ਐੱਚਐੱਸ ਫ਼ੂਲਕਾ : ਡਿਕਸ਼ਨਰੀਆਂ ''''ਚ ''''ਸਿੱਖ ਪੰਥ'''' ਦਾ ਤਰਜਮਾ ਗ਼ਲਤ - 5 ਅਹਿਮ ਖ਼ਬਰਾਂ

11/18/2019 7:31:24 AM

ਐੱਚਐੱਸ ਫੂਲਕਾ
BBC

ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐੱਚਐੱਸ ਫੂਲਕਾ ਨੇ ਕਿਹਾ ਹੈ ਕਿ ਅਯੁੱਧਿਆ ਮਾਮਲੇ ਵਿੱਚ ਇੱਕ ਗਵਾਹ ਰਜਿੰਦਰ ਸਿੰਘ ਨੇ ਗਵਾਹੀ ਦੌਰਾਨ ਸਿੱਖ ਲਈ ''ਕਲਟ'' ਸ਼ਬਦ ਵਰਤਿਆ ਸੀ।

ਫੂਲਕਾ ਨੇ ਕਿਹਾ ਕਿ ਜਦੋਂ ਮੈਂ ਪੰਜਾਬੀ ਡਿਕਸ਼ਨਰੀ ਵਿੱਚ ''ਕਲਟ'' ਦਾ ਪੰਜਾਬੀ ਤਰਜ਼ਮਾ ''ਪੰਥ'' ਦੇਖ ਹੈਰਾਨ ਹੋ ਗਿਆ। ਉੱਥੇ ਹੀ ਪੰਜਾਬੀ ਯੂਨੀਵਰਸਿਟੀ ਦੀ ਡਿਕਸ਼ਨਰੀ ਵਿੱਚ ''ਪੰਥ'' ਸ਼ਬਦ ਦੀ ਅੰਗਰੇਜ਼ੀ ''ਚ ''ਕਲਟ'' ਲਿਖਿਆ ਹੋਇਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਅੰਗਰੇਜ਼ੀ ਵਿੱਚ ''ਕਲਟ'' ਸ਼ਬਦ ਨੂੰ ਬਹੁਤਾ ਚੰਗਾ ਨਹੀਂ ਸਮਝਿਆ ਜਾਂਦਾ। ਇਸ ''ਤੇ ਵਿਚਾਰ ਕਰਨ ਦੀ ਲੋੜ ਹੈ ਤਾਂ ਜੋ ਅੱਗੇ ਤੋਂ ਕੋਈ ਇਸ ਦਾ ਗ਼ਲਤ ਤਰਜਮਾ ਨਾ ਕਰੇ।

ਇਸ ਬਾਰੇ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਇਸ ''ਤੇ ਵਿਦਵਾਨਾਂ ਦੀ ਕਮੇਟੀ ਇੱਕ ਕਮੇਟੀ ਬਣਾਈ ਜਾਵੇ ਤਾਂ ਜੋ ਅੰਗੇਰਜ਼ੀ ਵਿੱਚ ਪੰਥ ਨੂੰ ਰਿਲੀਜਨ ਲਿਖਵਾਇਆ ਦਾ ਸਕੇ ਜਾਂ ਫਿਰ ''ਸਿੱਖ ਪੰਥ'' ਦੀ ਥਾਂ ''ਸਿੱਖ ਧਰਮ'' ਦੀ ਵਰਤੋਂ ਕੀਤੀ ਜਾਵੇ।

ਇਹ ਵੀ ਪੜ੍ਹੋ-

''ਥਮਲੇ ਨਾਲ ਬੰਨ੍ਹ ਕੇ ਪਲਾਸਾਂ ਨਾਲ ਮਾਸ ਨੋਚਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ''

