ਮੈਕਸੀਕੋ: ਡ੍ਰਗ ਮਾਫੀਆ ਦੇ ਹਮਲੇ ਵਿੱਚ 9 ਅਮਰੀਕੀਆਂ ਦੀ ਮੌਤ - 5 ਅਹਿਮ ਖ਼ਬਰਾਂ
Wednesday, Nov 06, 2019 - 07:46 AM (IST)

ਉੱਤਰੀ ਮੈਕਸੀਕੋ ਵਿੱਚ ਸ਼ੱਕੀ ਡ੍ਰਗ ਮਾਫੀਆ ਦੇ ਹਮਲੇ ਵਿੱਚ ਛੇ ਬੱਚੇ ਅਤੇ ਤਿੰਨ ਔਰਤਾਂ ਸਮੇਤ ਘੱਟ ਤੋਂ ਘੱਟ 9 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ।
ਪੀੜਤ ਲੀਹਬਰੋਨ ਪਰਿਵਾਰ ਦੇ ਮੈਂਬਰ ਸਨ। ਦੱਸਿਆ ਜਾ ਰਿਹਾ ਹੈ ਕਿ ਪੀੜਤ ਤਿੰਨ ਗੱਡੀਆਂ ਦੇ ਕਾਫਿਲੇ ਵਿੱਚ ਜਾ ਰਹੇ ਸਨ।
ਤਿੰਨ ਮਾਵਾਂ ਆਪਣੇ 14 ਬੱਚਿਆਂ ਨਾਲ ਇਸ ਕਾਫਿਲੇ ਵਿੱਚ ਸ਼ਾਮਲ ਸਨ।
ਹਮਲੇ ਤੋਂ ਬਾਅਦ ਇੱਕ ਸੜੀ ਹੋਈ ਗੱਡੀ ਮਿਲੀ ਜਿਸ ਵਿੱਚ ਕੁਝ ਮ੍ਰਿਤਕਾਂ ਦੇ ਅੰਸ਼ ਸਨ। ਖ਼ਬਰਾਂ ਮੁਤਾਬਕ ਪਰਿਵਾਰ ਦੇ ਦੂਜੇ ਮੈਂਬਰਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ।
ਮੈਕਸੀਕੋ ਦੇ ਸੁਰੱਖਿਆ ਮੰਤਰੀ ਨੇ ਇਨ੍ਹਾਂ ਨੂੰ ਗਲਤੀ ਨਾਲ ਨਿਸ਼ਾਨਾ ਬਣਾਏ ਜਾਣ ਦਾ ਵੀ ਖ਼ਦਸ਼ਾ ਜਤਾਇਆ ਹੈ।
ਉੱਤਰੀ ਮੈਕਸੀਕੋ ਦੇ ਸਿਨੋਰਾ ਸੂਬੇ ਵਿੱਚ ਡ੍ਰਗ ਮਾਫੀਆ ਦੇ ਦੋ ਗੁਟਾਂ ਵਿੱਚ ਲੜਾਈ ਹੈ। ਇੱਕ ਹੈ ਲਾ ਲਿਨਿਆ ਜੋ ਵੱਡੇ ਖੁਆਰੇਜ ਡ੍ਰਗਸ ਗਿਰੋਹ ਨਾਲ ਜੁੜਿਆ ਹੈ ਅਤੇ ਦੂਸਰਾ ਹੈ ਲੋਸ ਚਾਪੋਸ ਜੋ ਸਿਨਾਲੋਆ ਸਮੂਹ ਦਾ ਹਿੱਸਾ ਹੈ।
ਇਹ ਵੀ ਪੜ੍ਹੋ:
- ਸੁਲਤਾਨਪੁਰ ਲੋਧੀ ''ਚ ਬਾਬਾ ਨਾਨਕ ਨਾਲ ਜੁੜੀਆਂ 5 ਅਹਿਮ ਥਾਵਾਂ
- ਬਾਬਾ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸੁਲਤਾਨਪੁਰ ਲੋਧੀ ''ਚ ਕਿਵੇਂ ਰਹਿਣਗੇ ਲੱਖਾਂ ਲੋਕ
- ''ਅਸੀਂ ਕਾਂਗਰਸ ਸਰਕਾਰਾਂ ਦੀ ਤਰ੍ਹਾਂ ਅੰਤਰਰਾਸ਼ਟਰੀ ਦਬਾਅ ਹੇਠਾਂ ਨਹੀ ਝੁਕੇ''
''ਪੰਜਾਬ ''ਚ ਪਰਾਲੀ ਸਾੜਨਾ ਹੀ ਦਿੱਲੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਨਹੀਂ''

