ਟਾਟਾ ਦੀ ਨਵੀਂ ਸਮਾਰਟ ਕਾਰ ਹੁਣ ਖਤਰਾ ਹੋਣ ਤੇ ਕਰੇਗੀ ਸੁਚਿਤ

06/25/2017 2:16:45 PM

ਜਲੰਧਰ- ਡਰਾਇਵਰ ਲੈਸ ਸਮਾਰਟ ਕਾਰ ਬਣਾਉਣ 'ਚ ਟਾਟਾ ਮੋਟਰਸ ਦੀ ਸਬਸਿਡਇਰੀ ਬ੍ਰੀਟੀਸ਼ ਕੰਪਨੀ ਜੈਗੂਆਰ ਲੈਂਡ ਰੋਵਰ ਦੇ ਹੱਥ ਬਾਜੀ ਲਗੀ ਹੈ। ਬ੍ਰੀਟੇਨ 'ਚ ਇਸ ਸਾਲ ਦੇ ਅੰਤ ਤੱਕ ਸੜਕਾਂ 'ਤੇ ਰੇਂਜ ਰੋਵਰ ਸਪੋਰਟਸ ਦੇ ਰੂਪ 'ਚ ਇਸ ਕਾਰ ਨੂੰ ਉਤਾਰ ਦਿੱਤਾ ਜਾਵੇਗਾ। ਹੁਣੇ ਹਾਲ ਹੀ 'ਚ ਬ੍ਰੀਟੇਨ 'ਚ ਐਡਵਾਂਸਡ ਟੈਕਨਾਲੋਜੀ ਅਤੇ ਸਾਫਟਵੇਅਰ ਤੋਂ ਬਣੀ ਇਸ ਕਾਰ ਦਾ ਟਰਾਏਲ ਪੂਰਾ ਹੋਇਆ। ਬ੍ਰੀਟੇਨ ਡਰਾਇਵਰ ਲੈੱਸ ਸਮਾਰਟ ਕਾਰ ਬਣਾਉਣ 'ਚ ਸਭ ਤੋਂ ਅਗੇ ਰਹਿਣਾ ਚਾਹੁੰਦੀ ਹੈ ਅਤੇ ਇਸ ਲਈ ਬ੍ਰੀਟੀਸ਼ ਸਰਕਾਰ ਨੇ ਇਸ ਡਰਾਇਵਰ ਲੈੱਸ ਸਮਾਰਟ ਕਾਰ ਲਈ ਕਰੀਬ 1.63 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ । 

 

ਇਹ ਹਨ ਖਾਸ ਫੀਚਰਸ

ਟ੍ਰੈਫਿਕ ਸਿਗਨਲ ਨੂੰ ਪਹਿਚਾਣ ਸਕੇਗੀ
ਇਸ ਕਾਰ 'ਚ ਗ੍ਰੀਨ ਲਾਈਟ ਆਪਟੀਮਲ ਸਪੀਡ  ਐਡਵਾਜ਼ਰੀ ਰਾਹੀਂ ਟਰੈਫਿਕ ਸਿਗਨਲ ਲਾਈਟਸ ਦੀ ਜਾਣਕਾਰੀ ਮਿਲੇਗੀ। ਇਸ ਦੇ ਰਾਹੀਂ ਇਹ ਸਿਗਨਲ 'ਤੇ ਖੜੇ ਹੋਣ ਅਤੇ ਉੱਥੇ ਜਾਣ ਦੇ ਸਟੀਕ ਸਮੇਂ ਨੂੰ ਕੈਲਕੁਲੇਟ ਕਰੇਗੀ। ਇਸ 'ਚ ਦੋ ਕੈਮਰੇ ਅੱਖਾਂ ਦਾ ਕੰਮ ਕਰਦੇ ਹਨ। ਇਕ ਕੈਮਰਾ ਕਾਰ ਦੇ ਉਪਰ ਅਤੇ ਦੂੱਜਾ ਕਾਰ ਦੇ ਡੈਸ਼ ਬੋਰਡ 'ਤੇ ਲਗਾ ਹੈ। 