ਚੰਗਾਲੀਵਾਲਾ ਵਿਚ ਜਗਮੇਲ ਸਿੰਘ ਨਾਂ ਦੇ ਦਲਿਤ ਨੌਜਵਾਨ ਉੱਤੇ ਗੈਰਮਨੁੱਖੀ ਤਰੀਕੇ ਨਾਲ ਤਸ਼ੱਦਦ ਢਾਹਿਆ ਗਿਆ।

ਜਿਸ ਕਾਰਨ ਉਸ ਦੀਆਂ ਲੱਤਾਂ ਵਿਚ ਇੰਨਫੈਕਸ਼ਨ ਫੈਲ ਲਿਆ ਤੇ ਕੁਝ ਦਿਨ ਪਟਿਆਲੇ ਵਿਚ ਇਲਾਜ ਤੋਂ ਬਾਅਦ ਉਸ ਨੂੰ ਪੀਜੀਆਈ ਭਰਤੀ ਕਰਵਾਇਆ ਗਿਆ। ਉਸ ਦੀਆਂ ਦੋਵੇਂ ਲੱਤਾਂ ਕੱਟਣੀਆਂ ਪਈਆਂ ਪਰ ਫਿਰ ਵੀ ਉਸ ਦੀ ਜਾਨ ਬਚ ਨਹੀਂ ਸਕੀ।

ਜਗਮੇਲ ਸਿੰਘ
BBC

ਹੁਣ ਸਥਾਨਕ ਜਨਤਕ ਜਥੇਬੰਦੀਆਂ ਨੇ ਸੁਨਾਮ-ਲਹਿਰਾਗਾਗਾ ਸੜਕ ਉੱਤੇ ਧਰਨਾ ਲਾਇਆ ਹੋਇਆ ਹੈ। ਭਾਵੇਂ ਕਿ ਪੁਲਿਸ ਨੇ ਚਾਰੇ ਮੁਲਜ਼ਮ ਗ੍ਰਿਫ਼ਤਾਰ ਕਰ ਲਏ ਹਨ।

ਪਰਿਵਾਰ ਤੇ ਜਤਨਕ ਜਥੇਬੰਦੀਆਂ ਨੇ ਕਿਹਾ ਹੈ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਉਦੋਂ ਤੱਕ ਉਹ ਪੋਸਟ ਮਾਰਟਮ ਨਹੀਂ ਕਰਾਉਣਗੇ।

ਪੀਜੀਆਈ ਵਿਚ ਜਗਮੇਲ ਸਿੰਘ ਦੀ ਪਤਨੀ ਮਨਜੀਤ ਕੌਰ ਮੁਤਾਬਕ ਪਿੰਡ ਦਾ ਮਾਹੌਲ ਬਹੁਤ ਮਾੜਾ ਹੈ। ਸਾਰੇ ਲੋਕ ਡਰ ਕੇ ਰਹਿੰਦੇ ਹਨ।

ਉਸ ਨੇ ਦੱਸਿਆ ,''''ਇੱਕ ਹੋਰ ਵਿਅਕਤੀ ਅਮਰਜੀਤ ਘਰ ਉਸ ਨੂੰ ਥਮਲੇ ਨਾਲ ਬੰਨ੍ਹ ਕੇ ਕੁੱਟਿਆ ਹੈ। ਪਿੰਡ ਵਾਲੇ ਛੁਡਵਾਉਣ ਵੀ ਗਏ ਸੀ। ਰਾਡਾਂ ਤੇ ਮੋਟੇ ਸੋਟਿਆਂ ਨਾਲ ਕੁੱਟਿਆ ਹੈ। ਪਾਣੀ ਮੰਗਿਆ ਤਾਂ ਪਿਸ਼ਾਬ ਪਿਆਇਆ ਗਿਆ। ਪਲਾਸਾਂ ਨਾਲ ਮਾਸ ਨੋਚਿਆ ਗਿਆ।''''

