ਅਸਾਮ ਵਿੱਚ ਨਾਗਿਰਕਤਾ ਸੋਧ ਕਾਨੂੰਨ ਦੇ ਖ਼ਿਲਾਫ਼ ਹੋ ਰਹੇ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ

12/15/2019 1:37:16 PM

ਅਸਾਮ ਵਿੱਚ ਪ੍ਰਦਰਸ਼ਨਕਾਰੀ
Getty Images
"ਅਸਾਮ ਪ੍ਰਾਈਡ ਅਤੇ ਅਸਾਮੀ ਪਛਾਣ ਲਈ ਚੱਲ ਰਹੇ ਇਸ ਅੰਦੋਲਨ ਨੂੰ ਸਾਰਿਆਂ ਦੀ ਹਮਾਇਤ ਹਾਸਲ ਹੈ,"ਸਮੁਜੱਲ ਭੱਟਾਚਾਰੀਆ ਨੇ ਕਿਹਾ

ਅਸਾਮੀ ਅੰਦੋਲਨ ਤੋਂ ਬਾਅਦ ਗੁਹਾਟੀ ਦੀਆਂ ਸੜਕਾਂ ਉੱਤੇ ਲੋਕਾਂ ਦਾ ਅਜਿਹਾ ਹੜ੍ਹ ਪਹਿਲੀ ਵਾਰ ਦਿਖ ਰਿਹਾ ਹੈ। ਉਸ ਅੰਦੋਲਨ ਸਮੇਂ ਜੋ ਨੌਜਵਾਨ ਸਨ, ਉਹ ਲੋਕ ਹੁਣ ਜ਼ਿੰਦਗੀ ਦੀਆਂ ਤਿਰਕਾਲਾਂ ਹੰਢਾ ਰਹੇ ਹਨ।

ਉਨ੍ਹਾਂ ਨੂੰ ਉਹ ਪੁਰਾਣੀਆਂ ਕਹਾਣੀਆਂ ਬੁਰੇ ਸੁਪਨਿਆਂ ਵਾਂਗ ਯਾਦ ਹਨ , ਜਦੋਂ ''ਅਸਾਮ ਦੇ ਸਨਮਾਨ'' ਲਈ ਲੜਾਈ ਵਿੱਚ ਸੈਂਕੜੇ ਲੋਕਾਂ ਨੂੰ ਆਪਣੀਆਂ ਜਾਨਾਂ ਗੁਆਉਣੀਆਂ ਪਈਆਂ ਸਨ। ਉਹ ਨਹੀਂ ਚਾਹੁੰਦੇ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਵੇ।

ਉਸ ਸਮੇਂ ਜੋ ਬੱਚੇ ਸਨ, ਹੁਣ ਜਵਾਨ ਹੋ ਚੁੱਕੇ ਹਨ। ਉਹ ਜੈ ਅਖਮ (ਜੈ ਅਸਾਮ) ਦੇ ਨਾਅਰੇ ਮਾਰਦੇ ਸੜਕਾਂ ਉੱਤੇ ਆ ਚੁੱਕੇ ਹਨ। ਨਾਗਰਿਕਤਾ ਸੋਧ ਕਾਨੂੰਨ ਨੇ ਉਨ੍ਹਾਂ ਨੂੰ ਏਕਤਾ ਦੇ ਧਾਗੇ ਵਿੱਚ ਪਰੋਅ ਦਿੱਤਾ ਹੈ।

ਇਹ ਵੀ ਪੜ੍ਹੋ:

प्रदर्शन के बाद जली हुई कार
BBC
ਅਸਾਮੀ ਅਣਖ਼ ਲਈ ਕੁਝ ਸਾਲ ਪਹਿਲਾਂ ਅੰਦੋਲਨ ਦੀ ਯਾਦ ਮੁੜ ਜਿੰਦਾ ਹੋ ਗਈ ਹੈ

