Jio Fibre: ਮੁਫ਼ਤ ਟੀਵੀ ''''ਤੇ ਰੀਲੀਜ਼ ਹੋਣ ਵਾਲੇ ਦੀ ਦਿਨ ਦੇਖ ਸਕਦੇ ਹੋ ਫ਼ਿਲਮ
Friday, Sep 06, 2019 - 07:16 AM (IST)


ਹਾਈ ਸਪੀਡ ਇੰਟਰਨੈੱਟ ਸਰਵਿਸ ਜੀਓ ਫਾਈਬਰ ਵੀਰਵਾਰ ਨੂੰ ਭਾਰਤ ਵਿੱਚ ਲੌਂਚ ਹੋ ਗਈ ਹੈ। ਇਹ ਸਰਵਿਸ ਭਾਰਤ ਦੀ ਵਧਦੀ ਇੰਟਰਨੈੱਟ ਮਾਰਕਿਟ ਵਿੱਚ ਤਰਥੱਲੀ ਲਿਆ ਸਕਦੀ ਹੈ।
ਜੀਓ ਫਾਈਬਰ ਦੇ ਸਾਲਾਨਾ ਪਲਾਨ ਵਿੱਚ ਮੁਫ਼ਤ ਟੀਵੀ, ਸੈਟ ਟੌਪ ਬੌਕਸ ਤੇ ਸਬਸਕ੍ਰਿਪਸ਼ਨ ਸਰਵਿਸ ਸ਼ਾਮਿਲ ਹਨ।
ਟੈਲੀਕਾਮ ਦੀ ਵੱਡੀ ਕੰਪਨੀ ਰਿਲਾਈਂਸ ਆਪਣੇ ਗਾਹਕਾਂ ਤੋਂ 700 ਤੋਂ 8500 ਰੁਪਏ ਤੱਕ ਲਵੇਗੀ ਅਤੇ ਉਨ੍ਹਾਂ ਨੂੰ 100Mbps ਤੋਂ 1Gbps ਤੱਕ ਦੀ ਸਪੀਡ ਉਪਲਬਧ ਕਰਵਾਏਗੀ।
ਸਸਤੇ ਇੰਟਰਨੈੱਟ ਅਤੇ ਮੁਫ਼ਤ ਸੇਵਾਵਾਂ ਨਾਲ ਬਾਜ਼ਾਰ ਵਿੱਚ ਇੱਕ ਜੰਗ ਸ਼ੁਰੂ ਕਰ ਸਕਦੀ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ
ਇਹ ਵੀ ਪੜ੍ਹੋ:
- ਬਟਾਲਾ ਦੀ ਪਟਾਕਾ ਫੈਕਟਰੀ ’ਚ ਇੰਨਾ ਵੱਡਾ ਧਮਾਕਾ ਕਿਵੇਂ ਹੋਇਆ
- ''ਦੁਕਾਨ ਦਾ ਖਰਚਾ ਤੱਕ ਕੱਢਣਾ ਔਖਾ ਸੀ... ਹੁਣ ਪ੍ਰਾਈਵੇਟ ਨੌਕਰੀ ਕਰ ਰਿਹਾ ਹਾਂ''
- ਪੀਯੂ ਕੌਂਸਲ ਚੋਣਾਂ ਅੱਜ, 4 ਕੁੜੀਆਂ ਸਣੇ 18 ਉਮੀਦਵਾਰਾਂ ਮੈਦਾਨ ''ਚ
ਕਿਸਦੀ ਹੈ ਪਟਾਕਾ ਫੈਕਟਰੀ
ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਮੁਤਾਬਕ ਇਸ ਹਾਦਸੇ ਵਿੱਚ 23 ਮੌਤਾਂ ਹੋਈਆਂ ਹਨ ਅਤੇ 17 ਜਣੇ ਜਖ਼ਮੀ ਹੋਏ ਹਨ। ਮਰਨ ਵਾਲਿਆਂ ਵਿਚ 7 ਜਣੇ ਫ਼ੈਕਟਰੀ ਮਾਲਕ ਦੇ ਪਰਿਵਾਰ ਨਾਲ ਸਬੰਧਤ ਸਨ, ਜਦੋਂ ਕਿ ਫੈਕਟਰੀ ਵਿਚ ਕੰਮ ਕਰਨ ਵਾਲੇ 11 ਕਾਮੇ ਅਤੇ 3 ਰਾਹਗੀਰ ਸਨ।
ਧਮਾਕੇ ਦਾ ਸ਼ਿਕਾਰ ਹੋਣ ਵਾਲੀ ਫੈਕਟਰੀ, ਬਟਾਲਾ ਸ਼ਹਿਰ ਦੇ ਰਹਿਣ ਵਾਲੇ ਹਰਭਜਨ ਸਿੰਘ ਨਾਂ ਦੇ ਵਿਅਕਤੀ ਦੀ ਹੈ। ਪਟਾਕੇ ਤੇ ਆਤਿਸ਼ਬਾਜ਼ੀ ਬਣਾਉਣਾ ਇਨ੍ਹਾਂ ਦਾ ਖ਼ਾਨਦਾਨੀ ਕਿੱਤਾ ਹੈ।

