ਇਸ ਸਾਲ ਪੇਸ਼ ਹੋਈਆਂ ਇਨ੍ਹਾਂ ਬਾਈਕਸ ਦੀ ਦੁਨੀਆਭਰ ''ਚ ਹੋ ਰਹੀ ਹੈ ਚਰਚਾ

10/07/2018 4:03:43 PM

ਆਟੋ ਡੈਸਕ- Intermot 2018 'ਚ ਕਈ ਦਿੱਗਜ ਬਾਈਕ ਨਿਰਮਾਤਾ ਕੰਪਨੀਆਂ ਨੇ ਆਪਣੇ ਨਵੇਂ ਮਾਡਲਸ 'ਤੇ ਤੋਂ ਪਰਦੇ ਹਟਾਏ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਚਾਰ ਅਜਿਹੀਆਂ ਸਪੋਰਟਸ ਬਾਈਕਸ ਲੈ ਕੇ ਆਏ ਹਾਂ ਜਿਨ੍ਹਾਂ ਨੇ ਇਸ ਈਵੈਂਟ 'ਚ ਗਾਹਕਾਂ ਤੋਂ ਲੈ ਕੇ ਐਕਸਪਰਟਸ ਤੱਕ ਦਾ ਆਪਣੀ ਵੱਲ ਧਿਆਨ ਖਿੱਚਿਆ। ਇਸ ਤੋਂ ਇਲਾਵਾ ਇਸ ਬਾਈਕਸ ਦੀ ਲੁਕਸ ਤੇ ਫੀਚਰਸ ਨੇ ਦੁਨੀਅਭਰ 'ਚ ਕਾਫ਼ੀ ਸੁਰੱਖੀਆਂ ਬਟੋਰੀਆਂ ਹਨ।

Suzuki Katana
ਇਸ ਦਾ ਨਾਂ ਤੇ ਡਿਜ਼ਾਈਨ ਜਾਪਾਨ ਦੀ ਟ੍ਰੈਡੀਸ਼ਨਲ ਤਲਵਾਰ ਸੈਮੁਰਾਈ 'ਤੇ ਕੀਤਾ ਗਿਆ ਹੈ। Suzuki Katana 1980 ਦੇ ਦਸ਼ਕ 'ਚ ਸਭ ਤੋਂ ਤੇਜ਼ ਪ੍ਰੋਡਕਸ਼ਨ ਵਾਲੀ ਮੋਟਰਸਾਈਕਲ ਸੀ। ਕੰਪਨੀ ਨੇ ਆਪਣੀ ਬਾਈਕ ਨੂੰ ਫਿਰ ਤੋਂ ਰੀਵਾਈਵਡ ਕਰ ਦਿੱਤਾ ਹੈ। ਬਾਈਕ ਦੇ ਡਿਜ਼ਾਈਨ 'ਚ ਪੁਰਾਣੀ Katana ਦਾ ਟੱਚ ਦਿੱਤਾ ਗਿਆ ਹੈ। ਬਾਈਕ ਦਾ ਇੰਜਣ 2005 ਤੇ 08 ਦੇ ਸਪੋਰਟਸ ਬਾਈਕ GSX-R1000 ਤੋਂ ਲਿਆ ਗਿਆ ਹੈ। ਇਸ 'ਚ 999 ਸੀ. ਸੀ, ਇਨਲਾਈਨ-4, ਲਿਕਵਿਡ-ਕੂਲਡ ਇੰਜਣ ਦਿੱਤਾ ਗਿਆ ਹੈ। ਇਹ 10,000rpm 'ਤੇ 152PS ਦਾ ਪਾਵਰ ਤੇ 9500rpm 'ਤੇ 107.9Nm ਦਾ ਟਾਰਕ ਜਨਰੇਟ ਕਰਦਾ ਹੈ।PunjabKesari

