ਸਾਵਰਕਰ ਅਤੇ ਗੋਡਸੇ ਦੇ ਸਮਲਿੰਗੀ ਰਿਸ਼ਤੇ ਸਨ, ਕਾਂਗਰਸ ਸੇਵਾ ਦਲ ਦਾ ਦਾਅਵਾ

01/03/2020 8:01:50 PM

ਭੋਪਾਲ ਵਿੱਚ ਸ਼ੁਰੂ ਹੋਇਆ ਕਾਂਗਰਸ ਸੇਵਾਦਲ ਦੇ ਕੌਮੀ ਟਰੇਨਿੰਗ ਕੈਂਪ, ਵੀਰ ਸਾਵਰਕਰ ''ਤੇ ਕੀਤੀਆਂ ਗਈਆਂ ਟਿੱਪਣੀਆਂ ਕਾਰਨ ਵਿਵਾਦਾਂ ਵਿੱਚ ਆ ਗਿਆ ਹੈ।

ਇਸ ਕੈਂਪ ਵਿੱਚ ਵੰਡੀਆਂ ਗਈਆਂ ਬੁਕਲੇਟਾਂ ਵਿੱਚ ''ਵੀਰ ਸਾਵਰਕਰ ਕਿੰਨੇ ਵੀਰ'' ਵਿੱਚ ਡੌਮਿਨਕ ਲਾਪੀਏ ਤੇ ਲੌਰੀ ਕੌਲਿਨ ਦੀ ਕਿਤਾਬ ''ਫ੍ਰੀਡਮ ਐਟ ਮਿਡਨਾਈਟ'' ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਵੀਰ ਸਾਵਰਕਰ ਦੇ ਨਾਥੂਰਾਮ ਗੋਡਸੇ ਨਾਲ ਸਮਲਿੰਗੀ ਸਬੰਧ ਸਨ।

ਉੱਥੇ ਹੀ, ਇਸ ਕਿਤਾਬ ਵਿੱਚ ਇਸ ਗੱਲ ਦਾ ਵੀ ਜ਼ਿਕਰ ਹੈ ਕਿ ਸਾਵਰਕਰ ਦੀ ਸੋਚ ਗਊ-ਭਗਤੀ ਬਾਰੇ ਕੀ ਸੀ।

ਕਿਤਾਬ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਆਰਐੱਸਐੱਸ ਤੇ ਭਾਜਪਾ ਅਤੇ ਹੋਰ ਦੂਜੇ ਸਹਿਯੋਗੀਆਂ ਦੀ ਮੌਜੂਦਾ ਸੋਚ ਦੇ ਉਲਟ ਸਾਵਰਕਰ ਨੇ ਗਾਂ ਨੂੰ ਕਦੇ ਵੀ ਧਾਰਮਿਕ ਮਹੱਤਤਾ ਨਹੀਂ ਦਿੱਤੀ, ਬਲਿਕ ਉਸ ਨੂੰ ਕੇਵਲ ਆਰਥਿਕ ਵਿਕਾਸ ਵਿੱਚ ਉਪਯੋਗੀ ਮੰਨਿਆ ਹੈ।

ਇਸ 10 ਰੋਜ਼ਾ ਪਰੀਖਣ ਪ੍ਰੋਗਰਾਮ ਦੀ ਸ਼ੁਰੂਆਤ ਵੀਰਵਾਰ ਤੋਂ ਭੋਪਾਲ ''ਚ ਹੋਈ ਹੈ।

ਇਹ ਵੀ ਪੜ੍ਹੋ-

ਕਾਂਗਰਸ, ਸਾਵਰਕਰ
shuriah niazi/BBC

ਕਾਂਗਰਸ ਦੇ ਸੇਵਾਦਲ ਦਾ ਦਾਅਵਾ

ਇਸ ਪ੍ਰੋਗਰਾਮ ਵਿੱਚ ਇੱਕ ਹੋਰ ਪੁਸਤਕ ਰਾਸ਼ਟਰੀ ਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਤੱਥ ਅਤੇ ਜਾਣਕਾਰੀਆਂ ਵੀ ਵੰਡੀਆਂ ਹਨ

