ਮਾਰੂਤੀ ਸੁਜ਼ੂਕੀ ਦੀਆਂ ਇਹ ਦੋ ਮਸ਼ਹੂਰ ਕਾਰਾਂ ''ਚ ਮਿਲਣਗੇ ਇਹ ਨਵੇਂ ਫੀਚਰਸ

Wednesday, Apr 04, 2018 - 12:54 PM (IST)

ਮਾਰੂਤੀ ਸੁਜ਼ੂਕੀ ਦੀਆਂ ਇਹ ਦੋ ਮਸ਼ਹੂਰ ਕਾਰਾਂ ''ਚ ਮਿਲਣਗੇ ਇਹ ਨਵੇਂ ਫੀਚਰਸ

ਜਲੰਧਰ- ਦੇਸ਼ ਦੀ ਸਭ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਆਪਣੀਆਂ ਦੋ ਮਸ਼ਹੂਰ ਕਾਰਾਂ ਨੂੰ ਹੁਣ ਨਵੇਂ ਕਲਰਸ ਦੇ ਨਾਲ ਪੇਸ਼ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ ਇਗ੍ਰਿਸ ਨੂੰ ਨਵਾਂ ਬਲੂ ਕਲਰ ਮਿਲੇਗਾ, ਜੋ ਕਿ ਮੌਜੂਦਾ ਮਾਡਲ ਵਾਲੇ ਅਰਬਨ ਬਲੂ ਕਰਲ ਨੂੰ ਰਿਪਲੇਸ ਕੀਤਾ ਜਾਵੇਗਾ। ਇੰਨਾ ਹੀ ਨਹੀਂ ਕੰਪਨੀ ਜਲਦ ਹੀ ਬਲੇਨੋ ਨੂੰ ਵੀ ਨੇਕਸਾ ਬਲੂ ਕਲਰ 'ਚ ਪੇਸ਼ ਕਰ ਸਕਦੀ ਹੈ। ਇਹ ਵੀ ਕੰਪਨੀ ਨੇਕਸਾ ਬਲੂ ਨੂੰ ਅਰਬਨ ਬਲੂ ਕਲਰ ਨਾਲ ਰਿਪਲੇਸ ਕਰੇਗੀ।

ਮੌਜੂਦਾ ਕਲਰਸ -
ਗੱਲ ਕਲਰਸ ਦੀ ਕਰੀਏ ਤਾਂ ਮੌਜੂਦਾ ਇਗ੍ਰਿਸ 'ਚ 6 ਕਲਰਸ ਉਪਲੱਬਧ ਹੈ, ਜੋ ਕ੍ਰਮਸ਼: ਪਰਲ ਆਰਕਟਿਕ ਵਾਈਟ, ਸਿਲਕੀ ਸਿਲਵਰ, ਗਿਲਟੇਨਿੰਗ ਗ੍ਰੇ, ਅਪਟਾਊਨ ਰੈੱਡ, ਟਿੰਸਲ ਬਲੂ ਅਤੇ ਅਰਬਨ ਬਲੂ ਹੈ। ਮੌਜੂਦਾ ਬਲੇਨੋ 'ਚ 7 ਕਲਰਸ ਦਾ ਆਪਸ਼ਨ ਦਿੱਤਾ ਗਿਆ ਹੈ। 

ਕੀਮਤ ਅਤੇ ਇੰਜਣ -
ਕੀਮਤ ਦੀ ਗੱਲ ਕਰੀਏ ਤਾਂ ਇਗ੍ਰਿਸ ਦੀ ਦਿੱਲੀ 'ਚ ਐਕਸ-ਸ਼ੋਅ ਰੂਮ ਕੀਮਤ 4,66 ਲੱਖ ਰੁਪਏ ਤੋਂ ਲੈ ਕੇ 8.12 ਲੱਖ ਰੁਪਏ ਤੱਕ ਜਾਂਦੀ ਹੈ। ਇਸ ਕਾਰ 'ਚ 1.2 ਲੀਟਰ ਦਾ  VVT ਇੰਜਣ ਅਤੇ ਲੀਟਰ ਡੀਜਲ ਵੇਰੀਐਂਟ 'ਚ DDis ਇੰਜਣ ਦਿੱਤਾ ਗਿਆ ਹੈ। ਇਗ੍ਰਿਸ ਦਾ ਪੈਟਰੋਲ ਇੰਜਣ 6000 rpm 'ਤੇ 82hp ਦੀ ਪਾਵਰ ਅਤੇ 4200rpm 'ਤੇ 113Nm ਦਾ ਟਾਰਕ ਜਨਰੇਟ ਕਰਦਾ ਹੈ, ਜਦਕਿ ਇਸ ਦਾ 1.3 ਲੀਟਰ ਡੀਜਲ ਇੰਜਣ 4000rpm 'ਤੇ 74hp ਦੀ ਪਾਵਰ ਅਤੇ 2000rpm 'ਤੇ 190Nm ਦਾ ਟਾਰਕ ਜਨਰੇਟ ਕਰਦਾ ਹੈ।  

ਇੰਨ੍ਹਾਂ ਨਾਲ ਹੈ ਮਕਾਬਲਾ -
ਮਾਰੂਤੀ ਦੀ ਇਗ੍ਰਿਸ ਆਮ ਹੈਚਬੈਕ ਕਾਰਾਂ ਦੀ ਤੁਲਨਾ 'ਚ ਥੋੜੀ ਹੱਟ ਕੇ ਹੈ। ਇਸ ਨੂੰ ਡ੍ਰਾਈਵ ਕਰਨ 'ਚ ਮਜ਼ਾ ਆਉਂਦਾ ਹੈ, ਇਸ ਦੀ ਹੈਂਡਲਿੰਗ ਅਤੇ ਰਾਈਡਿੰਗ ਕੁਆਲਿਟੀ ਬਿਹਤਰ ਹੈ, ਜਦਕਿ ਇਸ ਦੀ ਕੀਮਤ ਥੋੜੀ ਜਿਹੀ ਜ਼ਿਆਦਾ ਹੈ, ਭਾਰਤ 'ਚ ਇਸ ਕਾਰ ਦਾ ਮੁਕਾਬਲਾ ਹੁੰਡਈ ਦੀ ਗ੍ਰੈਂਡ i10 ਤੋਂ ਹੈ, ਕਿਉਂਕਿ ਕੁਆਲਿਟੀ ਦੇ ਮਾਮਲੇ 'ਚ ਇਹ ਕਾਰ ਇਗ੍ਰਿਸ ਨੂੰ ਜ਼ਬਰਦਸਤ ਟੱਕਰ ਦਿੰਦੀ ਹੈ।


Related News