‘ਗਊ-ਮਾਸ ਵੇਚਣ ਦੇ ਸ਼ੱਕ ''''ਚ ਮੇਰੇ ਭਰਾ ਨੂੰ ਸ਼ਰੇਆਮ ਕੁੱਟਿਆ, ਕਿਸੇ ਨੇ ਨਹੀਂ ਬਚਾਇਆ’

04/10/2019 5:18:41 PM

''ਗਊ-ਮਾਸ ਵੇਚਣ ਕੇ ਸ਼ੱਕ ''ਚ ਮੇਰੇ ਭਰਾ ਨੂੰ ਸ਼ਰੇਆਮ ਕੁੱਟਿਆ, ਕਿਸੇ ਨੇ ਨਹੀਂ ਬਚਾਇਆ''

ਅਸਮ ਦੇ ਬਿਸ਼ਵਨਾਥ ਚਾਰਆਲੀ ਸ਼ਹਿਰ ਵਿੱਚ ਕਥਿਤ ਤੌਰ ''ਤੇ ਗਊ-ਮਾਸ ਵੇਚਣ ਦੇ ਇਲਜ਼ਾਮ ਵਿੱਚ ਇੱਕ 48 ਸਾਲ ਦੇ ਮੁਸਲਮਾਨ ਸ਼ਖਸ ''ਤੇ ਭੀੜ ਨੇ ਹਮਲਾ ਕਰ ਦਿੱਤਾ।

ਇਹ ਘਟਨਾ ਐਤਵਾਰ ਸ਼ਾਮ ਕਰੀਬ 4 ਵਜੇ ਦੀ ਹੈ ਪਰ ਸੋਮਵਾਰ ਨੂੰ ਸੋਸ਼ਲ ਮੀਡੀਆ ''ਤੇ ਜਦੋਂ ਉਸ ਸ਼ਖਸ ''ਤੇ ਹੋਏ ਹਮਲੇ ਦਾ ਇੱਕ ਵੀਡੀਓ ਅਪਲੋਡ ਕੀਤਾ ਗਿਆ ਫਿਰ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ।

ਪੁਲਿਸ ਨੇ ਪੀੜਤ ਸ਼ਖਸ ਦੀ ਪਛਾਣ ਸ਼ੌਕਤ ਅਲੀ ਵਜੋਂ ਕੀਤੀ ਹੈ। ਇਸ ਘਟਨਾ ਵਿੱਚ ਪੁਲਿਸ ਨੇ ਇੱਕ ਸ਼ਖਸ ਨੂੰ ਗ੍ਰਿਫ਼ਤਾਰ ਕੀਤਾ ਹੈ ਜਦਕਿ ਹਮਲਾ ਕਰਨ ਵਾਲੇ ਕਈ ਲੋਕ ਫਰਾਰ ਹਨ।

ਇਹ ਵੀ ਪੜ੍ਹੋ:

ਦਾਅਵਾ ਕੀਤਾ ਜਾ ਰਿਹਾ ਹੈ ਕਿ ਸ਼ੌਕਤ ਅਲੀ ਆਪਣੇ ਹੋਟਲ ਵਿੱਚ ਗਊ-ਮਾਸ ਵੇਚ ਰਹੇ ਸੀ। ਇਸ ਵਿਚਕਾਰ ਕੁਝ ਲੋਕ ਉਹਨਾਂ ਦੇ ਹੋਟਲ ਵਿੱਚ ਦਾਖਲ ਹੋਏ ਅਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।

ਬਾਅਦ ਵਿੱਚ ਭੀੜ ''ਚ ਮੌਜੂਦ ਲੋਕ ਸ਼ੌਕਤ ਅਲੀ ਨੂੰ ਹੋਟਲ ਵਿੱਚੋਂ ਕੱਢ ਕੇ ਸੜਕ ''ਤੇ ਲੈ ਗਏ ਅਤੇ ਉੱਥੇ ਉਹਨਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ।

