ਡਿਟੈਂਸ਼ਨ ਸੈਂਟਰ ਬਾਰੇ ਅਸਾਮ ਦਾ ਉਹ ਸੱਚ, ਜਿਸ ਬਾਰੇ ਮੋਦੀ ਨੋ ਝੂਠ ਬੋਲਿਆ

12/26/2019 4:37:22 PM

ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ ਨੂੰ ਜਾਂਦੇ ਰਾਹ।
Dilip Sharma/BBC
ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ ਨੂੰ ਜਾਂਦਾ ਰਾਹ।

ਮੈਨੂੰ ਨਹੀਂ ਪਤਾਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਵਿੱਚ ਕਿਉਂ ਕਿਹਾ ਕਿ ਭਾਰਤ ਵਿੱਚ ਕੋਈ ਡਿਟੈਂਸ਼ਨ ਸੈਂਟਰ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਮਾਟਿਆ ਵਿੱਚ ਭਾਰਤ ਦੇ ਸਭ ਤੋਂ ਵੱਡੇ ਡਿਟੈਂਸ਼ਨ ਸੈਂਟਰ ਦੀ ਉਸਾਰੀ ਹੋ ਰਹੀ ਹੈ। ਤੁਸੀਂ ਚਾਹੋਂ ਤਾਂ ਇੱਥੇ ਕੰਮ ਕਰ ਰਹੇ ਲੋਕਾਂ ਨੂੰ ਪੁੱਛ ਸਕਦੇ ਹੋ। ਇਹ ਵਿਸ਼ਾਲ ਇਮਾਰਤ ਗੈਰ-ਕਾਨੂੰਨੀ ਨਾਗਰਿਕਾਂ ਨੂੰ ਰੱਖਣ ਲਈ ਬਣਾਈ ਜਾ ਰਹੀ ਹੈ ਅਤੇ ਇਸ ਲਈ ਪੈਸੇ ਵੀ ਕੇਂਦਰੀ ਗ੍ਰਹਿ ਮੰਤਰਾਲਾ ਦੇ ਰਿਹਾ ਹੈ।"

ਇਹ ਸ਼ਬਦ ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਮੌਜੂਦ ਸਮਾਜਿਕ ਕਾਰਕੁੰਨ ਸ਼ਾਹਜਹਾਂ ਅਲੀ ਦੇ ਹਨ।

ਦਰਅਸਲ, ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਭਾਰਤ ਵਿੱਚ ਕੋਈ ਡਿਟੈਂਸ਼ਨ ਸੈਂਟਰ ਨਹੀਂ ਹੈ ਅਤੇ ਉਨ੍ਹਾਂ ਨੇ ਇਸ ਨੂੰ ਅਫ਼ਵਾਹ ਦੱਸਿਆ ਸੀ।

ਹਾਲਾਂਕਿ ਪ੍ਰਧਾਨ ਮੰਤਰੀ ਮੋਦੀ ਦੇ ਦਾਅਵੇ ਤੋਂ ਉਲਟ ਅਸਾਮ ਦੇ ਮਾਟਿਆ ਪਿੰਡ ਵਿੱਚ ਢਾਈ ਹੈਕਟੇਅਰ ਜ਼ਮੀਨ ਵਿੱਚ ਦੇਸ਼ ਦਾ ਪਹਿਲਾ ਤੇ ਸਭ ਤੋਂ ਵੱਡਾ ਡਿਟੈਂਸ਼ ਸੈਂਟਰ ਬਣਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ:

