Paris climate accords: ਗੈਸਾਂ ਜਿਨ੍ਹਾਂ ਦਿੱਲੀ ਤੇ ਲਾਹੌਰ ਗੈਸ ਚੈਂਬਰਾਂ ''''ਚ ਬਦਲੇ, ਵਰਗੀਆਂ ਗੈਸਾਂ ਘਟਾਉਣ ਲਈ ਹੋਏ ਪੈਰਿਸ ਸਮਝੌਤੇ ਤੋਂ ਅਮਰੀਕਾ ਪਿੱਛੇ ਹਟਿਆ

Tuesday, Nov 05, 2019 - 10:01 PM (IST)

Paris climate accords: ਗੈਸਾਂ ਜਿਨ੍ਹਾਂ ਦਿੱਲੀ ਤੇ ਲਾਹੌਰ ਗੈਸ ਚੈਂਬਰਾਂ ''''ਚ ਬਦਲੇ, ਵਰਗੀਆਂ ਗੈਸਾਂ ਘਟਾਉਣ ਲਈ ਹੋਏ ਪੈਰਿਸ ਸਮਝੌਤੇ ਤੋਂ ਅਮਰੀਕਾ ਪਿੱਛੇ ਹਟਿਆ
Demonstrators are seen during a climate change protest in Washington
Getty Images
ਵਾਸ਼ਿੰਗਟਨ ਵਿਚ ਵਾਤਾਵਰਨ ਬਦਲਾਅ ਸਬੰਧੀ ਇੱਕ ਮੁਜ਼ਾਹਰਾ ਕੀਤਾ ਗਿਆ ਸੀ

ਜਦੋਂ ਏਸ਼ੀਆਂ ਦੇ ਦੋ ਵੱਡੇ ਮੁਲਕ ਭਾਰਤ ਅਤੇ ਪਾਕਿਸਤਾਨ ਦੀਆਂ ਰਾਜਧਾਨੀਆਂ ਦਿੱਲੀ ਅਤੇ ਲਾਹੌਰ ਸਨਅਤੀ ਤੇ ਖੇਤੀ ਪ੍ਰਦੂਸ਼ਣ ਕਾਰਨ ਗੈਸ ਚੈਂਬਰ ਵਿਚ ਬਦਲਦੀਆਂ ਦਿਖ ਰਹੀਆਂ ਹਨ ਅਤੇ ਹਾਲਾਤ ਦੌਰਾਨ ਅਮਰੀਕਾ ਨੇ ਪੈਰਿਸ ਸਮੌਝਤੇ ਤੋਂ ਪਿੱਛੇ ਹਟਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਪੈਰਿਸ ਸਮਝੌਤਾ ਮੁਤਾਬਕ ਵਾਤਾਵਰਨ ਤਬਦੀਲੀ ਜਾਂ ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਉਦਯੋਗ ਅਤੇ ਖੇਤੀਬਾੜੀ ਤੋਂ ਨਿਕਲੀਆਂ ਨੁਕਸਾਨਦਾਇਕ ਗੈਸਾਂ ਜਾਂ ਧੂੰਏ ਕਾਰਨ ਮਾੜਾ ਅਸਰ ਪੈ ਰਿਹਾ ਹੈ ਅਤੇ ਇਸ ਨਾਲ ਮਿਲਕੇ ਟਾਕਰਾ ਕਰਨ ਲਈ ਸਾਂਝੇ ਯਤਨ ਕੀਤੇ ਜਾਣਗੇ।

ਪਰ ਅਮਰੀਕਾ ਨੇ ਪੈਰਿਸ ਸਮਝੌਤੇ ਨੂੰ ਵਾਪਸ ਲੈਣ ਦੇ ਕਾਰਨ ਯੂਐਨ ਨੂੰ ਦੱਸਦਿਆਂ ਇਸ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਹੋਰਨਾਂ ਦੇਸਾਂ ਨੇ ਇਸ ਫੈਸਲੇ ''ਤੇ ਅਫ਼ਸੋਸ ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ।

ਇਸ ਨੋਟੀਫਿਕੇਸ਼ਨ ਨਾਲ ਗਲੋਬਲ ਮੌਸਮੀ ਤਬਦੀਲੀ ਸਮਝੌਤੇ ''ਚੋਂ ਬਾਹਰ ਨਿਕਲਣ ਦੀ ਇੱਕ ਸਾਲ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਜੋ ਕਿ 2020 ਦੀਆਂ ਅਮਰੀਕੀ ਚੋਣਾਂ ਤੋਂ ਅਗਲੇ ਦਿਨ ਹੋਵੇਗਾ।

