ਪੰਜਾਬੀ ਮੁੰਡੇ ਤੇ ਵਿਦੇਸ਼ੀ ਕੁੜੀ ਦੇ ਇਸ਼ਕ ਨੇ ਇੰਝ ਲੜੀ ਨਸ਼ੇ ਨਾਲ ਜੰਗ

07/11/2019 8:33:17 AM

ਇੱਕ ਡੈਨਿਸ਼ ਲੜਕੀ ਪੰਜਾਬ ਦੇ ਇੱਕ ਨਸ਼ਾ ਪੀੜਤ ਨੌਜਵਾਨ ਨਾਲ ਵਿਆਹ ਕਰ ਉਸ ਨੂੰ ਨਸ਼ੇ ਦੀ ਦਲਦਲ ਵਿੱਚੋ ਕੱਢਣ ਦੇ ਯਤਨ ਕਰ ਰਹੀ ਹੈ |

ਨਤਾਸ਼ਾ ਡੈਨਮਾਰਕ ਦੀ ਰਹਿਣ ਵਾਲੀ ਹੈ ਤੇ ਇਨ੍ਹੀ ਦਿਨਾਂ ֹ''ਚ ਪੰਜਾਬ ਦੇ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਛਡਾਓ ਕੇਂਦਰ ''ਚ ਆਪਣੇ ਪੰਜਾਬੀ ਪਤੀ ਮਲਕੀਤ ਸਿੰਘ ਦਾ ਇਲਾਜ ਕਰਵਾ ਰਹੀ ਹੈ।

ਨਤਾਸ਼ਾ ਸੋਮਮਰ ਦੇ ਪਿਤਾ ਦਾ ਆਪਣਾ ਕਾਰ ਗੈਰਜ ਅਤੇ ਕਾਫੀ ਸ਼ੌਪ ਹੈ। ਨਤਾਸ਼ਾ ਨੇ ਦੱਸਿਆ "ਮੇਰੀ 1 ਜਨਵਰੀ 2019 ਨੂੰ ਸੋਸ਼ਲ ਸਾਈਟ ਰਾਹੀਂ ਉਸਦੀ ਪੰਜਾਬ ਦੇ ਗੁਰਦਾਸਪੁਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਮਲਕੀਤ ਸਿੰਘ ਨਾਲ ਮੁਲਾਕਾਤ ਹੋਈ ਅਤੇ ਉਹਨਾਂ ''ਚ ਕਾਫੀ ਦਿਨ ਤੱਕ ਚੈਟਿੰਗ ਚਲਦੀ ਰਹੀ।"

ਨਤਾਸ਼ਾ ਨੇ ਅੱਗੇ ਦੱਸਿਆ ਕਿ ਦੂਸਰੇ ਦਿਨ ਹੀ ਮਲਕੀਤ ਨੇ ਵੀਡੀਓ ਚੈਟ ਰਾਹੀਂ ਇਹ ਦੱਸ ਦਿਤਾ ਸੀ ਕਿ ਉਹ ਨਸ਼ੇ ਦਾ ਆਦੀ ਹੈ ਅਤੇ ਹੈਰੋਇਨ ਦਾ ਸੇਵਨ ਕਰਦਾ ਹੈ।

ਇਹ ਵੀ ਪੜ੍ਹੋ:

ਇਸ ਸਚਾਈ ਤੋਂ ਨਤਾਸ਼ਾ ਬਹੁਤ ਪ੍ਰਭਾਵਿਤ ਹੋਈ ਅਤੇ ਦੋਵਾਂ ਵਿਚਾਲੇ, "ਕਰੀਬ 20 ਦਿਨ ਤਕ ਚੈਟਿੰਗ ਚਲਦੀ ਰਹੀ" ਅਤੇ ਅਖੀਰ ਨਾਤਾਸ਼ਾ ਨੇ ਸੋਚਿਆ ਕਿ ਹੁਣ ਇਹ "ਚੈਟ ਖਤਮ ਕਰਕੇ ਉਹਨਾਂ ਨੂੰ ਮਿਲਣਾ ਚਾਹੀਦਾ ਹੈ।"

