ਕਸ਼ਮੀਰ ਅਤੇ ਧਾਰਾ 370: ''''ਇੰਨੇ ਦਿਨ ਹੋਏ ਹਿੰਦੁਸਤਾਨੀ ਚੁੱਪ ਕਿਉਂ ਹਨ? ਕੀ ਉਨ੍ਹਾਂ ਨੂੰ ਫ਼ਰਕ ਨਹੀਂ ਪੈਂਦਾ''''
Sunday, Sep 01, 2019 - 07:16 AM (IST)


ਬੀਤੇ ਸ਼ਨੀਵਾਰ ਦੀ ਦੁਪਹਿਰ, ਸ਼੍ਰੀਨਗਰ ਵਿੱਚ ਇੱਕ ਪਰਿਵਾਰ ਆਪਣੇ ਟੀਵੀ ਸੈਟ ਨਾਲ ਚਿਪਕਿਆ ਹੋਇਆ ਸੀ। ਉਹ ਸਭ ਇਹ ਜਾਣਨ ਲਈ ਬੇਚੈਨ ਸਨ ਕਿ, ਕੀ ਸਰਕਾਰ 12 ਮੈਂਬਰੀ ਪਾਰਲੀਮੈਂਟ ਦੇ ਵਫਦ ਨੂੰ ਉਨ੍ਹਾਂ ਦੇ ਸ਼ਹਿਰ ਵਿੱਚ ਆਉਣ ਦੀ ਇਜਾਜ਼ਤ ਦੇਵੇਗੀ ਜਾਂ ਨਹੀਂ।
ਸਰਕਾਰ ਦਾ ਇਨ੍ਹਾਂ ਸੰਸਦ ਮੈਂਬਰਾਂ ''ਤੇ ਇਲਜ਼ਾਮ ਹੈ ਕਿ ਉਹ, "ਪਾਕਿਸਤਾਨ ਦੇ ਏਜੰਡੇ ਨੂੰ ਉਤਸ਼ਾਹਿਤ ਕਰ ਰਹੇ ਹਨ" ਅਤੇ "ਹਾਲਾਤ ਆਮ ਹੋਣ ਵਿੱਚ ਰੁਕਾਵਟ ਬਣ ਰਹੇ ਹਨ। ਟੀਵੀ ਦਾ ਇੱਕ ਜਜ਼ਬਾਤੀ ਨਿਊਜ਼ ਐਂਕਰ ਇਨ੍ਹਾਂ ਇਲਜ਼ਾਮਾਂ ਨੂੰ ਹੁੰਗਾਰਾ ਵੀ ਦੇ ਰਿਹਾ ਸੀ।
ਖ਼ਬਰਾਂ ਵਿੱਚ ਅੱਗੇ ਦਿਖਾਇਆ ਗਿਆ ਕਿ ਸਰਕਾਰ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਵਾਪਸ ਦਿੱਲੀ ਭੇਜ ਰਹੀ ਹੈ। ਇਹ ਵੇਖਣ ਤੋਂ ਬਾਅਦ ਕਮਰੇ ਵਿੱਚ ਮੌਜੂਦ ਚਿਹਰਿਆਂ ''ਤੇ ਮਾਯੂਸੀ ਛਾ ਗਈ।
ਇਨ੍ਹਾਂ ਵਿੱਚ ਇੱਕ ਲੈਕਚਰਾਰ ਵੀ ਸਨ। ਉਨ੍ਹਾਂ ਨੇ ਕਿਹਾ, ਮੰਨੋ ਐਂਕਰ ਜਵਾਬ ਦੇ ਰਹੀ ਹੋਵੇ - "ਹਾਂ ਕਸ਼ਮੀਰ ਵਿੱਚ ਨੌਰਮੈਲਸੀ ਹੈ, ਜਿਵੇਂ ਕਬਰਿਸਤਾਨ ਵਿੱਚ ਹੁੰਦੀ ਹੈ।"
ਇਹ ਵੀ ਪੜ੍ਹੋ:
- ਨਨਕਾਣਾ ਸਾਹਿਬ: ਸਿੱਖ ਕੁੜੀ ਦਾ ਵਿਆਹ ਜ਼ਬਰਨ ਜਾਂ ਮਰਜ਼ੀ ਨਾਲ
- ਅਸਾਮ ''ਚ ਐਨਆਰਸੀ ਦੀ ਆਖਰੀ ਲਿਸਟ ''ਚ 19 ਲੱਖ ਲੋਕਾਂ ਨੂੰ ਨਹੀਂ ਮਿਲੀ ਥਾਂ
- ''ਪਿਆਰ…ਇਹ ਤੇਰੇ ਮਤਲਬ ਦੀ ਸ਼ੈ ਨਹੀਂ…''
ਕਸ਼ਮੀਰ ਯਾਤਾਰ ਦੌਰਾਨ ''ਆਮ ਵਰਗੇ ਹਾਲਾਤ'' ਸਾਨੂੰ ਕੁਝ ਇਸ ਸ਼ਕਲ ਵਿੱਚ ਦਿਖਾਈ ਦਿੱਤੇ - ਸੁੰਨਸਾਨ ਮੁਹੱਲੇ, ਗਲੀਆਂ ਤੇ ਪੁਲਾਂ ''ਤੇ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ। ਕਰਫਿਊ, ਹੜਤਾਲ ਅਤੇ ਡਰ ਕਾਰਨ ਇਹ ਦੁਕਾਨਾਂ ਅਤੇ ਕਾਰੋਬਾਰ ਬੰਦ ਪਏ ਹਨ। ਸਕੂਲਾਂ ਵਿੱਚ ਬੱਚੇ ਨਹੀਂ ਹਨ, ਕਾਲਜ ਖਾਲੀ ਹਨ ਅਤੇ ਨੀਮ ਫੌਜੀ ਦਸਤੇ ਦੇ ਜਵਾਨ ਇਨ੍ਹਾਂ ਦੇ ਦਰਵਾਜਿਆਂ ''ਤੇ ਖੜ੍ਹੇ ਹਨ।