ਡਿਟੈਂਸ਼ਨ ਸੈਂਟਰ ਦੀ ਉਸਾਰੀ

ਇਸ ਡਿਟੈਂਸ਼ਨ ਸੈਂਟਰ ਦੀ ਉਸਾਰੀ ਦਾ ਕੰਮ ਦੇਖ ਰਹੇ ਸਾਈਟ ਇੰਚਾਰਜ ਰਾਬਿਨ ਦਾਸ ਨੇ ਦੱਸਿਆ, "ਮੈਂ ਸਾਲ 2018 ਦੇ ਦਸੰਬਰ ਤੋਂ ਇਸ ਡਿਟੈਂਸ਼ਨ ਸੈਂਟਰ ਦੇ ਨਿਰਮਾਣ ਕਾਰਜ ਦੀ ਦੇਖ-ਰੇਖ ਕਰ ਰਿਹਾ ਹਾਂ। ਇਸੇ ਮਾਟਿਆ ਪਿੰਡ ਵਿੱਚ ਪਿਛਲੇ ਸਾਲ ਦਸੰਬਰ ਤੋਂ ਇਸ ਡਿਟੈਂਸ਼ਨ ਸੈਂਟਰ ਦੀ ਉਸਾਰੀ ਸ਼ੁਰੂ ਹੋਈ ਸੀ। ਇਸ ਡਿਟੈਂਸ਼ਨ ਸੈਂਟਰ ਵਿੱਚ ਤਿੰਨ ਹਜ਼ਾਰ ਲੋਕਾਂ ਨੂੰ ਰੱਖਣ ਦਾ ਬੰਦੋਬਸਤ ਕੀਤਾ ਜਾ ਰਿਹਾ ਹੈ।"

ਸਾਈਟ ਇੰਚਾਰਜ ਰੌਬਿਨ ਦਾਸ
Dilip Sharma/BBC
ਸਾਈਟ ਇੰਚਾਰਜ ਰੌਬਿਨ ਦਾਸ ਡਿਟੈਂਸ਼ਨ ਸੈਂਟਰ ਦੇ ਉਸਾਰੀ ਕਾਰਜਾਂ ਦੀ ਨਿਗਰਾਨੀ ਕਰ ਰਹੇ ਹਨ।

ਇੱਥੇ ਔਰਤਾਂ ਤੇ ਮਰਦਾਂ ਲਈ ਵੱਖੋ-ਵੱਖ ਸੈਲ ਬਣਾਏ ਗਏ ਹਨ। ਅਸੀਂ ਡਿਟੈਂਸ਼ਨ ਸੈਂਟਰ ਦਾ 70 ਫ਼ੀਸਦੀ ਕੰਮ ਮੁਕੰਮਲ ਕਰ ਲਿਆ ਹੈ। ਬਿਨਾਂ ਕਿਸੇ ਛੁੱਟੀ ਦੇ ਲਗਭਗ 300 ਮਜ਼ਦੂਰ ਇਸ ਉਸਾਰੀ ਨੂੰ ਪੂਰਾ ਕਰਨ ਵਿੱਚ ਲੱਗੇ ਹੋਏ ਹਨ। ਇਸ ਉਸਾਰੀ ਨੂੰ ਮੁਕੰਮਲ ਕਰਨ ਲਈ 31 ਦਸੰਬਰ 2019 ਦੀ ਡੈਡਲਾਈਨ ਮਿਲੀ ਸੀ।"

ਲੇਕਿਨ ਮੈਨੂੰ ਪੂਰੀ ਉਮੀਦ ਹੈ ਕਿ ਅਸੀਂ 31 ਮਾਰਚ 2020 ਤੱਕ ਇਸ ਵਿਸ਼ਾਲ ਭਵਨ ਦੀ ਉਸਾਰੀ ਮੁਕੰਮਲ ਕਰ ਲਵਾਂਗੇ। ਦਰਅਸਲ, ਮੀਂਹ ਦੇ ਦਿਨਾਂ ਵਿੱਚ ਹੋਣ ਵਾਲੀ ਪ੍ਰੇਸ਼ਾਨੀ ਕਾਰਨ ਕੰਮ ਹੌਲੀ ਹੋ ਗਿਆ ਸੀ।"

''ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਡਿਟੈਂਸ਼ਨ''

ਸਾਈਟ ਇੰਚਾਰਜ ਰੌਬਿਨ ਦਾਸ ਦਾਅਵਾ ਕਰਦੇ ਹਨ ਕਿ ਅਮਰੀਕਾ ਵਿੱਚ ਮੌਜੂਦ ਡਿਟੈਂਸ਼ਨ ਸੈਂਟਰ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਹੋਵੇਗਾ। ਇਸ ਦੇ ਅੰਦਰ ਹਸਪਤਾਲ ਅਤੇ ਠੀਕ ਗੇਟ ਦੇ ਬਾਹਰ ਪ੍ਰਇਮਰੀ ਸਕੂਲ ਤੋਂ ਲੈ ਕੇ ਬੱਚਿਆਂ ਤੇ ਔਰਤਾਂ ਦੀ ਦੇਖਭਾਲ ਲਈ ਸਾਰੀਆਂ ਸਹੂਲਤਾਂ ਹੋਣਗੀਆਂ।