ਡੀਸੀ ਗੁਰਦਾਸਪੁਰ ਵਿਪੁਲ ਉੱਜਵਲ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, "ਇਸ ਹਾਦਸੇ ਲਈ ਇੱਕ ਐੱਫਆਈਆਰ ਪਰਿਵਾਰ ਖਿਲਾਫ਼ ਦਰਜ ਹੋਈ ਹੈ। ਇਸ ਦੇ ਨਾਲ ਹੀ ਤਿੰਨ ਐੱਫਆਈਆਰ ਹੋਰ ਦਰਜ ਕੀਤੀਆਂ ਗਈਆਂ ਹਨ ਤੇ 6 ਗੋਦਾਮ ਸੀਲ ਕੀਤੇ ਗਏ ਹਨ।"
ਪੰਜਾਬ ਸਰਕਾਰ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਮੁਤਾਬਕ ਜਿਸ ਥਾਂ ਧਮਾਕਾ ਹੋਇਆ, ਉਸ ਦਾ ਫੈਕਟਰੀ ਮਾਲਕ ਕੋਲ ਲਾਇਸੰਸ ਨਹੀਂ ਹੈ। ਫੈਕਟਰੀ ਦੇ ਮਾਲਿਕ ਨੇ ਖੁਦ ਆਪਣੀ ਰਿਹਾਇਸ਼ ਇਸ ਫੈਕਟਰੀ ਦੇ ਪਿਛਲੇ ਪਾਸੇ ਬਣਾਈ ਸੀ। ਇਸੇ ਕਾਰਨ ਧਮਾਕੇ ਦੌਰਾਨ ਉਸਦੇ ਪਰਿਵਾਰਕ ਜੀਅ ਵੀ ਹਾਦਸੇ ਦੀ ਭੇਟ ਚੜ੍ਹ ਗਏ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ
ਪੀਯੂ ਦੀਆਂ ਵਿਦਿਆਰਥੀ ਚੋਣਾਂ ਅੱਜ
ਪੰਜਾਬ ਯੂਨੀਵਰਸਟੀ ਵਿੱਚ ਵਿਦਿਆਰਥੀ ਕੌਂਸਲ ਦੀਆਂ ਚੋਣਾਂ ਅੱਜ ਹੋ ਰਹੀਆਂ ਹਨ।
ਵਿਦਿਆਰਥੀ ਕੌਂਸਲ ਦੇ ਚਾਰ ਅਹੁਦਿਆਂ ਪ੍ਰਧਾਨ, ਉਪ ਪ੍ਰਧਾਨ, ਸਕੱਤਰ ਅਤੇ ਸੰਯੁਕਤ ਸਕੱਤਰ ਲਈ ਵੋਟਿੰਗ ਹੋ ਰਹੀ ਹੈ। 16 ਹਜ਼ਾਰ ਤੋਂ ਵੱਧ ਵਿਦਿਆਰਥੀ ਵੋਟਰ ਇਸ ਚੋਣ ਵਿੱਚ ਹਿੱਸਾ ਲੈ ਰਹੇ ਹਨ।

ਪ੍ਰਧਾਨ, ਉਪ ਪ੍ਰਧਾਨ ਅਤੇ ਸਕੱਤਰ ਅਹੁਦੇ ਲਈ 4-4 ਉਮੀਦਵਾਰ ਹਨ, ਜਦਕਿ ਸੰਯੁਕਤ ਸਕੱਤਰ ਦੇ ਅਹੁਦੇ ਲਈ 6 ਉਮੀਦਵਾਰ ਚੋਣ ਮੈਦਾਨ ਵਿੱਚ ਹਨ।
ਸਾਰੇ ਅਹੁਦਿਆਂ ਦੇ 18 ਉਮੀਦਵਾਰਾਂ ਵਿੱਚ ਸਿਰਫ਼ 4 ਲੜਕੀਆਂ ਹਨ, ਜਦਕਿ ਇਸ ਯੂਨੀਵਰਸਿਟੀ ਵਿਚ ਪੜ੍ਹਣ ਵਾਲੀਆਂ ਕੁੜੀਆਂ ਦੀ ਗਿਣਤੀ ਇੱਥੇ ਪੜ੍ਹਦੇ ਮੁੰਡਿਆਂ ਤੋਂ ਜ਼ਿਆਦਾ ਹੈ। ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ
ਪਾਬੰਦੀਆਂ ਤੋਂ ਇੱਕ ਮਹੀਨੇ ਬਾਅਦ ਕਸ਼ਮੀਰ
ਹੀਨਾ ਦਾ ਵਿਆਹ ਹੋਣ ਵਾਲਾ ਹੈ ਪਰ ਅਜਿਹਾ ਹੋਵੇਗਾ ਜਿਸ ਦਾ ਉਸ ਨੇ ਸੁਪਨਾ ਵੇਖਿਆ ਸੀ। ਹਾਲਾਤ ਦੇ ਮੱਦੇਨਜ਼ਰ ਵਿਆਹ ਸਾਦੇ ਢੰਗ ਨਾਲ ਹੋ ਰਿਹਾ ਹੈ।

