Volvo ਨੇ ਪੇਸ਼ ਕੀਤਾ ਆਪਣਾ ਪਹਿਲਾ ਸੈਲਫ ਡਰਾਈਵਿੰਗ ਟਰੱਕ, ਜਾਣੋ ਖੂਬੀਆਂ

09/17/2018 3:21:04 PM

ਨਵੀਂ ਦਿੱਲੀ— ਸਵੀਡਨ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਵੋਲਵੋ ਨੇ ਆਪਣੇ ਸ਼ਾਨਦਾਰ ਸੈਲਫ ਡਰਾਈਵਿੰਗ ਟਰੱਕ Volvo Vera ਨੂੰ ਪੇਸ਼ ਕੀਤਾ ਹੈ। ਬੇਹੱਦ ਹੀ ਆਕਰਸ਼ਕ ਲੁੱਕ ਅਤੇ ਦਮਦਾਰ ਇੰਜਣ ਨਾਲ ਲੈਸ ਇਸ ਟਰੱਕ 'ਚ ਕੰਪਨੀ ਨੇ ਆਧੁਨਿਕ ਤਕਨੀਕ ਦਾ ਇਸਤੇਮਾਲ ਕੀਤਾ ਹੈ। ਇਸ ਟਰੱਕ ਨੂੰ ਫੁੱਲ ਚਾਰਜ ਹੋਣ ਲਈ ਸਿਰਫ 2 ਘੰਟੇ ਦਾ ਹੀ ਸਮਾਂ ਲੱਗਦਾ ਹੈ ਅਤੇ ਟੱਰਕ 'ਤੇ ਕਰੀਬ 32 ਟਨ ਭਾਰ ਨੂੰ ਆਸਾਨੀ ਨਾਲ ਢੋਹਿਆ ਜਾ ਸਕਦਾ ਹੈ। ਇਸ ਟਰੱਕ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ਵਿਚ ਬਾਕੀ ਟਰੱਕਾਂ ਦੀ ਤਰ੍ਹਾਂ ਕੈਬਿਨ ਨਹੀਂ ਦਿੱਤਾ ਗਿਆ। ਇਸ ਟਰੱਕ ਦੇ ਸੰਚਾਲਨ ਲਈ ਡਰਾਈਵਰ ਦੀ ਲੋੜ ਨਹੀਂ ਹੋਵੇਗੀ, ਇਹ ਟਰੱਕ ਸੈਲਫ ਡਰਾਈਵਿੰਗ ਤਕਨੀਕ 'ਤੇ ਤਿਆਰ ਕੀਤਾ ਗਿਆ ਹੈ। Volvo Vera ਇਕ ਆਮ ਟਰੱਕ ਦੇ ਮੁਕਾਬਲੇ ਬਹੁਤ ਹੀ ਲੋਅ ਮੈਂਟੇਨੈਂਸ ਵਾਲਾ ਟਰੱਕ ਹੈ ਯਾਨੀ ਕਿ ਇਸ ਦੇ ਇਸਤੇਮਾਲ 'ਤੇ ਵਾਹਨ ਮਾਲਕ ਨੂੰ ਜ਼ਿਆਦਾ ਪੈਸੇ ਖਰਚ ਨਹੀਂ ਕਰਨੇ ਪੈਣਗੇ। ਇਸ ਤੋਂ ਇਲਾਵਾ ਇਸ ਵਿਚ ਇਲੈਕਟ੍ਰਿਕ ਮੋਟਰ ਦਾ ਇਸਤੇਮਾਲ ਕੀਤਾ ਗਿਆ ਹੈ ਤਾਂ ਇਸ ਵਿਚ ਈਂਧਣ 'ਤੇ ਵੀ ਖਰਚ ਨਹੀਂ ਹੋਵੇਗਾ।

ਉਪਲੱਬਧਤਾ
ਹਾਲਾਂਕਿ ਅਜੇ ਕੰਪਨੀ ਨੇ ਇਸ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਕਿ ਇਸ ਟਰੱਕ ਨੂੰ ਬਾਜ਼ਾਰ 'ਚ ਕਦੋਂ ਪੇਸ਼ ਕੀਤਾ ਜਾਵੇਗਾ। ਕਿਉਂਕਿ ਸੈਲਫ ਡਰਾਈਵਿੰਗਤਕਨੀਕ 'ਤੇ ਅਜੇ ਵੀ ਬਹੁਤ ਸਾਰੇ ਟੈਸਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਦੁਨੀਆ ਭਰ 'ਚ ਕਈ ਵਾਹਨ ਨਿਰਮਾਤਾ ਇਸ ਦਿਸ਼ਾ 'ਚ ਕੰਮ ਕਰ ਰਹੇ ਹਨ।

