ਮੋਜ਼ਾਂਬਿਕ ''''ਚ ਸਮੁੰਦਰੀ ਤੂਫ਼ਾਨ ਕਾਰਨ ਤਕਰੀਬਨ 1000 ਮੌਤਾਂ ਦਾ ਖਦਸ਼ਾ

Tuesday, Mar 19, 2019 - 10:30 AM (IST)

Houses submerged by flooding
AFP

ਮੋਜ਼ਾਂਬਿਕ ਵਿੱਚ ਆਏ ਸਮੁੰਦਰੀ ਤੂਫ਼ਾਨ (ਸਾਈਕਲੋਨ) ਕਾਰਨ ਤਕਰੀਬਨ 1000 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਇਹ ਦਾਅਵਾ ਕੀਤਾ ਹੈ ਮੋਜ਼ਾਂਬਿਕ ਰਾਸ਼ਟਰਪਤੀ ਫਿਲਿਪ ਨਿਊਸੀ ਨੇ।

ਮੋਜ਼ਾਂਬਿਕ ਸਾਊਥ ਅਫਰੀਕਾ ਅਤੇ ਜ਼ਿੰਬਾਬਵੇ ਦਾ ਗੁਆਂਢੀ ਮੁਲਕ ਹੈ।

ਰਾਸ਼ਟਰਪਤੀ ਫਿਲਿਪ ਨੇ ਸੋਮਵਾਰ ਨੂੰ ਇਡਾਈ ਸਮੁੰਦਰੀ ਤੂਫ਼ਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਦਰਿਆ ਵਿੱਚ ਕਈ ਲਾਸ਼ਾਂ ਤੈਰਦੀਆਂ ਦੇਖੀਆਂ।

ਬਿਆਰਾ ਸ਼ਹਿਰ ਦੇ ਨੇੜੇ ਵੀਰਵਾਰ ਨੂੰ ਆਏ ਤੂਫ਼ਾਨ ਕਾਰਨ 177 ਕਿਲੋਮੀਟਰ ਪ੍ਰਤੀ ਘੰਟਾ (106 ਮੀਲ ਪ੍ਰਤੀ ਘੰਟਾ) ਦੀ ਰਫ਼ਤਾਰ ਨਾਲ ਆਈ ਹਨੇਰੀ ਕਾਰਨ ਢਿੱਗਾਂ ਡਿੱਗ ਗਈਆਂ ਪਰ ਮਦਦ ਲਈ ਟੀਮਾਂ ਐਤਵਾਰ ਨੂੰ ਮੌਕੇ ’ਤੇ ਪਹੁੰਚੀਆਂ।

ਮੋਜ਼ਾਂਬਿਕ
AFP

ਯੂਐਨ ਸਹਾਇਤਾ ਵਰਕਰ ਨੇ ਬੀਬੀਸੀ ਨੂੰ ਦੱਸਿਆ ਕਿ ਬਿਆਰਾ ਵਿੱਚ ਹਰੇਕ ਇਮਾਰਤ ਨੁਕਸਾਨੀ ਗਈ ਹੈ ਜੋ ਕਿ ਪੰਜ ਲੱਖ ਲੋਕਾਂ ਦਾ ਘਰ ਸੀ।

ਸੰਯੁਕਤ ਰਾਸ਼ਟਰ ਦੇ ਵਿਸ਼ਵ ਖੁਰਾਕ ਪ੍ਰੋਗਰਾਮ ਦੇ ਜਰਾਲਡ ਬੋਰਕੇ ਦਾ ਕਹਿਣਾ ਹੈ ਕਿ, "ਕੋਈ ਵੀ ਇਮਾਰਤ ਅਜਿਹੀ ਨਹੀਂ ਹੀ ਜੋ ਕਿ ਅਛੂਤੀ ਰਹੀ ਹੋਵੇ। ਇੱਥੇ ਬਿਜਲੀ ਨਹੀਂ ਹੈ। ਇੱਥੇ ਟੈਲੀਕਾਮ ਸੇਵਾ ਨਹੀਂ ਬਚੀ। ਸੜਕਾਂ ਬਿਜਲੀ ਦੀਆਂ ਟੁੱਟੀਆਂ ਤਾਰਾਂ ਨਾਲ ਭਰੀਆਂ ਹੋਈਆਂ ਹਨ।

"ਕਈ ਘਰਾਂ ਦੀਆਂ ਛੱਤਾਂ ਢਹਿ-ਢੇਰੀ ਹੋ ਗਈਆਂ। ਕਈ ਲੋਕ ਬੇਘਰ ਹੋ ਗਏ ਹਨ।"

ਹੜ੍ਹ ਅਤੇ ਹਨੇਰੀ ਕਾਰਨ ਮੌਜ਼ਾਂਬੀਕ ਵਿੱਚ ਆਧਿਕਾਰਿਕ ਮੌਤਾਂ ਦੀ ਗਿਣਤੀ 84 ਹੈ। ਦੱਖਣੀ ਅਫ਼ਰੀਕਾ ਦੇ ਆਲੇ- ਦੁਆਲੇ ਸਮੁੰਦਰੀ ਤੂਫ਼ਾਨ ਕਾਰਨ ਘੱਟੋ-ਘੱਟ 180 ਵਿਅਕਤੀਆਂ ਦੀ ਮੌਤ ਹੋ ਗਈ ਹੈ।

ਮੋਜ਼ਾਂਬਿਕ
AFP

ਇੰਟਰਨੈਸ਼ਨਲ ਫੈਡਰੇਸ਼ਨ ਆਫ਼ ਰੈੱਡ ਕਰਾਸ ਐਂਡ ਰੈੱਡ ਕ੍ਰੇਸੈਂਟ ਸੋਸਾਇਟੀ (ਆਈਐਫਆਰਸੀ) ਨੇ ਇਸ ਨੂੰ ਨੁਕਸਾਨ ਨੂੰ ''ਵੱਡਾ ਅਤੇ ਭਿਆਨਕ'' ਦੱਸਿਆ ਹੈ।

ਆਈਐਫ਼ਆਰਸੀ ਦੀ ਮੁਲਾਂਕਣ ਟੀਮ ਦੇ ਮੁਖੀ ਜੈਮੀ ਲੇਸੂਰ ਨੇ ਬੀਬੀਸੀ ਨੂੰ ਦੱਸਿਆ ਕਿ ਲੋਕਾਂ ਨੂੰ ਦਰਖਤਾਂ ਤੋਂ ਬਚਾਇਆ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਦੇਖੋ-

https://www.youtube.com/watch?v=xWw19z7Edrs&t=1s

https://www.youtube.com/watch?v=V7SZMUjwvwo

https://www.youtube.com/watch?v=gS0YFySU8SU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)



Related News