Kawasaki Ninja H2
Kawasaki Ninja 82 ਜੋ ਪਹਿਲਾਂ ਤੋਂ ਹੀ ਭਾਰਤ 'ਚ ਉਪਲੱਬਧ ਹੈ। ਇਸ ਦੇ ਨਵੇਂ ਵਰਜ਼ਨ ਨੂੰ Intermot 2018 'ਚ ਪ੍ਰਦਰਸ਼ਿਤ ਕੀਤਾ ਗਿਆ ਹੈ। ਨਵੇਂ ਵਜ਼ਰਨ 'ਚ ਜ਼ਿਆਦਾ ਪਾਵਰਫੁੱਲ ਤੇ ਤਕਨੀਕ ਨਾਲ ਲੈਸ ਕੀਤਾ ਗਿਆ ਹੈ। ਇਸ ਦੇ PS ਨੂੰ 205 ਤੋਂ 231PS ਤੱਕ ਵਧਾਇਆ ਗਿਆ ਹੈ। ਇਸ ਦੇ ਟਾਰਕ ਨੂੰ 133.5Nm ਤੋਂ 141.7Nm ਤੱਕ ਵਧਾਇਆ ਗਿਆ ਹੈ।  ਇਸ ਬਾਈਕ 'ਚ ਨਵੀਂ TFT ਸਕ੍ਰੀਨ ਦਿੱਤੀ ਗਈ ਹੈ, ਜੋ ਸਮਾਰਟਫੋਨ ਕੁਨੈੱਕਟੀਵਿਟੀ ਦੇ ਨਾਲ ਆਉਂਦੀ ਹੈ। ਹਾਲਾਂਕਿ ਜ਼ਿਆਦਾਰ ਸੈਕਸ਼ਨ 'ਚ ਬਦਲਾਅ ਨਹੀਂ ਕੀਤਾ ਗਿਆ ਹੈ।PunjabKesari 
Indian FTR 1200 ਤੇ 1200S
FTR ਨੇ ਆਪਣੇ ਦੋ ਵੇਰੀਐਂਟ ਨੂੰ Intermot 2018 'ਚ ਪੇਸ਼ ਕੀਤਾ ਹੈ। ਇਸ ਰੇਸਿੰਗ ਬਾਈਕਸ 'ਚ ਰਾਊਂਡ LED ਹੈੱਡਲੈਂਪ ਤੇ ਟੀਅਰਡਰਾਪ ਫਿਊਲ ਟੈਂਕ ਤੋਂ ਨਾਲ ਲੰਬੀ ਟੇਲ ਦਿੱਤੀ ਗਈ ਹੈ। ਬਾਈਕ 'ਚ ਗੋਲਡ ਫਿਨੀਸ਼ਡ ਫਾਰਕਸ ਦਿੱਤੇ ਗਏ ਹਨ। ਬਾਈਕ 'ਚ 4.3 ਇੰਚ ਦੀ TFT ਟੱਚ-ਸਕ੍ਰੀਨ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰਾਊਂਡਰਸ ਨੂੰ ਇਸ 'ਚ ਤਿੰਨ ਰਾਈਡਿੰਗ ਮੋਡਸ ਮਿਲਦੇ ਹਨ। ਦੋਨ੍ਹਾਂ ਹੀ ਬਾਈਕਸ 'ਚ ਟ੍ਰੈਕਸ਼ਨ ਕੰਟਰੋਲ, ਵ੍ਹੀਲ ਕੰਟਰੋਲ ਤੇ ਲੀਨ ਸੈਂਸੀਟਿਵ ਸਟੇਬੀਲਿਟੀ ਜਿਵੇਂ ਫੀਚਰਸ ਦਿੱਤੇ ਗਏ ਹਨ। ਇਨ੍ਹਾਂ 'ਚ 1203 ਸੀ. ਸੀ ਦਾ ਵੀ-ਟਵਿਨ ਮੋਟਰ ਲਗਾ ਹੈ, ਜੋ 120PS ਦਾ ਪਾਵਰ ਅਤੇ 112.5Nm ਦਾ ਟਾਰਕ ਜਨਰੇਟ ਕਰਦਾ ਹੈ। ਬਾਈਕ 6-ਸਪੀਡ ਟਰਾਂਸਮਿਸ਼ਨ ਦੇ ਨਾਲ ਆਉਂਦਾ ਹੈ।PunjabKesari
KTM 1290 Super Duke GT
ਇਸ 'ਚ 6.5 ਇੰਚ ਦਾ “6“ ਇੰਸਟਰੂਮੇਂਟ ਕੰਸੋਲ ਦਿੱਤਾ ਗਿਆ ਹੈ, ਜੋ ਸਮਾਰਟਫੋਨ ਕੁਨੈੱਕਟੀਵਿਟੀ ਲਈ ਇਸਤੇਮਾਲ ਹੋਵੇਗਾ। ਇਸ ਤੋਂ ਇਲਾਵਾ ਇਸ 'ਚ ਬ੍ਰੇਕਿੰਗ ਲਈ ਲੀਨ-ਐਂਗਲ ਸੈਂਸਰ ਲਗਾ ਹੈ। ਇਸ ਤੋਂ ਇਲਾਵਾ ਬਾਈਕ 'ਚ ਇੰਲੈੱਕਟ੍ਰਾਨਿਕ ਐਡਜਸਟੇਬਲ WP ਸਸਪੈਂਸਨ ਦੋਨਾਂ ਪਾਸੇ ਦਿੱਤੇ ਗਏ ਹਨ। ਇਸ ਫੀਚਰ ਦਾ ਇਸਤੇਮਾਲ ਕੰਫਰਟ, ਸਟ੍ਰੀਟ ਤੇ ਸਪੋਰਟ ਜਿਹੇ ਮੋਡ 'ਤੇ ਟੱਚ ਬਟਨ ਦੇ ਰਾਹੀਂ ਸਵਿੱਚ ਕੀਤਾ ਜਾ ਸਕਦਾ ਹੈ।PunjabKesari


Related News