ਅੱਤਵਾਦੀਆਂ ਦੀ ਝੂਠੀ ਖ਼ਬਰ ਦੇਣ ਵਾਲਾ ਪੁਲਿਸ ਅੜਿੱਕੇ

04/27/2019 9:48:50 AM

ਪੰਜਾਬ ਪੁਲਿਸ
Getty Images
ਟਰੱਕ ਡਰਾਈਨਰ ਨੇ ਫੋਨ ਕਰਕੇ ਪੁਲਿਸ ਨੂੰ ਅੱਤਵਾਦੀਆਂ ਬਾਦੇ ਆਉਣ ਬਾਰੇ ਦੱਸਿਆ ਸੀ (ਸੰਕੇਤਕ ਤਸਵੀਰ)

ਅਧਿਕਾਰੀਆਂ ਮੁਤਾਬਕ, ਦੱਖਣੀ ਭਾਰਤ ''ਚ ਅੱਤਵਾਦੀਆਂ ਦੇ ਆਉਣ ਵਾਲੀ ਝੂਠੀ ਖ਼ਬਰ ਫੈਲਾਉਣ ਵਾਲੇ ਟਰੱਕ ਡਰਾਈਵਰ ਨੂੰ ਬੰਗਲੁਰੂ ਰੂਰਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।

ਬੀਤੀ ਸ਼ਾਮ ਬੰਗਲੁਰੂ ਸਿਟੀ ਪੁਲਿਸ ਕੰਟਰੋਲ ਰੂਮ ਨੂੰ 65 ਸਾਲਾਂ ਸਾਬਕਾ ਫੌਜੀ ਨੇ ਫੋਨ ਕਰਕੇ ਕਿਹਾ ਸੀ ਕਿ ਤਮਿਲ ਨਾਡੂ ਦੇ ਰਾਮਾਨਾਥਨਪੁਰਮ ''ਚ ਅੱਤਵਾਦੀ ਦਾਖ਼ਲ ਹੋ ਗਏ ਹਨ।

ਉਸ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਅੱਤਵਾਦੀ ਦੱਖਣੀ ਭਾਰਤ ''ਚ ਰੇਲਗੱਡੀਆਂ ਨੂੰ ਨਿਸ਼ਾਨਾ ਬਣਾ ਸਕਦੇ ਹਨ।

ਉਸ ਦੇ ਫੋਨ ਦੇ ਆਧਾਰ ''ਤੇ ਕਰਨਾਟਕ ਡੀਜੀਪੀ ਨੀਲਮ ਰਾਜੂ ਨੇ ਤਮਿਲ ਨਾਡੂ, ਕੇਰਲ, ਆਂਧਰ ਪ੍ਰਦੇਸ਼, ਤੇਲੰਗਾਨਾ, ਮਹਾਰਸ਼ਟਰ ਤੇ ਗੋਆ ''ਚ ਆਪਣੇ ਹਮ-ਰੁਤਬੇ ''ਤੇ ਕਾਬਿਜ਼ ਅਧਿਕਾਰੀਆਂ ਸੁਚੇਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਟਰੱਕ ਡਰਾਈਵਰ ਤਮਿਲ ਅਤੇ ਟੁੱਟੀ-ਫੁੱਟੀ ਹਿੰਦੀ ''ਚ ਬੋਲ ਰਿਹਾ ਸੀ। ਉਸ ਨੇ ਇਹ ਵੀ ਕਿਹਾ ਕਿ ਉਹ ਬੰਗਲੁਰੂ ਦੇ ਸਰਹੱਦੀ ਸ਼ਹਿਰ ਹੋਸੁਰ ਵੱਲ ਜਾ ਰਿਹਾ ਹੈ।

ਡਰਾਈਵਰ ਨੇ ਆਪਣਾ ਨਾਮ ਸੁੰਦਰ ਮੂਰਥੀ ਦੱਸਿਆ ਅਤੇ ਇਹ ਦੱਸਿਆ ਕਿ ਰਾਮਾਨਾਥਨਪੁਰਮ ਵਿੱਚ ਦਾਖ਼ਲ ਹੋਏ ਅੱਤਵਾਦੀਆਂ ਦੀ ਗਿਣਤੀ 19 ਹੈ।

ਬੰਗਲੁਰੂ ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖੇ ਜਾਣ ਦੀ ਸ਼ਰਤ ''ਤੇ ਬੀਬੀਸੀ ਹਿੰਦੀ ਨੂੰ ਦੱਸਿਆ, "ਅਸੀਂ ਉਸ ਨੂੰ ਆਵਾਹਲੀ ''ਤੋਂ ਫੜਿਆ ਅਤੇ ਅਗਲੇਰੀ ਕਾਰਵਾਈ ਲਈ ਸਿਟੀ ਪੁਲਿਸ ਨੂੰ ਸੌਂਪ ਦਿੱਤਾ ਹੈ।"

ਇਸ ਕਾਰਨ ਰੇਲਗੱਡੀਆਂ ਅਤੇ ਰੇਲਵੇ ਸਟੇਸ਼ਨਾਂ ਦੀ ਤੀਬਰ ਜਾਂਚ ਕੀਤੀ ਗਈ ਕਿਉਂਕਿ ਇਸ ਹਫ਼ਤੇ ਦੀ ਸ਼ੁਰੂਆਤ ''ਚ ਹੀ ਕੋਲੰਬੋ ''ਚ ਲੜੀਵਾਰ ਧਮਾਕੇ ਹੋਏ ਸਨ।

ਇਨ੍ਹਾਂ ਧਮਾਕਿਆਂ ''ਚ 11 ਭਾਰਤੀ ਮਾਰੇ ਗਏ ਸਨ। ਇਨ੍ਹਾਂ ''ਚੋਂ 10 ਬੰਗਲੁਰੂ ਦੇ ਸਨ ਅਤੇ ਇੱਕ ਨੂੰ ਬੰਗਲੁਰੂ ਇਲਾਜ ਲਈ ਲਿਆਂਦਾ ਗਿਆ ਹੈ।

ਇਹ ਵੀ ਪੜ੍ਹੋ-

ਇਹ ਵੀਡੀਓ ਵੀ ਤੁਹਾਨੂੰ ਪਸੰਦ ਆਉਣਗੇ

https://www.youtube.com/watch?v=xWw19z7Edrs&t=1s

https://www.youtube.com/watch?v=kjl5jPIb7WM

https://www.youtube.com/watch?v=DcDE2gAEqtw

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।



Related News