ਦਿੱਲੀ ਦੀ ਆਬੋ ਹਵਾ ਇਸ ਸਮੇਂ ਪ੍ਰਦੂਸ਼ਣ ਕਾਰਨ ਖ਼ਰਾਬ ਹੈ ਜਿਸ ਦਾ ਸਿੱਧਾ ਅਸਰ ਸਿਹਤ ਉੱਤੇ ਪੈ ਰਿਹਾ ਹੈ। ਇਸ ਪ੍ਰਦੂਸ਼ਣ ਦਾ ਮੁੱਖ ਕਾਰਨ ਪੰਜਾਬ ਅਤੇ ਹਰਿਆਣਾ ਵਿਚ ਪਰਾਲੀ ਨੂੰ ਲਗਾਈ ਗਈ ਅੱਗ ਨੂੰ ਮੰਨਿਆ ਜਾ ਰਿਹਾ ਹੈ।
ਕੀ ਵਾਕਈ ਪਰਾਲੀ ਦੀ ਅੱਗ ਹੀ ਦਿੱਲੀ ਦੇ ਪ੍ਰਦਸ਼ੂਣ ਦਾ ਵੱਡਾ ਕਾਰਨ ਹੈ ਇਹ ਸਮਝਣ ਲਈ ਅਸੀਂ ਚੰਡੀਗੜ ਸਥਿਤ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨਾਲ ਗੱਲਬਾਤ ਕੀਤੀ।
ਸੁਰਿੰਦਰ ਪਾਲ ਮੁਤਾਬਕ ਝੋਨੇ ਦੀ ਪਰਾਲੀ ਦੀ ਅੱਗ ਪ੍ਰਦੂਸ਼ਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ।
ਬੀਬੀਸੀ ਪੰਜਾਬੀ ਨਾਲ ਗੱਲ ਕਰਦਿਆਂ ਸੁਰਿੰਦਰ ਪਾਲ ਨੇ ਦੱਸਿਆ ਕਿ ਪਰਾਲੀ ਦੀ ਅੱਗ ਨਾਲ 30 ਤੋਂ 40 ਫੀਸਦੀ ਪ੍ਰਦੂਸ਼ਨ ਹੁੰਦਾ ਹੈ ਜਦੋਂਕਿ ਵਾਹਨਾਂ ਤੋਂ ਨਿਕਲਣ ਵਾਲਾ ਧੂੰਆ, ਫੈਕਟਰੀਆਂ ਦਾ ਪ੍ਰਦੂਸ਼ਣ ਵੀ ਦਿੱਲੀ ਦੀ ਹਵਾ ਖ਼ਰਾਬ ਕਰਨ ਵਾਲੇ ਕਾਰਨਾਂ ਵਿੱਚੋ ਇੱਕ ਹੈ। ਉਹਨਾਂ ਦੱਸਿਆ ਕਿ ਇਹ ਸੀਪੀਸੀਬੀ (ਕੇਂਦਰੀ ਪ੍ਰਦੂਸ਼ਣ ਕੰਟਰੋਲ) ਮੁਤਾਬਿਕ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਦਿੱਲੀ ਤੇ ਲਾਹੌਰ ਜਿਨ੍ਹਾਂ ਗੈਸਾਂ ਕਾਰਨ ''ਗੈਸ ਚੈਂਬਰ'' ਬਣੇ ਉਨ੍ਹਾਂ ਵਰਗੀਆਂ ਗੈਸਾਂ ਨੂੰ ਘਟਾਉਣ ਤੋਂ ਅਮਰੀਕਾ ਪਿੱਛੇ ਹਟਿਆ

ਏਸ਼ੀਆਂ ਦੇ ਦੋ ਵੱਡੇ ਮੁਲਕਾਂ, ਭਾਰਤ ਦੀ ਰਾਜਧਾਨੀ ਦਿੱਲੀ ਅਤੇ ਪਾਕਿਸਾਤਨੀ ਪੰਜਾਬ ਦੀ ਰਾਜਧਾਨੀ ਲਾਹੌਰ ਇਨ੍ਹੀ ਦਿਨੀਂ ''ਗੈਸ ਚੈਂਬਰ'' ਬਣੇ ਹੋਏ ਹਨ।