ਇਸ ਪੁਸਤਕ ਵਿੱਚ ਲਿਖਿਆ ਹੈ ਕਿ ਨੇਤਾਜੀ ਬੋਸ ਨੇ ਦੂਜੀ ਵਿਸ਼ਵ ਜੰਗ ਦੌਰਾਨ, ਦੇਸ ਨੂੰ ਆਜ਼ਾਦ ਕਰਵਾਉਣ ਲਈ ਵਿਦੇਸ਼ੀ ਸਹਾਇਤਾ ਤੈਅ ਕਰ ਰਹੇ ਸਨ ਅਤੇ ਦੇਸ ਦੇ ਪੂਰਬ-ਉੱਤਰ ''ਤੇ ਇੱਕ ਹੋਰ ਹਮਲੇ ਦੀ ਯੋਜਨਾ ਬਣਾ ਰਹੇ ਸਨ, ਉਦੋਂ ਵੀਰ ਸਾਵਰਕਰ ਨੇ ਅੰਗਰੇਜ਼ਾਂ ਨੂੰ ਪੂਰਨ-ਫੌਜੀ ਸਹਿਯੋਗ ਦੀ ਪੇਸ਼ਕਸ਼ ਕੀਤੀ ਸੀ।

ਇਨ੍ਹਾਂ ਕਿਤਾਬਾਂ ਵਿੱਚ ਵਿਰੋਧੀ ਭਾਜਪਾ ਨੂੰ ਕਾਂਗਰਸ ਨੂੰ ਘੇਰਨ ਦਾ ਮੌਕਾ ਦੇ ਦਿੱਤਾ। ਭਾਜਪਾ ਨੇ ਇਨ੍ਹਾਂ ਕਿਤਾਬਾਂ ਵਿੱਚ ਪੇਸ਼ ਤੱਥਾਂ ''ਤੇ ਇਤਰਾਜ਼ ਜਤਾਈ ਹੈ।

ਸ਼ਿਵਸੈਨਾ ਨੇਤਾ ਸੰਜੇ ਰਾਊਤ ਨੇ ਕਾਂਗਰਸ ਸੇਵਾਦਲ ਦੇ ਬੁਕਲੇਟ ''ਤੇ ਪ੍ਰਤੀਕਿਰਿਆ ਦਿੰਦਿਆਂ ਹੋਇਆ ਕਿਹਾ, "ਸਾਵਰਕਰ ਇੱਕ ਮਹਾਨ ਵਿਅਕਤੀ ਸੀ। ਇੱਕ ਤਬਕਾ ਉਨ੍ਹਾਂ ਦੇ ਖ਼ਿਲਾਫ਼ ਬੋਲਦਾ ਰਹਿੰਦਾ ਹੈ। ਉਹ ਚਾਹੇ ਜੋ ਵੀ ਲੋਕ ਹੋਣ, ਇਹ ਉਨ੍ਹਾਂ ਦੇ ਦਿਮਾਗ਼ ਦੀ ਗੰਦਗੀ ਦਿਖਲਾਉਂਦਾ ਹੈ।"