ਪਾਵਰ ਡਿਟੇਲਸ
ਕੰਪਨੀ ਨੇ ਇਸ ਟਰੱਕ 'ਚ ਇਕ ਇਲੈਕਟ੍ਰਿਕ ਪਾਵਰਟ੍ਰੇਨ ਦਾ ਇਸਤੇਮਾਲ ਕੀਤਾ ਹੈ। ਹਾਲਾਂਕਿ ਕੰਪਨੀ ਨੇ ਅਜੇ ਇਸ ਟਰੱਕ ਦੇ ਫੀਚਰਸ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਪਰ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਟਰੱਕ 'ਚ 185 ਕਿਲੋਵਾਟ ਦੀ ਇਲੈਕਟ੍ਰਿਕ ਮੋਟਰ ਦਾ ਇਸਤੇਮਾਲ ਕਰੇਗੀ। ਜੋ ਕਿ ਟਰੱਕ ਨੂੰ 174 ਬੀ.ਐੱਚ.ਪੀ. ਦੀ ਦਮਦਾਰ ਪਾਵਰ ਅਤੇ 425 ਐੱਨ.ਐੱਮ. ਦਾ ਟਾਰਕ ਪੈਦਾ ਕਰੇਗੀ।

ਕਲਾਊਡ ਸਰਵਿਸ ਤਕਨੀਕ
ਕੰਪਨੀ ਨੇ Vera 'ਚ ਕਲਾਊਡ ਸਰਵਿਸ ਤਕਨੀਕ ਦਾ ਇਸਤੇਮਾਲ ਕੀਤਾ ਹੈ ਜਿਸ ਨਾਲ ਇਸ ਨੂੰ ਆਨਲਾਈਨ ਟ੍ਰੈਕ ਕੀਤਾ ਜਾ ਸਕੇਗਾ ਅਤੇ ਇਸ ਦਾ ਸੰਚਾਲਨ ਵੀ ਆਸਾਨੀ ਨਾਲ ਕੀਤਾ ਜਾ ਸਕੇਗਾ। ਕੰਟਰੋਲ ਸੈਂਟਰ ਤੋਂ ਇਸ ਟਰੱਕ ਦੀ ਲਾਈਵ ਲੋਕੇਸ਼ਨ ਵੀ ਟ੍ਰੈਕ ਕੀਤੀ ਜਾ ਸਕੇਗੀ।

ਭਵਿੱਖ ਦਾ ਸਭ ਤੋਂ ਪ੍ਰਮੁੱਖ ਸਾਧਨ
Volvo Vear ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਭਵਿੱਖ ਦਾ ਸਭ ਤੋਂ ਪ੍ਰਮੁੱਖ ਸਾਧਨ ਹੈ ਅਤੇ ਇਹ ਟਰੱਕ ਕਾਰਖਾਨਿਆਂ, ਬੰਦਰਗਾਹਾਂ ਅਤੇ ਹੋਰ ਥਾਵਾਂ 'ਤੇ ਬਹੁਤ ਹੀ ਉਪਯੋਗੀ ਸਿੱਧ ਹੋਵੇਗਾ। ਇਸ ਸਮੇਂ ਦੁਨੀਆ ਭਰ 'ਚ ਟ੍ਰਾਂਸਪੋਰਟੇਸ਼ਨ ਲਈ ਟਰੱਕ ਸਭ ਤੋਂ ਪ੍ਰਮੁੱਖ ਸਾਧਨ ਮੰਨੇ ਜਾਂਦੇ ਹਨ ਅਤੇ ਸਮੇਂ ਦੇ ਨਾਲ ਹੀ ਇਸ ਵਿਚ ਹੋਣ ਵਾਲੇ ਤਕਨੀਕੀ ਬਦਲਾਅ ਇਸ ਨੂੰ ਹੋਰ ਬਿਹਤਰ ਬਣਾਉਂਦੇ ਹਨ।