ਆਵਾਜਾਈ ''ਤੇ ਪਾਬੰਦੀਆਂ ਹਨ। ਟਰਾਂਸਪੋਰਟ, ਪੋਸਟਲ, ਕੁਰੀਅਰ, ਮੋਬਾਈਲ, ਇੰਟਰਨੈੱਟ ਸੇਵਾਵਾਂ ਤੇ ਜ਼ਿਆਦਾਤਰ ਲੈਂਡਲਾਈਨ ਬੰਦ ਹਨ।
ਸਭ ਨੇ ਯਾਤਰਾ ਰੱਦ ਕਰਨ ਦੀ ਸਲਾਹ ਦਿੱਤੀ
ਇਹ ਸਾਡੀ ਨਿੱਜੀ ਯਾਤਰਾ ਸੀ ਜਿਸ ਦੀ ਯੋਜਨਾ ਅਸੀਂ ਮਹੀਨਿਆਂ ਪਹਿਲਾਂ ਹੀ ਬਣਾ ਲਈ ਸੀ। ਫਿਰ ਅਗਸਤ ਦੀ ਸ਼ੁਰੂਆਤ ਵਿੱਚ ਕਸ਼ਮੀਰ ਵਿੱਚ ਵਾਧੂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ ਲੱਗੇ, ਬੰਦ ਵਰਗੇ ਹਾਲਾਤ ਹੋਏ।
ਸਰਕਾਰ ਨੇ ਧਾਰਾ 370 ਨੂੰ ਖ਼ਤਮ ਕਰਨ ਦਾ ਫੈਸਲਾ ਲਿਆ। ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੰਡਣ ਦਾ ਫੈਸਲਾ ਲਿਆ ਵੀ ਗਿਆ।

ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸਾਨੂੰ ਆਪਣੀ ਯਾਤਰਾ ਰੱਦ ਕਰਨ ਦੀ ਸਲਾਹ ਦਿੱਤੀ ਪਰ ਸਾਨੂੰ ਲੱਗਿਆ ਕਿ ਜਦੋਂ ਕਸ਼ਮੀਰ ਘਾਟੀ ਲੋਹੇ ਦੇ ਪਰਦਿਆਂ ਵਿੱਚ ਹੈ, ਉੱਥੇ ਲੋਕਾਂ ਵਿਚਾਲੇ ਜਾਣਾ ਹੋਰ ਵੀ ਅਹਿਮ ਹੈ। ਖਾਸਕਰ ਇਸ ਲਈ ਕਿ ਸਾਡੇ ਵਿੱਚੋਂ ਇੱਕ ਉੱਤਰ ਭਾਰਤ ਦੇ ਕਸ਼ਮੀਰੀ ਪਰਿਵਾਰ ਵਿੱਚੋਂ ਹੈ।
ਜਦੋਂ ਤੱਕ ਅਸੀਂ ਉੱਥੇ ਰਹੇ, ਲੋਕਾਂ ਦੀ ਗੱਲਾਂ ਵਿੱਚ ਬੇਹਦ ਦਰਦ, ਗੁੱਸਾ ਅਤੇ ਬੇਭਰੋਸਗੀ ਵੇਖਣ ਨੂੰ ਮਿਲੀ। ''ਧੋਖਾ'' ਤੇ ''ਘੁਟਨ'' ਵਰਗੇ ਸ਼ਬਦ ਸਭ ਤੋਂ ਵੱਧ ਸੁਣਨ ਨੂੰ ਮਿਲੇ।
ਪਰ ਇਸਦੇ ਨਾਲ ਹੀ ਹਾਰ ਨਾ ਮੰਨਣ ਦਾ ਜਜ਼ਬਾ ਵੀ ਦਿਖਿਆ ਅਤੇ ਸੁਰੱਖਿਅਤ ਨਾ ਹੋਣ ਦੀ ਭਾਵਨਾ ਨਾਲ ਨਜਿੱਠਣ ਲਈ ਡਾਰਕ ਹਿਊਮਰ ਵੀ ਸੀ। ਨਾਲ ਹੀ ਦਿਖਿਆ ਬਹੁਤ ਸਾਰਾ ਡਰ। ਅਸੀਂ ਕਰੀਬ 50 ਲੋਕਾਂ ਨੂੰ ਮਿਲੇ। ਇਨ੍ਹਾਂ ਵਿੱਚ ਜ਼ਿਆਦਾਤਰ ਲੋਕਾਂ ਨੇ ਆਪਣਾ ਦਰਦ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਸੀਂ ਉਨ੍ਹਾਂ ਦੇ ਨਾਮ ਨਾ ਦੱਸੀਏ।