ਇਸ ਘਟਨਾ ਨੂੰ ਲੈ ਕੇ ਜੋ ਵੀਡੀਓ ਸਾਹਮਣੇ ਆਇਆ ਹੈ ਉਸ ਵਿੱਚ ਸ਼ੌਕਤ ਅਲੀ ਬੁਰੀ ਤਰ੍ਹਾਂ ਜ਼ਖਮੀ ਹਨ ਅਤੇ ਗੋਡਿਆਂ ਭਾਰ ਬੈਠੇ ਹੋਏ ਹਨ।

‘ਮੇਰੇ ਪਿਤਾ ਬੋਲ ਵੀ ਨਹੀਂ ਪਾ ਰਹੇ’

ਭੀੜ ਵਿੱਚ ਮੌਜੂਦ ਲੋਕ ਉਹਨਾਂ ਤੋਂ ਕਈ ਸਵਾਲ ਪੁੱਛ ਰਹੇ ਹਨ। ਵੀਡੀਓ ਵਿੱਚ ਸੁਣ ਰਿਹਾ ਹੈ ਕਿ ਭੀੜ ਵਿੱਚ ਸ਼ਾਮਿਲ ਲੋਕ ਪੁੱਛ ਰਹੇ ਹਨ,

"ਗਊ-ਮਾਸ ਕਿਉਂ ਵੇਚ ਰਹੇ ਹੋ? ਲਾਈਸੈਂਸ ਕਿੱਥੇ ਹੈ, ਕੀ ਤੁਸੀਂ ਬੰਗਲਾਦੇਸ਼ੀ ਹੋ?"

ਸ਼ੌਕਤ ਅਲੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਹਨਾਂ ਦੀ ਪਿੱਠ ਅਤੇ ਮੂੰਹ ''ਤੇ ਕਾਫ਼ੀ ਸੱਟਾਂ ਲਗੀਆਂ ਹਨ।

ਹਸਪਤਾਲ ਵਿੱਚ ਮੌਜੂਦ ਸ਼ੌਕਤ ਅਲੀ ਦੇ ਛੋਟੇ ਭਰਾ ਅਬਦੁੱਲ ਰਹਿਮਾਨ ਨੇ ਬੀਬੀਸੀ ਨੂੰ ਕਿਹਾ, "ਮੇਰੇ ਪਿਤਾ ਅਤੇ ਭਰਾ(ਸ਼ੌਕਤ) ਪਿਛਲੇ 40 ਸਾਲ ਤੋਂ ਬਿਸ਼ਵਨਾਥ ਚਾਰਆਲੀ ਦੇ ਹਫ਼ਤਾਵਰੀ ਬਜ਼ਾਰ ਵਿੱਚ ਹੋਟਲ ਚਲਾਉਂਦੇ ਆ ਰਹੇ ਹਨ।”

“ਪਿਤਾ ਦੇ ਗੁਜ਼ਰ ਜਾਣ ਤੋਂ ਬਾਅਦ ਮੇਰੇ ਵੱਡੇ ਭਰਾ ਸ਼ੌਕਤ ਹੋਟਲ ਚਲਾਉਂਦੇ ਹਨ। ਪਹਿਲਾਂ ਇੱਥੇ ਕਦੇ ਅਜਿਹੀ ਘਟਨਾ ਨਹੀਂ ਹੋਈ। ਉਹਨਾਂ ਲੋਕਾਂ ਨੇ ਮੇਰੇ ਭਰਾ ਨੂੰ ਬੁਰੀ ਤਰ੍ਹਾਂ ਕੁੱਟਿਆ ਹੈ। ਉਹਨਾਂ ਦੀ ਹਾਲਤ ਕਾਫ਼ੀ ਨਾਜ਼ੁਕ ਬਣੀ ਹੋਈ ਹੈ। ਉਹ ਬੋਲ ਵੀ ਨਹੀਂ ਪਾ ਰਹੇ।"

ਉਹ ਕਹਿੰਦੇ ਹਨ, "ਕਰੀਬ 10 ਤੋਂ 15 ਲੋਕ ਅਚਾਨਕ ਭਰਾ ਦੀ ਦੁਕਾਨ ਵਿੱਚ ਆ ਗਏ ਅਤੇ ਤਲਾਸ਼ੀ ਲੈਣ ਲੱਗੇ। ਚਾਵਲ, ਦਾਲ, ਮੁਰਗਾ ਅਤੇ ਮੱਛੀ ਦਾ ਹੋਟਲ ਹੈ ਤਾਂ ਮੀਟ ਤਾਂ ਮਿਲੇਗਾ ਹੀ। ਸ਼ੱਕ ਦੇ ਅਧਾਰ ''ਤੇ ਉਹ ਲੋਕ ਮੇਰੇ ਭਰਾ ਨੂੰ ਦੁਕਾਨ ਤੋਂ ਆਪਣੇ ਨਾਲ ਲੈ ਗਏ।"

