੇ CAA ਨੂੰ ਮਾੜਾ ਆਖਿਆ ਤਾਂ ਭਖਿਆ ਵਿਵਾਦ
ਉਂਝ ਪਾਠਕ ਆਮ ਆਦਮੀ ਪਾਰਟੀ ਦੀਆਂ ਇਕਾਈਆਂ ਸਥਾਪਤ ਕਰਨ ਦੇ ਇੰਚਾਰਜ ਸਨ ਅਤੇ 2015 ਵਿੱਚ ਦਿੱਲੀ ਵਿੱਚ ਪਾਰਟੀ ਦੀ ਜਿੱਤ (67/70) ਦੇ ਵੱਡੇ ਉਸਾਰੂ ਵੀ ਮੰਨੇ ਜਾ ਰਹੇ ਸਨ। ਇਸੇ ਆਧਾਰ ਉੱਤੇ ਉਨ੍ਹਾਂ ਨੂੰ ਪੰਜਾਬ ਭੇਜਿਆ ਗਿਆ ਸੀ।
ਪਿਛਲੇ ਕੁਝ ਮਹੀਨਿਆਂ ਤੋਂ ਉਹ ਦਿੱਲੀ ਦੇ ਕਰਾਵਲ ਨਗਰ ਇਲਾਕੇ ਤੋਂ ਚੋਣ ਮੈਦਾਨ ਵਿੱਚ ਸਰਗਰਮ ਨਜ਼ਰ ਆ ਹੀ ਰਹੇ ਸਨ ਅਤੇ ਹੁਣ ਪਾਰਟੀ ਨੇ ਉਨ੍ਹਾਂ ਨੂੰ ਰਸਮੀ ਤੌਰ ''ਤੇ ਉਮੀਦਵਾਰ ਵੀ ਐਲਾਨ ਦਿੱਤਾ ਹੈ। ਪਹਿਲਾਂ ਇੱਥੋਂ ਆਮ ਆਦਮੀ ਪਾਰਟੀ ਦੀ ਕਪਿਲ ਮਿਸ਼ਰਾ ਵਿਧਾਇਕ ਸਨ ਪਰ ਉਨ੍ਹਾਂ ਨੇ ਭਾਜਪਾ ਜੁਆਇਨ ਕਰ ਲਈ ਸੀ।
ਪੂਰੀ ਲਿਸਟ ਪਾਰਟੀ ਨੇ ਟਵੀਟ ਵੀ ਕੀਤੀ ਹੈ:
https://twitter.com/AamAadmiParty/status/1217080535199019009
ਯੂਪੀ ਦੇ ਗੋਰਖਪੁਰ ਦੇ ਜੰਮਪਲ ਪਾਠਕ ਦਿੱਲੀ ਵਿੱਚ ਯੂਪੀਐੱਸਸੀ ਦੀ ਪਰੀਖਿਆ ਦੇ ਕੇ ਆਈਏਐੱਸ ਅਫਸਰ ਬਣਨ ਆਏ ਸਨ ਪਰ ਅੰਨਾ ਹਜ਼ਾਰੇ ਤੇ ਕੇਜਰੀਵਾਲ ਨਾਲ ਜੁੜੇ ਗਏ ਸਨ।
ਇਕੱਤੀ ਸਾਲਾਂ ਦੇ ਪਾਠਕ ਪਾਰਟੀ ਦੀ ਸਰਬ ਉੱਚ ਪੌਲਿਟੀਕਲ ਅਫੇਅਰਜ਼ ਕਮੇਟੀ ਦੇ ਸਭ ਤੋਂ ਘੱਟ ਉਮਰ ਦੇ ਮੈਂਬਰ ਵੀ ਹਨ।
ਪਾਰਟੀ ਨੇ ਜਿਹੜੀ ਲਿਸਟ ਕੱਢੀ ਹੈ ਉਸ ਵਿੱਚ ਉਨ੍ਹਾਂ ਜਰਨੈਲ ਸਿੰਘ ਦਾ ਨਾਮ ਨਹੀਂ ਹੈ ਜਿਨ੍ਹਾਂ ਨੇ ਦਿੱਲੀ ਦੀ ਰਾਜੌਰੀ ਗਾਰਡਨ ਸੀਟ ਤੋਂ ਅਸਤੀਫ਼ਾ ਦੇ ਕੇ ਪੰਜਾਬ ਵਿੱਚ ਪ੍ਰਕਾਸ਼ ਸਿੰਘ ਬਾਦਲ ਖ਼ਿਲਾਫ਼ ਲੰਬੀ ਹਲਕੇ ਤੋਂ ਚੋਣ ਲੜੀ ਸੀ। ਜਿਨ੍ਹਾਂ ਜਰਨੈਲ ਸਿੰਘ ਦਾ ਨਾਮ ਹੈ ਉਹ ਤਿਲਕ ਨਗਰ ਤੋਂ ਮੌਜੂਦਾ ਵਿਧਾਇਕ ਹਨ।
ਅਦਾਲਤ ਨੇ ਦਿੱਲੀ ਪੁਲਿਸ ਨੂੰ ਪੁੱਛਿਆ, ''ਕੀ ਤੁਸੀਂ ਸਵਿੰਧਾਨ ਪੜ੍ਹਿਆ ਹੈ?''