ਅਮਰੀਕੀ ਸਰਕਾਰ ਦਾ ਦਾਅਵਾ ਹੈ ਕਿ ਇਸ ਸਮਝੌਤੇ ਕਾਰਨ ਅਮਰੀਕੀਆਂ ਉੱਤੇ ''ਨਾਜਾਇਜ਼ ਵਿੱਤੀ ਬੋਝ'' ਪੈ ਰਿਹਾ ਹੈ।

ਇਸ ਸਮਝੌਤੇ ਤਹਿਤ ਵਾਤਾਵਰਣ ਬਦਲਾਅ ਨਾਲ ਲੜਣ ਲਈ 188 ਦੇਸ ਇਕੱਠੇ ਹੋਏ ਸਨ। ਇਹ ਸਮਝੌਤਾ ਸਾਲ 2015 ਵਿਚ ਅਮਰੀਕਾ ਅਤੇ 187 ਦੇਸਾਂ ਵਿਚਾਲੇ ਹੋਇਆ ਸੀ।

ਇਹ ਵੀ ਪੜ੍ਹੋ:

ਇਹ ਹੁਣ ਕਿਉਂ ਹੋ ਰਿਹਾ ਹੈ?

ਅਮਰੀਕਾ ਨੇ ਇਸ ਦਾ ਰਸਮੀ ਨੋਟੀਫਿਕੇਸ਼ਨ ਪਹਿਲੇ ਦਿਨ ਹੀ ਕਰ ਦਿੱਤਾ ਸੀ। ਪੈਰਿਸ ਸਮਝੌਤਾ ਰੱਦ ਕਰਨ ਦਾ ਫੈਸਲਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਚੋਣ ਮੁਹਿੰਮ ਦਾ ਹਿੱਸਾ ਸੀ।

ਪਰ ਯੂਐਨ ਨਿਯਮਾਂ ਤਹਿਤ 4 ਨਵੰਬਰ, 2019 ਤੋਂ ਪਹਿਲਾਂ ਅਮਰੀਕਾ ਲਈ ਇਹ ਪ੍ਰਕਿਰਿਆ ਸ਼ੁਰੂ ਕਰਨਾ ਸੰਭਵ ਨਹੀਂ ਸੀ।

ਅਮਰੀਕਾ ਦੇ ਫੈਸਲੇ ''ਤੇ ਪ੍ਰਤੀਕਰਮ

ਅਮਰੀਕਾ ਵਲੋਂ ਲਏ ਗਏ ਫੈਸਲੇ ਦੀ ਦੁਨੀਆਂ ਭਰ ਦੇ ਵਾਤਾਵਰਨ ਪ੍ਰੇਮੀ ਤੇ ਸਿਆਸਤਦਾਨ ਨਿੰਦਾ ਕਰ ਰਹੇ ਹਨ।

ਫਰਾਂਸ ਦੇ ਰਾਸ਼ਟਰਪਤੀ ਦਫ਼ਤਰ ਦੇ ਇੱਕ ਅਧਿਕਾਰੀ ਨੇ ਕਿਹਾ, "ਸਾਨੂੰ ਇਸ ਗੱਲ ਦਾ ਅਫ਼ਸੋਸ ਹੈ ਅਤੇ ਇਹ ਸਿਰਫ਼ ਮੌਸਮ ਅਤੇ ਜੈਵ ਵਿਭਿੰਨਤਾ ਉੱਤੇ ਫ੍ਰੈਂਕੋ-ਚੀਨੀ ਭਾਈਵਾਲੀ ਨੂੰ ਵਧੇਰੇ ਜ਼ਰੂਰੀ ਬਣਾਉਂਦਾ ਹੈ।"

US President Donald Trump
AFP
ਅਮਰੀਕੀ ਰਾਸ਼ਰਪਤੀ ਡੌਨਲਡ ਟਰੰਪ ਦਾ ਕਹਿਣਾ ਹੈ ਕਿ ਪੈਰਿਸ ਵਾਤਾਵਰਨ ਸਮਝੌਤੇ ਕਾਰਨ ਵਿਦੇਸ਼ੀ ਪ੍ਰਦੂਸ਼ਕ ਅਮੀਰ ਹੋਣਗੇ ਜਦੋਂਕਿ ਅਮਰੀਕੀਆਂ ਨੂੰ ਸਜ਼ਾ ਮਿਲੇਗੀ

