22 ਲੱਖ ਰੁਪਏ ਦੀ ਹੈ ਇਹ ਐਡਵੈਂਚਰ ਬਾਈਕ, ਜਾਣੋ ਇਸ ਦੀ ਖਾਸੀਅਤ

07/13/2017 3:42:07 PM

ਜਲੰਧਰ- ਆਪਣੀਆਂ ਦਮਦਾਰ ਅਤੇ ਖੂਬਸੂਰਤ ਬਾਈਕਸ ਲਈ ਪ੍ਰਸਿੱਧ ਟ੍ਰਾਇੰਫ ਭਾਰਤ 'ਚ ਆਪਣੀ ਸਭ ਤੋਂ ਮਹਿੰਗੀ ਬਾਈਕ 2017 ਟਾਈਗਰ ਐਕਸਪਲੋਰਰ ਉਤਾਰਣ ਦੀ ਤਿਆਰੀ 'ਚ ਹੈ। ਕੰਪਨੀ ਇਸੇ ਮਹੀਨੇ ਇਸ ਬਾਈਕ ਨੂੰ ਲਾਂਚ ਕਰ ਸਕਦੀ ਹੈ। ਕੰਪਨੀ ਨੇ ਫਿਲਹਾਲ ਕੀਮਤ ਦਾ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਦੀ ਕੀਮਤ ਲਗਭਗ 22 ਲੱਖ ਰੁਪਏ ਹੋ ਸਕਦੀ ਹੈ। ਟ੍ਰਾਇੰਫ ਦੀ ਇਹ ਬਾਈਕ ਦੁਨੀਆ ਭਰ ਦੇ ਬਾਜ਼ਾਰਾਂ 'ਚ ਕਾਫੀ ਲੋਕਪ੍ਰਿਅ ਹੈ। ਗਲੋਬਲ ਮਾਰਕੀਟ 'ਚ ਇਸ ਦੇ 6 ਵੇਰੀਅੰਟ ਉਪਲੱਬਧ ਹਨ ਪਰ ਭਾਰਤ 'ਚ ਕੰਪਨੀ ਸਿਰਫ ਇਕ ਵੇਰੀਅੰਟ ਦੀਆਂ 10 ਬਾਈਕ ਦੀ ਵਿਕਰੀ ਲਈ ਉਪਲੱਬਧ ਕਰਵਾਏਗੀ। 

ਇਸ ਤੋਂ ਪਹਿਲਾਂ ਟ੍ਰਾਇੰਫ ਆਪਣੀ 2014 ਟਾਈਗਰ ਐਕਸਪਲੋਰਰ ਐਕਸ.ਸੀ. ਬਾਈਕ ਨੂੰ 2014 'ਚ ਭਾਰਤੀ ਬਾਜ਼ਾਰ 'ਚ ਉਤਾਰ ਚੁੱਕੀ ਹੈ। ਨਵੀਂ ਬਾਈਕ ਇਸੇ ਦਾ ਅਪਡੇਟ ਵਰਜ਼ਨ ਹੈ। ਬਾਈਕ ਦੇ ਇੰਜਣ ਸਪੈਸੀਫਿਕੇਸ਼ੰਸ 'ਤੇ ਗੌਰ ਕਰੀਏ ਤਾਂ ਇਸ ਵਿਚ 1215 ਸੀਸੀ ਦਾ ਇਨ-ਲਾਈਨ ਟ੍ਰਿਪਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 137 ਬੀ.ਐੱਚ.ਪੀ. ਦੀ ਦਮਦਾਰ ਪਾਵਰ ਜਨਰੇਟ ਕਰਦਾ ਹੈ। ਉਥੇ ਹੀ ਇਸ ਦਾ ਟਾਰਕ 123 ਨਿਊਟਨ ਮੀਟਰ ਦਾ ਹੈ। ਬਾਈਕ 'ਚ 6-ਸਪੀਡ ਗਿਅਰਬਾਕਸ ਦਿੱਤਾ ਗਿਆ ਹੈ। ਇਹ ਬਾਈਕ ਲੰਬੀ ਦੂਰੀ ਦੇ ਸਫਰ ਲਈ ਕਰੂਜ਼ ਕੰਟਰੋਲ ਨਾਲ ਵੀ ਲੈਸ ਹੈ। ਪਹਾੜੀ ਰਸਤਿਆਂ ਲਈ ਇਸ ਵਿਚ ਹਾਈਡ੍ਰੋਲਿਕ ਟਾਰਕ ਅਸਿਸਟ ਕੱਲਚ ਦਿੱਤਾ ਹੈ। 
ਭਾਰਤ 'ਚ ਇਸ ਬਾਈਕ ਦਾ ਮੁਕਾਬਲਾ ਡੁਕਾਟੀ ਮਲਟੀਸਟ੍ਰਾਡਾ ਅਤੇ ਬੀ.ਐੱਮ.ਡਬਲਯੂ. ਆਰ 1200 ਜੀ.ਐੱਸ. ਵਰਗੀ ਬਾਈਕ ਨਾਲ ਹੈ। ਜਿਵੇਂ ਕਿ ਇਸ ਦੀ ਕੀਮਤ ਤੋਂ ਪਤਾ ਚੱਲਦਾ ਹੈ ਕਿ ਇਸ ਬਾਈਕ 'ਚ ਕੰਪਨੀ ਨੇ ਤਮਾਮ ਆਧੁਨਿਕ ਫੀਚਰਜ਼ ਦਿੱਤੇ ਹਨ, ਜਿਸ ਵਿਚ ਰੇਨ, ਰੋਡ ਅਤੇ ਆਫ-ਰੋਡ ਵਰਗੇ ਕਈ ਡਰਾਈਵਿੰਗ ਮੋਡ ਦਿੱਤੇ ਗਏ ਹਨ। ਇਸ ਤੋਂ ਇਲਾਵਾ ਇਹ ਬਾਈਕ ਏ.ਬੀ.ਐੱਸ., ਟ੍ਰੈਕਸ਼ਨ ਕੰਟਰੋਲ ਅਤੇ ਥ੍ਰੌਟਲ ਮੈਪਸ ਵਰਗੇ ਕਈ ਹਾਈਟੈੱਕ ਫੀਚਰਜ਼ ਨਾਲ ਲੈਸ ਹੈ।