ਮੁੰਬਈ ''''ਚ 4 ਮੰਜ਼ਿਲਾ ਇਮਾਰਤ ਡਿੱਗੀ, 40 ਜਣਿਆਂ ਦੇ ਦੱਬਣ ਦਾ ਖ਼ਦਸ਼ਾ
Tuesday, Jul 16, 2019 - 01:01 PM (IST)

ਮੁੰਬਈ ਦੇ ਡੁੰਗਰੀ ਖੇਤਰ ਵਿਚ 4 ਮੰਜ਼ਿਲਾਂ ਇਮਰਾਤ ਡਿੱਗ ਗਈ ਹੈ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਤੇ ਰਾਹਤ ਅਮਲਾ ਘਟਨਾ ਸਥਾਨ ਉੱਤੇ ਪਹੁੰਚ ਗਿਆ ਹੈ।
ਟੰਡੇਲ ਗਲ਼ੀ ਵਿਚ ਕੇਰਸਬਾਈ ਇਮਾਰਤ ਡਿੱਗਣ ਨਾਲ 40 ਬੰਦਿਆਂ ਦੇ ਹੇਠਾਂ ਦੱਬੇ ਜਾਣ ਦਾ ਖ਼ਦਸ਼ਾ ਹੈ। ਹਾਦਸਾ ਸਵੇਰੇ 11.40 ਵਜੇ ਵਾਪਰਿਆ ।
ਫਾਇਰ ਬ੍ਰਿਗੇਡ ਅਮਲੇ ਮਤਾਬਕ 4 ਮੰਜ਼ਿਲਾਂ ਇਮਾਰਤ ਦੀਆਂ ਉੱਪਰਲੀਆਂ 3 ਮੰਜ਼ਿਲਾਂ ਬਿਲਕੁੱਲ ਢਹਿ ਢੇਰੀ ਹੋ ਗਈਆਂ ਹਨ। ਮਲਬੇ ਹੇਠ ਕਾਫ਼ੀ ਲੋਕ ਫ਼ਸੇ ਹੋਏ ਹਨ। ਲੋਕਾਂ ਨੂੰ ਮਲਬੇ ਹੇਠ ਤੋਂ ਕੱਢਣ ਲਈ ਰਾਹਤ ਕਾਰਜ ਜਾਰੀ ਹਨ।
ਜੇਸੀਬੀ ਅਤੇ ਹੱਥੀਂ ਮਲਬਾ ਹਟਾਇਆ ਜਾ ਰਿਹਾ ਹੈ। ਕੌਮੀ ਆਫ਼ਤ ਬਚਾਅ ਕਰਮੀਆਂ ਨੂੰ ਵੀ ਬੁਲਾਇਆ ਗਿਆ ਹੈ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)