ਅਜਿਹੇ ਵਿੱਚ ਇੱਕ ਵੱਡਾ ਸਵਾਲ ਇਹ ਹੈ ਕਿ ਇੰਨੇ ਵੱਡੇ ਜਨ ਅੰਦੋਲਨ ਦੀ ਅਗਵਾਈ ਕੌਣ ਕਰ ਰਿਹਾ ਹੈ। ਕੀ ਇਹ ਆਪਣੇ-ਆਪ ਉੱਠਿਆ ਜਵਾਰ ਭਾਟਾ ਹੈ ਜਾਂ ਇਸ ਦੀ ਵਾਗਡੋਰ ਕਿਸੇ ਵਿਅਕਤੀ ਜਾਂ ਸੰਗਠਨ ਦੇ ਹੱਥਾਂ ਵਿੱਚ ਹੈ।

''ਲੋਕ ਅੰਦੋਲਨ''

ਆਲ ਆਸਮ ਸਟੂਡੈਂਟ ਯੂਨੀਅਨ (ਆਸੂ) ਦੇ ਮੁਖੀ ਸਮੁਜੱਲ ਭੱਟਾਚਾਰੀਆ ਦਾ ਕਹਿਣਾ ਹੈ ਕਿ ਅਸਲ ਵਿੱਚ ਇਹ ਇੱਕ ਲੋਕ ਅੰਦੋਲਨ ਹੈ।

ਸਮੁਜੱਲ ਭੱਟਾਚਾਰੀਆ ਨੇ ਦੱਸਿਆ, "ਅਸਾਮ ਪ੍ਰਾਈਡ ਅਤੇ ਅਸਾਮੀ ਪਛਾਣ ਲਈ ਚੱਲ ਰਹੇ ਇਸ ਅੰਦੋਲਨ ਨੂੰ ਸਾਰਿਆਂ ਦੀ ਹਮਾਇਤ ਹਾਸਲ ਹੈ।"

ਪ੍ਰਦਰਸ਼ਨਕਾਰੀ
BBC
ਅਸਾਮ ਦੇ ਲੋਕ ਨਾਗਰਿਕਲਤਾ ਸੋਧ ਕਾਨੂੰਨ ਨੂੰ ਆਪਣੇ ਸੱਭਿਆਚਾਰ ਤੇ ਭਾਸ਼ਾ ਲਈ ਖ਼ਤਰਾ ਮੰਨਦੇ ਹਨ

"ਅਸੀਂ ਕੈਬ ਨੂੰ ਸੰਸਦ ਵਿੱਚ ਲਿਆਂਦੇ ਜਾਣ ਦੇ ਖ਼ਿਲਾਫ਼ 10 ਦਸੰਬਰ ਨੂੰ ਪੂਰਬ-ਉੱਤਰੀ ਸੂਬਿਆਂ ਵਿੱਚ ਬੰਦ ਦਾ ਸੱਦਾ ਦਿੱਤਾ ਸੀ। ਨਾਰਥ ਈਸਟ ਯੂਨੀਅਨ (ਨੇਸੋ) ਦੇ ਬੈਨਰ ਥੱਲੇ ਉਸ ਲਾਮਿਸਾਲ ਬੰਦ ਤੋਂ ਅਗਲੇ ਦਿਨ 11 ਦਸੰਬਰ ਨੂੰ ਲੋਕ ਆਪਣੇ ਆਪ ਸੜਕਾਂ ਤੇ ਆ ਗਏ।"

"ਇਸ ਦੌਰਾਨ ਹਿੰਸਾ ਹੋਈ। ਉਸ ਸਮੇਂ ਸਾਨੂੰ ਲੱਗਿਆ ਕਿ ਬਿਨਾਂ ਅਗਵਾਈ ਦੇ ਅੰਦੋਲਨ ਦਿਸ਼ਾਹੀਣ ਹੋ ਜਾਵੇਗਾ। ਇਸ ਲਈ 12 ਤਰੀਕ ਨੂੰ ਲਤਾਸ਼ੀਲ ਮੈਦਾਨ ਵਿੱਚ ਹੋਏ ਜਲਸੇ ਤੋਂ ਬਾਅਦ ਤੈਅ ਕੀਤਾ ਗਿਆ ਕਿ ਸਾਡਾ ਅੰਦੋਲਨ ਸ਼ਾਂਤੀਪੂਰਣ ਤੇ ਲੋਕਤੰਤਰੀ ਤਰੀਕੇ ਨਾਲ ਹੋਵੇਗਾ।"