ਸੂਬੇ ਵਿੱਚ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਬੰਦੀਆਂ ਲਾਗੂ ਹਨ। ਹਫ਼ਤਿਆਂ ਤੋਂ ਬਾਜ਼ਾਰ ਬੰਦ ਹਨ।
ਇਸ ਲਈ ਪਰਿਵਾਰ ਕੋਲੋਂ ਵਿਆਹ ਦੇ ਪ੍ਰਬੰਧ ਨਹੀਂ ਹੋ ਰਹੇ ਹਨ। ਹੀਨਾ ਦੇ ਪਿਤਾ ਰੁਖ਼ਸਾਰ ਅਹਿਮਦ ਨੇ ਉਸ ਦੇ ਵਿਆਹ ਲਈ 800 ਮਹਿਮਾਨਾਂ ਨੂੰ ਸੱਦਾ ਦਿੱਤਾ ਸੀ।
ਭਾਰਤੀ ਕੈਪਟਨ ਨੂੰ ਕਰੋੜਾਂ ਦੀ ਪੇਸ਼ਕਸ਼
ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਤਸਦੀਕ ਕੀਤੀ ਹੈ ਕਿ ਉਨ੍ਹਾਂ ਨੇ ਇਰਾਨੀ ਤੇਲ ਟੈਂਕਰ ਦੇ ਕੈਪਟਨ ਨੂੰ ਅਰਬਾਂ ਡਾਲਰ ਦੀ ਪੇਸ਼ਕਸ਼ ਕੀਤੀ ਸੀ, ਜੋ ਕਿ ਇਸ ਵੇਲੇ ਕੂਟਨੀਤਕ ਵਿਵਾਦ ਬਣਿਆ ਹੈ।
ਈਰਾਨ ਐਕਸ਼ਨ ਗਰੁੱਪ ਦੇ ਮੁਖੀ ਬਰਾਇਨ ਹੁੱਕ ਨੇ ਆਡ੍ਰਿਆਨ ਦਰਿਆ 1 ਦੇ ਕੈਪਟਨ ਨੂੰ ਈਮੇਲ ਕੀਤੀ ਕਿ ਉਹ ਟੈਂਕਰ ਨੂੰ ਅਜਿਹੀ ਥਾਂ ''ਤੇ ਲੈ ਕੇ ਜਾਣ ਜਿੱਥੇ ਅਮਰੀਕਾ ਉਸ ਨੂੰ ਫੜ ਲਏ।

ਦਰਅਸਲ ਜਹਾਜ਼ ਵੱਲੋਂ ਸੀਰੀਆ ਵਿੱਚ ਤੇਲ ਲੈ ਕੇ ਜਾਣ ਦਾ ਸ਼ੱਕ ਕੀਤਾ ਜਾ ਰਿਹਾ ਸੀ ਅਤੇ ਬਰਤਾਨੀਆ ਪ੍ਰਸ਼ਾਸਨ ਵੱਲੋਂ ਜੁਲਾਈ ਵਿੱਚ ਜਿਬਰਾਲਟਰ ''ਚ ਇਸ ''ਤੇ ਅਸਥਾਈ ਪਾਬੰਦੀ ਲਗਾਈ ਗਈ ਸੀ।
ਇਹ ਪਿਛਲੇ ਮਹੀਨੇ ਈਰਾਨ ਵੱਲੋਂ ਮੰਜ਼ਿਲ ਬਾਰੇ ਭਰੋਸਾ ਦੇਣ ਤੋਂ ਬਾਅਦ ਨਿਕਲਿਆ ਸੀ।
ਅਮਰੀਕਾ ਦੇ ਨਿਆਂ ਵਿਭਾਗ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਤੇ ਫਿਰ ਟੈਂਕਰ ਨੂੰ ਜ਼ਬਤ ਕਰਨ ਦੇ ਆਦੇਸ਼ ਦਿੱਤੇ ਸਨ । ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=qBHQm-5eYCE
https://www.youtube.com/watch?v=zYvTzI7x5sg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)