"ਹਫ਼ਤਾਵਰੀ ਬਾਜ਼ਾਰ ਦੇ ਠੇਕੇਦਾਰ ਨੇ ਵੀ ਭਰਾ ਦੀ ਮਦਦ ਨਹੀਂ ਕੀਤੀ। ਬਾਜ਼ਾਰ ਵਿੱਚ ਸਭ ਦੇ ਸਾਹਮਣੇ ਉਹਨਾਂ ਦੀ ਕੁੱਟਮਾਰ ਕੀਤੀ ਗਈ ਪਰ ਕੋਈ ਬਚਾਉਣ ਨਹੀਂ ਆਇਆ। ਬਾਅਦ ਵਿੱਚ ਉਹਨਾਂ ਲੋਕਾਂ ਨੇ ਮੇਰੇ ਭਰਾ ਦੇ ਮੂੰਹ ਵਿੱਚ ਜਬਰਨ ਸੂਰ ਦਾ ਮਾਸ ਪਾ ਦਿੱਤਾ।"

‘ਵਾਇਰਲ ਵੀਡੀਓ ਫੇਕ ਨਹੀਂ’

ਪੇਸ਼ੇ ਵਜੋਂ ਅਧਿਆਪਕ ਰਹਿਮਾਨ ਪੁਲਿਸ ਤੋਂ ਮਦਦ ਨਾ ਮਿਲਣ ਕਾਰਨ ਨਰਾਜ਼ ਹਨ।

ਉਹ ਕਹਿੰਦੇ ਹਨ, "ਪੁਲਿਸ ਤੋਂ ਕੀ ਮਦਦ ਮਿਲੇਗੀ। ਕੁੱਟਮਾਰ ਦੀ ਇਸ ਘਟਨਾ ਤੋਂ ਬਾਅਦ ਪੁਲਿਸ ਮੇਰੇ ਭਰਾ ਅਤੇ ਉਹਨਾਂ ਦੇ ਦੋ ਬੇਟਿਆਂ ਨੂੰ ਫੜ ਕੇ ਲੈ ਗਈ। ਮੇਰੇ ਜ਼ਖਮੀ ਭਰਾ ਨੂੰ ਪੁਲਿਸ ਨੇ ਸਾਰੀ ਰਾਤ ਲੌਕਅਪ ਵਿੱਚ ਰੱਖਿਆ ਜਦਕਿ ਉਹਨਾਂ ਨੂੰ ਹਸਪਤਾਲ ਵਿੱਚ ਰੱਖਣਾ ਚਾਹੀਦਾ ਸੀ।"

ਇੱਕ ਸਵਾਲ ਦਾ ਜਵਾਬ ਦਿੰਦਿਆਂ ਰਹਿਮਾਨ ਕਹਿੰਦੇ ਹਨ, "ਅਸੀਂ ਇੱਥੋਂ ਦੇ ਹੀ ਰਹਿਣ ਵਾਲੇ ਹਾਂ ਕਦੇ ਕੁਝ ਨਹੀਂ ਹੋਇਆ। ਮੇਰੇ ਮਨ ਵਿੱਚ ਸਵਾਲ ਉੱਠ ਰਹੇ ਹਨ ਕੀ ਆਰਐੱਸਐੱਸ—ਬੀਜੇਪੀ ਦੇ ਕਾਰਨ ਅਜਿਹਾ ਹੋਇਆ ਹੈ? ਪਤਾ ਨਹੀਂ ਕੁਝ ਸਮਝ ਨਹੀਂ ਆ ਰਿਹਾ।"