ਫਿਲਹਾਲ ਅਸਾਮ ਦੀਆਂ ਵੱਖ-ਵੱਖ ਛੇ ਕੇਂਦਰੀ ਜੇਲ੍ਹਾਂ ਵਿੱਚ ਬਣੇ ਡਿਟੈਂਸ਼ਨ ਸੈਂਟਰਾਂ ਵਿੱਚ 1133 ਐਲਾਨੀਆ ਵਿਦੇਸ਼ੀ ਲੋਕਾਂ ਨੂੰ ਰੱਖਿਆ ਗਿਆ ਹੈ।

ਇਹ ਜਾਣਕਾਰੀ ਸੰਸਦ ਵਿੱਚ ਗ੍ਰਹਿ ਰਾਜ ਮੰਤਰੀ ਜੀਕੇ ਰੈੱਡੀ ਨੇ ਕਾਂਗਰਸ ਸ਼ਸ਼ੀ ਥਰੂਰ ਦੇ ਸਵਾਲ ਦੇ ਜਵਾਬ ਵਿੱਚ ਜੁਲਾਈ ਵਿੱਚ ਇਹ ਜਾਣਕਾਰੀ ਦਿੱਤੀ ਸੀ, ਇਸ ਆਂਕੜਾ 25 ਜੂਨ ਤੱਕ ਦਾ ਹੈ।

ਅਸਾਮ ਦੇ ਗਵਾਲਪਾੜਾ ਜ਼ਿਲ੍ਹੇ ਦੇ ਮਾਟਿਆ ਪਿੰਡ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ
Dilip Sharma/BBC
ਇੰਚਾਰਜ ਮੁਤਾਬਕ ਡਿਟੈਂਸ਼ਨ ਸੈਂਟਰ ਦੀ ਉਸਾਰੀ ਦਾ 70 ਫ਼ੀਸਦੀ ਕੰਮ ਮੁਕੰਮਲ ਹੋ ਗਿਆ ਹੈ।

ਮਾਟਿਆ ਪਿੰਡ ਦੇ ਬਿਲਕੁਲ ਨਾਲ ਰਹਿਣ ਵਾਲੇ ਆਜਿਦੁਲ ਇਸਲਾਮ ਹੁਣ ਵੀ ਜਦੋਂ ਇਸ ਪਾਸਿਓਂ ਲੰਘਦੇ ਹਨ, ਉਹ ਉੱਚੀਆਂ ਕੰਧਾਂ ਨਾਲ ਘਿਰੇ ਇਸ ਡਿਟੈਂਸ਼ਨ ਸੈਂਟਰ ਨੂੰ ਦੇਖ ਕੇ ਡਰ ਜਾਂਦੇ ਹਨ।

ਉਹ ਕਹਿੰਦੇ ਹਨ, "ਮੈਂ ਇਸੇ ਇਲਾਕੇ ਵਿੱਚ ਵੱਡਾ ਹੋਇਆ ਪਰ ਮੈਂ ਇੰਨੀ ਵਿਸ਼ਾਲ ਇਮਾਰਤ ਕਦੇ ਨਹੀਂ ਦੇਖੀ। ਇਨਸਾਨਾਂ ਨੂੰ ਜੇ ਇਸ ਦੇ ਅੰਦਰ ਕੈਦ ਕਰਕੇ ਰੱਖਣਗੇ ਤਾਂ ਡਰ ਤਾਂ ਲੱਗੇਗਾ ਹੀ।"

"ਇਹ ਸੱਚ ਹੈ ਕਿ ਅਸਾਮ ਵਿੱਚ ਗੈਰ-ਕਾਨੂੰਨੀ ਦੀ ਸਮੱਸਿਆ ਕਾਫ਼ੀ ਗੰਭੀਰ ਹੈ ਪਰ ਜੋ ਵਿਅਕਤੀ ਵਿਦੇਸ਼ੀ ਐਲਾਨ ਦਿੱਤਾ ਜਾਂਦਾ ਹੈ ਉਸ ਨੂੰ ਡਿਟੈਂਸ਼ਨ ਸੈਂਟਰ ਰੱਖ ਕੇ ਇੰਨਾ ਖ਼ਰਚਾ ਕਰਨ ਦੀ ਥਾਵੇਂ ਉਸ ਨੂੰ ਉਸ ਦੇ ਦੇਸ਼ ਵਾਪਸ ਭੇਜ ਦੇਣਾ ਚਾਹੀਦਾ ਹੈ।"

