ਸੁਜੀਤ ਸ਼ੁੱਕਰਵਾਰ ਤੋਂ ਬੋਰਵੈੱਲ ’ਚ ਫਸੇ ਨੂੰ ਬਚਾਉਣ ਵਿੱਚ 12 ਘਾਂਟੇ ਹੋਰ ਲੱਗ ਸਕਦੇ ਹਨ

10/28/2019 12:46:19 PM

ਤਮਿਲ ਨਾਡੂ ਵਿੱਚ ਦੋ ਸਾਲ ਸੁਜੀਤ ਵਿਲਸਨ ਆਪਣੇ ਘਰ ਦੇ ਵਿਹੜੇ ਵਿੱਚ ਹਾਣੀਆਂ ਨਾਲ ਖੇਡ ਰਿਹਾ ਸੀ ਜਦੋਂ ਉਹ ਇੱਕ ਬੋਰਵੈੱਲ ਵਿੱਚ ਡਿਗ ਪਿਆ।

ਉਹ 26 ਫੁੱਟ ’ਤੇ ਫਸਿਆ ਹੋਇਆ ਸੀ ਜਦੋਂ ਪਰਿਵਾਰ ਨੇ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ। ਫਾਇਰ ਸਰਵਿਸ ਵੱਲੋਂ ਸ਼ੁੱਕਰਵਾਰ ਸ਼ਾਮ ਨੂੰ ਬਚਾਅ ਕਾਰਜ ਸ਼ੁਰੂ ਕੀਤਾ ਗਿਆ।

ਬੱਚੇ ਤੱਕ ਆਕਸੀਜ਼ਨ ਸਪਲਾਈ ਪਹੁੰਚਾਈ ਗਈ ਅਤੇ ਐੱਨਡੀਆਰਐੱਫ ਨੇ ਬੱਚੇ ਦੀ ਗਤੀਵਿਧੀ ਤੇ ਨਜ਼ਰ ਰੱਖਣ ਲਈ ਬੋਰਵੈੱਲ ਵਿੱਚ ਇੱਕ ਸੀਸੀਟੀਵੀ ਕੈਮਰਾ ਵੀ ਪਾਇਆ। ਘਟਨਾ ਵਾਲੇ ਸਥਾਨ ’ਤੇ ਐੱਨਡੀਆਰਐੱਫ ਦੀਆਂ ਛੇ ਟੀਮਾਂ ਸੂਬੇ ਦੀ ਡਿਜ਼ਾਸਟਰ ਰਿਸਪਾਂਸ ਟੀਮ ਨਾਲ ਮਿਲ ਕੇ ਬਚਾਅ ਕਾਰਜ ਵਿੱਚ ਲੱਗੀਆਂ ਹੋਈਆਂ ਹਨ।

ਸੂਬੇ ਦੇ ਸਿਹਤ ਮੰਤਰੀ ਵਿਜੇਭਾਸਕਰ ਨੇ ਦੱਸਿਆ ਕਿ ਪਹਿਲਾਂ ਬੱਚੇ ਦੇ ਹੱਥ ਦਿਖਾਈ ਦੇ ਰਹੇ ਸਨ। ਬਚਾਅ ਕਰਮੀਆਂ ਨੇ ਬੱਚੇ ਦੇ ਹੱਥਾਂ ਨੂੰ ਰੱਸੀ ਬੰਨ੍ਹ ਕੇ ਕੱਢਣ ਦੇ ਯਤਨ ਕੀਤੇ, ਜੋ ਕਿ ਸਫ਼ਲ ਨਹੀਂ ਹੋ ਸਕੇ।

ਐੱਨਡੀਆਰਐੱਫ ਦੀ ਟੀਮ ਨੇ ਉਸ ਨੂੰ ਕੱਢਣ ਲਈ ਸੀਸੀਟੀਵੀ ਕੈਮਰੇ ਨਾਲ ਜੁੜੀ ਮਸ਼ੀਨ ਨਾਲ ਵੀ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ

ਇਸੇ ਦੌਰਾਨ ਸੂਬੇ ਦੇ ਉੱਪ ਮੁੱਖ ਮੰਤਰੀ ਨੇ ਮੌਕੇ ਦਾ ਜਾਇਜ਼ਾ ਲਿਆ ਉਨ੍ਹਾਂ ਦੱਸਿਆ, ਹੁਣ ਤੱਕ 35 ਫੁੱਟ ਤੱਕ ਬੋਰ ਕਰ ਲਿਆ ਹੈ ਤੇ 45 ਫੁੱਟ ਰਹਿੰਦਾ ਹੈ। ਬੋਰਵੈੱਲ ਪਹਿਲਾਂ ਪਾਣੀ ਲਈ ਪੁੱਟਿਆ ਗਿਆ ਸੀ ਪਰ ਜਦੋਂ ਪਾਣੀ ਨਹੀਂ ਨਿਕਲਿਆ ਤਾਂ ਇਸ ਨੂੰ ਪੂਰ ਦਿੱਤਾ ਗਿਆ ਸੀ ਪਰ ਪਿਛਲੇ ਦਿਨੀਂ ਪਈਆਂ ਬਾਰਿਸ਼ਾਂ ਕਾਰਨ ਮਿੱਟੀ ਬੈਠ ਗਈ, ਉਸੇ ਦੌਰਾਨ ਬੱਚਾ ਉਸ ਵਿੱਚ ਡਿੱਗ ਗਿਆ।’

ਇਹ ਵੀ ਪੜ੍ਹੋ:

ਫਿਲਹਾਲ ਬੋਰਵੈੱਲ ਦੇ ਨਾਲ ਹੀ ਇੱਕ ਹੋਰ ਬੋਰ, ਇੱਕ ਮੀਟਰ ਵਿਆਸ ਦਾ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਕੋਈ ਜਣਾ ਜਾ ਕੇ ਇਸ ਰਾਹੀਂ ਬੱਚੇ ਨੂੰ ਕੱਢਣ ਵਿੱਚ ਕਾਮਯਾਬ ਹੋ ਜਾਵੇਗਾ।

ਫਾਇਰ ਡਿਪਾਰਟਮੈਂਟ ਦੇ ਦੋ ਕਰਮੀ ਤਿਆਰ ਖੜ੍ਹੇ ਹਨ ਜੋ ਕਿ ਉਸ ਸਮਾਂਤਰ ਬੋਰਵੈੱਲ ਤੋਂ ਸੁਮੀਤ ਵਾਲੇ ਬੋਰਵੈੱਲ ਤੱਕ ਸੁਰੰਗ ਪੁੱਟ ਕੇ ਉਸ ਨੂੰ ਬਾਹਰ ਕੱਢਣਗੇ।

ਰਾਧਾ ਕ੍ਰਿਸ਼ਨ, ਮਾਲ ਮਹਿਕਮੇ ਦੇ ਕਮਿਸ਼ਨਰ ਰਾਧਾ ਕ੍ਰਿਸ਼ਨਨ ਨੇ ਸੋਮਵਾਰ ਸਵੇਰੇ ਮੀਡੀਆ ਨੂੰ ਦੱਸਿਆ, “ਬਚਾਅ ਕਾਰਜ ਰੋਕਣ ਦਾ ਕੋਈ ਪਲੈਨ ਨਹੀਂ ਹੈ। ਬਚਾਅ ਕਾਰਜ ਮੀਂਹ ਵਿੱਚ ਵੀ ਜਾਰੀ ਰਹਿਣਗੇ। ਹੁਣ ਸੁਜੀਤ 88 ਫੁੱਟ ’ਤੇ ਹੈ। ਹੁਣ ਤੱਕ 40 ਅਸੀਂ ਪੱਟ ਲਿਆ ਹੈ। ਮੌਜੂਦਾ ਗਤੀ ਨਾਲ ਸੁਜੀਤ ਤੱਕ ਪਹੁੰਚਣ ਵਿੱਚ 12 ਘੰਟੇ ਹੋਰ ਲੱਗਣਗੇ।

