ਵਿੰਟੇਜ ਡਿਜ਼ਾਈਨ ਵਾਲੀ ਇਸ ਕਾਰ ਨੇ ਬਟੋਰੀਆਂ ਸੁਰਖੀਆਂ

03/17/2018 11:24:14 AM

ਬ੍ਰਿਟਿਸ਼ ਮੋਟਰ ਕਾਰ ਨਿਰਮਾਤਾ ਕੰਪਨੀ ਮੋਰਗਨ ਨੇ 2018 ਜੇਨੇਵਾ ਮੋਟਰ ਸ਼ੋਅ ਵਿਚ ਵਿੰਟੇਜ ਡਿਜ਼ਾਈਨ ਤੋਂ ਪ੍ਰੇਰਿਤ ਕਾਰ ਏਅਰੋ ਜੀ. ਟੀ. ਪੇਸ਼ ਕਰ ਕੇ ਕਾਫੀ ਸੁਰਖੀਆਂ ਬਟੋਰੀਆਂ। ਇਸ ਕਾਰ ਦੀ ਕੀਮਤ ਬਿਨਾਂ ਕਿਸੇ ਟੈਕਸ ਦੇ 1.20 ਲੱਖ ਬ੍ਰਿਟਿਸ਼ ਪੌਂਡ (ਲਗਭਗ 1 ਕਰੋੜ 8 ਲੱਖ ਰੁਪਏ) ਰੱਖੀ ਗਈ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਕਾਰ ਬਿਲਕੁਲ ਅਪ-ਟੂ ਡੇਟ ਹੈ ਭਾਵ ਇਸ ਵਿਚ ਅੱਜ ਦੀ ਜਨਰੇਸ਼ਨ ਵਲੋਂ ਵਰਤੋਂ ਵਿਚ ਲਿਆਂਦੀਆਂ ਜਾਣ ਵਾਲੀਆਂ ਸਾਰੀਆਂ ਵਿਸ਼ੇਸ਼ਤਾਵਾਂ ਦਿੱਤੀਆਂ ਗਈਆਂ ਹਨ।

ਕਾਰ 'ਚ ਲੱਗਾ ਹੈ ਬੀ. ਐੱਮ. ਡਬਲਯੂ. ਦਾ ਇੰਜਣ
ਇਸ ਕਾਰ ਨੂੰ ਹੋਰ ਵੀ ਖਾਸ ਬਣਾਉਂਦਾ ਹੈ ਇਸ ਵਿਚ ਲੱਗਾ 4.8 ਲੀਟਰ ਬੀ. ਐੱਮ. ਡਬਲਯੂ. ਵੀ.8 ਇੰਜਣ, ਜੋ 367 ਬੀ. ਐੱਚ. ਪੀ. ਦੀ ਪਾਵਰ ਪੈਦਾ ਕਰਦਾ ਹੈ। ਇਸ ਨੂੰ 6 ਸਪੀਡ ਮੈਨੂਅਲ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

273 ਕਿਲੋਮੀਟਰ ਪ੍ਰਤੀ ਘੰਟੇ ਦੀ ਵੱਧ ਤੋਂ ਵੱਧ ਰਫਤਾਰ
ਇਸ ਬਿਹਤਰੀਨ ਇੰਜਣ ਨਾਲ ਇਹ ਕਾਰ 0 ਤੋਂ 100 ਦੀ ਰਫਤਾਰ ਸਿਰਫ 4.5 ਸੈਕੰਡਸ ਵਿਚ ਫੜ ਲੈਂਦੀ ਹੈ ਅਤੇ ਇਸ ਦੀ ਵੱਧ ਤੋਂ ਵੱਧ ਰਫਤਾਰ 273 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।