ਮਨੁੱਖੀ ਭਰੂਣ ਤਸਕਰੀ ਦੇ ਦੋਸ਼ ''''ਚ ਵਿਅਕਤੀ ਗ੍ਰਿਫ਼ਤਾਰ

Tuesday, Mar 19, 2019 - 07:30 PM (IST)

ਭਾਰਤੀ ਸੁਰੱਖਿਆ ਏਜੰਸੀਆਂ ਨੇ ਮੁਬੰਈ ਏਅਰਪੋਰਟ ਉੱਤੇ ਇੱਕ ਵਿਅਕਤੀ ਨੂੰ ਜ਼ਿੰਦਾ ਮਨੁੱਖੀ ਭਰੂਣ ਸਣੇ ਹਿਰਾਸਤ ਵਿੱਚ ਲਿਆ ਹੈ।

16 ਮਾਰਚ ਨੂੰ ਹਿਰਾਸਤ ਵਿਚ ਲਿਆ ਗਿਆ ਇਹ ਵਿਅਕਤੀ ਮਲੇਸ਼ੀਆਈ ਨਾਗਰਿਕ ਹੈ ਅਤੇ ਇਸ ਨੇ ਮਨੁੱਖੀ ਭਰੂਣ ਨੂੰ ਖਾਸ ਕਿਸਮ ਦੇ ਸਿਲੰਡਰਨੁਮਾ ਡੱਬੀ ਵਿੱਚ ਪੈਕ ਕੀਤਾ ਹੋਇਆ ਸੀ।

ਰਿਪੋਰਟ ਮੁਤਾਬਕ ਇਸ ਸ਼ਖ਼ਸ ਨੇ ਇਹ ਗੱਲ ਮੰਨੀ ਹੈ ਕਿ ਉਹ ਭਾਰਤ ਵਿੱਚ ਮਨੁੱਖੀ ਭਰੂਣ ਲੈਕੇ ਪਹਿਲੀ ਵਾਰ ਨਹੀਂ ਆਇਆ ਹੈ ਅਤੇ ਉਹ ਅਧਿਕਾਰੀਆਂ ਨੂੰ ਸ਼ਹਿਰ ਦੇ ਇੱਕ ਮੁੱਖ ਆਈਵੀਐੱਫ਼ ਕਲੀਨਿਕ ਲੈ ਗਿਆ।

ਪਰ ਕਲੀਨਿਕ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ।

ਮੁੰਬਈ ਹਾਈਕੋਰਟ ਵਿੱਚ ਦੱਸਿਆ ਗਿਆ ਕਿ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਂਲੀਜੈਂਸ ਦੇ ਅਫ਼ਸਰ ਰੇਬੇਕਾ ਗੋਨਸਾਲਵੇਜ਼ ਵੱਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਵਿਅਕਤੀ ਨੇ ਮੰਨਿਆ ਕਿ ਉਹ ਇਸ ਮਨੁੱਖੀ ਭਰੂਣ ਨੂੰ ਕਲੀਨਿਕ ਲੈ ਕੇ ਜਾ ਰਿਹਾ ਸੀ।

ਇਹ ਵੀ ਪੜ੍ਹੋ:

ਟਾਈਮਜ਼ ਆਫ਼ ਇੰਡੀਆ ਦੀ ਰਿਪੋਰਟ ਮੁਤਾਬਕ ਉਸ ਦੇ ਇਸ ਦਾਅਵੇ ਦਾ ਸਬੂਤ ਟੈਕਸਟ ਮੈਸੇਜਿਜ਼ ਦੇ ਰੂਪ ਵਿਚ ਮਿਲਿਆ ਹੈ।

ਪਰ ਸ਼ੱਕ ਦੇ ਘੇਰੇ ਵਿੱਚ ਆਏ ਕਲੀਨਿਕ ਦੇ ਮਾਲਕ ਡਾਕਟਰ ਗੋਰਾਲ ਗਾਂਧੀ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਵਿੱਚ ਕੋਈ ਸੱਚਾਈ ਨਹੀਂ ਹੈ।