ਨਤਾਸ਼ਾ ਆਖਦੀ ਹੈ ਕਿ ਉਸ ਨੂੰ ਮਲਕੀਤ ਦੀ ਸ਼ਖ਼ਸੀਅਤ ਨੇ ਬਹੁਤ ਪ੍ਰਭਾਵਿਤ ਕੀਤਾ ਅਤੇ ਉਹਨੂੰ ਇੰਝ ਜਾਪਿਆ ਕਿ ਉਸ ਨੂੰ ਜਿਵੇ ਦਾ ਜੀਵਨ ਸਾਥੀ ਚਾਹੰਦੀ ਸੀ ਉਹ ਮਿਲ ਗਿਆ ਅਤੇ ਇਸੇ ਕਾਰਨ ਉਹ 23 ਜਨਵਰੀ ਨੂੰ ਮਲਕੀਤ ਦੇ ਸੱਦੇ ''ਤੇ ਟੂਰਿਸਟ ਵੀਜ਼ਾ ਲੈ ਕੇ ਪੰਜਾਬ ਪਹੁੰਚੀ ਅਤੇ ਕੁਝ ਦਿਨ ਉਹ ਇਕੱਠੇ ਰਹੇ ਅਤੇ ਫਿਰ ਦੋਵਾਂ ਨੇ ਧਾਰਮਿਕ ਰੀਤੀ ਰਿਵਾਜ ਨਾਲ ਵਿਆਹ ਕਰਵਾ ਲਿਆ।

ਨਤਾਸ਼ਾ ਦਾ ਕਹਿਣਾ ਹੈ ਕਿ ਉਸਨੇ ਪਹਿਲਾਂ ਹੀ ਮਨ ਬਣਾਇਆ ਸੀ ਕਿ ਉਹ ਮਲਕੀਤ ਨਾਲ ਉਦੋਂ ਵਿਆਹ ਕਰੇਗੀ ਜਦੋਂ ਉਸਦੀ ਜਿੰਦਗੀ ''ਚੋ ਨਸ਼ਾ ਦੂਰ ਹੋਵੇਗਾ।

ਮਲਕੀਤ ਦੇ ਨਸ਼ੇ ਦਾ ਇਲਾਜ ਕਰਵਾਉਣ ਉਹ ਦੋਵੇਂ "ਸਰਬੀਆ" ਚਲੇ ਗਏ। ਸਰਬੀਆ ਦੇਸ਼ ਇਸ ਲਈ ਚੁਣਿਆ ਕਿਉਂਕਿ ਜਦੋਂ ਇੰਟਰਨੈੱਟ ''ਤੇ ਦੇਖਿਆ ਤਾਂ ਉਥੇ ਇਲਾਜ ਲਈ ਚੰਗੇ ਨਸ਼ਾ ਛਡਾਓ ਸੈਂਟਰ ਸਨ।

ਦੋਵਾਂ ਨੂੰ ਵੀਜ਼ਾ ਵੀ ਆਸਾਨੀ ਨਾਲ ਮਿਲ ਗਿਆ ਪਰ ਜਦੋਂ ਉਥੇ ਪਹੁੰਚੇ ਅਤੇ ਇਲਾਜ ਸ਼ੁਰੂ ਕੀਤਾ ਤਾਂ ਉਥੇ ਇਹ ਅਨੁਭਵ ਹੋਇਆ ਕਿ ਉਨ੍ਹਾਂ ਦਾ ਇਲਾਜ ਕਰਨ ਦਾ ਢੰਗ ਤਰੀਕਾ ਸਹੀ ਨਹੀਂ ਸੀ।

ਇਸ ਤੋਂ ਇਲਾਵਾ ਉੱਥੇ ਮਲਕੀਤ ਦੀ ਹਾਲਤ ਠੀਕ ਨਹੀਂ ਸੀ ਰਹਿੰਦੀ ਅਤੇ ਕਈ ਵਾਰ ਤਾਂ ਉਹ ਆਪੇ ਚੋਂ ਬਾਹਰ ਹੋ ਜਾਂਦਾ ਸੀ।

ਨਾਤਾਸ਼ਾ ਨੂੰ ਇਸ ਬਾਰੇ ਵੀ ਉਲਝਣ ਸੀ ਕਿ ਉਹ ਜੋ ਕਰ ਰਹੀ ਹੈ ਉਹ ਸਹੀ ਵੀ ਹੈ ਜਾਂ ਨਹੀਂ।

ਅਖੀਰ ਉਸ ਨੇ ਫੈਸਲਾ ਲਿਆ ਕਿ ਉਸਨੇ ਹੁਣ ਮਲਕੀਤ ਨੂੰ ਨਸ਼ਾ ਮੁਕਤ ਕਰਨਾ ਹੀ ਹੈ ਅਤੇ ਚਾਹੇ ਉਸ ਲਈ ਕੁਝ ਵੀ ਕਰਨਾ ਪਵੇ।