https://www.youtube.com/watch?v=Wxoji2pMWL4

ਵਿਦੇਸ਼ੀ ਨਾਗਰਿਕ

24 ਸਾਲਾ ਦੀਪਿਕਾ ਕਲਿਕਾ ਇਸੇ ਉਸਾਰੇ ਜਾ ਰਹੇ ਡਿਟੈਂਸ਼ਨ ਸੈਂਟਰ ਵਿੱਚ ਇੱਕ ਮਜ਼ਦੂਰ ਵਜੋਂ ਕੰਮ ਕਰ ਰਹੀ ਹੈ। ਦਿਪਾ ਜਾਣਦੀ ਹੈ ਕਿ ਇੱਥੇ ਕਿੰਨ੍ਹਾਂ ਲੋਕਾਂ ਨੂੰ ਰੱਖਿਆ ਜਾਵੇਗਾ।

ਉਹ ਕਹਿੰਦੀ ਹੈ, " ਇੱਥੇ ਉਨ੍ਹਾਂ ਲੋਕਾਂ ਨੂੰ ਰੱਖਿਆ ਜਾਵੇਗਾ ਜਿਨ੍ਹਾਂ ਦਾ ਨਾਂ ਐੱਨਆਰਸੀ ਵਿੱਚ ਨਹੀਂ ਆਇਆ ਹੈ ਜਾਂ ਫਿਰ ਜਿਹੜੇ ਲੋਕ ਵੋਟਰ ਨਹੀਂ ਹਨ। ਮੈਂ ਇੱਥੇ ਸ਼ੁਰੂ ਤੋਂ ਮਜ਼ਦੂਰੀ ਕਰ ਰਹੀ ਹਾਂ। ਅਸੀਂ ਗ਼ਰੀਬ ਹਾਂ, ਇੱਥੇ ਮਜ਼ਦੂਰੀ ਕਰਕੇ ਢਿੱਡ ਪਾਲ ਰਹੇ ਹਾਂ। ਕਈ ਹੋਰ ਔਰਤਾਂ ਵੀ ਇੱਥੇ ਕੰਮ ਕਰਦੀਆਂ ਹਨ। ਠੇਕੇਦਾਰ ਰੋਜ਼ਾਨਾ 250 ਰੁਪਏ ਦਿੰਦਾ ਹੈ। ਮੇਰਾ ਨਾਮ ਐੱਨਆਰਸੀ ਵਿੱਚ ਆਇਆ ਹੈ ਪਰ ਮੈਨੂੰ ਨਹੀਂ ਪਤਾ ਕਿ ਇੱਥੇ ਕਿੰਨੇ ਜਣਿਆਂ ਨੂੰ ਰੱਖਿਆ ਜਾਵੇਗਾ।"

ਮਾਟਿਆ ਦਾ ਮੀਲ ਪੱਥਰ
Dilip Sharma/BBC
ਮਾਟਿਆ ਵਿੱਚ ਬਣ ਰਹੇ ਡਿਟੈਂਸ਼ਨ ਸੈਂਟਰ ਨੂੰ ਵਿਸ਼ਵ ਦਾ ਦੂਜਾ ਸਭ ਤੋਂ ਵੱਡਾ ਤੇ ਏਸ਼ੀਆ ਦਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ।

ਇਸੇ ਡਿਟੈਂਸ਼ਨ ਸੈਂਟਰ ਵਿੱਚ ਮਜ਼ਦੂਰੀ ਕਰਨ ਵਾਲੇ 30 ਸਾਲਾ ਗੋਕੁਲ ਵਿਸ਼ਵਾਸ ਦਾ ਨਾਮ ਐੱਨਆਰਸੀ ਵਿੱਚ ਤਾਂ ਹੈ ਪਰ ਉਹ ਜਾਣਦੇ ਹਨ ਕਿ ਜਿਨ੍ਹਾਂ ਲੋਕਾਂ ਨੂੰ ਵਿਦੇਸ਼ੀ ਨਾਗਰਿਕ ਐਲਾਨਿਆ ਜਾਵੇਗਾ ਉਨ੍ਹਾਂ ਨੂੰ ਇੱਥੇ ਹੀ ਕੈਦ ਕਰ ਕੇ ਰੱਖਿਆ ਜਾਵੇਗਾ।

