CAA: ਓਵੈਸੀ ਵੱਲੋਂ ਹਰ ਘਰ ''''ਤੇ ਤਿਰੰਗਾ ਫਹਿਰਾਉਣਾ ਦਾ ਸੱਦਾ ਦੇਣ ਪਿੱਛੇ ਦੀ ਦਲੀਲ

12/22/2019 11:37:20 AM

AIMIM ਦੇ ਮੁਖੀ ਅਸਦੁਦੀਨ ਓਵੈਸੀ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦੇ ਵਿਰੋਧ ਵਿੱਚ ਹੈਦਰਾਬਾਦ ਦੇ ਦਾਰੂਸਲਮ ਵਿੱਚ ਇੱਕ ਵਿਸ਼ਾਲ ਰੈਲੀ ਕੀਤੀ।

ਇਸ ਰੈਲੀ ਵਿੱਚ ਹੈਦਰਾਬਾਦ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕ ਆਏ, ਜਿਨ੍ਹਾਂ ਵਿੱਚ ਕਈ ਵੱਡੇ ਮੁਸਲਿਮ ਨੇਤਾ ਵੀ ਸ਼ਾਮਲ ਸਨ। ਇਸ ਰੈਲੀ ਦੌਰਾਨ ਓਵੈਸੀ ਨੇ ਨਾਗਰਿਕਤਾ ਕਾਨੂੰਨ ਬਾਰੇ ਸਰਕਾਰ ''ਤੇ ਜ਼ਬਰਦਸਤ ਹਮਲਾ ਕੀਤਾ।

ਅਸਦੁਦੀਨ ਓਵੈਸੀ ਨੇ ਉਰਦੂ ਅਤੇ ਅੰਗਰੇਜ਼ੀ ਵਿੱਚ ਸਵਿੰਧਾਨ ਦੀ ਪ੍ਰਸਤਾਵਨਾ ਨੂੰ ਵੀ ਪੜ੍ਹਿਆ। ਭੀੜ ਨੇ ਇਸ ਪ੍ਰਸਤਾਵਨਾ ਨੂੰ ਓਵੈਸੀ ਦੇ ਨਾਲ-ਨਾਲ ਦੁਹਰਾਇਆ।

ਇਹ ਵੀ ਪੜ੍ਹੋ

https://www.youtube.com/watch?v=v5BNhGFQoIw

ਨਾਗਰਿਕਤਾ ਕਾਨੂੰਨ ਨੂੰ ਓਵੈਸੀ ਨੇ ਦੱਸਿਆ “ਕਾਲਾ ਕਾਨੂੰਨ”

ਨਾਗਰਿਕਤਾ ਕਾਨੂੰਨ ਨੂੰ ਕਾਲਾ ਕਾਨੂੰਨ ਦੱਸਦਿਆਂ ਓਵੈਸੀ ਨੇ ਕਿਹਾ, "ਜੋ ਲੋਕ ਐਨਆਰਸੀ ਅਤੇ ਸੀਏਏ ਦੇ ਵਿਰੁੱਧ ਹਨ, ਉਹ ਆਪਣੇ ਘਰ ਦੇ ਬਾਹਰ ਤਿਰੰਗਾ ਫਹਿਰਾਉਣ। ਇਹ ਭਾਜਪਾ ਨੂੰ ਸੰਦੇਸ਼ ਦੇਵੇਗਾ ਕਿ ਉਨ੍ਹਾਂ ਨੇ ਗਲਤ ਅਤੇ ਕਾਲਾ ਕਾਨੂੰਨ ਬਣਾਇਆ ਹੈ।"

ਓਵੈਸੀ ਨੇ ਅੱਗੇ ਕਿਹਾ, "ਗਾਂਧੀਵਾਦੀ ਸਿੱਖਿਆਵਾਂ ਅਜੇ ਵੀ ਸਾਡੇ ਅੰਦਰ ਜ਼ਿੰਦਾ ਹਨ। ਅੰਬੇਡਕਰ ਦੀਆਂ ਕਦਰਾਂ ਕੀਮਤਾਂ ਨੂੰ ਅਸੀਂ ਅੱਜ ਵੀ ਮੰਨਦੇ ਹਾਂ।"

ਨਾਗਰਿਕਤਾ ਕਾਨੂੰਨ
BBC
ਨਾਗਰਿਕਤਾ ਕਾਨੂੰਨ ਨੂੰ ਓਵੈਸੀ ਨੇ ਦੱਸਿਆ "ਕਾਲਾ ਕਾਨੂੰਨ"

ਮੋਦੀ ਨੇ ਦੇਸ਼ ਨੂੰ ਧਰਮ ''ਤੇ ਵੰਡਿਆ - ਓਵੈਸੀ

ਓਵੈਸੀ ਨੇ ਮੋਦੀ-ਸ਼ਾਹ ਜੋੜੀ ਨੂੰ ਖੂਬ ਲਲਕਾਰਿਆ ਤੇ ਕਿਹਾ, "ਮੋਦੀ ਨੇ ਦੇਸ਼ ਨੂੰ ਧਰਮ ਦੇ ਅਧਾਰ ''ਤੇ ਵੰਡ ਦਿੱਤਾ। ਅਸੀਂ ਇਸ ਵੰਡ ਨੂੰ ਰੱਦ ਕਰ ਦਿੱਤਾ ਹੈ। ਇਤਿਹਾਸ ਗਵਾਹ ਹੈ ਕਿ ਅਮਿਤ ਸ਼ਾਹ ਕਮਜ਼ੋਰ ਹਨ।"