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਖ਼ਿਲਾਫ਼ ਸਬੂਤ ਪੇਸ਼ ਨਾ ਕਰਨ ''ਤੇ ਅਦਾਲਤ ਨੇ ਦਿੱਲੀ ਪੁਲਿਸ ਨੂੰ ਫ਼ਟਕਾਰ ਲਗਾਈ ਹੈ।
ਜੱਜ ਨੇ ਕੇਸ ਦੀ ਸੁਣਵਾਈ ਦੌਰਾਨ ਕਿਹਾ ਕਿ ਲੋਕ ਸੜਕਾਂ ''ਤੇ ਹਨ ਕਿਉਂਕਿ ਸੰਸਦ ਵਿੱਚ ਜੋ ਕਿਹਾ ਜਾਣਾ ਚਾਹੀਦਾ ਸੀ, ਉਹ ਨਹੀਂ ਕਿਹਾ ਗਿਆ।
ਵਧੀਕ ਸੈਸ਼ਨ ਜੱਜ ਕਾਮਿਨੀ ਲੌ ਨੇ ਕਿਹਾ, "ਦਿੱਲੀ ਪੁਲਿਸ ਅਜਿਹਾ ਵਿਹਾਰ ਕਰ ਰਹੀ ਸੀ ਜਿਵੇਂ ਜਾਮਾ ਮਸਜਿਦ ਪਾਕਿਸਤਾਨ ਵਿੱਚ ਹੋਵੇ। ਭਾਵੇਂ ਉੱਥੇ ਹੈ ਵੀ, ਕਿਸੇ ਨੂੰ ਵੀ ਵਿਰੋਧ ਕਰਨ ਦਾ ਅਧਿਕਾਰ ਹੈ।"
ਉਨ੍ਹਾਂ ਨੇ ਕਿਹਾ, "ਮੈਨੂੰ ਕੋਈ ਸਬੂਤ ਦਿਖਾਓ ਜਾਂ ਕਿਸੇ ਅਜਿਹੇ ਕਾਨੂੰਨ ਦਾ ਜ਼ਿਕਰ ਕਰੋ.... ਕੌਣ ਕਹਿੰਦਾ ਹੈ ਕਿ ਵਿਰੋਧ ਨਹੀਂ ਕੀਤਾ ਜਾ ਸਕਦਾ? ਕੀ ਤੁਸੀਂ ਸੰਵਿਧਾਨ ਪੜ੍ਹਿਆ ਹੈ? ਪ੍ਰਦਰਸ਼ਨ ਹਰ ਵਿਅਕਤੀ ਦਾ ਸੰਵਿਧਾਨਕ ਅਧਿਕਾਰ ਹੈ। "
ਅਦਾਲਤ ਦੀ ਇਹ ਟਿੱਪਣੀ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਦੀ ਜ਼ਮਾਨਤ ਪਟੀਸ਼ਨ ਦੌਰਾਨ ਆਈ ਹੈ। 21 ਦਸੰਬਰ 2019 ਨੂੰ ਚੰਦਰਸ਼ੇਖਰ ਨੂੰ ਸਿਟੀਜ਼ਨਸ਼ਿਪ ਸੋਧ ਐਕਟ ਦੇ ਵਿਰੋਧ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਦਿੱਲੀ ਦੇ ਦਇਆਗੰਜ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਸ ਤੋਂ ਇਲਾਵਾ ਦਿੱਲੀ ਹਾਈ ਕੋਰਟ ਨੇ ਸ਼ਾਹੀਨ ਬਾਗ ਇਲਾਕੇ ਵਿੱਚ ਜਾਰੀ ਵਿਰੋਧ ਪ੍ਰਦਰਸ਼ਨ ਕਾਰਨ ਜਾਮ ਲੱਗਣ ਦੀ ਸਮੱਸਿਆ ''ਤੇ ਦਿੱਲੀ ਪੁਲਿਸ ਨੂੰ ਕਾਰਵਾਈ ਕਰਨ ਦਾ ਹੁਕਮ ਦਿੱਤਾ ਹੈ।
ਬੀਬੀਸੀ ਦੀ ਟੀਮ ਨੇ ਲੋਕਾਂ ਨਾਲ ਗੱਲ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਕਿਉਂ ਬਣ ਰਹੇ ਹਨ।
https://www.facebook.com/BBCnewsPunjabi/videos/489998648323765/
ਦਿੱਲੀ ''ਚ ਪੰਜਾਬ ਤੋਂ 6 ਬੱਸਾਂ ''ਚ ਭਰ ਕੇ ਆਏ ਪ੍ਰਦਰਸ਼ਨਕਾਰੀ
ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਹੋ ਰਹੇ ਪ੍ਰਦਰਸ਼ਨ ਅਤੇ ਦਿੱਲੀ ਦੀ ਯੂਨਿਵਰਸਿਟੀਆਂ ''ਚ ਹੋ ਰਹੀ ਹਿੰਸਾ ਦੇ ਖ਼ਿਲਾਫ਼ ਹੁਣ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਹਿੱਸਾ ਲੈਣਗੀਆਂ।