ਗੋਕੁਲ ਦੱਸਦੇ ਹਨ, "ਮੈਂ ਪਿਛਲੇ ਕੁਝ ਦਿਨਾਂ ਤੋਂ ਮਜ਼ਦੂਰੀ ਕਰ ਰਿਹਾ ਹਾਂ। ਇੱਥੋਂ ਮੈਨੂੰ ਰੋਜ਼ਾਨਾ 500 ਰੁਪਏ ਮਿਲਦੇ ਹਨ। ਡਿਟੈਂਸ਼ਨ ਸੈਂਟਰ ਦੀ ਇਮਾਰਤ ਬਣ ਰਹੀ ਹੈ। ਇੱਥੇ ਵਿਦੇਸ਼ੀਆਂ ਨੂੰ ਰੱਖਿਆ ਜਾਵੇਗਾ। ਕੰਮ ਕਰਦੇ ਸੰਮੇਂ ਕਈ ਵਾਰ ਇਹ ਸੋਚ ਕੇ ਡਰ ਜਾਂਦਾ ਹਾਂ ਕਿ ਜੇ ਮੇਰਾ ਨਾਂ ਐੱਨਆਰਸੀ ਵਿੱਚ ਨਾ ਆਉਂਦਾ ਤਾਂ ਮੈਨੂੰ ਵੀ ਇਸੇ ਜੇਲ੍ਹਖਾਨੇ ਵਿੱਚ ਰਹਿਣਾ ਪੈਂਦਾ।"

https://www.youtube.com/watch?v=lrv-wORcnHY

ਪਰਿਵਾਰ ਵਿਛੜ ਜਾਵੇਗਾ...

ਦਰਅਸਲ ਗੋਕੁਲ ਨੇ ਆਪਣ ਕਈ ਮਜ਼ਦੂਰ ਸਾਥੀਆਂ ਤੋਂ ਸੁਣਿਆ ਹੈ ਕਿ ਇਸ ਡਿਟੈਂਸ਼ਨ ਸੈਂਟਰ ਦੀ ਉਸਾਰੀ ਵਿੱਚ ਕੰਮ ਕਰਨ ਵਾਲੇ ਕਈ ਲੋਕਾਂ ਦੇ ਨਾਮ ਐੱਨਆਰਸੀ ਵਿੱਚ ਨਹੀਂ ਹਨ।

ਇਸ ਡਿਟੈਂਸ਼ਨ ਸੈਂਟਰ ਦੇ ਠੀਕ ਬਾਹਰ ਚਾਹ ਦੀ ਇੱਕ ਛੋਟੀ ਜਿਹੀ ਦੁਕਾਨ ਕਰਨ ਵਾਲੇ ਅਮਿਤ ਹਾਜੋਂਗ ਆਪਣੀ ਪਤਨੀ ਮਮਤਾ ਦਾ ਨਾਮ ਐੱਨਆਰਸੀ ਵਿੱਚ ਸ਼ਾਮਲ ਨਾ ਕੀਤੇ ਜਾਣ ਤੋਂ ਬਹੁਤ ਪ੍ਰੇਸ਼ਾਨ ਹਨ।

ਅਮਿਤ ਨੇ ਆਪਣੀ ਪ੍ਰੇਸ਼ਾਨੀ ਦੱਸਿਆ, "ਮੈਂ ਨਜ਼ਦੀਕ ਹੀ 5 ਨੰਬਰ ਮਾਟਿਆ ਕੈਂਪ ਵਿੱਚ ਆਪਣੇ ਪਰਿਵਾਰ ਨਾਲ ਰਹਿੰਦਾ ਹਾਂ। ਮੇਰੇ ਪੂਰੇ ਪਰਿਵਾਰ ਦਾ ਨਾਮ ਐੱਨਆਰਸੀ ਵਿੱਚ ਆਇਆ ਹੈ। ਬੇਟੇ ਦਾ ਨਾਮ ਹੈ। ਮਾਂ ਦਾ ਨਾਮ ਹੈ। ਮੇਰਾ ਨਾਮ ਆਇਆ ਹੈ ਪਰ ਮੇਰੀ ਪਤਨੀ ਮਮਤਾ ਦਾ ਨਾਮ ਨਹੀਂ ਆਇਆ ਹੈ। ਇਸ ਗੱਲੋਂ ਮੈਂ ਬਹੁਤ ਟੈਂਸ਼ਨ ਵਿੱਚ ਹਾਂ।"

