ਭਾਰਤ ''ਚ ਫਾਕਸਵੈਗਨ ਨੇ ਰੀਕਾਲ ਕੀਤੀਆਂ ਆਪਣੀ ਇਹ ਤਿੰਨ ਕਾਰਾਂ, ਜਾਣੋ ਕਾਰਣ

09/18/2018 2:41:29 PM

ਜਲੰਧਰ- ਫਾਕਸਵੈਗਨ ਇੰਡੀਆ ਨੇ ਪੋਲੋ GT, ਵੇਂਟੋ ਤੇ ਜੇਟਾ ਮਾਡਲਸ ਨੂੰ ਰੀਕਾਲ ਕੀਤੇ ਹਨ। ਕੰਪਨੀ ਨੇ ਇਨ੍ਹਾਂ ਮਾਡਲਸ ਨੂੰ 1 ਅਪ੍ਰੈਲ 2015 ਤੋਂ ਲੈ ਕੇ 31 ਮਾਰਚ 2017 ਦੇ ਵਿਚਕਾਰ ਬਣਾਇਆ ਹੈ। ਕੰਪਨੀ ਨੇ 15 ਸਤੰਬਰ ਤੋਂ ਪਬਲਿਕ ਲਈ ਨੋਟਿਸ ਜਾਰੀ ਕਰ ਦਿੱਤਾ ਹੈ, ਜਿਸ ਦੇ ਤਹਿਤ ਕੰਪਨੀ ਪੋਲੋ 7“ 1.5 ਤੇ ਵੇਂਟੋ 1.5 ਦੇ ਨਾਲ ਮੈਨੂਅਲ ਟਰਾਂਸਮਿਸ਼ਨ 'ਚ ਜਰੂਰੀ ਅਪਡੇਟਸ ਕਰੇਗੀ। ਉਥੇ ਹੀ ਜੇਟਾ 1.4 “S9 ਲਈ ਕਾਰਬਨ ਕੈਨਿਸਟਰ 'ਚ O-ਰਿੰਗਸ ਨੂੰ ਰਿਪਲੇਸਮੈਂਟ ਕੀਤਾ ਜਾਵੇਗਾ ਤੇ ਇਹ 1R19  ਦੇ ਨਾਲ ਕਾਂਫੋਰਮਿਟੀ ਆਫ ਪ੍ਰੋਡਕਸ਼ਨ (CoP) ਪ੍ਰੋਸੈਸ ਦੇ ਰਾਹੀਂ ਕੀਤਾ ਜਾਵੇਗਾ। ਪ੍ਰਦੂਸ਼ਣ ਰੋਕਣ ਲਈ ਕਾਰਬਨ ਕੈਨਿਸਟਰ ਦਾ ਇਸਤੇਮਾਲ ਫਿਊਲ ਵੈਪਰ ਨੂੰ ਲੀਨ ਕਰਨ ਲਈ ਕੀਤਾ ਜਾਂਦਾ ਹੈ। ਹਾਲਾਂਕਿ ਅਜੇ ਇਸ ਬਾਰੇ 'ਚ ਨਹੀਂ ਪਤਾ ਚੱਲਿਆ ਪਾਇਆ ਹੈ ਕਿ ਕੰਪਨੀ ਨੇ ਕਿੰਨੀਆਂ ਯੂਨਿਟਸ ਰੀਕਾਲ ਕੀਤੀਆਂ ਹਨ। 

ਸਾਲ 2017 'ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੁਆਰਾ ਉਤਸਰਜਨ ਨੂੰ ਲੈ ਕੇ ਰੀਕਾਲ ਕੀਤੇ ਗਏ 3.23 ਲੱਖ ਵਾਹਨਾਂ ਤੋਂ ਪਹਿਲਾਂ ਹੀ ਫਾਕਸਵੈਗਨ ਨੇ ਇਕ ਰੋਡਮੈਪ ਸਬਮਿਟ ਕੀਤਾ ਸੀ। ਫਾਕਸਵੈਗਨ ਇੰਡੀਆ ਨੇ ਦਸੰਬਰ 2015 'ਚ 3,23,700 ਵਾਹਨਾਂ ਦੇ ਰੀਕਾਲ ਕਰਨ ਦ ਐਲਾਨ ਕੀਤਾ ਸੀ, ਜਿਸ 'ਚ ਆਟੋਮੋਟਿਵ ਰੀਸਰਚ ਐਸੋਸਿਏਸ਼ਨ ਆਫ ਇੰਡੀਆ (ARAI) ਦੁਆਰਾ ਉਤਸਰਜਨ ਸਾਫਟਵੇਅਰ ਨੂੰ ਠੀਕ ਕਰਨ ਦੀ ਗੱਲ ਕਹੀ। ਉਸ ਸਮੇਂ ਇਸ 'ਚ ਪਾਇਆ ਗਿਆ ਸੀ ਕਿ ਆਨ-ਰੋਡ ਐਮਿਸ਼ਨ ਮੌਜੂਦਾ BS-IV ਨਾਰੰਸ ਨਾਲ 1.1 ਤੋਂ 2.6 ਗੁਣਾ ਜ਼ਿਆਦੁਉਤਸਰਜਨ ਦੇ ਰਿਹੇ ਸੀ।

ਇਸ ਤੋਂ ਪਹਿਲਾਂ ARAI ਰਾਹੀਂ ਕੀਤੇ ਗਏ ਟੈਸਟ 'ਚ ਫਾਕਸਵੈਗਨ ਇੰਡੀਆ ਨੇ 51 189 ਡੀਜ਼ਲ ਇੰਜਣ ਦੇ ਨਾਲ 3.23 ਲੱਖ ਵਾਹਨਾਂ ਦੇ ਸਾਫਟਵੇਅਰ ਨੂੰ ਅਪਡੇਟ ਕਰਨ ਲਈ ਰੀਕਾਲ ਕੀਤਾ , ਜੋ ਉਤਸਰਜਨ ਨਿਯਮਾਂ ਦੇ ਉਲੰਘਣਾ 'ਚ ਸਨ।