ਮਾਲਵਿੰਦਰ ਸਿੰਘ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਭੇਜਿਆ ਤਿਹਾੜ ਜੇਲ੍ਹ

11/14/2019 7:31:24 PM

ਸ਼ਵਿੰਦਰ ਸਿੰਘ ਤੇ ਮਲਵਿੰਦਰ
Getty Images

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਐਨਫੋਰਸਮੈਂਟ ਡਾਇਰਕਟੋਰੇਟ ਨੇ ਅੱਜ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਰੈਲੀਗੇਅਰ ਐਂਟਰਪ੍ਰਾਈਜਿਜ਼ ਲਿਮਿਟਿਡ ਦੇ ਸਾਬਕਾ ਸੀਐੱਮਡੀ ਸੁਨੀਲ ਗੋਧਵਾਨੀ ਨੂੰ ਰੈਲੀਗੇਅਰ ਫਿਨਵੈਸਟ ਲਿਮੀਟਿਡ (RFL) ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

ਮਾਲਵਿੰਦਰ ਅਤੇ ਉਨ੍ਹਾਂ ਦੇ ਭਰਾ ਸ਼ਿਵਇੰਦਰ ਰੈਲੀਗੇਅਰ ਐਂਟਰਪ੍ਰਾਈਜਿਜ਼ ਲਿਮੀਟਿਡ (REL) ਦੇ ਸਾਬਕਾ ਪ੍ਰਮੋਟਰ ਸਨ।

ਈਡੀ ਵੱਲੋਂ ਮਾਲਵਿੰਦਰ ਤੇ ਸੁਨੀਲ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ ਹੈ। ਦੋਵਾਂ ਨੂੰ ਜੇਲ੍ਹ ਵਿੱਚ ਜੱਜ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਈਡੀ ਵੱਲੋਂ ਇਨ੍ਹਾਂ ਦੀ ਪੁੱਛ ਪੜਤਾਲ ਲਈ ਸਮਾਂ ਮੰਗਿਆ ਜਾਵੇਗਾ।

ਈਡੀ ਮੁਤਾਬਕ ਮਾਲਵਿੰਦਰ ਸਿੰਘ ਅਤੇ ਸੁਨੀਲ ਗੋਧਵਾਨੀ ''ਤੇ ਮਨੀ ਲੌਂਡਰਿੰਗ ਦੇ ਵੀ ਇਲਜ਼ਾਮ ਹਨ।

ਸ਼ਵਿੰਦਰ ਸਿੰਘ ਤੇ ਮਲਵਿੰਦਰ
Getty Images

ਕੀ ਹੈ ਮਾਮਲਾ?

ਦਿੱਲੀ ਪੁਲਿਸ ਨੇ ਸ਼ਿਵਇੰਦਰ ਸਿੰਘ ਤੇ ਮਾਲਵਿੰਦਰ ਸਿੰਘ ਨੂੰ 330 ਮਿਲੀਅਨ ਡਾਲਰ ਦੀ ਵਿੱਤੀ ਗੜਬੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।

ਸ਼ਿਵਇੰਦਰ ਤੇ ਮਾਲਵਿੰਦਰ ਸਿੰਘ ਭਾਰਤ ਦੀ ਦਵਾਈਆਂ ਦੀ ਵੱਡੀ ਕੰਪਨੀ ਰੈਨਬੈਕਸੀ ਦੇ ਸਾਬਕਾ ਮਾਲਕ ਹਨ। ਦੋਵਾਂ ਭਰਾਵਾਂ ਦੀ ਫੋਰਟਿਸ ਨਾਂ ਦੇ ਹਸਪਤਾਲਾਂ ਦੀ ਲੜੀ ਵੀ ਹੈ।

ਅਕਤੂਬਰ ਵਿੱਚ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖ਼ਾ ਨੇ ਗ੍ਰਿਫ਼ਤਾਰ ਕੀਤਾ ਸੀ।