ਅਧਿਕਾਰੀ ਨੇ ਦੱਸਿਆ ਕਿ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਦੀ ਬੁੱਧਵਾਰ ਨੂੰ ਬੀਜਿੰਗ ਵਿਖੇ ਮੁਲਾਕਾਤ ਹੋਣ ਜਾ ਰਹੀ ਹੈ, ਜਿਥੇ ਉਨ੍ਹਾਂ ਵੱਲੋਂ "ਪੈਰਿਸ ਸਮਝੌਤੇ ਦੀ ਅਟੱਲਤਾ" ਦੇ ਇੱਕ ਬਿਆਨ ''ਤੇ ਦਸਤਖਤ ਕਰਨ ਦੀ ਉਮੀਦ ਕੀਤੀ ਜਾ ਰਹੀ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਗੈਂਗ ਸ਼ੁਆਂਗ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਅਮਰੀਕਾ ''ਨਕਾਰਾਤਮਕ ਊਰਜਾ'' ਦੀ ਥਾਂ ਬਹੁਪੱਖੀ ਪ੍ਰਕਿਰਿਆ ਵਿੱਚ ਵਧੇਰੇ ਜ਼ਿੰਮੇਵਾਰੀ ਲੈ ਸਕਦਾ ਹੈ।

ਇਸ ਦੌਰਾਨ ਜਪਾਨ ਦੀ ਸਰਕਾਰ ਦੇ ਬੁਲਾਰੇ ਯੋਸ਼ੀਹਾਈਡ ਸੁਗਾ ਨੇ ਅਮਰੀਕਾ ਦੀ ਵਾਪਸੀ ਨੂੰ "ਨਿਰਾਸ਼ਾਜਨਕ" ਕਿਹਾ ਹੈ।

ਰੂਸ ਨੇ ਪਿਛਲੇ ਮਹੀਨੇ ਸਮਝੌਤੇ ਦੀ ਪੁਸ਼ਟੀ ਕੀਤੀ ਸੀ। ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਕਿਹਾ ਕਿ ਅਮਰੀਕਾ ਤੋਂ ਬਿਨਾਂ ਵਾਤਾਵਰਨ ਸਮਝੌਤੇ ਬਾਰੇ ਗੱਲ ਕਰਨਾ ਬਹੁਤ ਮੁਸ਼ਕਲ ਸੀ।

ਅਮਰੀਕੀ ਡੈਮੋਕਰੈਟਜ਼ ਤੇ ਵਾਤਾਵਰਨ ਪ੍ਰੇਮੀਆਂ ਨੇ ਫੈਸਲੇ ਦੀ ਨਿੰਦਾ ਕੀਤੀ ਹੈ।

ਅਮਰੀਕਾ ਇਸ ਸਮਝੌਤੇ ਤੋਂ ਬਾਹਰ ਕਿਉਂ ਆਉਣਾ ਚਾਹੁੰਦਾ ਹੈ

ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਦਾ ਕਹਿਣਾ ਹੈ ਕਿ ਇਸ ਸਮਝੌਤੇ ਕਾਰਨ ਉਨ੍ਹਾਂ ''ਤੇ ਨਾਜਾਇਜ਼ ਆਰਥਿਕ ਬੋਝ ਪੈ ਰਿਹਾ ਸੀ।

ਉਨ੍ਹਾਂ ਦਾਅਵਾ ਕੀਤਾ, "ਇਸ ਦੀ ਥਾਂ ਅਮਰੀਕਾ ''ਸਾਰੇ ਊਰਜਾ ਸਰੋਤਾਂ ਅਤੇ ਤਕਨਾਲੋਜੀ ਦੀ ਵਰਤੋਂ ਸਾਫ਼ ਅਤੇ ਕੁਸ਼ਲਤਾ ਨਾਲ ਕਰਦਿਆਂ ''ਇੱਕ ਯਥਾਰਥਵਾਦੀ ਅਤੇ ਵਿਵਹਾਰਕ ਮਾਡਲ'' ਦੀ ਪਾਲਣਾ ਕਰੇਗਾ।"

ਧੂੰਆ
Getty Images

ਟਰੰਪ ਨੇ ਵਾਅਦਾ ਕੀਤਾ ਹੈ ਕਿ ਉਹ ਅਮਰੀਕਾ ਨੂੰ ਇੱਕ ਊਰਜਾ ਮਹਾਂਸ਼ਕਤੀ ਵਿੱਚ ਬਦਲ ਦੇਣਗੇ। ਇਸ ਦੇ ਨਾਲ ਹੀ ਗੈਸ, ਤੇਲ ਅਤੇ ਕੋਲੇ ਦੇ ਉਤਪਾਦਨ ਦੀ ਲਾਗਤ ਨੂੰ ਘਟਾਉਣ ਲਈ ਪ੍ਰਦੂਸ਼ਣ ਕਾਨੂੰਨਾਂ ਦੇ ਇੱਕ ਬੇੜੇ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।