ਪਾਰਕਿੰਗ ਸੈਂਸਰ
ਇਸ 'ਚ ਲਗੇ ਸੈਂਸਰ ਅਤੇ ਉਪਕਰਣ ਆਲੇ-ਦੁਆਲੇ ਮੌਜੂਦਾ ਪਾਰਕਿੰਗ ਜਗ੍ਹਾ ਦੀ ਜਾਣਕਾਰੀ ਦਿੰਦੇ ਹਨ। ਇਨ੍ਹਾਂ ਤੋਂ ਪਾਰਕਿੰਗ 'ਚ ਖਾਲੀ ਜਗ੍ਹਾ ਹੋਣ ਦੀ ਜਾਣਕਾਰੀ ਵੀ ਮਿਲਦੀ ਹੈ। ਕਾਰ 'ਚ ਰੇਡੀਓ ਫ੍ਰੀਕਵੇਂਸੀ ਕੁਰੈਕਸ਼ਨ ਡਿਵਾਇਸ ਲਗੀ ਹੈ। ਕਾਰ ਜਿਵੇਂ ਹੀ ਸੜਕ ਤੋਂ ਥੋੜ੍ਹੀ ਇੱਧਰ ਉਧਰ ਗਈ ਤਾਂ ਇਹ ਤੁਰੰਤ ਹੀ ਉਸ ਨੂੰ ਕੰਟਰੋਲ ਕਰਦਾ ਹੈ।

ਖ਼ਤਰਾ ਹੋਣ 'ਤੇ ਸੂਚਤ ਕਰੇਗੀ
ਇਸ ਚ ਇੰਟਰਸੈਕਸ਼ਨ ਕੋਲੀਜ਼ਨ ਵਾਰਨਿੰਗ ਸਿਸਟਮ ਲਗਾ ਹੈ। ਜਦ ਵੀ ਸੜਕ 'ਤੇ ਕਿਸੇ ਗੱਡੀ ਤੋਂ ਟਕਰਾਉਣ ਦਾ ਖ਼ਤਰਾ ਹੋਵੇਗਾ ਤਾਂ ਇਹ ਕਾਰ 'ਚ ਬੈਠੇ ਚਾਲਕ ਨੂੰ ਸੂਚਤ ਕਰੇਗਾ। 

ਦਮਕਲ, ਐਂਬੁਲੈਂਸ ਅਤੇ ਪੁਲਸ ਨੂੰ ਰਸਤਾ ਦੇਵੇਗੀ
ਇਸ 'ਚ ਆਟੋਮੋਟਿਵ ਵਾਈਫਾਈ ਵੀ ਹੈ ਇਸ ਤੋਂ ਇਹ ਕਾਰ ਆਪਣੇ ਵਰਗੀ ਦੂਜੀ ਕਾਰਾਂ ਤੋਂ ਸੜਕ 'ਤੇ ਉਚਿਤ ਦੂਰੀ ਬਣਾ ਕੇ ਚਲੇਗੀ ਜਿਸਦੇ ਨਾਲ ਇਹ ਆਪਸ 'ਚ ਨਹੀਂ ਟਕਰਾਓਣਗੀਆਂ। ਇਸ ਤੋਂ ਇਲਾਵਾ ਵਾਈ-ਫਾਈ ਕੁਨੈਕਸ਼ਨ ਰਾਹੀਂ ਅਜਿਹੀ ਸਾਰੀਆਂ ਕਾਰਾਂ ਨੂੰ ਅਪਾਤਕਾਲੀਨ ਸੇਵਾ ਜਿਹੇ ਦਮਕਲ,ਐਂਬੁਲੈਂਸ ਅਤੇ ਪੁਲਸ ਦੀਆਂ ਗੱਡੀਆਂ ਦੇ ਆਉਣ ਦਾ ਸਿਗਨਲ ਮਿਲੇਗਾ। ਜਿਸ ਤੋਂ ਬਾਅਦ ਇਹ ਆਪਣੇ ਆਪ ਹੀ ਸਾਈਡ ਹੋ ਜਾਵੇਗੀ । 

ਲੈਵਲ 4 ਦੀ ਹੈ ਕਾਰ
ਇਹ ਕਾਰ ਸਵੈਕਰ ਕਾਰਾਂ ਦੇ ਲੈਵਲ 4 ਮਾਣਕ ਕੀਤੀ ਹੈ। ਇਸ ਦੇ ਤਹਿਤ ਇਹ ਸਵੈਕਰ ਤਾਂ ਹੈ ਪਰ ਇਸ 'ਚ ਡਰਾਇਵਰ ਦਾ ਹੋਣਾ ਵੀ ਜਰੂਰੀ ਹੈ। ਪਰ ਲੈਵਲ 5 ਕਾਰਾਂ ਲਈ ਡਰਾਇਵਰ ਦਾ ਹੋਣਾ ਜ਼ਰੂਰੀ ਨਹੀਂ ਹੁੰਦਾ।