असम, डिटेंशन सेंटर
Dilip Sharma/BBC
ਡਿਟੈਂਸ਼ਨ ਸੈਂਟਰ ਦੇ ਨਜ਼ਦੀਕ ਚਾਹ ਦੀ ਦੁਕਾਨ ਚਲਾ ਰਹੇ ਪਤੀ-ਪਤਨੀ ਵਿੱਚੋਂ ਪਤਨੀ ਦਾ ਨਾਮ ਐੱਨਆਰਸੀ ਵਿੱਚ ਨਾਮ ਨਹੀਂ ਹੈ। ਦੋਵਾਂ ਨੂੰ ਡਰ ਹੈ ਕਿ ਉਨ੍ਹਾਂ ਦਾ ਪਰਿਵਾਰ ਟੁੱਟ ਜਾਵੇਗਾ।

ਅਸੀਂ ਪਤੀ-ਪਤਨੀ ਇਹ ਛੋਟੀ ਜਿਹੀ ਚਾਹ ਦੀ ਦੁਕਾਨ ਚਲਾਉਂਦੇ ਹਾਂ ਇਸ ਨਾਲ ਸਾਡਾ ਗੁਜ਼ਾਰਾ ਹੋ ਰਿਹਾ ਹੈ। ਦਿਨ ਭਰ ਇਸੇ ਦੁਕਾਨ ਵਿੱਚ ਕੰਮ ਕਰਦੇ ਹਾਂ, ਇਸ ਲਈ ਕੁਝ ਸੋਚ ਨਹੀਂ ਪਾਉਂਦੇ। ਲੇਕਿਨ ਜਦੋਂ ਰਾਤ ਨੂੰ ਘਰ ਜਾਂਦੇ ਹਾਂ ਤਾਂ ਇਨ੍ਹਾਂ ਗੱਲਾਂ ਨਾਲ ਕਾਫ਼ੀ ਫਿਕਰ ਹੁੰਦੀ ਹੈ। ਰੋਜ਼ਾਨਾ ਅੱਖਾਂ ਸਾਹਮਣੇ ਇਸ ਵਿਸ਼ਾਲ ਇਮਾਰਤ ਨੂੰ ਬਣਦਿਆਂ ਦੇਖ ਰਹੇ ਹਾਂ।"

"ਜੇ ਮੇਰੀ ਪਤਨੀ ਨੂੰ ਫੜ ਕੇ ਡਿਟੈਂਸ਼ਨ ਸੈਂਟਰ ਵਿੱਚ ਪਾ ਦਿੱਤਾ ਗਿਆ ਤਾਂ ਸਾਡਾ ਪਰਿਵਾਰ ਬਿਖਰ ਜਾਵੇਗਾ। ਪਤਨੀ ਤੋਂ ਬਿਨਾਂ ਬੱਚਿਆਂ ਨੂੰ ਕਿਵੇਂ ਪਾਲਾਂਗਾ। ਛੋਟਾ ਬੇਟਾ ਪੰਜ ਸਾਲਾਂ ਦਾ ਹੈ ਤੇ ਬੇਟੀ 2 ਸਾਲ ਦੀ ਹੈ। ਜਦੋਂ-ਜਦੋਂ ਗੱਲ ਦਿਮਾਗ਼ ਵਿੱਚ ਆਉਂਦੀ ਹੈ ਤਾਂ ਮੈਂ ਡਰ ਜਾਂਦਾ ਹਾਂ।"

