60 ਹਜ਼ਾਰ ਰੁਪਏ ਤੋਂ ਵੀ ਘੱਟ ਕੀਮਤ ''ਚ ਯਾਮਾਹਾ ਨੇ ਲਾਂਚ ਕੀਤਾ ਨਵਾਂ ਸਕੂਟਰ

07/16/2018 4:56:39 PM

ਜਲੰਧਰ— ਦੋ-ਪਹੀਆ ਵਾਹਨ ਨਿਰਮਾਤਾ ਕੰਪਨੀ ਯਾਮਾਹਾ ਨੇ ਭਾਰਤ 'ਚ Cygnus Ray ZR 'Street Rally' ਐਡੀਸ਼ਨ ਸਕੂਟਰ ਲਾਂਚ ਕੀਤਾ ਹੈ। ਸਟੈਂਡਰਡ ਮਾਡਲ ਦੇ ਮੁਕਾਬਲੇ ਇਸ ਦਾ ਡਿਜ਼ਾਈਨ ਸਪੋਰਟੀ ਅਤੇ ਅਗਰੈਸਿਵ ਹੈ। ਇਸ ਨਵੇਂ ਮਾਡਲ 'ਚ ਨਵਾਂ ਗਾਰਡ ਵੀ ਦਿੱਤਾ ਗਿਆ ਹੈ ਜੋ ਕਿ ਹਵਾ ਦੇ ਦਬਾਅ ਨੂੰ ਹੈਂਡਲ ਗਰਿੱਪ 'ਤੇ ਅਸਰ ਪਾਉਣ ਤੋਂ ਰੋਕਦਾ ਹੈ। ਇਸ ਸਕੂਟਰ ਦੇ ਪਿਛਲੇ ਹਿੱਸੇ ਨੂੰ ਸ਼ਾਰਪ ਡਿਜ਼ਾਈਨ ਦਿੱਤਾ ਗਿਆ ਹੈ ਅਤੇ ਇਸ ਵਿਚ ਸਪੋਰਟੀ ਮਿਰਰਸ ਅਤੇ ਡਿਜੀਟਲ ਇੰਸਟਰੂਮੈਂਟ ਕਲੱਸਟਰ ਵੀ ਦਿੱਤਾ ਗਿਆ ਹੈ। 

ਕੀਮਤ
ਯਾਮਾਹਾ ਨੇ ਆਪਣੇ ਇਸ ਨਵੇਂ ਸਕੂਟਰ ਦੀ ਨਵੀਂ ਦਿੱਲੀ 'ਚ ਐਕਸ-ਸ਼ੋਅਰੂਮ ਕੀਮਤ 57,898 ਰੁਪਏ ਰੱਖੀ ਹੈ। Cygnus Ray ZR 'Street Rally' ਐਡੀਸ਼ਨ ਦੋ ਰੰਗਾਂ, ਰੈਲੀ ਰੈੱਡ ਅਤੇ ਰੇਸਿੰਗ ਬਲਿਊ 'ਚ ਉਪਲੱਬਧ ਹੈ। ਇਹ ਸਕੂਟਰ ਯਾਮਾਹਾ ਦੇ ਗਲੋਬਲ ਟੂ-ਵ੍ਹੀਲਰ ਮਾਡਲਸ ਤੋਂ ਪ੍ਰੇਰਿਤ ਹੈ। 


 

113 ਸੀਸੀ ਦਾ ਇੰਜਣ
ਇਸ ਸਕੂਟਰ 'ਚ 113 ਸੀਸੀ, ਏਅਰ ਕੂਲਡ ਬਲਿਊ ਕੋਰ ਇੰਜਣ ਹੈ ਜੋ ਕ 7.1 ਬੀ.ਐੱਚ.ਪੀ. ਦੀ ਪਾਵਰ ਅਤੇ 8.1 ਐਮ.ਐੱਮ. ਦਾ ਟਾਰਕ ਪੈਦਾ ਕਰਦਾ ਹੈ। ਇੰਜਣ ਨੂੰ ਸੀ.ਵੀ.ਟੀ. ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਇੰਜਣ 'ਚ ਰੋਲਰ ਰਾਕਰ ਆਰਮ ਵੀ ਹੈ ਜੋ ਕਿ ਘੱਟ ਸਪੀਡ 'ਤੇ ਵੀ ਪਾਵਰ ਬਰਕਰਾਰ ਰੱਖਦਾ ਹੈ।

ਹੋਰ ਫੀਚਰਸ
ਇਸ ਨਵੇਂ ਸਕੂਟਰ ਦੇ ਫਰੰਟ 'ਚ 170 ਐੱਮ.ਐੱਮ. ਡਿਸਕ ਬ੍ਰੇਕ, ਅਲੌਏ ਵ੍ਹੀਲਜ਼, 21 ਮੀਟਰ ਦੀ ਵੱਡੀ ਸੀਟ ਸਟੋਰੇਜ, ਸਕਿਓਰ ਗਰਿੱਪ ਸਿਸਟਮ ਆਦਿ ਫੀਚਰਸ ਹਨ।