ਪ੍ਰਦਰਸ਼ਨ ਕਰਦੇ ਮੁਸਲਮਾਨ
Getty Images

ਸੋਸ਼ਲ ਮੀਡੀਆ ''ਤੇ ਆਪਣੇ ਭਰਾ ਦੀ ਕੁੱਟਮਾਰ ਦੇ ਵਾਇਰਲ ਹੋਏ ਵੀਡੀਓ ਬਾਰੇ ਰਹਿਮਾਨ ਕਹਿੰਦੇ ਹਨ, "ਮੈਂ ਆਪਣੇ ਭਰਾ ਤੋਂ ਵੀਡੀਓ ਬਾਰੇ ਪੁੱਛਿਆ ਸੀ...ਜਦੋਂ ਭੀੜ ਵਿੱਚ ਆਏ ਲੋਕ ਉਹਨਾਂ ਨੂੰ ਕੁੱਟ ਰਹੇ ਸੀ ਤਾਂ ਕੁਝ ਲੋਕ ਉਹਨਾਂ ਦਾ ਵੀਡੀਓ ਬਣਾ ਰਹੇ ਸਨ। ਮੈਂ ਉਹ ਵੀਡੀਓ ਦੇਖਿਆ ਹੈ ਉਹ ਫੇਕ ਨਹੀਂ ਹੈ।"

ਬਿਸ਼ਵਨਾਥ ਜ਼ਿਲ੍ਹੇ ਦੇ ਐਸਪੀ ਰਾਕੇਸ਼ ਰੋਸ਼ਨ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਬੀਬੀਸੀ ਨੂੰ ਕਿਹਾ, "ਸਾਨੂੰ ਇੱਕ ਸ਼ਿਕਾਇਤ ਮਿਲੀ ਹੈ ਕਿ ਇੱਕ ਸ਼ਖਸ ਦੀ ਕੁਝ ਲੋਕਾਂ ਨੇ ਮਿਲ ਕੇ ਕੁੱਟਮਾਰ ਕੀਤੀ ਹੈ।"

"ਅਸੀਂ ਇੱਕ ਮਾਮਲਾ ਵੀ ਦਰਜ ਕੀਤਾ ਹੈ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਘਟਨਾ ਵਿੱਚ ਜੋ ਵੀ ਅਪਰਾਧੀ ਹਨ, ਅਸੀਂ ਉਹਨਾਂ ਖਿਲਾਫ ਕਾਰਵਾਈ ਕਰ ਰਹੇ ਹਾਂ।"

ਹੁਣ ਮਾਹੌਲ ਆਮ ਵਾਂਗ - ਪੁਲਿਸ

ਕੀ ਸੂਬੇ ਵਿੱਚ ਚੋਣਾਂ ਕਾਰਨ ਅਜਿਹਾ ਮਾਹੌਲ ਬਣ ਗਿਆ ਅਤੇ ਇਹ ਘਟਨਾ ਹੋ ਗਈ?

ਇਸ ਸਵਾਲ ਦਾ ਜਵਾਬ ਦਿੰਦਿਆਂ ਐਸਪੀ ਕਹਿੰਦੇ ਹਨ, "ਚੋਣਾਂ ਕਾਰਨ ਇਹ ਘਟਨਾ ਨਹੀਂ ਹੋਈ ਹੈ। ਕਿਉਂਕਿ ਜਿਸ ਨਾਲ ਕੁੱਟਮਾਰ ਹੋਈ ਹੈ ਉਹਨਾਂ ਵਿੱਚ ਇੱਕ ਮੁਸਲਮਾਨ ਹੈ ਅਤੇ ਇੱਕ ਹਿੰਦੂ ਵੀ ਹੈ।"

"ਜਿਸ ਮੁਸਲਮਾਨ ਦੀ ਕੁੱਟਮਾਰ ਹੋਈ ਹੈ ਉਸ ਦਾ ਨਾਂ ਸ਼ੌਕਤ ਅਲੀ ਹੈ ਅਤੇ ਜਿਸ ਹਿੰਦੂ ਸ਼ਖਸ ਦੀ ਕੁੱਟਮਾਰ ਹੋਈ ਹੈ ਉਸ ਦਾ ਨਾਂ ਕਮਲ ਥਾਪਾ ਹੈ। ਦੋਹਾਂ ਦੀ ਕੁੱਟਮਾਰ ਉਹਨਾਂ ਹੀ ਅਪਰਾਧੀਆਂ ਨੇ ਕੀਤੀ ਹੈ।"