https://www.youtube.com/watch?v=C_3D1rdLMHY

ਪ੍ਰਧਾਨ ਮੰਤਰੀ ਦਾ ਬਿਆਨ

ਇਸੇ ਸਾਲ 31 ਅਗਸਤ ਨੂੰ ਨੈਸ਼ਨਲ ਸਿਟੀਜ਼ਨ ਰਜਿਸਟਰ ਭਾਵ ਐੱਨਆਰਸੀ ਦੀ ਜੋ ਆਖ਼ਰੀ ਲਿਸਟ ਜਾਰੀ ਹੋਈ ਸੀ ਉਸ ਵਿੱਚ 19 ਲੱਖ ਲੋਕਾਂ ਦਾ ਨਾਮ ਸ਼ਾਮਲ ਨਹੀਂ ਕੀਤਾ ਗਿਆ ਹਾਲਾਂਕਿ ਇਸ ਐੱਨਆਰਸੀ ਬਾਰੇ ਸੱਤਾਧਾਰੀ ਭਾਜਪਾ ਸਰਕਾਰ ਬਿਲਕੁਲ ਖ਼ੁਸ਼ ਨਹੀਂ ਹੈ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਸੰਸੰਦ ਵਿੱਚ ਪੂਰੇ ਦੇਸ਼ ਵਿੱਚ ਐੱਨਆਰਸੀ ਲਾਗੂ ਕਰਨ ਦੀ ਗੱਲ ਕਹੀ ਸੀ। ਮਤਲਬ ਉਸ ਸਮੇਂ ਅਸਾਮ ਵਿੱਚ ਇੱਕ ਵਾਰ ਮੁੜ ਤੋਂ ਐੱਨਆਰਸੀ ਹੋਵੇਗਾ।

ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਦਿੱਲੀ ਵਿੱਚ ਕਿਹਾ, "ਜੋ ਹਿੰਦੁਸਤਾਨ ਦੀ ਮਿੱਟੀ ਦੇ ਮੁਸਲਮਾਨ ਹਨ, ਜਿਨ੍ਹਾਂ ਦੇ ਪੁਰਖੇ ਇਸ ਮਾਂ ਭਾਰਤੀ ਦੀ ਸੰਤਾਨ ਹਨ। ਭਾਈਓ ਤੇ ਭੈਣੋਂ, ਉਨ੍ਹਾਂ ਨਾਲ ਨਾਗਰਿਕਤਾ ਕਾਨੂੰਨ ਤੇ ਐੱਨਆਰਸੀ ਦੋਵਾਂ ਦਾ ਕੋਈ ਲੈਣ-ਦੇਣ ਨਹੀਂ ਹੈ। ਦੇਸ਼ ਦੇ ਮੁਸਲਮਾਨਾਂ ਨੂੰ ਨਾ ਤਾਂ ਡਿਟੈਂਸ਼ਨ ਸੈਂਟਰ ਵਿੱਚ ਭੇਜਿਆ ਜਾ ਰਿਹਾ ਹੈ, ਨਾ ਹਿੰਦੁਸਤਾਨ ਵਿੱਚ ਕੋਈ ਡਿਟੈਂਸ਼ਨ ਸੈਂਟਰ ਹੈ। ਭਾਈਓ ਤੇ ਭੈਣੋਂ, ਇਹ ਸਫ਼ੈਦ ਝੂਠ ਹੈ, ਇਹ ਬਦ ਇਰਾਦੇ ਵਾਲਾ ਖੇਡ ਹੈ। ਮੈਂ ਤਾਂ ਹੈਰਾਨ ਹਾਂ ਕਿ ਇਹ ਝੂਠ ਬੋਲਣ ਲਈ ਕਿਸ ਹੱਦ ਤੱਕ ਜਾ ਸਕਦੇ ਹਨ।"

ਸਮਾਜਿਕ ਕਾਰਕੁਨ ਸ਼ਾਹਜਹਾਂ ਕਹਿੰਦੇ ਹਨ, "ਜੋ ਡਿਟੈਂਸ਼ਨ ਸੈਂਟਰ ਭਾਰਤ ਸਰਕਾਰ ਦੇ ਪੈਸਿਆਂ ਨਾਲ ਬਣ ਰਿਹਾ ਹੋਵੇ ਉਸ ਬਾਰੇ ਪ੍ਰਧਾਨ ਮੰਤਰੀ ਅਜਿਹਾ ਕਿਵੇਂ ਕਹਿ ਸਕਦੇ ਹਨ? ਇੱਥੇ ਆਉਣ ਵਾਲੇ ਸਾਰਿਆਂ ਨੂੰ ਪਤਾ ਹੈ ਕਿ ਇਹ ਡਿਟੈਂਸ਼ਨ ਸੈਂਟਰ ਬਣ ਰਿਹਾ ਹੈ, ਜੋ ਏਸ਼ੀਆ ਦਾ ਸਭ ਤੋਂ ਵੱਡਾ ਡਿਟੈਂਸ਼ਨ ਸੈਂਟਰ ਹੋਵੇਗਾ।"

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=K6dqIIDF8y0

https://www.youtube.com/watch?v=0X7dajB9uSg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News