ਉਨ੍ਹਾਂ ਇਹ ਵੀ ਕਿਹਾ, "ਅਸੀਂ ਯੋਜਨਾਬੱਧ ਤਰੀਕੇ ਨਾਲ ਅੰਦੋਲਨ ਚਲਾ ਰਹੇ ਹਾਂ। ਅਜਿਹੇ ਵਿੱਚ ਜੇ ਕੋਈ ਹਿੰਸਕ ਰਾਹ ਚੁਣਦਾ ਹੈ ਤਾਂ ਉਹ ਸਾਡੇ ਅੰਦੋਲਨ ਦਾ ਦੁਸ਼ਮਣ ਹੈ ਨਾ ਕਿ ਦੋਸਤ।"

ਕੀ ਆਸੂ ਅੰਦੋਲਨ ਦੀ ਅਗਵਾਈ ਕਰ ਰਹੀ ਹੈ?

ਗੁਹਾਟੀ ਤੋਂ ਛਪਣ ਵਾਲੇ ਦੈਨਿਕ ਪੂਰਵੋਦਯ'' ਦੇ ਸੰਪਾਦਕ ਰਵੀਸ਼ੰਕਰ ਰਵੀ ਦਾ ਮੰਨਣਾ ਹੈ ਕਿ ਸਮੁਜੱਲ ਭੱਟਾਚਾਰੀਆ ਇਸ ਲਹਿਰ ਦੇ ਸਭ ਤੋਂ ਵੱਡੇ ਆਗੂ ਹਨ। ਇਸ ਲਈ ਸਾਫ਼ ਹੈ ਕਿ ਅੰਦੋਲਨ ਦੀ ਅਗਵਾਈ ਆਸੂ ਕਰ ਰਿਹਾ ਹੈ।

ਅਸਾਮ ਵਿੱਚ ਪ੍ਰਦਰਸ਼ਨਕਾਰੀ
BBC
ਵਿਦਿਆਰਥੀਆਂ ਵਲੋਂ ਸ਼ੁਰੂ ਕੀਤਾ ਇਹ ਅੰਦੋਨਲ ਹੁਣ ਲੋਕ ਲਹਿਰ ਵਿਚ ਬਦਲ ਗਿਆ ਹੈ

ਰਵੀਸ਼ੰਕਰ ਰਵੀ ਨੇ ਦੱਸਿਆ,"ਮੁਢਲੇ ਰੂਪ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਵਿੱਢੇ ਗਏ ਇਸ ਅੰਦੋਲਨ ਨੂੰ ਵਿਆਪਕ ਹਮਾਇਤ ਮਿਲ ਰਹੀ ਹੈ। ਹੁਣ ਇਹ ਲੋਕ ਅੰਦੋਲਨ ਬਣ ਚੁੱਕਿਆ ਹੈ। ਇਸ ਵਿੱਚ ਅਸਾਮੀ ਸਮਾਜ ਦੇ ਹਰ ਵਰਗ ਦੇ ਲੋਕ ਸ਼ਾਮਲ ਹਨ।"

ਅਸਾਮੀ ਫ਼ਿਲਮਾਂ ਦੀ ਜਾਣੀ ਪਛਾਣੀ ਅਦਾਕਾਰਾ ਜ਼ਰੀਫ਼ਾ ਵਾਹਿਦ ਨੇ ਦੱਸਿਆ ਕਿ ਸਾਡੀ ਇੱਜ਼ਤ ਦੀ ਲੜਾਈ ਹੈ। ਇਸ ਵਿੱਚ ਸ਼ਾਮਲ ਹਰ ਵਿਅਕਤੀ ਅੰਦੋਲਨ ਦਾ ਆਗੂ ਹੈ।