https://twitter.com/ANI/status/1212998606665289728

ਭਾਜਪਾ ਦਾ ਜਵਾਬ

ਭਾਜਪਾ ਦੇ ਬੁਲਾਰੇ ਰਜਨੀਸ਼ ਅਗਰਵਾਲ ਨੇ ਬੀਬੀਸੀ ਨੇ ਕਿਹਾ, "ਵੀਰ ਸਾਵਰਕਰ ਬਾਰੇ ਮਹਾਤਮਾ ਗਾਂਧੀ ਨੇ ਯੰਗ ਇੰਡੀਆ ਵਿੱਚ ਉਨ੍ਹਾਂ ਤਾਰੀਫ਼ ਲਿਖੀ। ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਵਜੋਂ ਉਨ੍ਹਾਂ ਦਾ ਟਿਕਟ ਜਾਰੀ ਕੀਤਾ। ਉਨ੍ਹਾਂ ਨੇ ਇਹ ਵੀ ਲਿਖਿਆ ਕਿ ਵੀਰ ਸਾਵਰਕਰ ਮਹਾਨ ਯੋਧਾ ਸਨ।"

ਉਨ੍ਹਾਂ ਨੇ ਅੱਗੇ ਕਿਹਾ, "ਇਹ ਮਾਹਤਮਾ ਗਾਂਧੀ ਅਤੇ ਇੰਦਰਾ ਗਾਂਧੀ ਦੇ ਵਿਚਾਰਾਂ ''ਤੇ ਚੱਲਣ ਵਾਲੀ ਕਾਂਗਰਸ ਨਹੀਂ ਹੈ ਬਲਕਿ ਇਹ ਖੱਬੇਪੱਖੀਆਂ ਦੇ ਵਿਚਾਰਾਂ ''ਤੇ ਚੱਲਣ ਵਾਲੀ ਕਾਂਗਰਸ ਹੈ। ਕੋਈ ਵਿਚਾਰਕ ਬਹਿਸ ਹੋਵੇ ਤਾਂ ਗੱਲ ਸਮਝ ਆਉਂਦੀ ਹੈ ਪਰ ਅਸ਼ਲੀਲ, ਅਪਮਾਨਜਨਕ ਅਤੇ ਇਤਰਾਜ਼ਯੋਗ ਟਿੱਪਣੀਆਂ ਕਰਨਾ ਨਾ ਸਿਰਫ਼ ਵੀਰ ਸਾਵਰਕਰ ਬਲਕਿ ਸਾਰੇ ਆਜ਼ਾਦੀ ਘੁਲਾਟੀਆਂ ਦਾ ਅਪਮਾਨ ਹੈ।"

ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਊਤ ਨੇ ਕਿਹਾ ਹੈ ਕਿ ਵੀਰ ਸਾਵਰਕਰ ਮਹਾਨ ਸ਼ਖ਼ਸੀਅਤ ਸਨ ਅਤੇ ਉਹ ਅੱਗੇ ਵੀ ਮਹਾਨ ਰਹਿਣਗੇ। ਇੱਕ ਤਬਕਾ ਉਨ੍ਹਾਂ ਦੇ ਖ਼ਿਲਾਫ਼ ਬੋਲਦਾ ਰਹਿੰਦਾ ਹੈ। ਇਹ ਲੋਕ ਜੋ ਵੀ ਹਨ, ਇਹ ਉਨ੍ਹਾਂ ਦੇ ਦਿਮਾਗ਼ ਦੀ ਗੰਦਗੀ ਦਿਖਾਉਂਦਾ ਹੈ।

https://twitter.com/ANI/status/1212998606665289728

ਕਾਂਗਰਸ, ਸਾਵਰਕਰ
shuriah niazi/BBC

ਕਾਂਗਰਸ ਦੀ ਦਲੀਲ

ਉੱਥੇ, ਕਾਂਗਰਸ ਇਸ ਪੂਰੇ ਮਾਮਲੇ ਦਾ ਬਚਾਅ ਕਰ ਰਹੀ ਹੈ। ਕਾਂਗਰਸੀ ਬੁਲਾਰੇ ਪੰਕਜ ਚਤੁਰਵੇਦੀ ਨੇ ਕਿਹਾ, "ਇਸ ਮਾਮਲੇ ਵਿੱਚ ਕਾਂਗਰਸ ਦੀ ਸੋਚ ਉਹੀ ਹੈ ਜੋ ਪੂਰੇ ਦੇਸ ਦੀ ਹੈ। ਸਾਵਰਕਰ ਦੀ ਭੂਮਿਕਾ ਬਾਰੇ ਜੋ ਇਤਿਹਾਸ ਵਿੱਚ ਦਰਜ ਹੈ ਉਹੀ ਸਾਡਾ ਵੀ ਕਹਿਣਾ ਹੈ।"