"ਸ਼ਿਕਾਇਤ ਮੁਤਾਬਕ ਸ਼ੌਕਤ ਅਲੀ ਆਪਣੇ ਹੋਟਲ ਵਿੱਚ ਪਕਾਇਆ ਹੋਇਆ ਗਊ-ਮਾਸ ਵੇਚਦੇ ਸੀ। ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਉਸ ਨਾਲ ਮਾੜਾ ਸਲੂਕ ਕੀਤਾ ਪਰ ਪੁਲਿਸ ਨੂੰ ਜਦੋਂ ਉਸ ਦੀ ਖ਼ਬਰ ਮਿਲੀ ਤਾਂ ਅਸੀਂ ਕਾਰਵਾਈ ਕੀਤੀ। ਫ਼ਿਲਹਾਲ ਇਲਾਕੇ ਦਾ ਮਾਹੌਲ ਆਮ ਵਾਂਗ ਹੈ।"

ਸੱਤ ਬੱਚਿਆਂ ਦੇ ਪਿਤਾ ਸ਼ੌਕਤ ਅਲੀ ਵੈਸੇ ਤਾਂ ਬਿਸ਼ਵਨਾਥ ਚਾਰਆਲੀ ਤੋਂ 15 ਕਿਲੋਮੀਟਰ ਦੂਰ ਕਲਾਕਟੀ ਪਿੰਡ ਦੇ ਰਹਿਣ ਵਾਲੇ ਹਨ ਪਰ ਸ਼ਹਿਰ ਵਿੱਚ ਰਹਿ ਕੇ ਹੀ ਹਫ਼ਤੇ ਵਿੱਚ ਦੋ ਦਿਨ ਯਾਨੀ ਐਤਵਾਰ ਅਤੇ ਬੁੱਧਵਾਰ ਨੂੰ ਬਜ਼ਾਰ ਵਿੱਚ ਖਾਣਾ ਵੇਚਦੇ ਹਨ।

ਇਸ ਤੋਂ ਇਲਾਵਾ ਉਹ ਘੁੰਮ-ਘੁੰਮ ਕੇ ਫੇਰੀ ਦਾ ਸਮਾਨ ਵੇਚਦੇ ਹਨ।

11 ਅਪ੍ਰੈਲ ਨੂੰ ਹੋਣੀ ਹੈ ਵੋਟਿੰਗ

ਸ਼ੌਕਤ ਅਲੀ ਦੇ ਇੱਕ ਰਿਸ਼ਤੇਦਾਰ ਨੇ ਨਾਂ ਨਾ ਛਾਪਣ ਦੀ ਸ਼ਰਤ ''ਤੇ ਦੱਸਿਆ, "ਉਹ ਆਪਣੇ ਹੋਟਲ ਵਿੱਚ ਦਹਾਕਿਆਂ ਤੋਂ ਪੱਕਿਆ ਹੋਇਆ ਗਊ-ਮਾਸ ਵੇਚ ਰਹੇ ਹਨ। ਕਿਸੇ ਨੇ ਉਹਨਾਂ ਨੂੰ ਨਹੀਂ ਦੱਸਿਆ ਕਿ ਗਊ-ਮਾਸ ਨਹੀਂ ਵੇਚ ਸਕਦੇ।"

"ਉਹਨਾਂ ''ਤੇ ਹਮਲਾ ਕਰਨ ਦੀ ਬਜਾਏ ਜੇਕਰ ਨੋਟਿਸ ਦੇ ਕੇ ਦੱਸ ਦਿੰਦੇ ਤਾਂ ਉਹ ਕਦੇ ਅਜਿਹਾ ਕੰਮ ਨਾ ਕਰਦੇ। ਦਰਅਸਲ ਹਮਲਾ ਕਰਨ ਵਾਲੇ ਜ਼ਿਆਦਾਤਰ ਲੋਕ ਆਲੇ-ਦੁਆਲੇ ਦੇ ਇਲਾਕੇ ਦੇ ਰਹਿਣ ਵਾਲੇ ਹਨ।"