ਇਹ ਪੂਰਾ ਮਾਮਲਾ ਜਾਣਨ ਲਈ ਇੱਥੇ ਕਲਿੱਕ ਕਰੋ।

ਸ੍ਰੀ ਲੰਕਾਂ ਚੋਣਾਂ: ਰਾਸ਼ਟਰਪਤੀ ਬਣਨ ਜਾ ਰਹੇ ਗੋਟਬਿਆ ਰਾਜਪਕਸੇ ਕੌਣ ਹਨ

ਸ੍ਰੀਲੰਕਾ ਵਿੱਚ ਜੰਗ ਵੇਲੇ ਫੌਜ ਦੇ ਮੁਖੀ ਰਹੇ ਗੋਟਬਿਆ ਰਾਜਪਕਸੇ ਨੇ ਰਾਸ਼ਟਰਪਤੀ ਦੀ ਚੋਣ ਜਿੱਤ ਲਈ ਹੈ। ਇਨ੍ਹਾਂ ਚੋਣਾਂ ਨੇ ਮੁਲਕ ਨੂੰ ਫਿਰਕਾਪ੍ਰਸਤੀ ਦੇ ਨਾਂ ਤੇ ਦੋ ਹਿੱਸਿਆ ਵਿਚ ਵੰਡ ਦਿੱਤਾ ਹੈ।

ਗੋਟਬਿਆ ਰਾਜਪਕਸੇ
Getty Images

ਮਾਹਰਾਂ ਮੁਤਾਬਕ ਰਾਜਪਕਸੇ ਸਿਨਹਾਲਾ ਭਾਈਚਾਰੇ ਵਿਚ ਅੱਗੇ ਸੀ ਜਦਕਿ ਤਮਿਲ ਭਾਈਚਾਰੇ ਦਾ ਪਲੜਾ ਸਾਜਿਥ ਵੱਲ ਰਿਹਾ।

ਸ੍ਰੀ ਲੰਕਾ ਦੇ ਨਵੇਂ ਰਾਸ਼ਟਰਪਤੀ ਗੋਟਾਭਾਇਆ ਰਾਜਪਕਸੇ ਮੁਲਕ ਵਿਚ ਫਿਰਕੂ ਧਰੁਵੀਕਰਨ ਲਈ ਜਾਣੇ ਜਾਂਦੇ ਹਨ।

ਉਹ ਤਮਿਲ ਟਾਈਗਰ ਵੱਖਵਾਦੀ ਬਾਗੀਆਂ ਦੇ ਖ਼ਾਤਮੇ ਲਈ ਅਹਿਮ ਭੂਮਿਕਾ ਨਿਭਾਉਣ ਅਤੇ ਸ੍ਰੀ ਲੰਕਾ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਨਾਗਰਿਕ ਜੰਗ ਨੂੰ ਸਾਲ 2009 ਵਿਚ ਖ਼ਤਮ ਕਰਨ ਕਾਰਨ ਜਾਣੇ ਜਾਂਦੇ ਹਨ। ਉਸ ਵੇਲੇ ਗੋਟਾਭਾਇਆ ਰੱਖਿਆ ਸਕੱਤਰ ਸਨ।

ਪਰ ਉਨ੍ਹਾਂ ''ਤੇ ਸਖ਼ਤ ਕਾਨੂੰਨੀ ਕਾਰਵਾਈ ਦੌਰਾਨ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਇਲਜ਼ਾਮ ਹੈ। ਹਾਲਾਂਕਿ ਉਹ ਕੋਈ ਵੀ ਗਲਤ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਰਾਜਪਕਸੇ ਬਾਰੇ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