ਉਨ੍ਹਾਂ ਦੇ ਵਕੀਲ ਸੂਜਾਏ ਕਾਂਤਾਵਾਲਾ ਨੇ ਅਦਾਲਤ ਨੂੰ ਦੱਸਿਆ, ''ਪਟੀਸ਼ਨਰ ਆਪਣੇ ਕਾਰੋਬਾਰ ਵਿੱਚ ਮਨੁੱਖੀ ਭਰੂਣ ਦੀ ਤਸਕਰੀ ਨਹੀਂ ਕਰਦੀ।''''

https://www.youtube.com/watch?v=Vm_dol4feKg

ਇੰਡੀਅਨ ਐਕਸਪ੍ਰੈੱਸ ਨੇ ਆਪਣੀ ਰਿਪੋਰਟ ਵਿੱਚ ਲਿਖਿਆ, ''''ਉਸ ਨੇ ਦੋਸ਼ ਲਗਾਇਆ ਕਿ ਇਹ ਇੱਕ ਸਾਜ਼ਿਸ਼ ਹੈ, ਜਿਸ ਵਿੱਚ ਕਾਰੋਬਾਰ ਦੇ ਮੁਕਾਬਲੇਬਾਜ਼ ਸ਼ਾਮਲ ਹੋ ਸਕਦੇ ਹਨ।

ਅਦਾਲਤ ਨੇ ਡਾਕਟਰ ਗਾਂਧੀ ਨੂੰ ਸ਼ੁੱਕਰਵਾਰ ਨੂੰ ਨਿੱਜੀ ਤੌਰ ਉੱਤੇ ਪੇਸ਼ ਹੋਣ ਲਈ ਕਿਹਾ ਹੈ।

ਕੀ ਹੈ ਆਈਵੀਐੱਫ਼

ਆਈਵੀਐੱਫ਼ ਇੱਕ ਅਜਿਹੀ ਪ੍ਰਕਿਰਿਆ ਹੁੰਦੀ ਹੈ, ਜਿਸ ਵਿੱਚ ਅੰਡੇ ਨੂੰ ਸ਼ੁਕਰਾਣੂ ਨਾਲ ਲੈਬੋਰਟਰੀ ਵਿੱਚ ਮੇਲਿਆ ਜਾਂਦਾ ਹੈ। ਇਸ ਦੇ ਵਿਕਸਤ ਹੋਣ ਤੋਂ ਬਾਅਦ ਇਸ ਨੂੰ ਕਿਸੇ ਵੀ ਔਰਤ ਦੀ ਬੱਚੇਦਾਨੀ ਵਿੱਚ ਰੱਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਡਾਕਟਰੀ ਦੀ ਇਹ ਤਕਨੀਕ ਉਨ੍ਹਾਂ ਔਰਤਾਂ ਲਈ ਕਾਫ਼ੀ ਲਾਹੇਵੰਦ ਹੈ, ਜੋ ਕਿਸੇ ਕਾਰਨ ਮਾਂ ਨਹੀਂ ਬਣ ਸਕਦੀਆਂ।

ਪਰ ਪਿਛਲੇ ਸਮੇਂ ਵਿੱਚ ਇਹ ਤਕਨੀਕ ਕਾਫ਼ੀ ਮਕਬੂਲ ਹੋਈ ਹੈ।

ਭਰੂਣ ਕਈ ਸਾਲਾਂ ਤੱਕ ਸਟੋਰ ਕਰਕੇ ਰੱਖਿਆ ਜਾ ਸਕਦਾ ਹੈ, ਕੁਝ ਲੋਕ ਉਨ੍ਹਾਂ ਨੂੰ ਦੂਜਿਆਂ ਮਾਪਿਆਂ ਲਈ ਦਾਨ ਕਰਦੇ ਹਨ।

ਹਾਲਾਂਕਿ ਭਾਰਤੀ ਕੌਂਸਿਲ ਆਫ਼ ਮੈਡੀਕਲ ਰਿਸਰਚ ਦੀ ਇਜਾਜ਼ਤ ਲਏ ਬਿਨਾਂ ਭਾਰਤ ਵਿੱਚ ਭਰੂਣ ਲਿਆਉਣਾ ਗ਼ੈਰ-ਕਾਨੂੰਨੀ ਹੈ।

ਤਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

https://www.youtube.com/watch?v=LyYlAv8xKF8

https://www.youtube.com/watch?v=JfYMXQJ9EV0

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News