ਪੰਕਜ ਚਤੁਰਵੇਦੀ ਨੇ ਅੱਗੇ ਕਿਹਾ, "ਭਾਰਤੀ ਜਨਤਾ ਪਾਰਟੀ ਉਨ੍ਹਾਂ ਨੂੰ ਬੇਸ਼ੱਕ ਵੀਰ ਕਹੇ ਪਰ ਇਹ ਸੱਚ ਹੈ ਕਿ ਜਦੋਂ ਉਨ੍ਹਾਂ ਨੇ ਅੰਗਰੇਜ਼ਾਂ ਨੂੰ ਮੁਆਫ਼ੀ ਦੀ ਅਪੀਲ ਕੀਤੀ ਤਾਂ ਜਾ ਕੇ ਉਨ੍ਹਾ ਜੇਲ੍ਹ ''ਚੋਂ ਬਾਹਰ ਆਏ ਸਨ। ਸਾਵਰਕਰ ਟੂ ਨੇਸ਼ਨ ਥਿਓਰੀ ਦੇ ਸਭ ਤੋਂ ਵੱਡੇ ਸਮਰਥਕ ਸਨ।"

ਉੱਥੇ ਇਤਰਾਜ਼ਯੋਗ ਟਿੱਪਣੀਆਂ ''ਤੇ ਕਾਂਗਰਸ ਦਾ ਕਹਿਣਾ ਹੈ ਕਿ ਇਸ ਬਾਰੇ ਸੇਵਾਦਲ ਨਾਲ ਗੱਲ ਕੀਤੀ ਜਾਵੇਗੀ।

ਪੰਕਜ ਚਤੁਰਵੇਦੀ ਨੇ ਕਿਹਾ, "ਇਸ ਬਾਰੇ ਸੇਵਾਦਲ ਕੋਲੋਂ ਪੁੱਛਿਆ ਜਾਵੇਗਾ ਕਿ ਸਰੋਤ ਕੀ ਹਨ, ਕਿਥੋਂ ਉਨ੍ਹਾਂ ਨੇ ਚੀਜ਼ਾਂ ਲਈਆਂ ਹਨ। ਕਿਉਂਕਿ ਕਾਂਗਰਸ ਦੀ ਸਭਿਆਚਾਰ ਅਪਮਾਨ ਕਰਨ ਵਾਲਾ ਨਹੀਂ ਹੈ ਅਤੇ ਨਾ ਹੀ ਕਿਸੇ ਪ੍ਰਤੀ ਇਤਰਾਜ਼ਯੋਗ ਗੱਲਾਂ ਕਰਨ ਦਾ।"

ਬਹਰਹਾਲ ਇਸ ਪਰੀਖਣ ਪ੍ਰੋਗਰਾਮ ਕਾਰਨ ਤੋਂ ਕਾਂਗਰਸ ਅਤੇ ਭਾਜਪਾ ਪ੍ਰਦੇਸ਼ ਵਿੱਚ ਇੱਕ ਵਾਰ ਫਿਰ ਆਹਮੋ-ਸਾਹਮਣਏ ਆ ਗਏ ਹਨ।

ਇਹ ਵੀ ਪੜ੍ਹੋ-

ਇਹ ਵੀ ਦੇਖੋ-

https://www.youtube.com/watch?v=tbyaAwjOeb4

https://www.youtube.com/watch?v=Sj9MZ9WfD70

https://www.youtube.com/watch?v=Ad2HFJk9Ph4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News