ਗਲੋਬਲੀ volvo ਨੇ ਸ਼ੋਅਕੇਸ ਕੀਤੀ ਆਪਣੀ ਸਭ ਤੋਂ ਸਸਤੀ ਨਵੀਂ ਲਗਜ਼ਰੀ XC40

09/22/2017 4:59:00 PM

ਜਲੰਧਰ- ਵੋਲਵੋ ਨੇ ਗਲੋਬਲ ਲੈਵਲ 'ਤੇ ਆਪਣੀ ਨਵੀਂ ਲਗਜ਼ਰੀ ਕਾਰ XC40 ਨੂੰ ਸ਼ੋਅ-ਕੇਸ ਕੀਤਾ ਹੈ। ਇਹ ਕਾਰ ਪਿੱਛਲੀ ਵਾਰ ਸ਼ੋਅਕੇਸ ਹੋਈ ਕਾਰ ਤੋਂ ਬਿਲਕੁੱਲ ਮਿਲਦੀ-ਜੁਲਦੀ ਹੈ। XC40 ਸਵੀਡਨ ਦੀ ਕਾਰਮੇਕਰ ਕੰਪਨੀ ਵੋਲਵੋ ਦੇ ਐਕਸ ਸੀ ਲਾਈਨਅਪ ਦੀ ਸਭ ਤੋਂ ਛੋਟੀ ਕਾਰ ਹੈ ਅਤੇ ਸਭ ਤੋਂ ਸਸਤੀ ਵੀ । ਇਹ ਕਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਸਾਲ ਦੇ ਅੰਤ ਤਕ ਜਾਂ 2018 ਦੀ ਸ਼ੁਰੂਆਤ 'ਚ ਲਾਂਚ ਹੋ ਜਾਵੇਗੀ। ਭਾਰਤ 'ਚ ਲਾਂਚ ਦੀ ਗੱਲ ਕਰੀਏ ਤਾਂ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ 2018 'ਚ ਕਦੀ ਵੀ ਲਾਂਚ ਕਰ ਸਕਦੀ ਹੈ।

ਸ਼ਾਨਦਾਰ ਲੁੱਕ ਵਾਲੀ ਇਹ ਲਗਜ਼ਰੀ ਕਾਰ ਵੋਲਵੋ ਐਕਸ. ਸੀ. 60 ਦੇ ਹੇਠਾਂ ਪੂਜਿਸ਼ਨ ਕੀਤੀ ਹੈ। ਇਹ ਕਾਰ ਡੀ4 ਡੀਜ਼ਲ ਦੇ ਨਾਲ 4-ਸਿਲੰਡਰ ਵਾਲਾ ਟੀ5 ਪੈਟਰੋਲ ਇੰਜਣ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਕੰਪਨੀ ਇਸ ਕਾਰ ਦੇ ਨਾਲ ਹਾਈ-ਬਰਿਡ ਇੰਜਣ ਦੀ ਆਪਸ਼ਨ ਅਤੇ ਪੂਰੀ ਤਰ੍ਹਾਂ ਇਲੈਕਟ੍ਰਿਕ ਇੰਜਣ ਵੀ ਦੇ ਸਕਦੀ ਹੈ। ਵੋਲਵੋ XC40 ਕੰਪਨੀ ਦੀ ਪਹਿਲੀ ਕਾਰ ਹੋਵੇਗੀ ਜਿਸ 'ਚ ਨਵਾਂ 3- ਸਿਲੰਡਰ ਇੰਜਣ ਦਿੱਤਾ ਜਾ ਸਕਦਾ ਹੈ।

ਵੋਲਵੋ ਨੇ ਇਸ ਕਾਰ ਦੇ ਦਰਵਾਜਿਆਂ ਤੋਂ ਸਪੀਕਰ ਹਟਾ ਲਿਆ ਹਨ ਅਤੇ ਹੁਣ ਇਸ ਨੂੰ ਡੈਸ਼-ਬੋਰਡ 'ਤੇ ਲਗਾਇਆ ਜਾਵੇਗਾ, ਕੋਈ ਆਮ ਜਿਹਾ ਨਹੀਂ ਬਲਕਿ ਦੁਨੀਆ ਦਾ ਪਹਿਲਾ ਏਅਰ- ਵੈਂਟੀਲੇਟਡ ਡੈਸ਼ਬੋਰਡ-ਮਾਉਂਟੇਡ ਸਬ-ਵੂਫਰ ਦਿੱਤਾ ਜਾਣ ਵਾਲਾ ਹੈ। ਸੈਂਟਰਲ ਕੰਸੋਲ 'ਚ ਸਮਾਰਟਫੋਨ ਹੋਲਡਰ, ਟਰੈਸ਼ ਬਿਨਾਂ ਅਤੇ ਟਿਸ਼ੂ ਲਈ ਵੀ ਜਗ੍ਹਾ ਦਿੱਤੀ ਗਈ ਹੈ। ਇਸ ਕਾਰ ਦਾ ਮੁਕਾਬਲਾ ਆਡੀ ਕਿਊ3 ਅਤੇ ਬੀ. ਐੱਮ. ਡਬਲਿਊ ਐਕਸ 1 ਨਾਲ ਹੋਣ ਵਾਲਾ ਹੈ।