ਉੱਧਰ ਸਨਅਤੀ ਤੇ ਖੇਤੀ ਪ੍ਰਦੂਸ਼ਣ ਕਾਰਨ ਨਿਕਲਣ ਵਾਲੀਆਂ ਅਜਿਹੀਆਂ ਗੈਸਾਂ ਨੂੰ ਘੱਟ ਕਰਨ ਲਈ ਹੋਏ ਪੈਰਿਸ ਸਮੌਝਤੇ ਤੋਂ ਅਮਰੀਕਾ ਨੇ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਪੈਰਿਸ ਸਮਝੌਤਾ ਮੁਤਾਬਕ ਵਾਤਾਵਰਨ ਤਬਦੀਲੀ ਜਾਂ ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਉਦਯੋਗ ਅਤੇ ਖੇਤੀਬਾੜੀ ਤੋਂ ਨਿਕਲੀਆਂ ਨੁਕਸਾਨਦਾਇਕ ਗੈਸਾਂ ਜਾਂ ਧੂੰਏ ਕਾਰਨ ਮਾੜਾ ਅਸਰ ਪੈ ਰਿਹਾ ਹੈ ਅਤੇ ਇਸ ਨਾਲ ਮਿਲਕੇ ਟਾਕਰਾ ਕਰਨ ਲਈ ਸਾਂਝੇ ਯਤਨ ਕੀਤੇ ਜਾਣਗੇ।
ਪਰ ਅਮਰੀਕਾ ਨੇ ਪੈਰਿਸ ਸਮਝੌਤੇ ਨੂੰ ਵਾਪਸ ਲੈਣ ਦੇ ਕਾਰਨ ਯੂਐਨ ਨੂੰ ਦੱਸਦਿਆਂ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੋਰਨਾਂ ਦੇਸਾਂ ਨੇ ਇਸ ਫੈਸਲੇ ''ਤੇ ਅਫ਼ਸੋਸ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
ਜਦੋਂ ਵੀ ਪਾਕਿਸਤਾਨ ਵਿਚ ਭਾਰਤ ਦੇ ਕਿਸੇ ਅਪਰਾਧੀ ਨੂੰ ਸ਼ਰਨ ਦਿੱਤੀ ਜਾਂਦੀ ਹੈ ਪੂਰੀ ਦੁਨੀਆਂ ਦੀ ਨਜ਼ਰਾਂ ਉਸ ਵੱਲ ਘੁੰਮਦੀ ਹੈ।
1993 ਵਿਚ ਮੁੰਬਈ ਬੰਬ ਧਮਾਕੇ ਤੋਂ ਬਾਅਦ ਮੁੱਖ ਮੁਲਜ਼ਮ ਦਾਊਦ ਇਬਰਾਹਿਮ ਦੇ ਪਾਕਿਸਾਤਨ ਭੱਜਣ ਤੇ ਉੱਥੇ ਵੱਸ ਜਾਣ ਦੀ ਖ਼ਬਰ ਆਈ ਤਾਂ ਭਾਰਤ ਨੇ ਇਸ ਨੂੰ ਇੱਕ ਬਹੁਤ ਵੱਡਾ ਮੁੱਦਾ ਬਣਾ ਲਿਆ।
ਇਹ ਵੀ ਪੜ੍ਹੋ:
- ਕੀ ਹੈ ਭਾਰਤ ਦੇ ਨਵੇਂ ਨਕਸ਼ੇ ''ਚ ਜਿਸ ਨੂੰ ਪਾਕਿਸਤਾਨ ਨੇ ਖ਼ਾਰਿਜ ਕੀਤਾ
- ਕਰਤਾਰਪੁਰ ਸਾਹਿਬ ਜਾਣ ਲਈ ਰਜਿਸਟਰੇਸ਼ਨ ਕਿਵੇਂ ਕਰੀਏ
- ''ਉਹ ਸਿੱਖਾਂ ਨੂੰ ਘਰੋਂ ਕੱਢਦੇ, ਤੇਲ ਪਾ ਕੇ ਅੱਗ ਲਾ ਦਿੰਦੇ''
ਹਾਲਾਂਕਿ ਪਾਕਿਸਤਾਨ ਵਲੋਂ ਹਮੇਸ਼ਾ ਇਸ ਗੱਲ ਦਾ ਖੰਡਨ ਕੀਤਾ ਜਾਂਦਾ ਰਿਹਾ ਕਿ ਦਾਊਦ ਇਬਰਾਹਿਮ ਉਸ ਦੀ ਜ਼ਮੀਨ ''ਤੇ ਰਹਿ ਰਿਹਾ ਹੈ।
ਪਰ ਦਾਊਦ ਤੋਂ ਕਰੀਬ 40 ਸਾਲ ਪਹਿਲਾਂ ਵੀ ਇੱਕ ਮੌਕਾ ਅਜਿਹਾ ਆਇਆ ਸੀ ਜਦੋਂ ਪਾਕਿਸਤਾਨ ਨੇ ਭਾਰਤ ਤੋਂ ਭੱਜੇ ਡਾਕੂ ਭੂਪਤ ਨੂੰ ਸ਼ਰਨ ਦਿੱਤੀ ਸੀ।