ਕਮਲ ਹਸਨ ਨੇ ਵੀ ਟਵੀਟ ਰਾਹੀਂ ਬੱਚੇ ਬਾਰੇ ਆਪਣੀ ਫਿਕਰ ਜ਼ਾਹਰ ਕੀਤੀ।

ਕ੍ਰਿਕਟ ਖਿਡਾਰੀ ਹਰਭਜਨ ਸਿੰਘ ਨੇ ਆਪਣੇ ਟਵੀਟ ਵਿੱਚ ਬੱਚੇ ਬਾਰੇ ਫਿਕਰ ਜ਼ਾਹਰ ਕੀਤੀ,"ਚੰਦ ''ਤੇ ਪਾਣੀ, ਮੰਗਲ ''ਤੇ ਘਰ ਇਹ ਸਾਰੀਆਂ ਖੋਜਾਂ ਕਾਹਦੇ ਲਈ ਹਨ? ਅਸੀਂ (ਇਨਸਾਨ ਤੇ ਵਿਗਿਆਨ) ਇੱਥੇ ਕਿਉਂ ਹਾਂ ਜਦੋਂ ਇੱਕ ਬੱਚਾ 100 ਫੁੱਟ ਦੀ ਡੁੰਘਾਈ ''ਤੇ ਸੰਘਰਸ਼ ਕਰ ਰਿਹਾ ਹੈ? ਸੁਜੀਤ ਹੁਣ ਧਰਤੀ ਮਾਂ ਦੀ ਕੁੱਖ ਵਿੱਚ ਹੈ। ਬੱਚੇ ਜੰਮੜ ਪੀੜਾ ਹੁਣ ਸਾਡੀ ਧਰਤੀ ਮਾਂ ਦੀ ਨਹੀਂ ਸਗੋਂ ਤੇਰੇ ਲਈ ਹੈ। ਪੁੱਤ ਇਸ ਨੂੰ ਸਹਿ ਲੈ। ਜਾਗੋ ਦੇਸ਼।"

https://twitter.com/harbhajan_singh/status/1188355078912036869

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਾਰਾ ਦੇਸ਼ ਦਿਵਾਲੀ ਮਨਾ ਰਿਹਾ ਸੀ ਤਾਂ ਤਮਿਲ ਨਾਡੂ ਸੁਜੀਤ ਨੂੰ ਬਚਾਉਣ ਲਈ ਸਮੇਂ ਖ਼ਿਲਾਫ਼ ਸੰਘਰਸ਼ ਕਰ ਰਿਹਾ ਹੈ ਜੋ ਸ਼ੁੱਕਰਵਾਰ ਤੋਂ ਬੋਰਵੈੱਲ ਵਿੱਚ ਫ਼ਸਿਆ ਹੋਇਆ ਹੈ। ਮੈਂ ਦੁਆ ਕਰਦਾ ਹਾਂ ਕਿ ਉਸ ਨੂੰ ਬਚਾ ਕੇ ਆਪਣੇ ਮਾਪਿਆਂ ਨਾਲ ਮਿਲਾ ਦਿੱਤਾ ਜਾਵੇਗਾ।"

https://twitter.com/RahulGandhi/status/1188398530127261698

ਇਹ ਵੀ ਪੜ੍ਹੋ:

ਇਹ ਵੀਡੀਓ ਜ਼ਰੂਰ ਦੇਖੋ-

https://www.youtube.com/watch?v=zCukREpWbN0

https://www.youtube.com/watch?v=3GDrAPMHpKE

https://www.youtube.com/watch?v=fazWdOUEIx4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News