ਨਜ਼ਰਬੰਦ ਆਗੂਆਂ ਬਾਰੇ ਸਵਾਲ
ਦੱਖਣੀ ਕਸ਼ਮੀਰ ਵਿੱਚ ਸੇਬ ਦੀ ਖੇਤੀ ਕਰਨ ਵਾਲੇ ਇੱਕ ਨਿਰਾਸ਼ ਕਿਸਾਨ ਨੇ ਕਿਹਾ, "ਸਾਡੇ ਦਿਲੋ-ਦਿਮਾਗ ਵਿੱਚ ਕੋਈ ਚੈਨ ਨਹੀਂ ਹੈ। ਅਸੀਂ ਪ੍ਰੇਸ਼ਾਨ ਹਾਂ ਕਿ ਅੱਗੇ ਕੀ ਹੋਵੇਗਾ। ਮੈਂ ਭਾਰਤ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਾਡਾ ਦਰਦ ਸਮਝਣ। ਅਸੀਂ ਸ਼ਾਂਤੀ ਲਈ ਤਰਸ ਰਹੇ ਹਾਂ।"
ਕਰੀਬ ਇੱਕ ਘੰਟੇ ਤੱਕ ਚੱਲੀ ਸਾਡੀ ਇਸ ਗੱਲਬਾਤ ਦੌਰਾਨ ਉਨ੍ਹਾਂ ਦੀ ਚਾਰ ਸਾਲ ਦੀ ਧੀ ਚੁੱਪਚਾਪ ਬੈਠੀ ਰਹੀ।
ਭਾਰਤ ਸਰਕਾਰ ਦੇ ਜਿਸ ਫੈਸਲੇ ਨੂੰ ''ਦਲੇਰੀ ਤੇ ਫੈਸਲਾਕੁਨ'' ਦੱਸਿਆ ਜਾ ਰਿਹਾ ਹੈ ਉਸ ਦਾ ਸਿੱਧਾ ਅਸਰ ਇੱਥੋਂ ਦੇ ਲੋਕਾਂ ਦੇ ਜੀਵਨ ''ਤੇ ਪੈ ਰਿਹਾ ਹੈ।
ਸਰਕਾਰ ਦੇ ਕਦਮ ਤੇ ਭਵਿੱਖ ਦੀ ਰਣਨੀਤੀ ਦੇ ਬਾਰੇ ਵਿੱਚ ਜਵਾਬਦੇਹੀ ਅਤੇ ਪੁਖ਼ਤਾ ਸੂਚਨਾਵਾਂ ਦੀ ਭਾਰੀ ਕਮੀ ਹੈ।
ਸ੍ਰੀਨਗਰ ਦੇ ਡਾਊਨਟਾਊਨ ਵਿੱਚ ਇੱਕ ਨੌਜਵਾਨ ਔਰਤ ਨੇ ਸਾਨੂੰ ਪੁੱਛਿਆ, "ਸਾਡੇ ਸਾਰੇ ਲੀਡਰਾਂ ਨੂੰ ਘਰਾਂ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਜਾਂ ਫਿਰ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜਨਤਾ ਕਿੱਥੇ ਜਾਵੇਗੀ? ਅਸੀਂ ਆਪਣਾ ਦਰਦ ਕਿਸ ਨੂੰ ਦੱਸੀਏ?"
ਇੱਕ ਔਰਤ ਨੇ ਕਿਹਾ, "ਸਾਨੂੰ ਜਿਵੇਂ ਡੂੰਘੇ ਹਨੇਰੇ ਵਿੱਚ ਛੱਡ ਦਿੱਤਾ ਗਿਆ ਹੈ।"
ਜਿਵੇਂ ਖ਼ਬਰਾਂ ਬੀਬੀਸੀ, ਨਿਊਯਾਰਕ ਟਾਈਮਜ਼ ਅਤੇ ਦਿ ਕਵਿੰਟ ਨੇ ਦਿੱਤੀਆਂ ਹਨ, ਸਰਕਾਰ ਨੇ ਵੱਡੇ ਪੱਧਰ ''ਤੇ ਬੱਚਿਆਂ ਸਣੇ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਲੋਕਾਂ ਵਿੱਚ ਡਰ ਹੈ ਕਿ ਅਗਲਾ ਨੰਬਰ ਕਿਸ ਦਾ ਹੋਵੇਗਾ।
ਕਈ ਸਥਾਨਕ ਪੱਤਰਕਾਰਾਂ ਨੇ ਅਧਿਕਾਰੀਆਂ ਅਤੇ ਆਪਣੇ ਕਸ਼ਮੀਰ ਤੋਂ ਬਾਹਰ ਸਥਿਤ ਨਿਊਜ਼ਰੂਮਜ਼ ਵੱਲੋਂ ਸੈਂਸਰਸ਼ਿਪ ਅਤੇ ਧਮਕੀਆਂ ਦੀਆਂ ਕਹਾਣੀਆਂ ਸੁਣਾਈਆਂ।