ਅਖਿਲ ਅਸਮ ਅਲਪਸੰਖਿਅਕ ਵਿਦਿਆਰਥੀ ਸੰਘ ਦੇ ਪ੍ਰਧਾਨ ਅਜ਼ੀਜ਼ੁਰ ਰਹਿਮਾਨ ਨੇ ਇਸ ਘਟਨਾ ''ਤੇ ਕਿਹਾ, "ਅਸਮ ਵਿੱਚ ਜਦੋਂ ਤੋਂ ਬੀਜੇਪੀ ਦਾ ਸ਼ਾਸਨ ਆਇਆ ਹੈ ਉਦੋਂ ਤੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ।"

"ਇੱਥੋਂ ਦੇ ਮੁਸਲਮਾਨਾਂ ''ਤੇ ਜ਼ੁਲਮ ਕੀਤਾ ਜਾ ਰਿਹਾ ਹੈ। ਬਿਸ਼ਵਨਾਥ ਦੀ ਘਟਨਾ ਇਸੇ ਦਾ ਇੱਕ ਉਦਾਹਰਨ ਹੈ। ਭੀੜ ਵਿੱਚ ਆਏ ਲੋਕਾਂ ਨੇ ਕੇਵਲ ਸ਼ੱਕ ਦੇ ਅਧਾਰ ''ਤੇ ਸ਼ੌਕਤ ਅਲੀ ਦੀ ਨਾ ਕੇਵਲ ਕੁੱਟਮਾਰ ਕੀਤੀ ਬਲਿਕ ਉਹਨਾਂ ਨੂੰ ਜਬਰਨ ਸੂਰ ਦਾ ਮਾਸ ਖੁਵਾਇਆ।"

ਉਹਨਾਂ ਨੇ ਕਿਹਾ, "ਅਸਮ ਦੇ ਇਤਿਹਾਸ ਵਿੱਚ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਹੋਈ। ਅਸਮ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਸਾਡੀ ਮੰਗ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਸਾਰੇ ਲੋਕਾਂ ਦੀ ਸ਼ਨਾਖ਼ਤ ਕਰਕੇ ਉਹਨਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ।"

"ਇਹਨਾਂ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਜੋ ਦੁਬਾਰਾ ਇੱਥੇ ਅਜਿਹੀ ਘਟਨਾ ਨਾ ਹੋਵੇ। ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਘਟਨਾ ਨੂੰ ਲੈ ਕੇ ਸੂਬੇ ਵਿੱਚ ਕਿਤੇ ਵੀ ਫਿਰਕੂ ਮਾਹੌਲ ਖਰਾਬ ਨਾ ਹੋਵੇ।"

ਪੁਲਿਸ ਇਲਾਕੇ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਦੋਹਾਂ ਭਾਈਚਾਰਿਆਂ ਦੇ ਲੋਕਾਂ ਤੋਂ ਸਾਂਝੀ ਨਿਗਰਾਨੀ ਕਰਵਾ ਰਹੀ ਹੈ। ਨਾਲ ਹੀ ਸੁਰੱਖਿਆ ਬਲਾਂ ਦੇ ਜਵਾਨਾ ਨੂੰ ਵੀ ਅਲਰਟ ਕੀਤਾ ਗਿਆ ਹੈ।

ਦਰਅਸਲ, ਬਿਸ਼ਵਨਾਥ ਚਾਰਆਲੀ ਦਾ ਇਲਾਕਾ ਤੇਜਪੁਰ ਲੋਕਸਭਾ ਹਲਕੇ ਦੇ ਅਧੀਨ ਆਉਂਦਾ ਹੈ ਜਿੱਥੇ 11 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਲਿਹਾਜ਼ਾ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਚੋਣਾਂ ਤੋਂ ਪਹਿਲਾਂ ਇਸ ਤਰ੍ਹਾਂ ਦੀ ਘਟਨਾ ਕਿਤੇ ਸੰਪ੍ਰਦਾਇਕ ਤਣਾਅ ਨਾ ਪੈਦਾ ਕਰ ਦੇਵੇ।

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

https://www.youtube.com/watch?v=kE6g3OfG3eE

https://www.youtube.com/watch?v=0Jsp0wPoUus&t=23s

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News