ਉਨ੍ਹਾਂ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਵਾਤਾਵਰਨ ਦੀ ਸਫ਼ਾਈ ਦੀਆਂ ਯੋਜਨਾਵਾਂ ਨੂੰ ਅਮਰੀਕੀ ਊਰਜਾ ਦੇ ਵਿਰੁੱਧ ਜੰਗ ਵਜੋਂ ਕਰਾਰ ਦਿੱਤਾ ਹੈ।

ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਪੈਰਿਸ ਸਮਝੌਤਾ ਚੀਨ ਅਤੇ ਹੋਰ ਵੱਡੇ ਪ੍ਰਦੂਸ਼ਕਾਂ ਨੂੰ ਨੁਕਸਾਨਦਾਇਕ ਗੈਸਾਂ ਨੂੰ ਜਾਰੀ ਰੱਖਣ ਦੀ ਇਜ਼ਾਜਤ ਦੇ ਕੇ ਅਮਰੀਕਾ ਨਾਲੋਂ ਵੱਧ ਅਣਉਚਿਤ ਫਾਇਦਾ ਦਿੰਦਾ ਹੈ।

ਪੈਰਿਸ ਸਮਝੌਤਾ ਹੈ ਕੀ?

ਵਾਤਾਵਰਨ ਤਬਦੀਲੀ ਜਾਂ ਗਲੋਬਲ ਵਾਰਮਿੰਗ ਦਾ ਮਤਲਬ ਹੈ ਕਿ ਉਦਯੋਗ ਅਤੇ ਖੇਤੀਬਾੜੀ ਤੋਂ ਨਿਕਲੀਆਂ ਨੁਕਸਾਨਦਾਇਕ ਗੈਸਾਂ ਜਾਂ ਧੂੰਏ ਕਾਰਨ ਮਾੜਾ ਅਸਰ ਪੈ ਰਿਹਾ ਹੈ।

ਪੈਰਿਸ ਸਮਝੌਤੇ ਤਹਿਤ ਧੂੰਏ ਅਤੇ ਨੁਕਸਾਨਦਾਇਕ ਗੈਸਾਂ ਕਾਰਨ ਵਧਦੇ ਤਾਪਮਾਨ ਨੂੰ ਸੀਮਤ ਕਰਨ ਲਈ ਕੀਤਾ ਗਿਆ ਹੈ।

ਇਹ ਵੀ ਪੜ੍ਹੋ:

ਦੇਸਾਂ ਨੇ ਹੇਠ ਲਿਖੀਆਂ ਚੀਜ਼ਾਂ ਤੇ ਸਮਝੌਤਾ ਕੀਤਾ-

  • ਗਲੋਬਲ ਤਾਪਮਾਨ 2ਸੀ (3.6ਐਫ਼) ਤੋਂ ਕਾਫ਼ੀ ਹੇਠਾਂ ਰੱਖਿਆ ਜਾਵੇਗਾ, ਇੱਥੋਂ ਤੱਕ ਕਿ 1.5ਸੀ ਤੱਕ ਰੱਖਣ ਦੀ ਕੋਸ਼ਿਸ਼ ਹੋਵੇਗੀ
  • ਗ੍ਰੀਨਹਾਊਸ ਗੈਸਾਂ ਨੂੰ ਉਨ੍ਹਾਂ ਸੀਮਿਤ ਕਰਨਾ ਜਿਨ੍ਹਾਂ ਦਰਖ਼ਤ, ਮਿੱਟੀ ਤੇ ਸਮੁੰਦਰ ਕੁਦਰਤੀ ਤੌਰ ਤੇ ਸੋਖ ਸਕਣ।
  • ਹਰੇਕ ਪੰਜ ਸਾਲਾਂ ਵਿਚ ਨੁਕਸਾਨਦਾਇਕ ਗੈਸਾਂ ਦੇ ਅਸਰ ਨੂੰ ਰਿਵਿਊ ਕਰਨਾ।
  • ਅਮੀਰ ਦੇਸਾਂ ਵਲੋਂ ਗਰੀਬ ਦੇਸਾਂ ਨੂੰ ਵਾਤਾਵਰਨ ਸਬੰਧੀ ਵਿੱਤੀ ਮਦਦ ਦੇਣਾ

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=JriiiNG3rLs

https://www.youtube.com/watch?v=NIXU5CLDYW4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News