ਨਤੀਜਾ ਇਹ ਹੈ ਕਿ ਜੋ ਉਹ ਵੇਖ ਰਹੇ ਹਨ, ਉਸ ਨੂੰ ਪੂਰੀ ਸਹੀ ਰਿਪੋਰਟ ਨਹੀਂ ਕਰ ਰਹੇ ਹਨ। ਮੀਡੀਆ ਲਈ ਕਰਫਿਊ ਪਾਸ ਦੇ ਅੰਕੜੇ ਇਸ ਹਕੀਕਤ ਨੂੰ ਲੁਕਾਉਂਦੇ ਹਨ।
ਸਰਕਾਰ ਦੇ ਇਸ ਫੈਸਲੇ ''ਤੇ ਲੋਕਾਂ ਦੇ ਮਨ ਵਿੱਚ ਇਕ ਬੇਇਨਸਾਫੀ ਦੀ ਭਾਵਨਾ ਹੈ। ਉੱਥੇਉਨ੍ਹਾਂ ਨੂੰ ਗੁੱਸਾ ਹੈ ਕਿਉਂਕਿ ਬੰਦੂਕ ਦੀ ਨੋਕ ''ਤੇ ਉਨ੍ਹਾਂ ਨੂੰ ਚੁੱਪ ਕਰਵਾ ਦਿੱਤਾ ਗਿਆ ਹੈ। ਸਰਕਾਰ ਨੇ ਜਿਸ ਵੇਲੇ ਇਹ ਫੈਸਲਾ ਲਿਆ ਹੈ, ਉਸ ਨੂੰ ਲੈ ਕੇ ਵੀ ਕਾਫੀ ਰੋਸ ਹੈ।
ਇਹ ਸੈਰ-ਸਪਾਟੇ ਲਈ ਸਭ ਤੋਂ ਚੰਗਾ ਵਕਤ ਸੀ। ਸੈਲਾਨੀਆਂ ਨੂੰ ਵਾਪਸ ਭੇਜ ਦੇਣ ਨਾਲ ਸਥਾਨਕ ਲੋਕਾਂ ਦੀ ਆਮਦਨ ''ਤੇ ਮਾੜਾ ਅਸਰ ਪਿਆ ਹੈ। ਈਦ ਲਈ ਬੇਕਰੀ ਵਾਲਿਆਂ ਨੇ ਲੱਖਾਂ ਦਾ ਸਾਮਾਨ ਤਿਆਰ ਕੀਤਾ ਸੀ ਜੋ ਇੰਝ ਹੀ ਪਿਆ ਹੈ।
ਘਾਟੀ ਵਿੱਚ ਵਿਆਹ ਦਾ ਮੌਸਮ ਹੈ ਪਰ ਵਿਆਹ ਟਲ ਰਹੇ ਹਨ।
ਕਸ਼ਮੀਰ ਵਿੱਚ ਵਾਜ਼ੇ (ਖਾਨਸਾਮੇ) ਅਤੇ ਉਨ੍ਹਾਂ ਦੇ ਕਾਰੀਗਰ ਸਾਲ ਦੇ ਉਨ੍ਹਾਂ ਮਹੀਨਿਆਂ ਵਿੱਚ ਖਾਲੀ ਹਨ ਜਿਨ੍ਹਾਂ ਵਿੱਚ ਸਭ ਤੋਂ ਵੱਧ ਕਮਾਈ ਹੁੰਦੀ ਹੈ।
ਕਿਸਾਨ ਵੀ ਨਿਰਾਸ਼
ਨਾਸ਼ਪਾਤੀ ਤੇ ਸੇਬ ਉਗਾਉਣ ਲਈ ਮਸ਼ਹੂਰ ਸ਼ੋਪੀਆਂ ਜ਼ਿਲ੍ਹੇ ਦੇ ਬਾਜ਼ਾਰਾਂ ਅਤੇ ਫਲਾਂ ਨਾਲ ਲਦੇ ਬਾਗਾਂ ਵਿੱਚ ਅਸੀਂ ਖਾਮੋਸ਼ੀ ਵੇਖੀ। ਹਰ ਮੌਸਮ ਵਿੱਚ ਰੁੱਝੇ ਰਹਿਣ ਵਾਲੇ ਇਸ ਇਲਾਕੇ ਨੂੰ ਹਰ ਰੋਜ਼ ਕਰੋੜਾਂ ਦਾ ਨੁਕਸਾਨ ਹੋ ਰਿਹਾ ਹੈ। ਨੋਟਬੰਦੀ ਵਾਂਗ ਲਗਦਾ ਨਹੀਂ ਕਿ ਇੱਥੋਂ ਦੀ ਅਰਥਵਿਵਸਥਾ ਨੂੰ ਹੋਣ ਵਾਲੇ ਨੁਕਸਾਨ ਦਾ ਕੋਈ ਹਿਸਾਬ ਦੱਸਿਆ ਜਾਵੇਗਾ।
ਕਈ ਲੋਕ ਭਾਰਤ ਸਰਕਾਰ ਹੀ ਨਹੀਂ, ਭਾਰਤੀਆਂ ਨੂੰ ਵੀ ਧੋਖੇਬਾਜ਼ ਮੰਨ ਰਹੇ ਹਨ। ਸ਼੍ਰੀਨਗਰ ਡਾਊਨਟਾਊਨ ਵਿੱਚ ਕੁਝ ਲੋਕਾਂ ਨੇ ਸਾਨੂੰ ਪੁੱਛਿਆ, "ਇੰਨੇ ਦਿਨ ਹੋ ਗਏ ਹਨ। ਇੰਨੇ ਸਾਰੇ ਹਿੰਦੁਸਤਾਨੀ ਹੁਣ ਤੱਕ ਚੁੱਪ ਕਿਉਂ ਹਨ? ਕੀ ਉਨ੍ਹਾਂ ਨੂੰ ਇਸ ਝੂਠ ਨਾਲ ਕੋਈ ਫ਼ਰਕ ਨਹੀਂ ਪੈਂਦਾ।"