ਇਨ੍ਹਾਂ ਦੋਵਾਂ ਉੱਤੇ ਠੱਗੀ, ਅਪਰਾਧਿਕ ਸਾਜ਼ਿਸ ਅਤੇ ਧੋਖਾਧੜੀ ਦੇ ਇਲਜ਼ਾਮ ਹਨ, ਜਿਨ੍ਹਾਂ ਨੂੰ ਇਹ ਰੱਦ ਕਰ ਰਹੇ ਹਨ।

ਵਿੱਤੀ ਸੇਵਾ ਕੰਪਨੀ ਰੈਲੀਗੇਅਰ ਫਿਨਵੈਸਟ ਨੇ ਦੋਵਾਂ ਭਰਾਵਾਂ ਖ਼ਿਲਾਫ਼ ਧੋਖਾਧੜੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਸੀ।

ਸ਼ਿਕਾਇਤ ਮੁਤਾਬਕ ਰੈਲੀਗੇਅਰ ਤੇ ਇਸ ਨਾਲ ਸਬੰਧਤ ਕੰਪਨੀਆਂ ਦੇ ਨਾਂ ਉੱਤੇ ਕਰਜ਼ ਲੈ ਕੇ ਪੈਸਾ ਦੂਜੇ ਪਾਸੇ ਲਗਾਇਆ ਗਿਆ। ਇਹ ਪੈਸਾ ਦੂਜੇ ਪਾਸੇ ਵਰਤੇ ਜਾਣ ਕਾਰਨ ਰੈਲੀਗੇਅਰ ਫਿਨਵੈਸਟ ਮਾੜੀ ਮਾਲੀ ਹਾਲਤ ਵਿਚ ਪੁੱਜ ਗਈ।

ਇਹ ਵੀ ਪੜ੍ਹੋ-

ਇਸ ਤੋਂ ਪਹਿਲਾਂ ਇੱਕ ਮਾਮਲੇ ਵਿੱਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦਿੱਲੀ ਹਾਈ ਕੋਰਟ ਅੱਗੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲ ਆਰਐਚਸੀ ਹੋਲਡਿੰਗ ਪ੍ਰਾਈਵੇਟ ਲਿਮ. ਦੇ ਪ੍ਰਮੋਟਰਾਂ ਸ਼ਿਵਇੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਦਾ ਕੋਈ ਬਕਾਇਆ ਨਹੀਂ ਹੈ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਗੁਰਿੰਦਰ ਸਿੰਘ ਢਿੱਲੋਂ ਨੇ ਅਦਾਲਤ ਵਿਚ ਅਰਜ਼ੀ ਰਾਹੀਂ ਆਰਐਚਸੀ ਦੇ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਸੀ।

ਆਰਐਚਸੀ ਨੇ ਕੰਪਨੀ ਦੇ 3500 ਕਰੋੜ ਗੁਰਿੰਦਰ ਸਿੰਘ ਢਿੱਲੋਂ ਵੱਲ ਬਕਾਇਆ ਹੋਣ ਦਾ ਦਾਅਵਾ ਕੀਤਾ ਸੀ ਜਿਸ ਤੋਂ ਬਾਅਦ ਦਿੱਲੀ ਹਾਈ ਕੋਰਟ ਨੇ ਆਰਐਚਸੀ ਦੇ ਦਾਅਵੇ ਮੁਤਾਬਕ 3500 ਕਰੋੜ ਰੁਪਏ ਦਾ ਆਰਬਿਟੇਸ਼ਨ ਅਵਾਰਡ ਲਾਗੂ ਕਰਵਾਉਣ ਦੇ ਹੁਕਮ ਦਿੱਤੇ ਸਨ।