ਨਤਾਸ਼ਾ ਨੂੰ ਇਹ ਵੀ ਪਤਾ ਸੀ ਕਿ ਭਾਰਤ ਵਾਪਸ ਜਾ ਕੇ ਮਲਕੀਤ ਦੁਬਾਰਾ ਨਸ਼ੇ ਦੀ ਲਤ ''ਚ ਫਸ ਜਾਵੇਗਾ ਅਤੇ ਜੋ ਨਤਾਸ਼ਾ ਨੇ ਸੋਚਿਆ ਸੀ ਉਹ ਹੋਇਆ ਵੀ, ਮਲਕੀਤ ਪੰਜਾਬ ਅਉਂਦਿਆਂ ਹੀ ਫਿਰ ਨਸ਼ਾ ਕਰਨ ਲੱਗਿਆ।

ਇਹ ਵੀ ਪੜ੍ਹੋ:

ਹੁਣ ਨਤਾਸ਼ਾ ਤੇ ਮਲਕੀਤ ਦੀ ਮਾਂ ਨੇ ਮਿਲ ਕੇ ਇਥੇ ਨਸ਼ਾ ਛੁਡਾਊ ਕੇਂਦਰ ਦੀ ਭਾਲ ਸ਼ੁਰੂ ਕੀਤੀ ਤਾਂ ਅਖੀਰ ਉਨ੍ਹਾਂ ਦੀ ਭਾਲ ਰੈੱਡ ਕਰਾਸ ਨਸ਼ਾ ਛਡਾਊ ਸੈਂਟਰ ਗੁਰਦਸਪੁਰ ''ਚ ਆ ਕੇ ਖ਼ਤਮ ਹੋਈ।

ਹੁਣ ਕੁਝ ਬੀਤੇ ਦਿਨਾਂ ਤੋਂ ਮਲਕੀਤ ਸਿੰਘ ਨੂੰ ਇਸੇ ਸੈਂਟਰ ''ਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਨਤਾਸ਼ਾ ਦਾ ਕਹਿਣਾ ਹੈ ਕਿ ਉਹ ਖੁਦ ਮਲਕੀਤ ਦੇ ਨਾਲ ਨਸ਼ਾ ਛਡਾਊ ਕੇਂਦਰ ਵਿੱਚ ਚੱਲ ਰਹੇ ਇਲਾਜ ''ਚ ਉਸਦੀ ਦੇਖ ਭਾਲ ਕਰ ਰਹੀ ਹੈ।

ਨਾਤਾਸ਼ਾ ਦਾ ਕਹਿਣਾ ਹੈ ਕਿ ''ਇਥੇ ਇਲਾਜ ਸਹੀ ਚੱਲ ਰਿਹਾ ਹੈ ਅਤੇ ਹੁਣ ਮੈਨੂੰ ਇਹ ਲੱਗ ਰਿਹਾ ਹੈ ਕਿ ਉਸ ਦੀ ਨਸ਼ੇ ਦੇ ਖਿਲਾਫ ਸ਼ੁਰੂ ਕੀਤੀ ਜੰਗ ਅਤੇ ਉਹਨਾਂ ਦੇ ਇਸ ਰਿਸ਼ਤੇ ਦੀ ਜਿਵੇਂ ਜਿੱਤ ਹੋਈ ਹੈ।"

ਭਵਿੱਖ ਬਾਰੇ ਨਤਾਸ਼ਾ ਆਖਦੀ ਹੈ ਕਿ ਉਸਦਾ ਸਾਥੀ ਮਲਕੀਤ ਸਿੰਘ ਖੁਦ ਸਟੱਡੀ ਵੀਜ਼ੇ ਦੇ ਕਿੱਤੇ ਨਾਲ ਜੁੜਿਆ ਰਿਹਾ ਹੈ ਅਤੇ ਹੁਣ ਉਹ ਜਾਂ ਤਾਂ ਇਥੇ ਉਸ ਕੰਮ ਨੂੰ ਜਾਰੀ ਰੱਖਦੇ ਹੋਏ ਭਾਰਤ ''ਚ ਹੀ ਦਫਤਰ ਖੋਲਣਗੇ ਜਾਂ ਫਿਰ ਉਹ ਦੋਵੇ ਡੈਨਮਾਰਕ ਜਾ ਕੇ ਵਸ ਜਾਣਗੇ।

ਮਲਕੀਤ ਸਿੰਘ ਨੇ ਨਤਾਸ਼ਾ ਨਾਲ ਆਪਣੇ ਰਿਸ਼ਤੇ ਬਾਰੇ ਦੱਸਿਆ, "ਨਤਾਸ਼ਾ ਨਾਲ ਮੇਰੀ ਦੋਸਤੀ ਸੋਸ਼ਲ ਸਾਇਟ ''ਤੇ ਚੈਟ ਕਰਦੇ ਹੋਈ ਅਤੇ ਉਸਨੇ ਆਪਣੇ ਜਿੰਦਗੀ ਦਾ ਹਰ ਸੱਚ ਨਤਾਸ਼ਾ ਨੂੰ ਦੱਸਿਆ ਤੇ ਇਹੀ ਵਜ੍ਹਾ ਸੀ ਕਿ ਉਹਨਾਂ ਦਾ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਗਿਆ।"