ਚੰਡੀਗੜ੍ਹ ਦੇ ਪੀਣ ਵਾਲੇ ਪਾਣੀ ''ਚ ਮਿਲੇ ਖ਼ਤਰਨਾਕ ਤੱਤ

ਇੱਕ ਅਧਿਐਨ ਮੁਤਾਬਕ ਮੁੰਬਈ ਦਾ ਪਾਣੀ ਹੈ ਸਿਹਤ ਦੇ ਲਿਹਾਜ ਨਾਲ ਪੀਣ ਵਾਲਾ ਹੈ ਪਰ ਦਿੱਲੀ, ਚੰਡੀਗੜ੍ਹ ਸਣੇ 17 ਹੋਰਨਾਂ ਸੂਬਿਆਂ ਦਾ ਪਾਣੀ, ਪੀਣ ਵਾਲੇ ਪਾਣੀ ਦੇ ਮਾਨਕਾਂ (ਆਈਐੱਸ) ਮੁਤਾਬਕ ਨਹੀਂ ਹੈ।

ਚੰਡੀਗੜ੍ਹ ਦੇ ਪੀਣ ਵਾਲੇ ਪਾਣੀ ''ਚ ਮਿਲੇ ਖ਼ਤਰਨਾਕ ਤੱਤ
Getty Images

ਇੱਕ ਰਿਪੋਰਟ ਮੁਤਾਬਕ ਚੰਡੀਗੜ੍ਹ ਵਿਚੋਂ ਲਏ ਗਏ ਪਾਣੀ ਦੇ ਸੈਂਪਲ ਦੋ ਮਾਨਕਾਂ ''ਐਲੂਮੀਨੀਅਨ ਤੇ ਕੋਲੀਫੋਰਮ''''ਤੇ ਫੇਲ੍ਹ ਰਹੇ ਹਨ।

ਬੀਆਈਐੱਸ (BIS) ਨੇ ਸਪਲਾਈ ਵਾਲਾ ਪਾਣੀ ਵਿੱਚ ਰਸਾਇਣਨ, ਜ਼ਹਿਰੀਲੇ ਤੱਤਾਂ, ਬੈਕਟੀਰੀਆ ਦੀ ਮੌਜੂਦਗੀ ਅਤੇ ਵੱਖ-ਵੱਖ ਤਰ੍ਹਾਂ ਦੀ ਘੁਲਣਸ਼ੀਲ ਅਸ਼ੁੱਧੀਆਂ ਨੂੰ ਜਾਂਚਣ ਲਈ ਇਹ ਅਧਿਐਨ ਕਰਵਾਇਆ ਸੀ।

ਕੇਂਦਰੀ ਉਪਭੋਗਤਾ ਮਾਮਲਿਆਂ ਬਾਰੇ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਅਧਿਐਨ ਦਾ ਦੂਜਾ ਫੇਜ਼ ਜਾਰੀ ਕਰਦਿਆਂ ਕਿਹਾ, "ਪੂਰੇ ਦੇਸ ਦੇ 20 ਸੂਬਿਆਂ ''ਚੋਂ ਲਏ ਗਏ ਸਪਲਾਈ ਵਾਲੇ ਪਾਣੀ ਦੇ ਸੈਂਪਲਾਂ ਦੀ ਜਾਂਚ ਤੋਂ ਬਾਅਦ ਮੁੰਬਈ ਦਾ ਪਾਣੀ ਪੂਰੇ 11 ਵਿਚੋਂ 10 ਮਾਪਦੰਡਾਂ ''ਤੇ ਖਰਾ ਉਤਰਿਆ ਹੈ, ਜਦ ਕਿਹੋਰ ਸ਼ਹਿਰਾਂ ਦਾ ਪਾਣੀ ਇਸ ''ਤੇ ਅਸਫ਼ਲ ਰਿਹਾ ਹੈ।" ਇਨ੍ਹਾਂ ਤੱਤਾਂ ਦੇ ਨੁਕਸਾਨ ਬਾਰੇ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਕੈਂਸਰ ਦੇ ਇਲਾਜ ਲਈ ਦੇਸੀ ਨੁਸਖ਼ੇ ਅਪਣਾਉਣ ਵਾਲੇ ਇਹ ਖ਼ਬਰ ਜ਼ਰੂਰ ਪੜ੍ਹਨ