ਇੱਕ ਵਿਅਕਤੀ ਨੇ ਕਿਹਾ, "ਇੱਥੋਂ ਤੱਕ ਕਿ ਸੁਪਰੀਮ ਕੋਰਟ ਨੂੰ ਵੀ ਸਾਡੀ ਪਰਵਾਹ ਨਹੀਂ ਹੈ।"
60 ਸਾਲ ਤੋਂ ਉੱਤੇ ਦੀ ਉਮਰ ਦੇ ਇੱਕ ਮੈਨੇਜਰ ਨੇ ਦੁਖੀ ਮਨ ਨਾਲ ਕਿਹਾ, "ਪੂਰੀ ਜ਼ਿੰਦਗੀ ਮੈਂ ਭਾਰਤ ਨਾਲ ਰਿਹਾ, ਹਮੇਸ਼ਾ ਭਾਰਤੀ ਲੋਕਤੰਤਰ ਦੇ ਹੱਕ ਵਿੱਚ ਦੋਸਤਾਂ ਨਾਲ ਬਹਿਸ ਕਰਦਾ ਰਿਹਾ ਪਰ ਹੁਣ ਨਹੀਂ।"
ਕਈ ਲੋਕਾਂ ਨੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਕਿ ਭਾਰਤੀ ਲੋਕਤੰਤਰ ਕਿੱਥੇ ਜਾ ਰਿਹਾ ਹੈ।
ਪੂਰੇ ਇਲਾਕੇ ਵਿੱਚ ਸੰਚਾਰ ਦੇ ਸਾਧਨਾਂ ''ਤੇ ਰੋਕ ਲਗਾਉਣ ਨਾਲ ਲੋਕਾਂ ਦੇ ਜੀਵਨ ਦੇ ਵਿਵਹਾਰਿਕ ਤੇ ਭਾਵਨਾਤਮਕ ਅਸਰ ਪਿਆ ਹੈ ਜਿਸ ਦੀ ਪਰਵਾਹ ਸਰਕਾਰ ਨੂੰ ਨਹੀਂ ਹੈ ਤੇ ਨਾ ਹੀ ਸਾਡੇ ਵਰਗੇ ਆਮ ਲੋਕਾਂ ਦਾ ਧਿਆਨ ਉਸ ਪਾਸੇ ਜਾ ਰਿਹਾ ਹੈ।
ਜ਼ਰਾ ਸੋਚੋ ਕਿ ਤੁਹਾਡੇ ਪਰਿਵਾਰ ਵਾਲਿਆਂ ਦਾ ਸੰਪਰਕ ਤੁਹਾਡੇ ਨਾਲ ਕਟ ਜਾਵੇ ਅਤੇ ਤੁਸੀਂ ਉਨ੍ਹਾਂ ਕਰਕੇ ਬੇਹੱਦ ਪ੍ਰੇਸ਼ਾਨ ਹੋਵੋ ਜਾਂ ਫਿਰ ਬਿਨਾ ਫੋਨ ਅਤੇ ਇੰਟਰਨੈੱਟ ਤੋਂ ਵੀ ਦੂਰ ਰਹੋ।
ਬੀਤੇ 26 ਦਿਨਾਂ ਤੋਂ ਜੰਮੂ-ਕਸ਼ਮੀਰ ਦੇ ਲੱਖਾਂ ਲੋਕਾਂ ਦਾ ਇਹੀ ਹਾਲ ਹੈ ਅਤੇ ਉਨ੍ਹਾਂ ਨੂੰ ਕਿਸੇ ਰਾਹਤ ਦੀ ਉਮੀਦ ਨਜ਼ਰ ਨਹੀਂ ਆ ਰਹੀ ਹੈ। ਇੱਕ ਨੌਜਵਾਨ ਨੇ ਸਾਨੂੰ ਸੌ ਰੁਪਏ ਦਿੰਦੇ ਹੋਏ ਬੇਨਤੀ ਕੀਤੀ ਕਿ ਅਸੀਂ ਇਹ ਪੈਸਾ ਬੈਂਕ ਖਾਤੇ ਵਿੱਚ ਪਾ ਦੇਈਏ ਤਾਂ ਜੋ ਉਸ ਦਾ ਭਰਾ ਪ੍ਰੀਖਿਆ ਦੀ ਫੀਸ ਜਮਾ ਕਰਵਾ ਸਕੇ।
ਇੱਕ ਹੋਰ ਨੌਜਵਾਨ ਨੇ ਕਿਹਾ, "ਆਉਣ ਵਾਲੇ ਦਿਨਾਂ ਬਾਰੇ ਸੋਚ ਕੇ ਡਰ ਵੱਧਦਾ ਜਾ ਰਿਹਾ ਹੈ। ਦਿਨ ਕੱਟਣਾ ਮੁਸ਼ਕਿਲ ਹੋ ਗਿਆ ਹੈ। ਹਰ ਚੀਜ਼ ਬੰਦ ਹੈ ਅਤੇ ਉਡੀਕ ਕਰਨ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ।"
ਰਿਸ਼ਤੇਦਾਰਾਂ ਤੱਕ ਪਹੁੰਚਣ ਦਾ ਕੋਈ ਵਸੀਲਾ ਨਹੀਂ
ਆਪਣੀ ਧੀ ਅਤੇ ਦੋਹਤੀ ਨਾਲ 20 ਦਿਨਾਂ ਤੋਂ ਗੱਲ ਨਾ ਕਰ ਸਕੀ ਇੱਕ ਮਾਂ ਨੇ ਕਿਹਾ, "ਸਰਕਾਰ ਨੇ ਦੁਨੀਆਂ ਨਾਲ ਸਾਡਾ ਸੰਪਰਕ ਕੱਟ ਦਿੱਤਾ ਹੈ। ਕਿੰਨਾ ਇਕੱਲਾ ਬਣਾ ਕੇ ਰੱਖ ਦਿੱਤਾ ਹੈ।"
