ਭੂਤ ਵਿੱਦਿਆ: ਬਨਾਰਸ ਹਿੰਦੂ ਯੂਨੀਵਰਸਿਟੀ ਦਾ ਪ੍ਰਸਤਾਵਿਤ ਕੋਰਸ ਆਖ਼ਰ ਹੈ ਕੀ

12/29/2019 4:46:45 PM

ਭੂਤ
Getty Images

ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਛੇ ਮਹੀਨੇ ਦੇ ਮਾਨਸਿਕ ਰੋਗਾਂ ਬਾਰੇ ਇੱਕ ਕੋਰਸ ਦੀ ਸੋਸ਼ਲ ਮੀਡੀਆ ਉੱਤੇ ਕਾਫ਼ੀ ਚਰਚਾ ਹੋ ਰਹੀ ਹੈ।

ਬੀਬੀਸੀ ਪੱਤਰਕਾਰ ਸਮੀਰਆਤਮਜ ਮਿਸਰ ਨੇ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਦੇ ਹਵਾਲੇ ਨਾਲ ਦੱਸਿਆ ਹੈ, ''ਭਾਵੇਂ ਕਿ ਯੂਨੀਵਰਸਿਟੀ ਵਲੋਂ ਅਧਿਕਾਰਤ ਤੌਰ ਉੱਤੇ ਇਸ ਕੋਰਸ ਦੋ ਸ਼ੁਰੂ ਹੋਣ ਬਾਰੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ, ਪਰ ਇਸ ਕੋਰਸ ਦਾ ਨਾ ''ਭੂਤ ਵਿੱਦਿਆ'' ਹੋਣ ਕਾਰਨ ਇਹ ਸੋਸ਼ਲ ਮੀਡੀਆ ਉੱਚੇ ਚਰਚਾ ਦਾ ਕੇਂਦਰ ਬਣ ਗਿਆ ਹੈ।

ਚੱਲ ਰਹੀ ਚਰਚਾ ਮੁਤਾਬਕ ਵਾਰਾਣਸੀ ਦੀ ਬਨਾਰਸ ਹਿੰਦੂ ਯੂਨੀਵਰਸਿਟੀ (BHU) ਵਿੱਚ ਛੇ ਮਹੀਨੇ ਦਾ ਇਹ ਕੋਰਸ ਜਨਵਰੀ 2020 ਤੋਂ ਸ਼ੁਰੂ ਹੋ ਰਿਹਾ ਹੈ।

ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਇਹ ਮਨੋਵਿਗਿਆਨਕ ਸਮੱਸਿਆਵਾਂ ''ਤੇ ਕੇਂਦਰਿਤ ਰਹੇਗਾ, ਜਿਸ ਨੂੰ ਆਮ ਤੌਰ ਉੱਤੇ ਗੈਬੀ ਸ਼ਕਤੀਆਂ ਸਮਝ ਲਿਆ ਜਾਂਦਾ ਹੈ।

ਇਹ ਕੋਰਸ ਦਵਾਈ ਅਤੇ ਇਲਾਜ ਦੀ ਪ੍ਰਾਚੀਨ ਪ੍ਰਣਾਲੀ, ਆਯੁਰਵੈਦ ਫੈਕਲਟੀ ਵੱਲੋਂ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ:

ਖ਼ਬਰ ਏਜੰਸੀ IANS ਨੇ ਯੂਨੀਵਰਸਿਟੀ ਦੇ ਅਧਿਕਾਰਤ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਸ ਲਈ ਮਨੋਰੋਗ ਇਲਾਜ ਕੋਰਸ ਲਈ ਵੱਖਰਾ ''ਭੂਤ ਵਿੱਦਿਆ ਯੂਨਿਟ'' ਬਣਾਇਆ ਗਿਆ ਹੈ।

ਕੀ ਹੈ ਭੂਤ ਵਿੱਦਿਆ ਕੋਰਸ

ਆਯੂਰਵੈਦ ਫ਼ੈਕਲਟੀ ਦੇ ਡੀਨ ਯਾਮਿਨੀ ਭੂਸ਼ਣ ਤ੍ਰਿਪਾਠੀ ਨੇ ਕਿਹਾ, ''''ਭੂਤ ਵਿਦਿਆ ਕੋਰਸ ਮੁੱਖ ਤੌਰ ''ਤੇ ਮਨੋਵਿਗਿਆਨਕ ਵਿਕਾਰਾਂ (ਸਮੱਸਿਆਵਾਂ), ਅਣਜਾਣ ਕਾਰਨਾਂ ਕਰਕੇ ਆਉਂਦੀਆਂ ਪਰੇਸ਼ਾਨੀਆਂ ਅਤੇ ਦਿਮਾਗੀ ਜਾਂ ਮਾਨਸਿਕ ਸਥਿਤੀਆਂ ਨਾਲ ਨਜਿੱਠਣ ਲਈ ਹੈ।''''