ਇੱਕ ਕੈਂਸਰ ਕਾਨਫਰੰਸ ਵਿੱਚ ਕੁਝ ਬੁਲਾਰਿਆਂ ਵੱਲੋਂ ਇਹ ਗੱਲ ਆਖੀ ਗਈ ਕਿ ਕੈਂਸਰ ਮਰੀਜ਼ਾਂ ਨੂੰ ਆਪਣੇ ਡਾਕਟਰਾਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕੈਂਸਰ ਦੇ ਇਲਾਜ ਵਿਚਾਲੇ ਕੁਝ ਦੇਸੀ ਨੁਸਖ਼ੇ ਵੀ ਅਜ਼ਮਾ ਰਹੇ ਹਨ, ਜਿਸਦਾ ਅਸਰ ਉਨ੍ਹਾਂ ਦੇ ਇਲਾਜ ''ਤੇ ਪੈ ਸਕਦਾ ਹੈ।

ਕੈਂਸਰ ਦੇ ਇਲਾਜ ਲਈ ਦੇਸੀ ਨੁਸਖ਼ੇ
Getty Images

ਉਦਾਹਰਣ ਦੇ ਤੌਰ ''ਤੇ ਲਸਣ, ਅਦਰਕ ਅਤੇ ਜਿਨਕਗੋ ਦੀਆਂ ਗੋਲੀਆਂ ਬ੍ਰੈਸਟ ਕੈਂਸਰ ਦੇ ਫੈਲਣ ''ਤੇ ਚਮੜੀ ਦੇ ਜ਼ਖ਼ਮਾਂ ਨੂੰ ਭਰਨ ਵਿੱਚ ਸਮਾਂ ਲਗਾ ਸਕਦੀਆਂ ਹਨ।

ਪ੍ਰੋਫੈਸਰ ਮਾਰੀਆ ਜੋਆਓ ਕਾਰਡੋਸੋ , ਜਿਹੜੇ ਕਿ ਇੱਕ ਸਰਜਨ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਕੋਈ ਸਬੂਤ ਨਹੀਂ ਹਨ ਕਿ ਦੇਸੀ ਥੈਰੇਪੀਆਂ ਜਾਂ ਦਵਾਈਆਂ ਦਾ ਕੋਈ ਅਸਰ ਹੋਇਆ ਹੋਵੇ।

ਉਨ੍ਹਾਂ ਦਾ ਕਹਿਣਾ ਹੈ ਜੇਕਰ ਸ਼ੱਕ ਹੋਵੇ ਤਾਂ ਇਸ ਤੋਂ ਬਿਹਤਰ ਹੈ ਕਿ ਕੁਝ ਵੀ ਨਾ ਲਵੋ।

ਕੈਂਸਰ ਰਿਸਰਚ ਯੂਕੇ ਨੇ ਆਪਣੀ ਵੈੱਬਸਾਈਟ ''ਤੇ ਕਿਹਾ ਹੈ ਕਿ ਕੁਝ ਪੂਰਕ ਇਲਾਜ ਦੇ ਨਾਲ ਰਵਾਇਤੀ ਇਲਾਜ ਵੀ ਕੰਮ ਕਰਨਾ ਬੰਦ ਕਰ ਸਕਦਾ ਹੈ।

ਇਸ ਵਿੱਚ ਕੈਂਸਰ ਦੇ ਇਲਾਜ ਦੌਰਾਨ ਕੁਝ ਖਾਣ-ਪੀਣ ਦੀਆਂ ਚੀਜ਼ਾਂ ਛੱਡਣ ਲਈ ਕਿਹਾ ਹੈ। ਜਿਵੇਂ ਅੰਗੂਰ ਅਤੇ ਸੰਤਰਾ ਨਾ ਖਾਣ ਲਈ ਕਿਹਾ ਹੈ। ਕਿਉਂਕਿ ਉਹ ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=pklVFr-aHOo

https://www.youtube.com/watch?v=HOiApmatOso

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News