ਇੱਕ ਬਜ਼ੁਰਗ ਵਕੀਲ ਨੇ ਦੱਸਿਆ ਕਿ ਉਨ੍ਹਾਂ ਦੇ ਇੱਕ ਚਹੇਤੇ ਰਿਸ਼ਤੇਦਾਰ ਗੁਜ਼ਰ ਗਏ ਅਤੇ ਇਹ ਖ਼ਬਰ ਉਨ੍ਹਾਂ ਨੂੰ ਚਾਰ ਦਿਨਾਂ ਬਾਅਦ ਮਿਲੀ। ਕਈ ਘਰਾਂ ਵਿੱਚ ਸਾਨੂੰ ਦੋ ਟੀ ਵੀ ''ਤੇ ਦੋ ਉਰਦੂ ਚੈਨਲ ਚੱਲਦੇ ਦਿਖਾਈ ਦਿੱਤੇ।
ਦਿਨ ਭਰ ਟਿੱਕਰ ''ਤੇ ਉਹ ਸੰਦੇਸ਼ ਚਲਾਉਂਦੇ ਰਹਿੰਦੇ ਹਨ ਜੋ ਕਿ ਕਸ਼ਮੀਰ ਤੋਂ ਬਾਹਰ ਰਹਿਣ ਵਾਲੇ ਬੱਚੇ ਅਤੇ ਪਰਿਵਾਰ ਵਾਲੇ ਭੇਜਦੇ ਰਹਿੰਦੇ ਹਨ। ਜ਼ਿਆਦਾਤਰ ਸੁਨੇਹਿਆਂ ਵਿੱਚ ਲਿਖਿਆ ਸੀ: ਅਸੀਂ ਲੋਕ ਠੀਕ ਹਾਂ। ਤੁਸੀਂ ਸਾਡੀ ਫਿਕਰ ਨਾ ਕਰੋ। ਅੱਲ੍ਹਾ ਸਭ ਨੂੰ ਸੁਰੱਖਿਅਤ ਰੱਖੇ।

ਭਵਿੱਖ ਨੂੰ ਲੈ ਕੇ ਅਸੀਂ ਕਿਸੇ ਵਿੱਚ ਉਮੀਦ ਜਾਂ ਖੁਸ਼ੀ ਦਾ ਭਾਵ ਨਹੀਂ ਦੇਖਿਆ, ਨੌਜਵਾਨਾਂ ਵਿੱਚ ਵੀ ਨਹੀਂ।
ਸ਼ੋਪੀਆਂ ਜ਼ਿਲ੍ਹੇ ਦੇ ਇੱਕ ਨੌਜਵਾਨ ਨੇ ਡਰ ਜ਼ਾਹਿਰ ਕੀਤਾ ਕਿ ਸਰਕਾਰ ਦੇ ਇਸ ਫੈਸਲੇ ਨਾਲ ਆਮ ਕਸ਼ਮੀਰੀ ਹਾਸ਼ੀਏ ''ਤੇ ਚਲੇ ਜਾਣਗੇ ਅਤੇ "ਅੱਤਵਾਦੀਆਂ ਦੀ ਇੱਕ ਵੱਡੀ ਫ਼ਸਲ ਤਿਆਰ ਹੋ ਜਾਵੇਗੀ। ਇਸ ਨਾਲ ਖੇਤਰ ਵਿੱਚ ਸੰਘਰਸ਼ ਅਤੇ ਖ਼ੂਨ ਖਰਾਬੇ ਦੇ ਇੱਕ ਨਵੇਂ ਪੜਾਅ ਦੀ ਸ਼ੁਰੂਆਤ ਹੋਵੇਗੀ।"
ਸ਼ਹਿਰ ਦੇ ਇੱਕ ਕਵਿਤਾ ਪ੍ਰੇਮੀ ਅਧਿਆਪਕ ਨੇ ਕਿਹਾ, "ਸਾਡੇ ਵਰਗੇ ਲੋਕ ਚੁੱਪ ਰਹਿਣਗੇ। ਇਹ ਸੋਚਕੇ ਕਿ ਕੀ ਪਤਾ ਕੌਣ ਸਾਡੀ ਗੱਲ ਸੁਣ ਰਿਹਾ ਹੋਵੇ। ਅਤੇ ਉਸ ਦਾ ਨਤੀਜਾ ਕੀ ਹੋਵੇ। ਕੱਟੜਪੰਥੀਆਂ ਵਲੋਂ ਜਾਂ ਫਿਰ ਸੁਰੱਖਿਆ ਮੁਲਾਜ਼ਮਾਂ ਵਲੋਂ।"
ਸ਼੍ਰੀਨਗਰ ਦੇ ਇੱਕ ਬਜ਼ੁਰਗ ਕਸ਼ਮੀਰੀ ਪੰਡਿਤ ਸਕੂਲੀ ਅਧਿਆਪਕ ਦਾ ਕਹਿਣਾ ਸੀ, "ਕਸ਼ਮੀਰੀਆਂ ਨੂੰ ਲਗਾਤਾਰ ਇਸ ਦਾ ਨਤੀਜਾ ਭੁਗਤਣਾ ਪਿਆ ਹੈ।"
ਕਸ਼ਮੀਰੀਆਂ ਤੋਂ ਗਰਿਮਾ, ਸਨਮਾਨ ਦੀ ਖੁਦਮੁਖਤਿਆਰੀ ਦੀ ਅਪੀਲ ਸੁਣਦੇ ਹੋਏ ਸਾਨੂੰ ਇਹੀ ਅਹਿਸਾਸ ਹੋਇਆ ਕਿ ਉਹ ਲੋਕ ਭਾਰਤੀਆਂ ਨੂੰ ਹਾਲੇ ਵੀ ਆਪਣੇ ਵਰਗਾ ਇਨਸਾਨ ਸਮਝਦੇ ਹਨ। ਭਾਵੇਂ ਹੀ ਮੌਜੂਦਾ ਹਾਲਤ ਵਿੱਚ ਭਾਰਤੀਆਂ ਤੋਂ ਅਜਿਹਾ ਅਹਿਸਾਸ ਨਹੀਂ ਆ ਰਿਹਾ ਹੈ।
