Triumph ਨੇ ਪੇਸ਼ ਕੀਤੀ ਬਾਬਰ ਸੁਪਰਬਾਈਕ ਦੀ ਕਰੂਜ਼ ਲੁੱਕ Bonneville Speedmaster

10/04/2017 4:25:51 PM

ਜਲੰਧਰ- ਬ੍ਰਿਟੀਸ਼ ਮੋਟਰਸਾਈਕਲ ਨਿਰਮਾਤਾ ਕੰਪਨੀ ਟਰਾਇੰਫ ਨੇ ਨਵੀਂ ਬੋਨੇਵਿਲੇ ਬਾਬਰ ਬਲੈਕ ਸੁਪਰਬਾਈਕ ਨੂੰ ਅਪਗ੍ਰੇਡ ਕਰ ਕੇ ਨਵੇਂ ਨਾਮ ਨਾਲ ਬੋਨੇਵਿਲੇ ਸਪੀਡਮਾਸਟਰ ਦੇ ਨਾਲ ਅਨਵੀਲ ਕਰ ਦਿੱਤਾ ਹੈ। ਇਹ ਬਾਬਰ ਬਾਈਕ ਦਾ ਕਰੂਜ਼ਰ ਆਕਾਰ ਲਗਦੀ ਹੈ। ਇਹ ਬਾਈਕ ਇਸ ਸਾਲ ਬ੍ਰੀਟੇਨ 'ਚ ਵਿਕਣੀ ਸ਼ੁਰੂ ਹੋ ਸਕਦੀ ਹੈ। ਭਾਰਤ 'ਚ ਇਸ ਮਾਡਰਨ ਕਲਾਸਿਕ ਬਾਈਕ ਲਈ ਲੋਕÎ ਨੂੰ ਅਜੇ ਇੰਤਜ਼ਾਰ ਕਰਾ ਹੋਵੇਗਾ । ਇਸ ਨੂੰ 2018 ਆਟੋ ਐਕਸਪੋ 'ਚ ਲਾਂਚ ਕੀਤਾ ਜਾ ਸਕਦਾ ਹੈ। ਸਪੀਡਮਾਸਟਰ ਟਰਾਇੰਫ ਲਈ ਨਵਾਂ ਸ਼ਬਦ ਨਹੀਂ ਹੈ।

ਇਸ ਬਾਈਕ ਦੇ ਡੀ. ਐੱਨ. ਏ 'ਚ ਜ਼ਿਆਦਾਤਰ ਫੀਚਰਸ ਬੋਨੇਵਿਲੇ ਫੈਮਿਲੀ ਦੀ ਬਾਈਕਸ ਦੇ ਹਨ। ਇਸ ਦਾ ਐਟੀਟਿਊਡ ਬਾਬਰ ਵਰਗਾ ਹੈ। ਇਹ ਬਾਈਕ ਲੇਡ ਬੈਕ ਰਾਈਡਿੰਗ ਸਟਾਇਲ ਦੇ ਨਾਲ ਆਈ ਹੈ। ਬਾਬਰ ਇਕ ਸਿੰਗਲ ਸੀਟਰ ਮੋਟਰਸਾਈਕਲ ਸੀ, ਜਦ ਕਿ ਸਪੀਡਮਾਸਟਰ 'ਚ ਵਰਸਟਾਈਲ ਟਵਿਨ ਅਤੇ ਸਿੰਗਲ ਸੀਟ ਸੈੱਟਅਪਸ ਹਨ। ਇਸ ਨਵੀਂ ਬਾਈਕ ਨੂੰ ਆਰਾਮਦਾਈਕ ਰਾਈਡਿੰਗ ਦੇ ਹਿਸਾਬ ਨਾਲ ਹੋਰ ਬਿਹਤਰ ਕੀਤਾ ਗਿਆ ਹੈ। ਇਸ 'ਚ ਪਾਵਰਫੁੱਲ ਟਵਿਨ ਡਿਸਕ ਬਰੰਬੋ ਬ੍ਰੇਕਸ ਅਤੇ ਅਪਗ੍ਰੇਡਡ ਸਸਪੈਂਸ਼ਨ ਦਿੱਤਾ ਗਿਆ ਹੈ।

ਇਸ 'ਚ 1200 HT ਦਾ ਇੰਜਣ ਦਿੱਤਾ ਗਿਆ ਹੈ ਜੋ ਕਿ 6,100 ਆਰ. ਪੀ. ਐੱਮ 'ਤੇ 7 ਪੀ. ਐੱਸ ਦਾ ਪਾਵਰ ਅਤੇ 4,000 ਆਰ. ਪੀ. ਐੱਮ 'ਤੇ 106 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਹ ਹਨ ਕੁੱਝ ਪ੍ਰਮੁੱਖ ਫੀਚਰਸ : 

ਰਾਇਡ ਬਾਇ ਵਾਇਰ
-  ਰੋਡ ਐਂਡ ਰੇਨ ਰਾਈਡਿੰਗ ਮੋਡਸ
-  ਟਾਰਕ ਅਸਿਸਟ ਕਲਚ
-  ਸਿੰਗਲ ਬਟਨ ਕਰੂਜ ਕੰਟਰੋਲ

ਇਸਨੂੰ ਹਾਇਵੇ ਅਤੇ ਮੈਵਰਿਕ ਕਿਟਸ ਦੇ ਕਿਸੇ ਇਕ ਆਪਸ਼ਨ ਦੇ ਰਾਹੀਂ ਕਸਟਮਾਇਜ਼ ਕਰਾਇਆ ਜਾ ਸਕਦਾ ਹੈ। ਇਸ ਦੀ ਕੀਮਤ ਬੋਨੇਵਿਲੇ ਬਾਬਰ ਤੋਂ ਥੋੜ੍ਹੀ ਜ਼ਿਆਦਾ ਹੋਣ ਦੀ ਉਂਮੀਦ ਹੈ। ਭਾਰਤ 'ਚ ਇਸ ਦੀ ਕੀਮਤ 10 ਲੱਖ ਰੁਪਏ ਦੇ ਆਸਪਾਸ ਹੋ ਸਕਦੀ ਹੈ।