ਉਨ੍ਹਾਂ ਦਾਅਵਾ ਕੀਤਾ, ''''ਆਯੂਰਵੈਦਿਕ ਇਲਾਜ ਵਿੱਚ ਆਮ ਤੌਰ ''ਤੇ ਜੜੀ-ਬੂਟੀਆਂ ਦੀਆਂ ਦਵਾਈਆਂ, ਖ਼ੁਰਾਕ ਵਿੱਚ ਬਦਲਾਅ, ਮਾਲਸ਼ਾਂ, ਸਾਹ ਲੈਣਾ ਅਤੇ ਕਸਰਤ ਦੇ ਹੋਰ ਰੂਪ ਸ਼ਾਮਿਲ ਹੁੰਦੇ ਹਨ।''''

ਭੂਤ
Getty Images

ਭਾਰਤ ''ਚ ਮਨੋਰੋਗਾਂ ਦੀ ਸਮੱਸਿਆ

ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋਸਾਈਂਸ (Nimhans) ਦੇ 2016 ਦੇ ਅਧਿਐਨ ਮੁਤਾਬਕ, ਲਗਭਗ 14 ਫੀਸਦੀ ਭਾਰਤੀ ਮਾਨਸਿਕ ਤੌਰ ''ਤੇ ਬਿਮਾਰ ਹਨ।

ਉਧਰ 2017 ਵਿੱਚ ਵਿਸ਼ਵ ਸਿਹਤ ਸੰਸਥਾ (WHO) ਦੇ ਅਨੁਮਾਨ ਮੁਤਾਬਕ 20 ਫੀਸਦੀ ਭਾਰਤੀ ਆਪਣੀ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਡਿਪਰੈਸ਼ਨ ਤੋਂ ਪੀੜਤ ਹਨ।

ਪਰ 130 ਕਰੋੜ ਦੀ ਆਬਾਦੀ ਵਾਲੇ ਮੁਲਕ ਵਿੱਚ 4,000 ਤੋਂ ਵੀ ਘੱਟ ਮਾਨਸਿਕ ਸਿਹਤ ਮਾਹਿਰ ਹਨ ਅਤੇ ਇਸ ਬਾਰੇ ਜਾਗਰੂਕਤਾ ਵੀ ਘੱਟ ਹੈ।

ਭੂਤ
Getty Images

ਇਸ ਦੇ ਨਾਲ ਹੀ ਵਿਆਪਕ ਤੌਰ ''ਤੇ ਫ਼ੈਲੀ ਸਮਾਜਿਕ ਸ਼ਰਮ ਕਾਰਨ, ਬਹੁਤ ਘੱਟ ਲੋਕ ਪੇਸ਼ੇਵਰ ਮਦਦ ਜਾਂ ਦੇਖਭਾਲ ਦੀ ਭਾਲ ਕਰਦੇ ਹਨ। ਬਹੁਤ ਸਾਰੇ ਭਾਰਤੀਆਂ, ਖ਼ਾਸ ਤੌਰ ''ਤੇ ਪੇਂਡੂ ਅਤੇ ਗ਼ਰੀਬ ਖ਼ੇਤਰਾਂ ਦੇ ਲੋਕ ਝਾੜ-ਫੂਕ ਅਤੇ ਜਾਦੂ-ਟੂਣਿਆ ਵਾਲਿਆਂ ਦਾ ਰੁਖ਼ ਇਸ ਉਮੀਦ ਨਾਲ ਕਰਦੇ ਹਨ ਕਿ ਉਹ ਇਸ ਦਾ ਇਲਾਜ ਕਰਨਗੇ।

ਸਰਕਾਰੀ ਬਨਾਰਸ ਹਿੰਦੂ ਯੂਨੀਵਰਸਿਟੀ ਵਿੱਚ ਇਸ ਕੋਰਸ ਬਾਰੇ ਸੋਸ਼ਲ ਮੀਡੀਆ ''ਤੇ ਸਵਾਲ ਪੁੱਛੇ ਜਾ ਰਹੇ ਹਨ। ਕੁਝ ਲੋਕ ਕਹਿ ਰਹੇ ਹਨ ਕਿ ਦਵਾਈਆਂ ਅਤੇ ਰੇਹਾਬ ਮਾਨਸਿਕ ਸਿਹਤ ਨੂੰ ਠੀਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ।

https://twitter.com/docbhooshan/status/1210059726748127233

ਕੁਝ ਇਸ ਕੋਰਸ ਦੇ ਨਾਮ ਨੂੰ ਲੈ ਕੇ ਟਵੀਟ ਕਰ ਰਹੇ ਹਨ

https://twitter.com/vipul_kp/status/1209927928101781504

ਸੋਸ਼ਲ ਮੀਡੀਆ ''ਤੇ ਕੁਝ ਲੋਕਾਂ ਨੇ ਭਾਰਤ ਸਰਕਾਰ ਦੀ ਤਰਜੀਹ ਨੂੰ ਲੈ ਕੇ ਸਵਾਲ ਖੜੇ ਕੀਤੇ -

https://twitter.com/Medical_Mitra/status/1209489565381091331

https://twitter.com/shrinivassg/status/1210097992385974272

https://twitter.com/rajeshsawhney/status/1210062220551319552

https://twitter.com/ashokkmrsingh/status/1210057841547137024

ਇਹ ਵੀਡੀਓਜ਼ ਵੀ ਦੇਖੋ:

https://www.youtube.com/watch?v=gjLRY2vsA_U

https://www.youtube.com/watch?v=Kbfc6cwG1h8

https://www.youtube.com/watch?v=Rx7ooFxhvEM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News