ਪਰ ਗੁਰਿੰਦਰ ਸਿੰਘ ਢਿੱਲੋਂ ਦੇ ਦਾਅਵੇ ਤੋਂ ਬਾਅਦ ਅਦਾਲਤ ਨੇ ਇਸ ਮਾਮਲੇ ਵਿਚ ਗ੍ਰਿਫਤਾਰ ਸ਼ਿਵਇੰਦਰ ਸਿੰਘ ਤੇ ਮਾਲਵਿੰਦਰ ਸਿੰਘ ਤੋਂ ਜਵਾਬ ਮੰਗਿਆ ਸੀ।

ਅਦਾਲਤ ਨੇ ਦੋਵਾਂ ਧਿਰਾਂ ਨੂੰ ਅਦਾਲਤ ਅੱਗੇ ਹਲਫ਼ਨਾਮਾ ਦਾਇਰ ਕਰਕੇ ਆਪੋ-ਆਪਣਾ ਪੱਖ ਪੇਸ਼ ਕਰਨ ਲਈ ਕਿਹਾ।

ਸਿੰਘ ਭਰਾਵਾਂ ਦਾ ਦਾਅਵਾ

ਸਿੰਘ ਭਰਾਵਾਂ ਨੇ ਰੈਨਬੈਕਸੀ ਕੰਪਨੀ ਦਾ ਆਪਣਾ ਹਿੱਸਾ 2008 ਵਿਚ ਜਪਾਨ ਦੀ ਦਾਇਚੀ ਕੰਪਨੀ ਨੂੰ ਵੇਚ ਦਿੱਤਾ ਸੀ।

ਦਾਇਚੀ ਨੇ ਸਿੰਗਾਪੁਰ ਦੇ ਟ੍ਰਿਬਿਊਨਲ ਵਿਚ ਕੇਸ ਕਰਕੇ ਸਿੰਘ ਭਰਾਵਾਂ ਉੱਤੇ ਕੰਪਨੀ ਦੀਆਂ ਪਾਬੰਦੀਸ਼ੁਦਾ ਦਵਾਈਆਂ ਬਾਰੇ ਜਾਣਕਾਰੀ ਲੁਕਾਉਣ ਦਾ ਇਲਜ਼ਾਮ ਲਗਾਇਆ ਸੀ। ਦਾਇਚੀ ਨੇ ਦਿੱਲੀ ਵਿਚ ਵੀ ਸ਼ਿਵਇੰਦਰ ਸਿੰਘ ਤੇ ਮਾਲਵਿੰਦਰ ਸਿੰਘ ਉੱਤੇ ਕੇਸ ਕੀਤਾ ਸੀ।

ਇਸ ਅਦਾਲਤੀ ਕਾਰਵਾਈ ਦੌਰਾਨ ਸਿੰਘ ਭਰਾਵਾਂ ਨੇ ਦਾਅਵਾ ਕੀਤਾ ਸੀ ਕਿ ਰਾਧਾ ਸੁਆਮੀ ਸਤਿਸੰਗ ਬਿਆਸ ਵੱਲ ਉਨ੍ਹਾਂ ਦੀ ਕੰਪਨੀ ਆਰਐਚਸੀ ਦੇ 3500 ਕਰੋੜ ਰੁਪਏ ਬਕਾਇਆ ਹਨ।

ਇਸ ਉੱਤੇ ਦਿੱਲੀ ਹਾਈਕੋਰਟ ਨੇ ਰਾਧਾ ਸਵਾਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ, ਉਨ੍ਹਾਂ ਦੀ ਪਤਨੀ, ਦੋ ਪੁੱਤਰਾਂ ਅਤੇ ਨੂੰਹ ਸਣੇ 55 ਵਿਅਕਤੀਆਂ ਨੂੰ 6 ਹਜ਼ਾਰ ਕਰੋੜ ਰੁਪਏ ਦਾ ਭੁਗਤਾਨ ਕਰਨ ਦੇ ਹੁਕਮ ਸੁਣਾਏ ਸਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=GwRTHNaZF64

https://www.youtube.com/watch?v=regSe_7229c

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News