ਮੀਡੀਆ ਕਵਰੇਜ ਤੋਂ ਨਿਰਾਸ਼
ਸਰਕਾਰ ਦਾ "ਤਸ਼ਦੱਦ"ਅਤੇ ਭਾਰਤੀ ਟੀਵੀ ਚੈਨਲਾਂ ''ਤੇ ਕਸ਼ਮੀਰ ਦੀ ਘਿਰਣਾ ਵਾਲੀ ਕਵਰੇਜ- ਇਨ੍ਹਾਂ ਤੋਂ ਭੜਕੇ ਲੋਕਾਂ ਨੇ ਵੀ ਸਾਨੂੰ ਚਾਹ ਦਾ ਸੱਦਾ ਦਿੱਤਾ। ਕਈਂ ਵਾਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਸਾਡੇ ਵਿਚੋਂ ਇਕ ਕਸ਼ਮੀਰੀ ਹੈ, ਤਾਂ ਪਰਾਹੁਣਚਾਰੀ ਵਧਦੀ ਗਈ।
ਉਨ੍ਹਾਂ ਸਾਰੇ ਲੋਕਾਂ ਵਿਚੋਂ ਜਿਨ੍ਹਾਂ ਨੂੰ ਅਸੀਂ ਮਿਲੇ, ਉਨ੍ਹਾਂ ਵਿਚੋਂ ਬਹੁਤਿਆਂ ਨੇ ਅਲਵਿਦਾ ਕਹਿਣ ਵੇਲੇ ਜਾਂ ਆਪਣੇਪਣ ਨਾਲ ਹੱਥ ਮਿਲਾਇਆ ਜਾਂ ਪਿਆਰ ਨਾਲ ਗਲੇ ਲਗਾਇਆ। ਕੁਝ ਮੌਕਿਆਂ ''ਤੇ ਸੁਰੱਖਿਆ ਬਲਾਂ ਪ੍ਰਤੀ ਹਮਦਰਦੀ ਵੀ ਵੇਖੀ ਗਈ। ਸ੍ਰੀਨਗਰ ਵਿਚ ਇੱਕ ਨੌਜਵਾਨ ਨੇ ਸੁਰੱਖਿਆ ਬਲਾਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਤਣਾਅ ਨਾਲ ਖਿੱਚੇ ਗਏ ਉਨ੍ਹਾਂ ਦੇ ਚਿਹਰਿਆਂ ਵੱਲ ਦੇਖੋ। ਅਸੀਂ ਜੇਲ੍ਹ ਵਿੱਚ ਹਾਂ ਅਤੇ ਉਹ ਵੀ। "

ਵਾਦੀ ਛੱਡਣ ਵੇਲੇ ਅਸੀਂ ਲੋਕਤੰਤਰ ਨੂੰ ਬਣਾਉਣ ਵਾਲੀਆਂ ਸੰਸਥਾਵਾਂ ਦੀ ਹਾਲਤ ਤੋਂ ਦੁਖੀ ਮਹਿਸੂਸ ਕੀਤਾ ਅਤੇ ਇਹ ਵੀ ਸੋਚਿਆ ਕਿ ਅਸੀਂ ਜੰਮੂ-ਕਸ਼ਮੀਰ ਦੇ ਲੋਕਾਂ ਅਤੇ ਉਨ੍ਹਾਂ ਦੇ ਸਤਾਏ ਗਏ ਇਤਿਹਾਸ ਨੂੰ ਕਿੰਨੀ ਅਸਾਨੀ ਨਾਲ ''ਮਸਕੁਲਰ ਨੈਰੇਟਿਵ'' ਨਾਲ ਜੋੜ ਦਿੱਤਾ ਹੈ।
ਉਹ ਨੈਰੇਟਿਵ ਜੋ ਕਿ ਭਾਰਤ ਸਰਕਾਰ ਅਤੇ ਭਾਰਤ ਦੇ ਜ਼ਿਆਦਾਤਰ ਨਿਊਜ਼ ਚੈਨਲਾਂ ਨੇ ਬਣਾਇਆ ਹੈ। ਸਾਡੀ ਵਾਪਸੀ ਨੇ ਸਾਨੂੰ ਯਾਦ ਦਿਵਾਇਆ ਹੈ ਕਿ ਸਾਡਾ ਨਜ਼ਰੀਆ ਬਦਨਾਮ ਹੈ।
ਇਹ ਵੀ ਪੜ੍ਹੋ:
- ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ ''ਚ ਰੌਲਾ
- ਜਿਣਸੀ ਸੋਸ਼ਣ ਦੇ ਸ਼ਿਕਾਰ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਮਾਂ ਨੇ ਲੜੀ ਲੜਾਈ
- ਭਾਰਤੀ ਰੁਪਈਆ ਕੀ ਬੰਗਲਾਦੇਸ਼ੀ ਟਕੇ ਤੋਂ ਵੀ ਪੱਛੜ ਗਿਆ?