50 ਦੇ ਦਹਾਕੇ ਵਿਚ ਭੂਪਤ ਡਾਕੂ ਗੁਜਰਾਤ ਤੇ ਰਾਜਸਥਾਨ ਵਿਚ ਕਾਫ਼ੀ ਮਸ਼ਹੂਰ ਹੋ ਚੁੱਕਿਆ ਸੀ ਤੇ ਕਿਹਾ ਜਾਂਦਾ ਹੈ ਕਿ ਜੁਲਾਈ 1949 ਤੇ ਫ਼ਰਵਰੀ 1952 ਵਿਚਾਲੇ ਭੂਪਤ ਤੇ ਉਸ ਦੇ ਗੈਂਗ ''ਤੇ 82 ਕਤਲ ਕਰਨ ਦੇ ਇਲਜ਼ਾਮ ਲੱਗੇ ਸਨ। ਇਨ੍ਹਾਂ ਵਿਚੋਂ ਦੋ ਕਤਲ ਫ਼ਰਵਰੀ 1952 ਵਿਚ ਕੀਤੀ ਗਈ ਸੀ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਬਿਗ ਬੌਸ-13: ਸ਼ਹਿਨਾਜ਼ ਤੇ ਹਿੰਮਾਸ਼ੀ ਦਾ ਕੀ ਹੈ ਪਿਛੋਕੜ ਤੇ ਕੀ ਹੈ ਇਨ੍ਹਾਂ ਦੀ ਲੜਾਈ
29 ਸਤੰਬਰ ਤੋਂ ਸ਼ੂਰੂ ਹੋਏ ਬਿਗ ਬੌਸ ਸੀਜ਼ਨ 13 ਵਿੱਚ ਇਸ ਵਾਰੀ ਪੰਜਾਬੀ ਬਹੁਗਿਣਤੀ ''ਚ ਨਜ਼ਰ ਆਏ। 13 ਵਿੱਚੋਂ 5 ਮੈਂਬਰ ਪੰਜਾਬੀ ਹਨ, ਜਿਸ ਵਿੱਚ ਚਾਰ ਔਰਤਾਂ ਹਨ।
ਇਸ ਤੋਂ ਇਲਾਵਾ ਹੁਣ ਸੀਜ਼ਨ ''ਚ ਵਾਇਲਡ ਕਾਰਡ ਐਂਟਰੀ ਰਾਹੀਂ ਇੱਕ ਹੋਰ ਪੰਜਾਬਣ ਤੇ ਪੰਜਾਬੀ ਇੰਡਸਟਰੀ ਦਾ ਇੱਕ ਮਸ਼ਹੂਰ ਚਿਹਰਾ ਅਦਾਕਾਰਾ ਤੇ ਮਾਡਲ ਹਿਮਾਂਸ਼ੀ ਖੁਰਾਨਾ ਵੀ ਆ ਗਈ ਹੈ।
ਇਸ ਤੋਂ ਪਹਿਲਾਂ ਬਿਗ ਬੌਸ ਵਿੱਚ ਪੰਜਾਬ ਦੀ ਸ਼ੇਰਨੀ ਕਹੀ ਜਾ ਰਹੀ ਸ਼ਹਿਨਾਜ਼ ਗਿੱਲ ਜੋ ਇੱਕ ਮਾਡਲ, ਗਾਇਕਾ ਤੇ ਅਦਾਕਾਰਾ ਹੈ ਦਰਸ਼ਕਾਂ ਦਾ ਕਾਫੀ ਮਨੋਰੰਜਨ ਕਰ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਹੁਣ ਹਿਮਾਂਸ਼ੀ ਖੁਰਨਾ ਦੇ ਆਉਣ ਨਾਲ ਇਹ ਸ਼ੋਅ ਦਰਸ਼ਕਾਂ ਨੂੰ ਹੋਰ ਰੋਮਾਂਚਿਤ ਕਰੇਗਾ ਕਿਉਂਕਿ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਦੀ ਹਿਮਾਂਸ਼ੀ ਖੁਰਾਨਾ ਨਾਲ ਹੋਈ ਬਹਿਸ ਕਾਫ਼ੀ ਚਰਚਾ ਵਿੱਚ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਇਹ ਵੀਡੀਓ ਵੀ ਦੇਖੋ
https://www.youtube.com/watch?v=JriiiNG3rLs
https://www.youtube.com/watch?v=NIXU5CLDYW4
https://www.youtube.com/watch?v=dIabBiy9bZE
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)