ਆਪਣੀ ਗੱਲ ਜਾਰੀ ਰਖਦਿਆਂ ਮਲਕੀਤ ਨੇ ਦੱਸਿਆ, "ਕਰੀਬ 20 ਦਿਨ ਦੀ ਚੈਟ, ਵੀਡੀਓ ਚੈਟ ਅਤੇ ਫੋਨ ਰਾਹੀਂ ਗੱਲਬਾਤ ਤੋਂ ਬਾਅਦ ਉਹ ਇਕ ਦੂਸਰੇ ਨੂੰ ਮਿਲੇ ਅਤੇ ਕੁਝ ਹੀ ਸਮੇਂ ਉਹ ਦੋਸਤੀ ਦਾ ਰਿਸ਼ਤਾ ਪਤੀ-ਪਤਨੀ ਦੇ ਰਿਸ਼ਤੇ ''ਚ ਬਦਲ ਗਿਆ।"

ਮਲਕੀਤ ਸਿੰਘ ਆਪਣੀ ਬੀਤੀ ਜਿੰਦਗੀ ਬਾਰੇ ਆਖਦਾ ਹੈ ਕਿ ਉਹ ਦਿੱਲੀ ਦੀ ਇੱਕ ਚੰਗੀ ਕੰਪਨੀ ''ਚ ਕੰਮ ਕਰਦਾ ਸੀ ਅਤੇ ਉਸ ਕੰਪਨੀ ਦੇ ਰਾਹੀਂ ਵਿਦੇਸ਼ ''ਚ ਕਈ ਵਾਰ ਗਿਆ।

ਵੱਖ-ਵੱਖ ਦੇਸ਼ਾਂ ''ਚ ਘੁੰਮਦੇ ਉਸ ਨੂੰ ਐਸ਼-ਪ੍ਰਸਤੀ ਦੀ ਜਿੰਦਗੀ ਜਿਉਂਦੇ ਪਹਿਲਾ ਸ਼ਰਾਬ ਦੀ ਲਤ ਲੱਗੀ ਅਤੇ ਮੁੜ ਮਲਕੀਤ ਨੇ ਸ਼ਰਾਬ ਤੋਂ ਦੂਰ ਹੋਣ ਲਈ ਨੀਂਦ ਦੀਆ ਗੋਲੀਆਂ ਖਾਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦ ਕੁਝ ਸਮੇਂ ਬਾਅਦ ਸੈਕਸ਼ੁਅਲ ਕਮਜ਼ੋਰੀ ਆਈ ਤਾਂ ਉਸਨੂੰ ਸਹੀ ਕਰਨ ਲਈ ਉਹ ਹੈਰੋਇਨ ਦਾ ਨਸ਼ਾ ਕਰਨ ਲੱਗ ਪਿਆ।

ਆਖਿਰ ਇਸ ਨਸ਼ੇ ਦੀ ਬੁਰੀ ਲਤ ਕਾਰਨ ਕੰਮ ਵੀ ਛੁਟ ਗਿਆ ਅਤੇ ਨਸ਼ਾ ਛੱਡਣਾ ਉਹ ਪਹਿਲਾਂ ਵੀ ਚਾਹੁੰਦਾ ਸੀ ਪਰ ਮਜਬੂਰੀ ਵੱਸ ਨਹੀਂ ਛੱਡ ਪਾ ਰਿਹਾ ਸੀ। ਹੁਣ ਇੰਝ ਜਪ ਰਿਹਾ ਹੈ ਕਿ ਨਵੀਂ ਜਿੰਦਗੀ ਮਿਲੀ ਹੈ ਅਤੇ ਹੁਣ ਉਹ ਦੋਵੇ ਪਤੀ-ਪਤਨੀ ਚੰਗੇ ਭਵਿੱਖ ਦੀ ਸ਼ੁਰੂਆਤ ਕਰਨ ਜਾ ਰਹੇ ਹਨ।

ਇਹ ਵੀ ਪੜ੍ਹੋ:

ਇਹ ਵੀਡੀਓ ਵੀ ਵੇਖੋ:

https://www.youtube.com/watch?v=xWw19z7Edrs

https://www.youtube.com/watch?v=HylDY_ZcGFA

https://www.youtube.com/watch?v=EDGEWvxy-LM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News