ਸਰਕਾਰ ਆਪਣੇ ਹਰ ਕਦਮ ਨੂੰ ਲਾਭਕਾਰੀ ਦੱਸ ਰਹੀ ਹੈ। ਗੱਲਬਾਤ ਅਤੇ ਅਸਹਿਮਤੀ ਨੂੰ ਕੋਈ ਮਹੱਤਵ ਨਹੀਂ ਦੇ ਰਹੀ। ਸਾਨੂੰ ਦੱਸਿਆ ਜਾ ਰਿਹਾ ਹੈ ਕਿ ਸੰਚਾਰ ਦੇ ਠੱਪ ਰਹਿਣ ਕਾਰਨ ਹਾਲਾਤ ਦੇ ਸਧਾਰਣ ਰਹਿਣ ਵਿਚ ਸਹਾਇਤਾ ਹੋ ਰਹੀ ਹੈ।
ਵਾਦੀ ਵਿਚ ਹਰ ਸੱਤ ਆਮ ਲੋਕਾਂ ''ਤੇ ਇਕ ਸੁਰੱਖਿਆ ਮੁਲਾਜ਼ਮ ਤਾਇਨਾਤ ਹੈ ਅਤੇ ਉਨ੍ਹਾਂ ਦੀ ਮੌਜੂਦਗੀ ਅੱਤਵਾਦ ਨਾਲ ਲੜਨ ਲਈ ਜ਼ਰੂਰੀ ਦੱਸੀ ਜਾਂਦੀ ਹੈ। ਟੀਵੀ ਚੈਨਲ ਇਸ ਨੂੰ ਰਾਸ਼ਟਰ ਦੀ ਜਿੱਤ ਦੱਸ ਰਹੇ ਹਨ। ਵੱਡੀ ਗਿਣਤੀ ਵਿੱਚ ਭਾਰਤੀ ਇਸ ਤਸਵੀਰ ਨੂੰ ਕਬੂਲ ਕਰ ਰਹੇ ਹਨ ਜਾਂ ਤਾਂ ਉਤਸ਼ਾਹ ਨਾਲ ਜਾਂ ਫਿਰ ਬਿਨਾਂ ਕਿਸੇ ਸਵਾਲ ਦੇ।
ਇਸ ਸਭ ਵਿਚ ਸ਼ਾਇਦ ਸਾਨੂੰ ਇਸ ਗੱਲ ਦੀ ਪਰਵਾਹ ਨਹੀਂ ਹੈ ਕਿ ''ਇਕੱਤਰਤਾ ਦੇ ਨਾਂ ''ਤੇ, ਅਸੀਂ ਫੌਜੀ ਘੇਰਾਬੰਦੀ ਕਰਕੇ, ਆਮ ਕਸ਼ਮੀਰੀ ਦੀ ਆਵਾਜ਼ ਨੂੰ ਚੁੱਪ ਕਰਾਉਣ ਅਤੇ ਉਨ੍ਹਾਂ ਦੇ ਦਰਦ ਨੂੰ ਨਜ਼ਰ ਅੰਦਾਜ਼ ਕਰਕੇ ਆਪਣੀ ਇਨਸਾਨੀਅਤ ਛੱਡ ਰਹੇ ਹਾਂ।
(ਅਨਿਕੇਤ ਆਗਾ ਅਧਿਆਪਕ ਹਨ। ਚਿਤਰਾਂਗਦਾ ਚੌਧਰੀ ਇੱਕ ਆਜ਼ਾਦ ਪੱਤਰਕਾਰ ਅਤੇ ਰਿਸਰਚਰ ਹੈ)
ਇਹ ਵੀ ਦੇਖੋ:
https://www.youtube.com/watch?v=xWw19z7Edrs&t=1s
https://www.youtube.com/watch?v=Lu63Z0G84wI
https://www.youtube.com/watch?v=5DaVHi0YUBg
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)