"ਜੇ ਹਰ ਨਾਗਰਿਕ ਨੂੰ ਦਸਤਾਵੇਜ਼ਾਂ ਲੈਕੇ ਕਤਾਰਾਂ ਵਿੱਚ ਖੜ੍ਹੇ ਹੋ ਕੇ ਆਪਣੀ ਨਾਗਰਿਕਤਾ ਸਾਬਤ ਕਰਨੀ ਪਵੇ ਤਾਂ ਇਹ ਦੇਸ਼ ਕਿਸ ਦਾ ਹੈ? ਪ੍ਰਧਾਨ ਮੰਤਰੀ ਲੋਕਾਂ ਨੂੰ ਲਾਈਨ ਵਿੱਚ ਖੜੇ ਕਰਕੇ ਆਪਣੀ ਲਾਈਨ ਬੰਨ੍ਹਣਾ ਚਾਹੁੰਦੇ ਹਨ।"

ਓਵੈਸੀ ਨੇ ਕਿਹਾ ਕਿ ਇਹ ਸਿਰਫ ਮੁਸਲਮਾਨਾਂ ਤੱਕ ਸੀਮਿਤ ਸਮੱਸਿਆ ਨਹੀਂ ਹੈ, ਪਰ ਇਹ ਹਰ ਨਾਗਰਿਕ ਦੀ ਸਮੱਸਿਆ ਹੈ।

ਨਾਗਰਿਕਤਾ ਕਾਨੂੰਨ ਦੇ ਖਿਲਾਫ਼ ਸੰਸਦ ਵਿੱਚ ਰੋਸ ਵਜੋਂ ਅਸਦੁਦੀਨ ਓਵੀਸੀ ਨੇ ਕਾਨੂੰਨ ਦੀਆਂ ਕਾਪੀਆਂ ਵੀ ਫਾੜੀਆਂ ਸਨ ਤੇ ਖੁੱਲ੍ਹ ਕੇ ਇਸ ਕਾਨੂੰਨ ਦੀ ਖਿਲਾਫ਼ਤ ਕੀਤੀ ਸੀ।

ਆਇਸ਼ਾ ਰੇਨਾ
BBC
ਜਾਮੀਆ ਮਿਲੀਆ ਇਸਲਾਮੀਆ ਦੀਆਂ ਪੋਸਟਰ ਕੁੜੀਆਂ ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਨੇ ਵੀ ਸੰਬੋਧਿਤ ਕੀਤਾ

ਰੈਲੀ ’ਚ ਪੁੱਜੀਆਂ ਲਾਦੀਦਾ ਤੇ ਆਇਸ਼ਾ

ਰੈਲੀ ਨੂੰ ਜਾਮੀਆ ਮਿਲੀਆ ਇਸਲਾਮੀਆ ਦੀਆਂ ਪੋਸਟਰ ਕੁੜੀਆਂ ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਨੇ ਵੀ ਸੰਬੋਧਿਤ ਕੀਤਾ, ਜਿਨ੍ਹਾਂ ਨੇ ਪੁਲਿਸ ਨੂੰ ਚੁਣੌਤੀ ਦਿੱਤੀ।

ਲਾਦੀਦਾ ਸਖਲੂਨ
BBC
ਜਾਮੀਆ ਮਿਲੀਆ ਇਸਲਾਮੀਆ ਦੀਆਂ ਪੋਸਟਰ ਕੁੜੀਆਂ ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਨੇ ਵੀ ਸੰਬੋਧਿਤ ਕੀਤਾ

ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਜਾਮੀਆ ਮਿਲਿਆ ਇਸਲਾਮੀਆ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਦੀ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਦਿੱਲੀ ਪੁਲਿਸ ਨੂੰ ਚੁਣੌਤੀ ਦਿੰਦੀਆਂ ਦਿਖਾਈ ਦਿੱਤੀਆਂ। ਲਾਦੀਦਾ ਸਖਲੂਨ ਅਤੇ ਆਇਸ਼ਾ ਰੇਨਾ ਕੇਰਲਾ ਤੋਂ ਹਨ।

ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈਣ ਵਾਲੇ ਨੌਜਵਾਨ ਨੇ ਕਿਹਾ, "ਅਸੀਂ ਧਰਮ ਨਿਰਪੱਖ ਦੇਸ਼ ਦੇ ਨਾਗਰਿਕ ਹਾਂ। CAA ਧਰਮ ਨਿਰਪੱਖ ਨਹੀਂ ਹੈ। ਇਹ ਧਰਮ ਦੇ ਆਧਾਰ ''ਤੇ ਬਣਿਆ ਕਾਨੂੰਨ ਹੈ। ਅਸੀਂ ਆਪਣੇ ਹਿੰਦੂ ਤੇ ਮੁਸਲਮਾਨ ਭਰਾਵਾਂ ਨੂੰ ਗਵਾਉਣਾਂ ਨਹੀਂ ਚਾਹੁੰਦੇ।"

https://www.youtube.com/watch?v=4Ki_3TetUUM

https://www.youtube.com/watch?v=Gm5gefq3JaA

https://www.youtube.com/watch?v=f5e8f10cUBc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News