ਪੰਜਾਬ ਦੇ ਪੰਜ ਜ਼ਿਲ੍ਹਿਆਂ, ਬਠਿੰਡਾ, ਮਾਨਸਾ, ਬਰਨਾਲਾ, ਸੰਗਰੂਰ ਅਤੇ ਮੋਗਾ, ’ਚੋਂ ਕੌਮੀ ਸੰਘਰਸ਼ ਸੰਗਠਨਾਂ ਦੇ ਪ੍ਰਦਰਸ਼ਨਕਾਰੀ ਕਰੀਬ ਛੇ ਬੱਸਾਂ ''ਚ ਸਵਾਰ ਹੋ ਦਿੱਲੀ ਪੁੱਜੇ ਹਨ।

‘ਦਿ ਟ੍ਰਿਬਿਊਨ’ ਦੀ ਖ਼ਬਰ ਦੇ ਮੁਤਾਬਕ ਭਾਰਤੀ ਕਿਸਾਨ ਯੂਨੀਅਨ, ਪੰਜਾਬ ਖੇਤ ਮਜ਼ਦੂਰ ਯੂਨੀਅਨ ਅਤੇ ਨੌਜਵਾਨ ਭਾਰਤ ਸਭਾ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕੀਤੀ ਜਾ ਰਹੀ ਹੈ।
ਇਹ ਪ੍ਰਦਰਸ਼ਨਕਾਰੀ ਰਸਦ ਵੀ ਨਾਲ ਲੈਕੇ ਗਏ ਹਨ ਅਤੇ ਦਿੱਲੀ ਵਿੱਚ ਸੰਘਰਸ਼ੀ ਲੋਕਾਂ ਲਈ ਲੰਗਰ ਲਗਾਉਣਗੇ। ਪੰਜਾਬ ਦੇ ਪਿੰਡਾਂ ਵਿੱਚ ਲੋਕਾਂ ਨੇ ਦਿੱਲੀ ਦੇ ਸੰਘਰਸ਼ੀ ਮੋਰਚੇ ਲਈ ਦੁੱਧ, ਖੰਡ, ਆਟਾ ਤੇ ਘਿਉ ਦਿੱਤਾ ਹੈ।
ਨਿਰਭਿਆ ਗੈਂਗਰੇਪ: ਵਿਨੇ ਸ਼ਰਮਾ, ਮੁਕੇਸ਼ ਸਿੰਘ ਦੀ ਕਿਊਰੇਟਿਵ ਪਟੀਸ਼ਨ ਹੋਈ ਖਾਰਜ
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਵਿਨੇ ਕੁਮਾਰ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਕਿਊਰੇਟਿਵ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਹ ਦੋਵੇਂ ਸਾਲ 2012 ਦੀ 16 ਦਸੰਬਰ ਨੂੰ ਇੱਕ ਚੱਲਦੀ ਬੱਸ ਵਿੱਚ ਇੱਕ ਨੌਜਵਾਨ ਕੁੜੀ ਨਾਲ ਬਲਾਤਕਾਰ ਦੇ ਦੋਸ਼ੀ ਹਨ।
ਜਸਟਿਸ ਐੱਨਵੀ ਰਮੰਨਾ ਦੀ ਅਗਵਾਈ ਵਾਲੀ 5 ਜੱਜਾਂ ਦੀ ਬੈਂਚ ਨੇ ਵਿਨੇ ਕੁਮਾਰ ਸ਼ਰਮਾ ਅਤੇ ਮੁਕੇਸ਼ ਸਿੰਘ ਦੀ ਕਿਊਰੇਟਿਵ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਇਸ ਤੋਂ ਬਾਅਦ ਨਿਰਭਿਆ ਦੀ ਮਾਂ ਨੇ ਕਿਹਾ ਕਿ 7 ਸਾਲ ਤੋਂ ਉਹ ਨਿਆਂ ਲਈ ਸੰਘਰਸ਼ ਕਰ ਰਹੀ ਸੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਲਈ ਫਾਂਸੀ ਦਾ ਦਿਨ 22 ਜਨਵਰੀ ਵੱਡਾ ਦਿਨ ਹੋਵੇਗਾ।
ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ।

ਸੀਰੀਆ ਦੀ ''ਸ਼ਾਂਤੀਦੂਤ'' ਅਖਵਾਉਣ ਵਾਲੀ ਨੇਤਾ ਨੂੰ ਕਿੰਨ੍ਹੇ ਮਾਰਿਆ?
