ਭਾਰਤ-ਪਾਕ ਤਣਾਅ : ਇੱਕ ਦੂਜੇ ਦੀ ਗੋਲੀਬਾਰੀ ਦਾ ਜਵਾਬ ਦੇਣ ਤੇ ਭਾਰੀ ਨੁਕਸਾਨ ਕਰਨ ਦਾ ਦਾਅਵਾ

10/20/2019 2:16:16 PM

ਕਸ਼ਮੀਰ
Getty Images

ਭਾਰਤ ਪਾਕਿਸਤਾਨ ਸਰਹੱਦ ਉੱਤੇ ਦੋਵਾਂ ਪਾਸਿਓ ਗੋਲੀਬਾਰੀ ਕੀਤੇ ਜਾਣ ਅਤੇ ਇੱਕ ਦੂਜੇ ਨੂੰ ਸਖ਼ਤ ਭਾਸ਼ਾ ਵਿਚ ਜਵਾਬ ਦੇ ਕੇ ਨੁਕਸਾਨ ਪਹੁੰਚਾਉਣ ਦੇ ਦਾਅਵੇ ਕੀਤੇ ਗਏ ਹਨ।

ਪਾਕਿਸਤਾਨੀ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ਼ ਗੁਫਾਰ ਨੇ ਇੱਕ ਟਵੀਟ ਰਾਹੀ ਦਾਆਵਾ ਕੀਤਾ ਹੈ ਕਿ ਭਾਰਤੀ ਫੌਜ ਨੇ ਜੌੜਾ, ਸ਼ਾਹਕੋਟ ਅਤੇ ਨੌਸ਼ਿਹਰੀ ਵਿਚ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬਾਰੀ ਕੀਤੀ। ਜਿਸ ਦਾ ਪਾਕਿਸਤਾਨ ਵਲੋਂ ਵਾਜਬ ਜਵਾਬ ਦਿੱਤਾ ਗਿਆ।

ਪਾਕਿਸਤਾਨੀ ਫੌਜ ਦੇ ਬੁਲਾਰੇ ਨੇ 9 ਭਾਰਤੀ ਜਵਾਨਾਂ ਨੂੰ ਮਾਰਨ ਅਤੇ ਭਾਰਤੀ ਫੌਜ ਦੇ ਦੋ ਬੰਕਰਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਹੈ।

ਜਦਕਿ ਭਾਰਤੀ ਕਾਰਵਾਈ ਵਿਚ ਇੱਕ ਪਾਕਿਸਤਾਨੀ ਜਵਾਨ ਅਤੇ 3 ਆਮ ਸ਼ਹਿਰੀਆਂ ਦੇ ਮਰਨ ਅਤੇ 2 ਫੌਜੀ ਜਵਾਨਾਂ ਸਣੇ 7 ਜਣਿਆਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ-

ਭਾਰਤ ਦਾ ਦਾਅਵਾ

ਦੂਜੇ ਪਾਸੇ ਭਾਰਤੀ ਫੌਜ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਵਲੋਂ ਬਿਨਾਂ ਭੜਕਾਹਟ ਤੋਂ ਗੋਲੀਬਾਰੀ ਕੀਤੀ ਗਈ।

ਕਾਲੀਆ ਮੁਤਾਬਕ ਸ਼ਨੀਵਾਰ ਰਾਤ ਨੂੰ ਕੀਤੀ ਗਈ ਗੋਲ਼ੀਬਾਰੀ ਵਿਚ ਪਾਕਿਸਤਾਨ ਇੱਕ ਜਵਾਨ ਅਤੇ ਦੋ ਆਮ ਸ਼ਹਿਰੀਆਂ ਦੀ ਮੌਤ ਹੋਈ ਹੈ।ਇਸ ਗੋਲੀਬਾਰੀ ਦੌਰਾਨ ਕਈ ਘਰਾਂ ਤੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਹੈ।

ਕਰਨਲ ਕਾਲੀਆ ਮੁਤਾਬਕ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੀ ਗੋਲ਼ਬਾਰੀ ਦਾ ਕਰਾਰ ਜਵਾਬ ਦਿੱਤਾ ਹੈ।

ਖ਼ਬਰ ਏਜੰਸੀਆਂ ਦਾ ਦਾਅਵਾ

ਖ਼ਬਰ ਏਜੰਸੀ ਏਐੱਨਆਈ ਨੇ ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਭਾਰਤੀ ਫ਼ੌਜ ਨੇ ਪਾਕਿਸਤਾਨ ਸ਼ਾਸ਼ਿਤ ਜੰਮੂ ਕਸ਼ਮੀਰ ਵਿਚ ਹਮਲਾ ਕਰਕੇ ਅੱਤਵਾਦੀ ਕੈਂਪ ਨਸ਼ਟ ਕਰ ਦਿੱਤੇ ਹਨ।

ਜੰਮੂ ਨੇੜੇ ਬੀ.ਐੱਸ.ਐੱਫ ਜਾਵਾਂ ਭਾਰਤ-ਪਾਕ ਸੀਮਾ ''ਤੇ ਤਾਇਨਾਤ
Getty Images
ਭਾਰਤ-ਪਾਕਿਸਤਾਨ ਦੇ ਇਸ ਝਗੜੇ ਉੱਪਰ ਸਾਰੇ ਵਿਸ਼ਵ ਦੀ ਨਜ਼ਰ ਹੈ।

ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਹਮਲੇ ਵਿਚ 4-5 ਪਾਕਿਸਤਾਨੀ ਫੌਜ ਦੇ ਜਵਾਨ ਵੀ ਹਲ਼ਾਕ ਹੋਏ ਹਨ। ਇਹ ਹਮਲਾ ਭਾਰਤ ਵਾਲੇ ਪਾਸੇ ਤੰਗਧਾਰ ਦੇ ਦੂਜੇ ਪਾਸੇ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ ਪੀਟੀਆਈ ਨੇ ਤੰਗਧਾਰ ਖੇਤਰ ਵਿਚ ਪਾਕਿਸਤਾਨੀ ਗੋਲ਼ੀਬਾਰੀ ਵਿਚ ਦੋ ਭਾਰਤੀ ਜਵਾਨਾਂ ਅਤੇ ਇੱਕ ਆਮ ਨਾਗਰਿਕ ਦੇ ਮਾਰੇ ਜਾਣ ਦੀ ਖ਼ਬਰ ਦਿੱਤੀ ਸੀ। ਪਾਕਿਸਤਾਨ ਦੀ ਤਰਫ਼ੋ ਹੋਈ ਇਸ ਗੋਲ਼ੀਬਾਰੀ ਵਿਚ ਤਿੰਨ ਆਮ ਸ਼ਹਿਰੀਆਂ ਦੇ ਜ਼ਖ਼ਮੀ ਹੋਣ ਅਤੇ ਦੋ ਘਰਾਂ ਦੇ ਵੀ ਤਬਾਹ ਹੋਣ ਦੀ ਗੱਲ ਕਹੀ ਗਈ ਸੀ।

ਇਹ ਵੀ ਪੜ੍ਹੋ-

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=f6zTwEylV_A

https://www.youtube.com/watch?v=Rl7eZ9Aa4KA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)



Related News