ਉਨ੍ਹਾਂ ਨੇ ਕਿਹਾ, " ਅਸਾਮ ਦੇ ਮਾਪਿਆਂ ਨੇ ਬੱਚਿਆਂ ਨੂੰ ਕਹਿ ਦਿੱਤਾ ਹੈ ਕਿ ਉਹ ਕੈਬ ਦਾ ਵਿਰੋਧ ਕਰਨ। ਅੰਦੋਲਨ ਲਈ ਜੇ ਉਹ ਰਾਤ ਨੂੰ ਘਰੇ ਨਹੀਂ ਮੁੜਦੇ ਤਾਂ ਵੀ ਕੋਈ ਗੱਲ ਨਹੀਂ ਹੈ। ਅਸੀਂ ਉਨ੍ਹਾਂ ਦੇ ਨਾਲ ਹਾਂ। ਅਸੀਂ ਆਪਣੀ ਪਛਾਣ, ਸਭਿਆਚਾਰ ਤੇ ਹੱਕਾਂ ਦੀ ਰਾਖੀ ਕਰਨੀ ਹੈ। ਇਸ ਲਈ ਇਹ ਅੰਦੋਲਨ ਨਾਗਰਿਕਤਾ ਸੋਧ ਕਾਨੂੰਨ ਵਾਪਸ ਲਏ ਜਾਣ ਤੱਕ ਜਾਰੀ ਰਹੇਗਾ।"

ਸਰਕਾਰ ਦਾ ਕੀ ਮੰਨਣਾ ਹੈ?

ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਵੀ ਮੰਨਦੇ ਹਨ ਕਿ ਇਹ ''ਅਸਾਮ ਦੀ ਅਣਖ਼'' ਦੀ ਲੜਾਈ ਹੈ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਹਰ ਆਦਮੀ ਦਾ ਆਪਣੇ ਸੂਬੇ ਤੇ ਧਰਤੀ ਬਾਰੇ ਇੱਕ ਸਵਾਭੀਮਾਨ ਹੁੰਦਾ ਹੈ। ਅਸਾਮ ਦੇ ਲੋਕ ਵੀ ਇਸੇ ਸਮਾਜ ਦਾ ਹਿੱਸਾ ਹਨ। ਉਨ੍ਹਾਂ ਨੂੰ ਵੀ ਆਪਣੇ ਸੂਬੇ ਤੇ ਦੇਸ਼ ''ਤੇ ਫਖ਼ਰ ਹੈ।"

"ਲੇਕਿਨ ਉਨ੍ਹਾਂ ਨੂੰ ਇਹ ਸਮਝਣਾ ਪਵੇਗਾ ਕਿ ਕੈਬ ਅਸਲ ਵਿੱਚ ਅਸਾਮ ਦੇ ਲੋਕਾਂ ਨੂੰ ਉਨ੍ਹਾਂ ਦਾ ਹੱਕ ਦਵਾਉਣ ਲਈ ਹੈ। ਹਾਲੇ ਕੁਝ ਨਕਾਰਤਾਮਿਕ ਲੋਕ ਗਲਤ ਸੂਚਨਾਵਾਂ ਫੈਲਾਅ ਕੇ ਹਿੰਸਾ ਭੜਕਾ ਰਹੇ ਹਨ।"

ਇਹ ਵੀਡੀਓ ਵੀ ਪੜ੍ਹੋ:

ਇਹ ਵੀ ਦੇਖੋ :

https://www.youtube.com/watch?v=xWw19z7Edrs&t=1s

https://www.youtube.com/watch?v=ddewltgcsoo

https://www.youtube.com/watch?v=h38i4PMYgmo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News