ਬੀਬੀਸੀ ਨਿਊਜ਼ ਅਰਬੀ ਦੀ ਜਾਂਚ ''ਚ ਅਜਿਹੇ ਸਬੂਤਾਂ ਦਾ ਪਤਾ ਲੱਗਾ ਹੈ ਜੋ ਇਸ਼ਾਰਾ ਕਰਦੇ ਹਨ ਕਿ ਸੀਰੀਆਈ-ਕੁਰਦ ਰਾਜਨੇਤਾ ਹੈਫਰੀਨ ਖ਼ਲਫ਼ ਦੇ ਕਤਲ ''ਚ ਤੁਰਕੀ-ਸਮਰਥਿਤ ਸੀਰੀਆਈ ਰਾਸ਼ਟਰੀ ਸੈਨਾ ਦੇ ਇੱਕ ਗੁੱਟ ਦਾ ਹੱਥ ਹੈ।
34 ਸਾਲਾ ਹੈਫ਼ਰੀਨ ਖ਼ਲਫ਼ ਸੀਰੀਆ ਵਿੱਚ ਸਾਰੇ ਭਾਈਚਾਰੇ ਵਿਚਾਲੇ ਬਰਾਬਰੀ ਨੂੰ ਲੈ ਕੇ ਮੁਹਿੰਮ ਚਲਾ ਰਹੀ ਸੀ ਅਤੇ ਉਨ੍ਹਾਂ ਨੇ ਉੱਤਰੀ ਸੀਰੀਆ ਵਿੱਚ ਤੁਰਕੀ ਦੇ ਹਮਲੇ ਦਾ ਜ਼ਬਰਦਸਤ ਵਿਰੋਧ ਕੀਤਾ ਸੀ।
ਅਹਰਾਰ ਅਲ-ਸ਼ਰਕੀਆ ਨਾਮ ਦੇ ਗੁੱਟ ਨੇ ਕਿਹਾ ਹੈ ਕਿ ਉਹ ਕਤਲ ਲਈ ਜ਼ਿੰਮੇਵਾਰ ਨਹੀਂ ਹੈ, ਹਾਲਾਂਕਿ ਸਬੂਤ ਕੁਝ ਹੋਰ ਹੀ ਕਹਾਣੀ ਕਹਿੰਦੇ ਹਨ।
https://www.facebook.com/BBCnewsPunjabi/videos/978948989154057/
ਇਹ ਵੀ ਪੜ੍ਹੋ
- ਹਿਮਾਲਿਆ ਦੀਆਂ ਚੋਟੀਆਂ ’ਤੇ ਉੱਗੇ ਇਹ ‘ਖ਼ਤਰਨਾਕ’ ਪੌਦੇ
- ਉਹ DSP ਜਿਸ ਬਾਰੇ ਅਫ਼ਜ਼ਲ ਗੁਰੂ ਨੇ ਕਿਹਾ ਸੀ, ''ਮੈਂ ਰਿਹਾਅ ਵੀ ਹੋ ਗਿਆ ਤਾਂ ਇਹ ਤੰਗ ਕਰੇਗਾ''
- ਉਹ 4 ਮੌਕੇ ਜਦੋਂ ‘ਗਲਤੀ’ ਨਾਲ ਯਾਤਰੀ ਜਹਾਜ਼ ਮਾਰ ਸੁੱਟੇ ਗਏ, ਕੁੱਲ 965 ਜਾਨਾਂ ਗਈਆਂ ਸਨ
ਇਹ ਵੀ ਦੇਖੋ
https://www.youtube.com/watch?v=NEcht3r4s_U
https://www.youtube.com/watch?v=_AKZy9Vd09Y
https://www.youtube.com/watch?v=UqFS2amjWgo
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)